ਚੰਡੀਗੜ੍ਹ: ਦੁਨੀਆਂ ਵਿੱਚ ਬਹੁਤ ਸਾਰੇ ਲੋਕ ਹਨ, ਜੋ ਸਾਨੂੰ ਰੁਆਉਂਦੇ ਹਨ, ਪਰ ਬਹੁਤ ਘੱਟ ਅਜਿਹੇ ਲੋਕ ਹਨ ਜੋ ਸਾਨੂੰ ਹਸਾਉਂਦੇ ਹਨ ਕਿਉਂਕਿ ਰੋਣਾ ਆਸਾਨ ਹੈ ਪਰ ਕਿਸੇ ਦੇ ਚਿਹਰੇ 'ਤੇ ਮੁਸਕਰਾਹਟ ਲਿਆਉਣੀ ਬਹੁਤ ਔਖੀ ਹੈ। ਇਹ ਕਹਿਣਾ ਹੈ ਪੰਜਾਬੀ ਫਿਲਮਾਂ ਵਿੱਚ ਕਾਮੇਡੀ ਦੇ ਜਾਣੇ-ਪਛਾਣੇ ਅਦਾਕਾਰ ਬਿੰਨੂ ਢਿੱਲੋਂ ਦਾ। ਪੰਜਾਬੀ ਦਾ ਇਹ ਦਿੱਗਜ ਕਾਮੇਡੀ ਅਦਾਕਾਰ ਅੱਜ 29 ਅਗਸਤ ਨੂੰ ਆਪਣਾ ਜਨਮ ਦਿਨ ਮਨਾ ਰਿਹਾ ਹੈ। ਹੁਣ ਇਥੇ ਅਸੀਂ ਅਦਾਕਾਰ ਦੇ ਜਨਮਦਿਨ ਉਤੇ ਅਦਾਕਾਰ ਬਾਰੇ ਇੱਕ ਦਿਲਚਸਪ ਗੱਲ ਲੈ ਕੇ ਆਏ ਹਾਂ, ਇਸ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਅਦਾਕਾਰ ਇੱਕ ਖਲਨਾਇਕ ਤੋਂ ਕਿਵੇਂ ਕਾਮੇਡੀ ਕਲਾਕਾਰ ਬਣ ਗਿਆ।
ਬਿਨੂੰ ਢਿੱਲੋਂ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਸ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਂਕ ਸੀ ਅਤੇ ਸ਼ਰਾਰਤ ਕਰਨ 'ਚ ਵੀ ਉਹ ਅੱਗੇ ਹੀ ਸੀ। ਅਦਾਕਾਰ ਦਾ ਮੰਨਣਾ ਹੈ ਕਿ ਹਰ ਕਿਸੇ ਵਿੱਚ ਕੋਈ ਨਾ ਕੋਈ ਕਲਾ ਛੁਪੀ ਹੁੰਦੀ ਹੈ। ਪਰ ਕੋਈ ਪਛਾਣਦਾ ਹੈ ਅਤੇ ਕੋਈ ਉਸ ਖੂਬੀ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ। ਪਰ ਬਿਨੂੰ ਢਿੱਲੋਂ ਨੇ ਥੀਏਟਰ ਅਤੇ ਟੀਵੀ ਵਿੱਚ ਪੋਸਟ ਗ੍ਰੈਜੂਏਸ਼ਨ ਕਰਕੇ ਆਪਣੀ ਇਸ ਖੂਬੀ ਨੂੰ ਬਾਹਰ ਲਿਆਂਦਾ ਅਤੇ ਅੱਜ ਅਦਾਕਾਰ ਦਾ ਫਿਲਮ ਇੰਡਸਟਰੀ ਵਿੱਚ ਵੱਡਾ ਨਾਂ ਹੈ।
- Ali Zafar in Australia: ਵਿਦੇਸ਼ੀ ਵਿਹੜਿਆਂ ਨੂੰ ਸੂਫ਼ੀ ਗਾਇਕੀ ਦੇ ਖੂਬਸੂਰਤ ਰੰਗ ਦੇਣ ’ਚ ਮੋਹਰੀ ਹੋਏ ਅਲੀ ਜ਼ਫਰ, ਆਸਟ੍ਰੇਲੀਆ ਵਿਖੇ ਜਲਦ ਕਰਨਗੇ ਕਈ ਵੱਡੇ ਕੰਨਸਰਟ
- Dream Girl 2 Box Office Collection Day 4: ਪ੍ਰਸ਼ੰਸਕਾਂ ਨੂੰ ਸਿਨੇਮਾਘਰਾਂ ਵੱਲ ਖਿੱਚ ਰਹੀ ਹੈ ਆਯੁਸ਼ਮਾਨ ਖੁਰਾਨਾ ਦੀ 'ਡ੍ਰੀਮ ਗਰਲ 2', ਚੌਥੇ ਦਿਨ ਕੀਤੀ ਇੰਨੀ ਕਮਾਈ
- Rani Mukerji: 9 ਸਾਲ ਬਾਅਦ ਪ੍ਰਸ਼ੰਸਕਾਂ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰੇਗੀ ਰਾਣੀ ਮੁਖਰਜੀ, ਇੰਟਰਵਿਊ 'ਚ ਕੀਤਾ ਖੁਲਾਸਾ
ਖਲਨਾਇਕ ਤੋਂ ਕਾਮੇਡੀਅਨ ਬਣਨ ਬਾਰੇ ਗੱਲਬਾਤ ਕਰਦੇ ਹੋਏ ਬਿਨੂੰ ਢਿੱਲੋਂ ਦੱਸਦੇ ਹਨ ਕਿ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮਾਂ 'ਚ ਬਤੌਰ ਖਲਨਾਇਕ ਦੇ ਤੌਰ 'ਤੇ ਕੀਤੀ ਸੀ ਪਰ ਵਿਲੇਨ ਤੋਂ ਉਹ ਕਾਮੇਡੀ ਵਿਲੇਨ ਬਣ ਗਿਆ, ਲੋਕ ਉਸ ਦੀ ਕਾਮੇਡੀ ਨੂੰ ਪਸੰਦ ਕਰਨ ਲੱਗੇ ਅਤੇ ਫਿਰ ਪੂਰੀ ਤਰ੍ਹਾਂ ਨਾਲ ਉਹ ਕਾਮੇਡੀਅਨ ਬਣ ਗਿਆ। ਉਸ ਦੀ ਕਾਮੇਡੀ ਨੇ ਹੀ ਉਸ ਨੂੰ ਅਲੱਗ ਪਛਾਣ ਦਿੱਤੀ।
ਬਿਨੂੰ ਢਿੱਲੋਂ ਦੀਆਂ ਕਾਮੇਡੀ ਫਿਲਮਾਂ: 'ਕੈਰੀ ਆਨ ਜੱਟਾ', 'ਕੈਰੀ ਆਨ ਜੱਟਾ 2', 'ਕੈਰੀ ਆਨ ਜੱਟਾ 3', 'ਮਿੱਟੀ ਵਾਜਾਂ ਮਾਰਦੀ', 'ਮਿਸਟਰ ਐਂਡ ਮਿਸਿਜ਼ 420', 'ਸਿੰਘ ਬਨਾਮ ਕੌਰ', 'ਲੱਕੀ ਦਿ ਅਨਲੱਕੀ ਸਟੋਰੀ', 'ਰੰਗੀਲੇ', 'ਸ਼ਰਾਰਤੀ ਜੱਟ' ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਹਨ ਅਤੇ ਬਹੁਤ ਸਾਰੀਆਂ ਰਿਲੀਜ਼ ਲਈ ਤਿਆਰ ਹਨ।
ਬਿਨੂੰ ਢਿੱਲੋਂ ਦਾ ਵਰਕਫਰੰਟ: ਅਦਾਕਾਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਦੀ ਕਰਮਜੀਤ ਅਨਮੋਲ ਅਤੇ ਗਿੱਪੀ ਗਰੇਵਾਲ ਨਾਲ ਫਿਲਮ 'ਮੌਜਾਂ ਹੀ ਮੌਜਾਂ' ਰਿਲੀਜ਼ ਲਈ ਤਿਆਰ ਹੈ, ਇਸ ਤੋਂ ਇਲਾਵਾ ਅਦਾਕਾਰ ਕੋਲ ਐਮੀ ਵਿਰਕ ਨਾਲ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਵੀ ਰਿਲੀਜ਼ ਲਈ ਤਿਆਰ ਹੈ, ਫਿਲਮ ਦਾ ਟ੍ਰੇਲਰ ਪਹਿਲਾਂ ਹੀ ਰਿਲੀਜ਼ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਢਿੱਲੋਂ ਇੰਨੀਂ ਦਿਨੀਂ ਪੰਜਾਬੀ ਫਿਲਮ 'ਡੈਡੀ ਓ ਡੈਡੀ' ਦੀ ਸ਼ੂਟਿੰਗ ਵਿੱਚ ਰੁੱਝਿਆ ਹੋਇਆ ਹੈ।