ਚੰਡੀਗੜ੍ਹ: ਪੰਜਾਬੀ ਫਿਲਮ 'ਸਰਗੀ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਅੱਜ 24 ਫ਼ਰਵਰੀ ਨੂੰ ਆਪਣਾ 37ਵਾਂ ਜਨਮਦਿਨ ਮਨਾ ਰਹੀ ਹੈ। ਉਸ ਦੇ ਜਨਮਦਿਨ ਉਤੇ ਰੁਬੀਨਾ ਦੀ ਅਦਾਕਾਰਾ ਭੈਣ ਨੀਰੂ ਬਾਜਵਾ ਨੇ ਅਦਾਕਾਰਾ ਨੂੰ ਜਨਮਦਿਨ ਦੀਆਂ ਵਧਾਈਆਂ ਖ਼ਾਸ ਅੰਦਾਜ਼ ਵਿੱਚ ਦਿੱਤੀਆਂ ਹਨ।
ਨੀਰੂ ਬਾਜਵਾ ਨੇ ਰੁਬੀਨਾ ਅਤੇ ਆਪਣੀ ਇੱਕ ਪੁਰਾਣੀ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਹ ਦੋਵੇਂ ਮਸਤੀ ਕਰਦੀਆਂ ਨਜ਼ਰ ਆ ਰਹੀਆਂ ਹਨ ਅਤੇ ਬੈਕਗਾਊਂਡ ਵਿੱਚ ਸ਼ੈਰੀ ਮਾਨ ਦਾ ਗੀਤ 'ਪੇਟੀ ਦੇਦੇ ਦਾਰੂ ਦੀ' ਚੱਲ਼ ਰਿਹਾ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ' ਮੈਨੂੰ ਇਹ ਗੀਤ ਵਰਤਣਾ ਪਿਆ! ਪਿਆਰ... ਜਨਮਦਿਨ ਮੁਬਾਰਕ @rubina.bajwa ਲਵ ਯੂ ਬੇਬੀ ਗਰਲ! ਤੂੰ ਸਦਾ ਲਈ ਮੇਰੀ ਬੱਚੀ ਰਹੇਗੀ।' ਵੀਡੀਓ ਨੂੰ ਸਾਂਝਾ ਕਰਦੇ ਹੀ ਪ੍ਰਸ਼ੰਸਕਾਂ ਨੇ ਕਮੈਂਟ ਬਾਕਸ ਲਾਲ ਇਮੋਜੀ ਅਤੇ ਜਨਮਦਿਨ ਦੀਆਂ ਵਧਾਈਆਂ ਨਾਲ ਭਰ ਦਿੱਤਾ।
- " class="align-text-top noRightClick twitterSection" data="
">
ਹੁਣ ਜੇਕਰ ਰੁਬੀਨਾ ਬਾਰੇ ਗੱਲ ਕਰੀਏ ਤਾਂ ਰੁਬੀਨਾ ਨੇ ਪੰਜਾਬੀ ਮੰਨੋਰੰਜਨ ਜਗਤ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ, ਰੁਬੀਨਾ ਬਾਜਵਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2017 ਵਿੱਚ ਭੈਣ ਨੀਰੂ ਬਾਜਵਾ ਦੁਆਰਾ ਨਿਰਦੇਸ਼ਤ ਕੀਤੀ ਪੰਜਾਬੀ ਫਿਲਮ 'ਸਰਗੀ' ਨਾਲ ਕੀਤੀ, ਫਿਰਲ ਰੁਬੀਨਾ ਨੇ 2018 ਵਿੱਚ ਰੌਸ਼ਨ ਪ੍ਰਿੰਸ ਦੇ ਨਾਲ ਫਿਲਮ 'ਲਾਵਾਂ ਫੇਰੇ' ਵਿੱਚ ਕਿਰਦਾਰ ਨਿਭਾਇਆ, ਜੋ ਕਿ ਬਾਕਸ ਆਫਿਸ ਉੱਤੇ ਇੱਕ ਸਫ਼ਲ ਸਾਬਿਤ ਹੋਈ। ਬਾਜਵਾ ਨੇ ਫਿਰ ਗਾਇਕ ਬੱਬਲ ਰਾਏ ਦੀ ਸੰਗੀਤ ਵੀਡੀਓ 'ਰੌਂਦੀ ਤੇਰੇ ਲਈ' ਵੀ ਕੀਤੀ ਅਤੇ ਐਮੀ ਵਿਰਕ ਨਾਲ ਫ਼ਿਲਮ 'ਆਟੇ ਦੀ ਚਿੜੀ' ਵਿਚ ਮਹਿਮਾਨ ਭੂਮਿਕਾ ਨਿਭਾ ਕੇ ਪੰਜਾਬੀ ਜਗਤ ਵਿੱਚ ਅਲੱਗ ਪਹਿਚਾਣ ਬਣਾਈ।
- " class="align-text-top noRightClick twitterSection" data="
">
ਫਿਰ ਰੁਬੀਨਾ 2019 ਵਿੱਚ ਪਹਿਲੀ ਅਜਿਹੀ ਫ਼ਿਲਮ ਰਿਲੀਜ਼ ਹੋਈ 'ਦਿਲ ਦੀਆਂ ਗੱਲਾਂ'। ਜਿਸ ਵਿੱਚ ਉਹ ਇੱਕ ਖਾਸ ਭੂਮਿਕਾ ਵਿੱਚ ਸੀ। ਫਿਰ ਅਗਲੀ ਫ਼ਿਲਮ ਅਦਾਕਾਰ ਹਰੀਸ਼ ਵਰਮਾ ਦੇ ਨਾਲ 'ਲਾਈਏ ਜੇ ਯਾਰੀਆਂ' ਸੀ, ਇਸ ਫ਼ਿਲਮ ਵਿੱਚ ਉਸ ਨਾਲ ਰੂਪੀ ਗਿੱਲ ਅਤੇ ਅਮਰਿੰਦਰ ਗਿੱਲ ਨੇ ਵੀ ਕਿਰਦਾਰ ਨਿਭਾਇਆ। ਇਸ ਫਿਲਮ ਤੋਂ ਇਲਾਵਾ ਉਸਨੇ ਹਰੀਸ਼ ਵਰਮਾ ਨਾਲ ਫ਼ਿਲਮ 'ਮੁੰਡਾ ਹੀ ਚਾਹੀਦਾ' ਵਿੱਚ ਵੀ ਰੋਲ ਅਦਾ ਕੀਤਾ। ਇਹਨਾਂ ਫਿਲਮਾਂ ਦੇ ਨਾਲ ਨਾਲ ਰੁਬੀਨਾ ਨੇ ਬਹੁਤ ਸਾਰੀਆਂ ਮਿਊਜ਼ਿਕ ਵੀਡੀਓ ਵੀ ਕੀਤੀਆਂ ਹਨ।
ਹੁਣ ਜੇਕਰ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ਼ ਕਰੀਏ ਤਾਂ ਅਦਾਕਾਰਾ ਨੇ ਹਾਲ ਹੀ ਵਿੱਚ ਭਾਰਤ ਅਤੇ ਅਮਰੀਕੀ ਇੰਟਰਨੇੱਟ ਕਾਰੋਬਾਰੀ ਗੁਰਬਖਸ਼ ਚਹਿਲ ਨਾਲ ਵਿਆਹ ਕੀਤਾ।