ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਐਮੀ ਵਿਰਕ ਅਤੇ ਦੇਵ ਖਰੌੜ ਸਟਾਰਰ ਪੰਜਾਬੀ ਫਿਲਮ 'ਮੌੜ' ਜਿਸਨੇ 9 ਜੂਨ 2023 ਨੂੰ ਆਪਣੀ ਸ਼ਾਨਦਾਰ ਕਹਾਣੀ ਅਤੇ ਸਿਨੇਮਿਕ ਨਾਲ ਦਰਸ਼ਕਾਂ ਨੂੰ ਖੁਸ਼ ਕਰਕੇ ਸਿਨੇਮਾਘਰਾਂ ਵਿੱਚ ਤੂਫਾਨ ਲਿਆ ਦਿੱਤਾ ਸੀ, ਹੁਣ ਆਪਣੀ OTT ਰਿਲੀਜ਼ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਨਿਰਮਾਤਾਵਾਂ ਨੇ ਫਿਲਮ ਦੇ ਪ੍ਰੀਮੀਅਰ ਲਈ ਰਿਲੀਜ਼ ਡੇਟ ਅਤੇ ਪਲੇਟਫਾਰਮ ਦਾ ਖੁਲਾਸਾ ਕੀਤਾ ਹੈ।
ਤੁਹਾਨੂੰ ਦੱਸ ਦਈਏ ਕਿ ਦਿੱਗਜ ਨਿਰਦੇਸ਼ਕ ਜਤਿੰਦਰ ਮੌਹਰ ਦੁਆਰਾ ਨਿਰਦੇਸ਼ਤ ਅਤੇ ਰਿਦਮ ਬੁਆਏਜ਼ ਅਤੇ ਨਾਦ ਸਟੂਡੀਓਜ਼ ਦੁਆਰਾ ਨਿਰਮਿਤ ਇਤਿਹਾਸਕ ਡਰਾਮਾ ਫਿਲਮ ਦਾ ਪ੍ਰੀਮੀਅਰ 21 ਜੁਲਾਈ ਨੂੰ OTT ਪਲੇਟਫਾਰਮ ZEE5 'ਤੇ ਵਿਸ਼ੇਸ਼ ਤੌਰ 'ਤੇ ਕੀਤਾ ਜਾਵੇਗਾ।
ਫਿਲਮ ਦੀ ਕਹਾਣੀ ਬਾਰੇ ਚਾਨਣਾ: ਫਿਲਮ ਦੀ ਕਹਾਣੀ ਵੰਡ ਤੋਂ ਪਹਿਲਾਂ ਵਾਲੇ ਪੰਜਾਬ ਵਿੱਚ ਘਟਦੀ ਹੈ, ਜੋ ਇੱਕ ਪੰਜਾਬੀ ਪਿੰਡ ਵਾਸੀ ਜਿਉਣਾ ਮੌੜ ਦੇ ਜੀਵਨ ਨੂੰ ਬਿਆਨ ਕਰਦੀ ਹੈ, ਜੋ ਆਪਣੇ ਡਾਕੂ ਭਰਾ ਕਿਸ਼ਨਾ ਦੀ ਮੌਤ ਦਾ ਬਦਲਾ ਲੈਣ ਲਈ ਪਿਸਤੌਲ ਚੁੱਕਦਾ ਹੈ। ਮੌੜ ਸ਼ੋਸ਼ਣ ਕਰਨ ਵਾਲੇ ਭੂਮੀ ਟੈਕਸ ਮਾਫੀਆ ਨੂੰ ਨਸ਼ਟ ਕਰਨ ਲਈ ਦ੍ਰਿੜ ਇਰਾਦਾ ਕਰਦਾ ਹੈ ਨਾਲ ਹੀ ਉਹ ਡੋਗਰ ਤੋਂ ਬਦਲਾ ਲੈਣ ਲਈ ਦ੍ਰਿੜ ਹੈ, ਜਿਸ ਨੇ ਕਿਸ਼ਨਾ ਨੂੰ ਧੋਖਾ ਦਿੱਤਾ ਸੀ। 'ਮੌੜ' ਬ੍ਰਿਟਿਸ਼ ਬਸਤੀਵਾਦੀ ਰਾਜ ਦੌਰਾਨ ਪੰਜਾਬ ਦੇ ਸਮਾਜਿਕ-ਰਾਜਨੀਤਕ ਦ੍ਰਿਸ਼ ਦੀ ਪੜਚੋਲ ਕਰਦੀ ਹੈ ਅਤੇ ਉਨ੍ਹਾਂ ਦੇ ਸੁਪਨਿਆਂ, ਸੰਘਰਸ਼ਾਂ ਅਤੇ ਜਜ਼ਬਾਤਾਂ ਨੂੰ ਦਰਸਾਉਂਦੀ ਹੈ। ਇਤਿਹਾਸ ਦੇ ਸ਼ੌਕੀਨਾਂ ਲਈ ਇਸ ਫਿਲਮ ਦੀ ਕਹਾਣੀ ਨੂੰ ਪਰਦੇ 'ਤੇ ਦੇਖਣਾ ਕਿਸੇ ਟ੍ਰੀਟ ਤੋਂ ਘੱਟ ਨਹੀ ਸੀ। ਇਹ ਫਿਲਮ ਦੋ ਅਣਗੌਲੇ ਨਾਇਕਾਂ ਦੀ ਕਹਾਣੀ ਹੈ, ਜਿਨ੍ਹਾਂ ਨੂੰ ਗਰੀਬਾਂ ਦਾ ਮਸੀਹਾ ਕਿਹਾ ਜਾਂਦਾ ਹੈ। ਇਹ ਪੰਜਾਬੀ ਫਿਲਮ ਹਿੰਦੀ ਵਿੱਚ ਵੀ ਉਪਲਬਧ ਹੋਵੇਗੀ।
- ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦੀ ਮੌਤ ਦੀ ਉੱਡੀ ਅਫ਼ਵਾਹ, ਸ਼ਿੰਦਾ ਦੇ ਸਾਥੀ ਕਲਾਕਾਰਾਂ ਨੇ ਕਿਹਾ-ਹਾਲਤ ਨਾਜ਼ੁਕ, ਸਾਹ ਲੈਣ 'ਚ ਆ ਰਹੀ ਦਿੱਕਤ
- ਪੰਜਾਬੀ ਵੈਬ ਸੀਰੀਜ਼ ‘ਫ਼ਸਲ’ ਦਾ ਹਿੱਸਾ ਬਣੇ ਅਦਾਕਾਰ ਅਸ਼ੀਸ਼ ਦੁੱਗਲ, ਇਸ ਕਿਰਦਾਰ ਵਿਚ ਆਉਣਗੇ ਨਜ਼ਰ
- ਫਿਲਮ 'ਵਾਸ਼' ਦੁਆਰਾ ਦਰਸ਼ਕਾਂ ਸਨਮੁੱਖ ਹੋਣਗੇ ਨਿਰਦੇਸ਼ਕ ਜਗਮੀਤ ਸਮੁੰਦਰੀ, ਕਈ ਚਰਚਿਤ ਅਤੇ ਇਤਿਹਾਸਿਕ ਫ਼ਿਲਮਾਂ ਦਾ ਕਰ ਚੁੱਕੇ ਨੇ ਨਿਰਦੇਸ਼ਨ
ਇਸ ਬਾਰੇ ਗੱਲ ਕਰਦਿਆਂ ਨਿਰਦੇਸ਼ਕ ਜਤਿੰਦਰ ਮੌਹਰ ਨੇ ਕਿਹਾ, 'ਇਹ ਇੱਕ ਦਿਲਚਸਪ ਕਹਾਣੀ ਹੈ ਜੋ ਮੌੜ ਅਤੇ ਕਿਸ਼ਨਾ ਦੇ ਜੀਵਨ ਦੀ ਡੂੰਘਾਈ ਵਿੱਚ ਖੋਜ ਕਰਦੀ ਹੈ, ਜੋ ਆਪਣੀ ਧਰਤੀ ਦੀ ਰੱਖਿਆ ਲਈ ਬ੍ਰਿਟਿਸ਼ ਸ਼ਾਸਕਾਂ ਅਤੇ ਦੇਸੀ ਰਾਜਿਆਂ ਦੇ ਅਨਿਆਂ ਦਾ ਸਾਹਮਣਾ ਕਰਦੇ ਹਨ। ਮੈਨੂੰ ਖੁਸ਼ੀ ਹੈ ਕਿ ZEE5 ਦੇ ਨਾਲ ਇੱਕ ਵਿਸ਼ਾਲ ਦਰਸ਼ਕ ਇਸਨੂੰ ਦੇਖ ਸਕਣਗੇ'।
ਫਿਲਮ ਬਾਰੇ ਗੱਲ ਕਰਦੇ ਹੋਏ ਦੇਵ ਖਰੌੜ ਕਹਿੰਦੇ ਹਨ "ਮੌੜ ਬਸਤੀਵਾਦੀ ਯੁੱਗ ਦੀ ਕਹਾਣੀ ਦੱਸਦੀ ਹੈ, ਜਦੋਂ ਗਰੀਬ ਲੋਕ ਭ੍ਰਿਸ਼ਟ ਅੰਗਰੇਜ਼ਾਂ ਅਤੇ ਜ਼ਿਮੀਦਾਰਾਂ ਦੁਆਰਾ ਵਿਤਕਰੇ ਅਤੇ ਦੁਰਵਿਵਹਾਰ ਦਾ ਸ਼ਿਕਾਰ ਹੁੰਦੇ ਸਨ। ਬੇਰਹਿਮੀ ਤੋਂ ਛੂਤ-ਛਾਤ ਅਤੇ ਅਸਮਾਨਤਾ ਤੱਕ, ਫਿਲਮ ਮਨੁੱਖਤਾ ਦੇ ਸਲੇਟੀ ਰੰਗਾਂ ਨੂੰ ਦਰਸਾਉਂਦੀ ਹੈ। ਇਹ ਦੇਖ ਕੇ ਨਿਰਾਸ਼ਾ ਹੁੰਦੀ ਹੈ ਕਿ ਕਿਵੇਂ ਹਾਕਮ ਜਮਾਤ ਨੇ ਗਰੀਬਾਂ ਨੂੰ ਨੀਵਾਂ ਕਰਕੇ ਆਪਣੀ ਸਰਦਾਰੀ ਕਾਇਮ ਕੀਤੀ। ਮੈਂ ਸਾਰਿਆਂ ਨੂੰ ZEE5 'ਤੇ ਸਾਡੀ ਅਰਥਪੂਰਨ ਫਿਲਮ ਦੇਖਣ ਦੀ ਬੇਨਤੀ ਕਰਦਾ ਹਾਂ'।