ਹੈਦਰਾਬਾਦ: AP Dhillon ਦੇ ਗੀਤਾਂ ਦੇ ਕਈ ਲੋਕ ਦੀਵਾਨੇ ਹਨ। ਹਾਲ ਹੀ ਵਿੱਚ ਪੰਜਾਬੀ ਰੈਪਰ 'ਤੇ ਆਧਾਰਿਤ 'AP Dhillon first of a kind' ਨਾਮ ਦੀ ਸੀਰੀਜ਼ ਦਾ ਐਲਾਨ ਕੀਤਾ ਗਿਆ ਹੈ। ਇਸਦਾ ਪ੍ਰੀਮੀਅਰ 18 ਅਗਸਤ ਨੂੰ ਹੋਵੇਗਾ। ਜੈ ਅਹਮਦ ਦੁਆਰਾ ਨਿਰਦੇਸ਼ਿਤ ਸੀਰੀਜ਼ ਚਾਰ ਭਾਗਾ 'ਚ ਬਣੀ ਹੈ। ਇਹ ਸੀਰੀਜ਼ AP Dhillon ਦੇ ਜੀਵਨ 'ਤੇ ਆਧਾਰਿਤ ਹੈ ਅਤੇ ਵਿਸ਼ਵ ਪੱਧਰ 'ਤੇ AP Dhillon ਦੇ ਨਾਮ ਨਾਲ ਮਸ਼ਹੂਰ ਸੇਲਫ਼ ਮੇਡ ਸੂਪਰਸਟਾਰ ਦੀ ਕਹਾਣੀ ਦੱਸਦੀ ਹੈ। ਇਹ ਸੀਰੀਜ਼ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਗੁਰਦਾਸਪੁਰ ਤੋਂ ਬ੍ਰਿਟਿਸ਼ ਕੋਲੰਬੀਆ, ਕਨੈਡਾ ਦੇ ਪਹਾੜਾ ਤੱਕ ਦੇ ਉਨ੍ਹਾਂ ਦੇ ਸਫ਼ਰ ਬਾਰੇ ਦੱਸੇਗੀ।
ਐਮਾਜ਼ਾਨ ਪ੍ਰਾਈਮ ਵੀਡੀਓ ਨੇ ਸ਼ੇਅਰ ਕੀਤੀ 'AP Dhillon first of a kind' ਸੀਰੀਜ਼ ਦੀ ਝਲਕ: ਐਮਾਜ਼ਾਨ ਪ੍ਰਾਈਮ ਵੀਡੀਓ ਨੇ ਰੈਪਰ AP Dhillon 'ਤੇ ਆਧਾਰਿਤ ਸੀਰੀਜ਼ ਦੀ ਝਲਕ ਸਾਂਝੀ ਕੀਤੀ ਹੈ। ਇਸ ਸੀਰੀਜ਼ ਦਾ ਨਾਮ 'AP Dhillon first of a kind' ਹੈ। ਇਹ ਸੀਰੀਜ਼ ਉਨ੍ਹਾਂ ਦੇ ਜੀਵਨ ਬਾਰੇ ਦੱਸੇਗੀ ਕਿ AP Dhillon ਅੱਜ ਕਿਵੇਂ ਇੰਨੇ ਮਸ਼ਹੂਰ ਹੋ ਗਏ ਹਨ।
ਇਸ ਦਿਨ ਰਿਲੀਜ਼ ਹੋਵੇਗੀ 'AP Dhillon first of a kind' ਸੀਰੀਜ਼: ਐਮਾਜ਼ਾਨ ਪ੍ਰਾਈਮ ਵੀਡੀਓ ਨੇ ਇਸ ਸੀਰੀਜ਼ ਦੀ ਝਲਕ ਸਾਂਝੀ ਕੀਤੀ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਹੈ," 'AP Dhillon: first of a kind' ਦੁਨੀਆ ਭਰ ਵਿੱਚ 18 ਅਗਸਤ ਨੂੰ। #APDhillonOnPrime, ਸੀਰੀਜ਼ ਦਾ ਪ੍ਰੀਵਿਊ ਆ ਗਿਆ ਹੈ!" ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ 'AP Dhillon first of a kind' ਸੀਰੀਜ਼ ਪ੍ਰਾਈਮ ਵੀਡੀਓ 'ਤੇ 18 ਅਗਸਤ ਨੂੰ ਰਿਲੀਜ਼ ਹੋਵੇਗੀ।
- Manish Wadhwa: ਗਦਰ 2 ਨਾਲ ਬਾਲੀਵੁੱਡ ’ਚ ਛਾਏ ਮਨੀਸ਼ ਵਧਵਾ, ਮੇਨ ਵਿਲੇਨ ਦੇ ਕਿਰਦਾਰ 'ਚ ਆਉਣਗੇ ਨਜ਼ਰ
- Swara Bhaskar: ਕਿਲਕਾਰੀਆਂ ਦੀ ਗੂੰਜ ਤੋਂ ਪਹਿਲਾਂ ਸਵਰਾ ਭਾਸਕਰ ਦੇ ਘਰ ਤਿਆਰੀਆਂ ਸ਼ੁਰੂ, ਅਦਾਕਾਰਾ ਨੇ ਦਿਖਾਇਆ ਬੇਬੀ ਬੰਪ
- RRKPK Collection Day 11: ਗਲੋਬਲ ਬਾਕਸ ਆਫ਼ਿਸ 'ਤੇ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ ਕੀਤੀ 210 ਕਰੋੜ ਦੀ ਕਮਾਈ, ਕਰਨ ਜੌਹਰ ਨੇ ਲਿਖਿਆ Heartfelt Note
AP Dhillon ਦਾ ਕਰੀਅਰ: ਅੰਮ੍ਰਿਤਪਾਲ ਸਿੰਘ ਢਿੱਲੋਂ ਏਪੀ ਢਿੱਲੋਂ ਵਜੋਂ ਜਾਣੇ ਜਾਂਦੇ ਹਨ। ਉਹ ਇੱਕ ਇੰਡੋ-ਕੈਨੇਡੀਅਨ ਗਾਇਕ, ਰੈਪਰ ਅਤੇ ਰਿਕਾਰਡ ਨਿਰਮਾਤਾ ਹਨ, ਜੋ ਪੰਜਾਬੀ ਸੰਗੀਤ ਨਾਲ ਜੁੜੇ ਹੋਏ ਹਨ। ਉਨ੍ਹਾਂ ਦੇ ਗੀਤ "ਮਝੈਲ" ਅਤੇ "ਬ੍ਰਾਊਨ ਮੁੰਡੇ" ਕਾਫ਼ੀ ਮਸ਼ਹੂਰ ਹਨ। ਢਿੱਲੋਂ ਆਪਣੇ ਲੇਬਲ-ਸਾਥੀਆਂ ਗੁਰਿੰਦਰ ਗਿੱਲ, ਸ਼ਿੰਦਾ ਕਾਹਲੋਂ ਅਤੇ Gminxr ਦੇ ਨਾਲ ਆਪਣੇ ਲੇਬਲ 'ਰਨ-ਅੱਪ ਰਿਕਾਰਡਸ' ਦੇ ਤਹਿਤ ਕੰਮ ਕਰਦੇ ਹਨ। ਢਿੱਲੋਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2019 ਵਿੱਚ ਫੇਕ ਅਤੇ ਫਰਾਰ ਨਾਲ ਕੀਤੀ ਸੀ।