ਚੰਡੀਗੜ੍ਹ: ਪੰਜਾਬੀ ਅਤੇ ਹਿੰਦੀ ਸੰਗੀਤਕ ਜਗਤ ਵਿੱਚ ਵੱਖਰੀ ਅਤੇ ਸਫ਼ਲ ਪਹਿਚਾਣ ਰੱਖਦੀ ਹੈ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੀ ਜੋੜੀ, ਜੋ ਹੁਣ ਆਪਣਾ ਨਵਾਂ ਗਾਣਾ ‘ਗੱਡੀ ਕਾਲੀ’ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਇਸ ਟਰੈਕ ਨੂੰ ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ।
‘ਵਾਈਆਰਐਫ਼’ ਅਤੇ ‘ਸਾਗਾ ਮਿਊਜ਼ਿਕ’ ਵੱਲੋਂ ਸੁਯੰਕਤ ਰੂਪ ਵਿੱਚ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦੇ ਬੋਲ ਰਈਸ ਅਤੇ ਰੋਹਨਪ੍ਰੀਤ ਸਿੰਘ ਨੇ ਲਿਖੇ ਹਨ, ਜਦਕਿ ਇਸ ਦਾ ਮਿਊਜ਼ਿਕ ਸਾਗਾ ਸਟੂਡਿਓ ਦੁਆਰਾ ਸੰਗੀਤਬੱਧ (Neha And Rohanpreet Song Gaadi Kaali) ਕੀਤਾ ਗਿਆ ਹੈ। ਮੁੰਬਈ ਵਿਖੇ ਮੁਕੰਮਲ ਕੀਤੇ ਗਏ ਇਸ ਟਰੈਕ ਦੇ ਪ੍ਰੋਜੈਕਟ ਹੈੱਡ ਅਪੂਰਵਾ ਘਈ, ਪਵਨੀਤ ਸਹਿਗਲ ਅਤੇ ਓਰਵਸ਼ੀ ਖੰਨਾ ਹਨ, ਜਦਕਿ ਇਸ ਦਾ ਮਿਊਜ਼ਿਕ ਵੀਡੀਓ ਮੰਨੇ ਪ੍ਰਮੰਨੇ ਸੰਗੀਤ ਵੀਡੀਓ ਨਿਰਦੇਸ਼ਕ ਅਦਿਲ ਸ਼ੇਖ ਵੱਲ਼ੋਂ ਨਿਰਦੇਸ਼ਿਤ ਕੀਤਾ ਗਿਆ ਹੈ।
ਸਾਗਾ ਮਿਊਜ਼ਿਕ ਅਤੇ ਸੁਮਿਤ ਸਿੰਘ ਨਿਰਮਿਤ ਕੀਤੇ ਗਏ ਇਸ ਬੀਟ ਸਾਂਗ ਨੂੰ ਮੁੰਬਈ ਦੇ ਵੱਖ-ਵੱਖ ਸਟੂਡਿਓਜ਼ ਵਿਖੇ ਉਚੇਚੇ ਤੌਰ 'ਤੇ ਤਿਆਰ ਕੀਤੇ ਗਏ ਆਲੀਸ਼ਾਨ ਅਤੇ ਵਿਸ਼ਾਲ ਸੈੱਟਸ 'ਤੇ ਫ਼ਿਲਮਾਇਆ ਗਿਆ ਹੈ। ਮੁੰਬਈ ਸੰਗੀਤ ਗਲਿਆਰਿਆਂ ਤੋਂ ਲੈ ਕੇ ਦੁਨੀਆਭਰ ਵਿੱਚ ਆਪਣੀ ਖੂਬਸੂਰਤ ਅਤੇ ਸੁਰੀਲੀ ਗਾਇਕੀ ਦਾ ਲੋਹਾ ਲਗਾਤਾਰ ਮੰਨਵਾ ਰਹੇ ਹਨ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ, ਫਿਰ ਉਹ ਚਾਹੇ ਆਪਣੇ ਆਪਣੇ ਤੌਰ 'ਤੇ ਸੋਲੋ ਗੀਤ ਹੋਣ ਜਾਂ ਫਿਰ ਦੋਨੋਂ ਦੇ ਇਕੱਠਿਆਂ ਕੀਤੇ ਸੰਗੀਤਕ ਟਰੈਕ, ਹਰ ਗਾਣਾ ਉਨਾਂ ਦੀ ਨਾਯਾਬ ਗੀਤ-ਸੰਗੀਤ ਸ਼ੈੱਲੀ ਦਾ ਇਜ਼ਹਾਰ ਕਰਵਾਉਣ ਵਿੱਚ ਸਫ਼ਲ ਰਿਹਾ ਹੈ।
- Jaswant Singh Rathore: ਪੰਜਾਬੀ ਫਿਲਮ ‘ਫ਼ਰਲੋ’ ਦਾ ਹਿੱਸਾ ਬਣੇ ਬਾਲੀਵੁੱਡ ਕਾਮੇਡੀਅਨ ਜਸਵੰਤ ਸਿੰਘ ਰਾਠੌਰ, ਪਹਿਲੀ ਵਾਰ ਕਰਨਗੇ ਗੰਭੀਰ ਕਿਰਦਾਰ
- Rubina Bajwa Song Gaani: 'ਗਾਨੀ' ਨਾਲ ਇੱਕ ਹੋਰ ਸ਼ਾਨਦਾਰ ਪਾਰੀ ਵੱਲ ਵਧੀ ਅਦਾਕਾਰਾ ਰੁਬੀਨਾ ਬਾਜਵਾ, ਵੱਖ-ਵੱਖ ਪਲੇਟਫ਼ਾਰਮ 'ਤੇ ਅੱਜ ਹੋਵੇਗਾ ਰਿਲੀਜ਼
- Randeep Hooda In Assam Arunachal: ਆਸਾਮ-ਅਰੁਣਾਂਚਲ ਦੇ ਵਿਸ਼ੇਸ਼ ਦੌਰ 'ਤੇ ਪੁੱਜੇ ਬਾਲੀਵੁੱਡ ਐਕਟਰ ਰਣਦੀਪ ਹੁੱਡਾ, ਆਪਣੇ ਡਰੀਮ ਸ਼ਹਿਰਾਂ ਦੀ ਖੂਬਸੂਰਤੀ ਦਾ ਮਾਣ ਰਹੇ ਨੇ ਆਨੰਦ
ਛੋਟੇ ਪਰਦੇ ਦੇ ਕਈ ਰਿਐਲਟੀ ਸੋਅਜ਼ ਵਿੱਚ ਵੀ ਸਫ਼ਲਤਾਪੂਰਵਕ ਮੰਚ ਸਾਂਝਾ ਕਰਦੇ ਆ ਰਹੇ ਇਹ ਸ਼ਾਨਦਾਰ ਅਤੇ ਸੁਰੀਲੇ ਫ਼ਨਕਾਰ ਜੋੜੇ ਨਾਲ ਉਨਾਂ ਦੇ ਜਾਰੀ ਹੋਣ ਜਾ ਰਹੇ ਨਵੇਂ ਟਰੈਕ ਸੰਬੰਧੀ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਨੌਜਵਾਨ ਮਨ੍ਹਾਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਵਿੱਚ ਬਹੁਤ ਹੀ ਉਮਦਾ ਸ਼ਬਦ ਰਚਨਾ ਸੁਣਨ ਨੂੰ ਮਿਲੇਗੀ, ਜਿਸ ਨੂੰ ਮਿਆਰ ਪੱਖੋਂ ਬੇਹਤਰੀਨ ਰੱਖਣ ਦੀ ਹਰ ਸੰਭਵ ਕੋਸ਼ਿਸ਼ ਉਨਾਂ ਦੋਹਾਂ ਵੱਲੋਂ ਕੀਤੀ ਗਈ ਹੈ।
ਪੰਜਾਬੀ (Neha Kakkar and Rohanpreet Singh) ਅਤੇ ਹਿੰਦੀ ਸੰਗੀਤ ਗਲਿਆਰਿਆਂ ਵਿੱਚ ਪੜ੍ਹਾਅ ਦਰ ਪੜ੍ਹਾਅ ਆਪਣੀ ਧਾਂਕ ਅਤੇ ਦਾਇਰਾ ਹੋਰ ਵਿਸ਼ਾਲ ਕਰਦੀ ਜਾ ਰਹੀ ਇਸ ਜੋੜੀ ਵਿਚੋਂ ਗਾਇਕ ਰੋਹਨਪ੍ਰੀਤ ਸਿੰਘ ਹੁਣ ਅਦਾਕਾਰ ਦੇ ਤੌਰ 'ਤੇ ਵੀ ਹੋਰ ਮਜ਼ਬੂਤ ਪੈੜ੍ਹਾਂ ਸਿਰਜਨ ਵੱਲ ਵੱਧ ਰਹੇ ਹਨ, ਜੋ ਛੋਟੇ ਪਰਦੇ ਦੇ ‘ਰਾਇਜਿੰਗ ਸਟਾਰ’ ਆਦਿ ਜਿਹੇ ਕਈ ਵੱਡੇ ਰਿਐਲਟੀ ਸੋਅਜ਼ ਵਿੱਚ ਆਪਣੀ ਪ੍ਰਭਾਵੀ ਮੌਜੂਦਗੀ ਦਾ ਇਜ਼ਹਾਰ ਕਰਵਾਉਣ ਵਿਚ ਕਾਮਯਾਬ ਰਹੇ ਹਨ।
ਮੂਲ ਰੂਪ ਵਿੱਚ ਰਜਵਾੜ੍ਹਾਸ਼ਾਹੀ ਜ਼ਿਲ੍ਹੇ ਪਟਿਆਲਾ ਨਾਲ ਸੰਬੰਧਤ ਅਤੇ ‘ਸਾ ਰਾ ਗਾ ਮਾ ਪਾ ਲਿਟਲ ਚੈਪ’ ਵਿਚ ਮੋਹਰੀ ਹੋ ਕੇ ਆਪਣੀ ਗਾਇਕੀ ਪ੍ਰਤਿਭਾ ਦਾ ਲੋਹਾ ਮੰਨਵਾਉਣ ਵਾਲੇ ਰੋਹਨਪ੍ਰੀਤ ਅਨੁਸਾਰ ਆਉਣ ਵਾਲੇ ਦਿਨ੍ਹਾਂ ਵਿਚ ਕੁਝ ਹੋਰ ਰਿਐਲਟੀ ਸੋਅਜ਼ ਦਾ ਵੀ ਉਹ ਪ੍ਰਮੁੱਖ ਹਿੱਸਾ ਬਣੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਨੇਹਾ ਨਾਲ ਵੀ ਸਹਿ ਗਾਇਕ ਦੇ ਤੌਰ 'ਤੇ ਉਨ੍ਹਾਂ ਵੱਲੋਂ ਕੁਝ ਪੰਜਾਬੀ ਟਰੈਕ ਕਰਨ ਦੀ ਕਵਾਇਦ ਜਾਰੀ ਹੈ ਤਾਂ ਕਿ ਹਿੰਦੀ ਦੇ ਨਾਲ-ਨਾਲ ਆਪਣੀਆਂ ਅਸਲ ਜੜ੍ਹਾਂ ਅਤੇ ਪੰਜਾਬੀ ਸੰਗੀਤ ਨਾਲ ਵੀ ਉਨਾਂ ਦਾ ਜੁੜਾਵ ਪਹਿਲੋਂ ਦੀ ਤਰ੍ਹਾਂ ਬਣਿਆ ਰਹੇ।