ਹੈਦਰਾਬਾਦ: ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈ। ਉਨ੍ਹਾਂ ਦੀ ਮੌਤ ਨੂੰ ਇੱਕ ਸਾਲ ਅਤੇ ਦੋ ਹਫ਼ਤੇ ਹੋ ਗਏ ਹਨ। ਅੱਜ ਕਈ ਲੋਕ ਪਿੰਡ ਮੂਸੇ ਪਹੁੰਚ ਰਹੇ ਹਨ, ਪਰ ਸਿੱਧੂ ਮੂਸੇਵਾਲਾ ਦੀ ਮਾਂ ਆਪਣਾ ਦਰਦ ਹੰਝੂਆਂ ਅਤੇ ਸ਼ਬਦਾਂ ਰਾਹੀਂ ਬਿਆਨ ਕਰ ਰਹੀ ਹੈ। ਜਨਮ ਦਿਨ 'ਤੇ ਚਰਨ ਕੌਰ ਨੇ ਸੋਸ਼ਲ ਮੀਡੀਆ 'ਤੇ ਆਪਣੇ ਬੇਟੇ ਸਿੱਧੂ ਲਈ ਇਕ ਭਾਵੁਕ ਪੋਸਟ ਪਾਈ ਹੈ।
ਮਾਂ ਚਰਨ ਕੌਰ ਨੇ ਸ਼ੇਅਰ ਕੀਤਾ ਭਾਵੁਕ ਕਰ ਦੇਣ ਵਾਲਾ ਨੋਟ: ਚਰਨ ਕੌਰ ਨੇ ਲਿਖਿਆ, "ਜਨਮ ਦਿਨ ਮੁਬਾਰਕ ਪੁੱਤਰ। ਅੱਜ ਦੇ ਦਿਨ ਮੇਰੀਆਂ ਇਛਾਵਾਂ ਤੇ ਅਰਦਾਸਾਂ ਸੱਚ ਹੋਈਆਂ ਸੀ। ਜਦੋਂ ਮੈਂ ਪਹਿਲੀ ਵਾਰ ਤੈਨੂੰ ਆਪਣੀਆਂ ਬਾਹਾਂ ਦੇ ਨਿੱਘ ਵਿੱਚ ਮਹਿਸੂਸ ਕੀਤਾ ਸੀ। ਮੈਨੂੰ ਪਤਾ ਲੱਗਾ ਸੀ ਕਿ ਅਕਾਲ ਪੁਰਖ ਨੇ ਮੈਨੂੰ ਪੁੱਤਰ ਦੀ ਦਾਤ ਬਖਸ਼ੀ ਹੈ। ਸ਼ੁਭ ਤੁਸੀਂ ਜਾਣਦੇ ਹੋ, ਤੁਹਾਡੇ ਛੋਟੇ ਪੈਰਾਂ ਦੇ ਸਿਖਰ 'ਤੇ ਥੋੜੀ ਜਿਹੀ ਲਾਲੀ ਸੀ। ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਇਨ੍ਹਾਂ ਨਿੱਕੇ-ਨਿੱਕੇ ਕਦਮਾਂ ਨੇ ਪਿੰਡ ਬੈਠਿਆ ਹੀ ਸਾਰੀ ਦੁਨੀਆਂ ਦਾ ਸਫ਼ਰ ਕਰ ਲੈਣਾ ਅਤੇ ਮੋਟੀਆਂ ਮੋਟੀਆਂ ਅੱਖਾਂ ਸੀ, ਜੋ ਆਪਣੇ ਅੰਦਰੋਂ ਸੱਚ ਨੂੰ ਪਛਾਨਣ ਦਾ ਹੁਨਰ ਲੈ ਕੇ ਆਈਆਂ ਸੀ। ਉਹ ਇਹ ਨਹੀਂ ਜਾਣਦੀਆਂ ਸੀ ਕਿ ਉਹ ਪੰਜਾਬ ਦੀ ਪੀੜ੍ਹੀ ਨੂੰ ਦੁਨੀਆਂ ਦੇਖਣ ਲਈ ਇੱਕ ਵੱਖਰਾ ਦ੍ਰਿਸ਼ਟੀਕੋਣ ਦਿੰਦਾ ਹੋਇਆ ਦੁਨੀਆਂ ਛੱਡ ਜਾਵੇਗਾ।
29 ਮਈ ਨੂੰ ਪੂਰਾ ਹੋਇਆ ਸੀ ਇੱਕ ਸਾਲ: 12 ਦਿਨ ਪਹਿਲਾਂ 29 ਮਈ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਇੱਕ ਸਾਲ ਪੂਰਾ ਹੋ ਗਿਆ ਸੀ। ਸਿੱਧੂ ਮੂਸੇਵਾਲਾ ਦੀ ਆਤਮਾ ਦੀ ਸ਼ਾਂਤੀ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਨਾਲ-ਨਾਲ ਇੰਗਲੈਂਡ, ਆਸਟ੍ਰੇਲੀਆ ਆਦਿ ਦੇਸ਼ਾਂ ਵਿਚ ਵੀ ਪਾਠ ਕਰਵਾਏ ਗਏ ਸੀ।
- Animal pre-teaser out: ਰਣਬੀਰ ਕਪੂਰ ਦੀ ਫਿਲਮ 'Animal' ਦਾ ਪ੍ਰੀ-ਟੀਜ਼ਰ ਹੋਇਆ ਰਿਲੀਜ਼, ਰਸ਼ਮਿਕਾ ਮੰਡਾਨਾ ਨਾਲ ਆਉਣਗੇ ਨਜ਼ਰ
- Mangal Dhillon Passed Away: ਨਹੀਂ ਰਹੇ ਮਸ਼ਹੂਰ ਅਦਾਕਾਰ ਮੰਗਲ ਢਿੱਲੋਂ, ਕੈਂਸਰ ਨਾਲ ਸਨ ਪੀੜਤ
- Gauhar Khan ਨੇ ਆਪਣੇ ਨਵਜੰਮੇ ਬੱਚੇ ਦੇ ਨਾਂ ਦਾ ਕੀਤਾ ਐਲਾਨ, ਪਤੀ ਜ਼ੈਦ ਦਰਬਾਰ ਅਤੇ ਬੇਟੇ ਨਾਲ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
ਇਨਸਾਫ ਮਿਲਣ ਤੱਕ ਪਰਿਵਾਰ ਚੁੱਪ ਨਹੀਂ ਬੈਠੇਗਾ: ਮੂਸੇਵਾਲਾ ਦੀ ਬਰਸੀ 'ਤੇ ਮਾਤਾ ਚਰਨ ਕੌਰ ਨੇ ਕਿਹਾ ਸੀ ਕਿ "ਉਨ੍ਹਾਂ ਦੇ ਪੁੱਤਰ ਸਿੱਧੂ ਨੂੰ ਮਾਰਨ ਦੀ ਯੋਜਨਾ ਪਹਿਲਾਂ ਤੋਂ ਹੀ ਚੱਲ ਰਹੀ ਸੀ। ਅਸੀਂ ਸਰਕਾਰ ਅੱਗੇ ਝੁਕਣ ਵਾਲੇ ਨਹੀਂ ਹਾਂ। ਫਾਈਲਾਂ ਦੱਬੀਆਂ ਨਹੀਂ ਰਹਿਣਗੀਆਂ। ਵਾਹਿਗੁਰੂ ਦੀ ਕਿਰਪਾ ਨਾਲ ਸਭ ਠੀਕ ਹੋ ਜਾਵੇਗਾ। ਜਿਨ੍ਹਾਂ ਨੇ ਮੇਰਾ ਸਭ ਕੁਝ ਤਬਾਹ ਕਰ ਦਿੱਤਾ, ਮੈਂ ਉਨ੍ਹਾਂ ਨੂੰ ਤਬਾਹ ਹੁੰਦਾ ਦੇਖਣਾ ਚਾਹੁੰਦੀ ਹਾਂ। ਰੱਬ ਮੈਨੂੰ ਉਦੋਂ ਤੱਕ ਜਿਉਂਦਾ ਰੱਖੇ ਜਦੋਂ ਤੱਕ ਉਹ ਮਿੱਟੀ ਵਿੱਚ ਦੱਬ ਨਹੀਂ ਜਾਂਦੇ।" ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਸੀ ਕਿ ਅੱਜ ਵੀ ਕਈ ਲੋਕ ਉਨ੍ਹਾਂ ਦੇ ਪੁੱਤਰ ਸਿੱਧੂ ਬਾਰੇ ਬੁਰਾ ਬੋਲਣ ਤੋਂ ਨਹੀਂ ਰੁਕ ਰਹੇ। ਪੰਜਾਬ ਸਰਕਾਰ ਇਸ ਮੁੱਦੇ 'ਤੇ ਕੋਈ ਗੱਲ ਨਹੀਂ ਕਰ ਰਹੀ। ਸਿੱਧੂ ਬਾਰੇ ਬੁਰਾ ਬੋਲਣ ਵਾਲਿਆਂ ਨੂੰ ਮਾਤਾ ਚਰਨ ਕੌਰ ਨੇ ਉਨ੍ਹਾਂ ਦੇ ਗੀਤਾਂ ਦਾ ਹਵਾਲਾ ਦੇ ਕੇ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਉਸ ਨੂੰ ਇਨਸਾਫ਼ ਨਹੀਂ ਮਿਲਦਾ ਉਹ ਚੁੱਪ ਨਹੀਂ ਬੈਠੇਗੀ।