ETV Bharat / entertainment

ਨਵੇਂ ਸੰਗੀਤਕ ਟਰੈਕ ਨਾਲ ਸਰੋਤਿਆਂ ਸਨਮੁੱਖ ਹੋਵੇਗੀ ਚਰਚਿਤ ਬਾਲੀਵੁੱਡ ਗਾਇਕਾ ਲੀਨਾ ਬੋਸ, ਕਈ ਸਫ਼ਲ ਫਿਲਮਾਂ ਦੇ ਸੁਪਰਹਿੱਟ ਗਾਣਿਆਂ ਨੂੰ ਦੇ ਚੁੱਕੀ ਹੈ ਆਵਾਜ਼ - ਗਾਇਕਾ ਲੀਨਾ ਬੋਸ

ਬਾਲੀਵੁੱਡ ਗਾਇਕਾ ਲੀਨਾ ਬੋਸ ਜਲਦ ਹੀ ਇੱਕ ਨਵਾਂ ਗੀਤ ਲੈ ਕੇ ਆ ਰਹੀ ਹੈ, ਗਾਇਕਾ ਇਸ ਤੋਂ ਪਹਿਲਾਂ ਕਈ ਸੁਪਰਹਿੱਟ ਗੀਤ ਸਰੋਤਿਆਂ ਦੇ ਝੋਲੀ ਪਾ ਚੁੱਕੀ ਹੈ।

Popular Bollywood singer Leena Bose
Popular Bollywood singer Leena Bose
author img

By

Published : Jul 21, 2023, 3:53 PM IST

ਚੰਡੀਗੜ੍ਹ: ਹਿੰਦੀ ਸਿਨੇਮਾ ਸੰਗੀਤ ਖੇਤਰ ਵਿਚ ਕੁਝ ਹੀ ਸਮੇਂ ਦੌਰਾਨ ਬੁਲੰਦੀਆਂ ਛੂਹ ਲੈਣ ਵੱਲ ਵੱਧ ਰਹੀ ਚਰਚਿਤ ਪਲੇਬੈਕ ਗਾਇਕਾ ਲੀਨਾ ਬੋਸ ਆਪਣਾ ਨਵਾਂ ਸੋਲੋ ਟਰੈਕ ‘ਮੈਂ ਤੇਰੀ ਹੋ ਗਈ’ ਲੈ ਕੇ ਸਰੋਤਿਆਂ ਸਨਮੁੱਖ ਹੋਣ ਜਾ ਰਹੀ ਹੈ, ਜੋ ਇਸ ਤੋਂ ਪਹਿਲਾਂ ਬਾਲੀਵੁੱਡ ਦੀਆਂ ਕਈ ਸਫ਼ਲ ਫਿਲਮਾਂ ਦੇ ਸੁਪਰਹਿੱਟ ਗਾਣਿਆਂ ਨੂੰ ਆਪਣੀ ਆਵਾਜ਼ ਦੇ ਚੁੱਕੀ ਹੈ।

ਐਮ.ਡਬਲਿਊ.ਐਮ ਸੰਗੀਤਕ ਕੰਪਨੀ ਅਤੇ ਅਮਾਲ ਮਲਿਕ ਵੱਲੋਂ ਪ੍ਰਸਤੁਤ ਕੀਤੇ ਜਾ ਰਹੇ ਇਸ ਗਾਣੇ ਦਾ ਸੰਗੀਤ ਡੱਬੂ ਮਲਿਕ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦਿਲ ਨੂੰ ਛੂਹ ਲੈਣ ਵਾਲੇ ਬੋਲ ਕੁੰਵਰ ਜੁਨੇਜਾ ਦੇ ਹਨ। ਮੂਲ ਰੂਪ ਵਿਚ ਕੋਲਕੱਤਾ ਸੰਬੰਧਤ ਇਸ ਬਾਕਮਾਲ ਗਾਇਕਾ ਦੇ ਗਾਏ ਹਾਲੀਆ ਹਿੱਟ ਗਾਣਿਆਂ ਵਿਚ 'ਸੜਕ 2' ਦਾ ‘ਤੁਮ ਸੇ ਹੀ’, ਸੋਲੋ ਟਰੈਕ ‘ਮਨ ਬੋਲਤਾ ਹੈ’, ‘ਤੁਮ ਜਾ ਰਹੇ ਹੋ’, ‘ਜੀਤੇਗੇਂ ਹਮ’, ‘ਪਿਆਰ ਕਰੇਂਗੇ’, 'ਅਲਵਿਦਾ' ਤੋਂ ਇਲਾਵਾ ਧਾਰਮਿਕ ਗੀਤ ‘ਓਮ ਜੈ ਜਗਦੀਸ਼ ਹਰੇ’, 'ਸੁੰਦਰਕਾਂਡ' ਆਦਿ ਸ਼ਾਮਿਲ ਰਹੇ ਹਨ।

ਲੀਨਾ ਬੌਸ
ਲੀਨਾ ਬੌਸ

ਬਾਲੀਵੁੱਡ ਦੇ ਨਾਮਵਰ ਗਾਇਕ ਅੰਕਿਤ ਤਿਵਾੜ੍ਹੀ ਨਾਲ ਸਹਿ ਗਾਇਕਾ ਦੇ ਤੌਰ 'ਤੇ ਕਈ ਮਕਬੂਲ ਗਾਣੇ ਗਾਉਣ ਦਾ ਮਾਣ ਹਾਸਿਲ ਕਰ ਚੁੱਕੀ ਗਾਇਕਾ ਲੀਨਾ ਬੋਸ ਅਨੁਸਾਰ ਹਿੰਦੀ ਸਿਨੇਮਾ ਦੇ ਮਸ਼ਹੂਰ ਸੰਗੀਤ ਘਰਾਣੇ ਨਾਲ ਤਾਲੁਕ ਰੱਖਦੇ ਡੱਬੂ ਮਲਿਕ ਅਤੇ ਉਨਾਂ ਦੇ ਹੋਣਹਾਰ ਬੇਟੇ ਅਮਾਲ ਮਲਿਕ ਜੋ ਖੁਦ ਇਕ ਵੱਡੇ ਸਿੰਗਰ ਅਤੇ ਮਿਊਜ਼ਿਕ ਅਰੇਜ਼ਰ ਮੰਨੇ ਜਾਂਦੇ ਹਨ, ਨਾਲ ਇਕੱਠਿਆਂ ਇਹ ਉਨਾਂ ਦਾ ਪਲੇਠਾ ਸੰਗੀਤਕ ਉੱਦਮ ਹੈ, ਜਿਸ ਦੀ ਰਿਲੀਜ਼ ਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਗਾਣੇ ਦੇ ਸ਼ਬਦ ਜਿੰਨੇ ਉਮਦਾ ਲਿਖੇ ਗਏ ਹਨ, ਉਨ੍ਹਾਂ ਹੀ ਮੋਲੋਡੀਅਸ ਇਸ ਦਾ ਸੰਗੀਤ ਵੀ ਤਿਆਰ ਕੀਤਾ ਗਿਆ ਹੈ, ਜੋ ਸਰੋਤਿਆਂ ਨੂੰ ਕਾਫ਼ੀ ਪਸੰਦ ਆਵੇਗਾ। ਉਨ੍ਹਾਂ ਦੱਸਿਆ ਕਿ ਜਲਦ ਹੀ ਵੱਖ-ਵੱਖ ਪਲੇਟਫ਼ਾਰਮਜ਼ 'ਤੇ ਰਿਲੀਜ਼ ਹੋਣ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਸ਼ਾਨਦਾਰ ਬਣਾਇਆ ਜਾ ਰਿਹਾ ਹੈ, ਜੋ ਉਨ੍ਹਾਂ ਦੇ ਇਸ ਟਰੈਕ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾਵੇਗਾ।

ਲੀਨਾ ਬੌਸ
ਲੀਨਾ ਬੌਸ

ਹਿੰਦੀ ਦੇ ਨਾਲ-ਨਾਲ ਪੰਜਾਬੀ ਸਿਨੇਮਾ ਖੇਤਰ ਵਿਚ ਬਤੌਰ ਗਾਇਕਾ ਕੁਝ ਅਲਹਦਾ ਗਾਉਣ ਦੀ ਤਾਂਘ ਰੱਖਦੀ ਇਸ ਹੋਣਹਰ ਗਾਇਕਾ ਨੇ ਦੱਸਿਆ ਕਿ ਉਸ ਲਈ ਬਹੁਤ ਹੀ ਖੁਸ਼ਕਿਸਮਤੀ ਵਾਲੀ ਗੱਲ ਰਹੀ ਹੈ ਕਿ ਗਾਇਕੀ ਕਰੀਅਰ ਦੇ ਥੋੜ੍ਹ ਅਰਸੇ ਦੌਰਾਨ ਹੀ ਉਸ ਨੂੰ ਬੰਗਲਾ, ਹਿੰਦੀ ਤੋਂ ਇਲਾਵਾ ਹੋਰ ਬਹੁਭਾਸ਼ਾਈ ਗਾਇਕੀ ਕਰਨ ਦੇ ਅਵਸਰ ਲਗਾਤਾਰ ਮਿਲ ਰਹੇ ਹਨ, ਜਿਸ ਨਾਲ ਉਸ ਦੇ ਸਵੈ ਵਿਸ਼ਵਾਸ਼ ਵਿਚ ਵਾਧਾ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨ੍ਹਾਂ ਵਿਚ ਰਿਲੀਜ਼ ਹੋ ਰਹੀਆਂ ਕਈ ਵੱਡੀਆਂ ਅਤੇ ਬਹੁਚਰਚਿਤ ਫਿਲਮਾਂ ਵਿਚ ਉਨਾਂ ਦੇ ਗਾਏ ਗਾਣੇ ਦਰਸ਼ਕਾਂ ਨੂੰ ਸੁਣਨ ਅਤੇ ਵੇਖਣ ਨੂੰ ਮਿਲਣਗੇ, ਜਿੰਨ੍ਹਾਂ ਵਿਚ ਕਈਆਂ ਦੀ ਰਿੰਕਾਰਡਿੰਗ ਅੱਜਕੱਲ੍ਹ ਉਨਾਂ ਵੱਲੋਂ ਮੁੰਬਈ ਦੇ ਵੱਖ-ਵੱਖ ਸਟੂਡਿਓਜ਼ ਵਿਚ ਮੰਨੇ ਪ੍ਰਮੰਨੇ ਮਿਊਜ਼ਿਕ ਨਿਰਦੇਸ਼ਕਾਂ ਦੀ ਸੰਗੀਤ ਨਿਰਦੇਸ਼ਨਾਂ ਹੇਠ ਸੰਪੂਰਨ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.