ETV Bharat / entertainment

ਇਸ ਨਵੇਂ ਮਿਊਜ਼ਿਕ ਵੀਡੀਓ ਨਾਲ ਮੁੜ ਚਰਚਾ 'ਚ ਆਈ ਮਾਡਲ ਜਪਨਜੋਤ ਕੌਰ, ਗੀਤ ਹੋਇਆ ਰਿਲੀਜ਼ - Japanjot Kaur New Song

Japanjot Kaur New Song: ਪੰਜਾਬੀ ਮਾਡਲ ਅਤੇ ਅਦਾਕਾਰਾ ਜਪਨਜੋਤ ਕੌਰ ਇਸ ਸਮੇਂ ਆਪਣੇ ਨਵੇਂ ਮਿਊਜ਼ਿਕ ਵੀਡੀਓ ਨੂੰ ਲੈ ਕੇ ਚਰਚਾ ਵਿੱਚ ਹੈ, ਇਹ ਗੀਤ ਹੁਸਤਿੰਦਰ ਦੁਆਰਾ ਗਾਇਆ ਗਿਆ ਹੈ।

Model-actress Japanjot Kaur
Model-actress Japanjot Kaur
author img

By ETV Bharat Entertainment Team

Published : Jan 13, 2024, 9:58 AM IST

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿੱਚ ਚਰਚਿਤ ਅਤੇ ਸਫਲ ਨਾਂਅ ਵਜੋਂ ਆਪਣੀ ਮੌਜੂਦਗੀ ਦਰਜ ਕਰਵਾ ਰਹੀ ਹੈ ਮਾਡਲ- ਅਦਾਕਾਰਾ ਜਪਨਜੋਤ ਕੌਰ, ਜੋ ਆਪਣੇ ਨਵੇਂ ਮਿਊਜ਼ਿਕ ਵੀਡੀਓ 'ਮੁੜ ਟੱਕਰੀ' ਨਾਲ ਫਿਰ ਚਰਚਾ ਵਿੱਚ ਹੈ, ਜਿਸ ਨੂੰ ਭਲਕੇ ਵੱਖ-ਵੱਖ ਸੰਗੀਤਕ ਪਲੇਟਫਾਰਮ 'ਤੇ ਜਾਰੀ ਕੀਤਾ ਜਾ ਰਿਹਾ ਹੈ।

'ਵਿਨਟੇਜ਼ ਰਿਕਾਰਡਜ਼' ਅਤੇ 'ਲਵਨੀਸ਼ ਪੁਰੀ' ਵੱਲੋਂ ਵੱਡੇ ਪੱਧਰ ਉੱਪਰ ਜਾਰੀ ਕੀਤੇ ਜਾ ਰਹੇ ਇਸ ਸੰਗੀਤਕ ਪ੍ਰੋਜੈਕਟ ਨੂੰ ਆਵਾਜ਼ ਹੁਸਤਿੰਦਰ ਵੱਲੋਂ ਦਿੱਤੀ ਗਈ ਹੈ, ਜੋ ਅੱਜ ਦੇ ਚਰਚਿਤ ਅਤੇ ਸੁਰੀਲੇ ਨੌਜਵਾਨ ਗਾਇਕ ਦੇ ਤੌਰ 'ਤੇ ਤੇਜੀ ਨਾਲ ਆਪਣੀ ਵਿਲੱਖਣ ਪਹਿਚਾਣ ਸਥਾਪਿਤ ਕਰਦਾ ਜਾ ਰਿਹਾ ਹੈ, ਜਿਸ ਦੁਆਰਾ ਕੁਝ ਦਿਨ ਪਹਿਲਾਂ ਕੇਵਲ ਆਡਿਓ ਰੂਪ ਵਿਚ ਜਾਰੀ ਕੀਤਾ ਗਿਆ ਇਹ ਟਰੈਕ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਕਾਮਯਾਬ ਰਿਹਾ ਸੀ, ਜਿਸ ਨੂੰ ਮਿਲੇ ਭਰਪੂਰ ਹੁੰਗਾਰੇ ਬਾਅਦ ਇਸ ਨੂੰ ਹੁਣ ਮਿਊਜ਼ਿਕ ਵੀਡੀਓ ਵਜੋਂ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈਨਲਜ਼ ਉਪਰ ਜਾਰੀ ਕੀਤਾ ਜਾ ਰਿਹਾ ਹੈ।

  • " class="align-text-top noRightClick twitterSection" data="">

ਪੰਜਾਬ ਅਤੇ ਚੰਡੀਗੜ੍ਹ ਦੀਆਂ ਮਨਮੋਹਕ ਲੋਕੇਸ਼ਨਾਂ ਦੇ ਉਪਰ ਬਹੁਤ ਹੀ ਖੂਬਸੂਰਤੀ ਨਾਲ ਫਿਲਮਾਏ ਗਏ ਉਕਤ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਹੁਸਤਿੰਦਰ ਅਤੇ ਜਪਨਜੋਤ ਕੌਰ ਦੀ ਸ਼ਾਨਦਾਰ ਅਦਾਕਾਰੀ ਨੇ ਅਹਿਮ ਭੂਮਿਕਾ ਨਿਭਾਈ ਹੈ, ਜਿੰਨਾਂ ਦੇ ਇਸ ਪ੍ਰਭਾਵੀ ਵੀਡੀਓ ਦਾ ਨਿਰਦੇਸ਼ਨ ਡਿੰਪਲ ਭੁੱਲਰ ਦੁਆਰਾ ਕੀਤਾ ਗਿਆ ਹੈ ਅਤੇ ਇਸ ਮਹੱਤਵਪੂਰਣ ਸੰਗੀਤਕ ਟਰੈਕ ਦਾ ਮਿਊਜ਼ਿਕ ਦੇਸੀ ਕਰਿਊ ਨੇ ਬੇਹੱਦ ਦਿਲ ਟੁੰਬਵਾਂ ਤਿਆਰ ਕੀਤਾ ਹੈ, ਜਦਕਿ ਇਸ ਦੇ ਬੋਲ ਅਤੇ ਕੰਪੋਜੀਸ਼ਨ ਰਿਕੀ ਖਾਨ ਨੇ ਸਿਰਜੇ ਹਨ।

ਹਾਲ ਹੀ ਵਿੱਚ ਰਿਲੀਜ਼ ਹੋਏ ਕਈ ਵੱਡੇ ਅਤੇ ਕਾਮਯਾਬ ਮਿਊਜ਼ਿਕ ਵੀਡੀਓ ਦਾ ਪ੍ਰਭਾਵਸ਼ਾਲੀ ਹਿੱਸਾ ਰਹੀ ਉਕਤ ਬਿਹਤਰੀਨ ਮਾਡਲ ਅਤੇ ਅਦਾਕਾਰਾ, ਜੋ ਜਲਦ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਸੰਗਰਾਂਦ' ਵਿੱਚ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰ ਅਦਾ ਕਰਦੀ ਨਜ਼ਰੀ ਪਵੇਗੀ, ਜਿੰਨਾਂ ਦੀ ਇਸ ਪਰਿਵਾਰਿਕ-ਡਰਾਮਾ ਅਤੇ ਗੈਵੀ ਚਾਹਲ ਦੀ ਮੁੱਖ ਭੂਮਿਕਾ ਨਾਲ ਸਜੀ ਫਿਲਮ ਦਾ ਨਿਰਦੇਸ਼ਨ ਇੰਦਰਪਾਲ ਸਿੰਘ ਵੱਲੋਂ ਕੀਤਾ ਗਿਆ ਹੈ।

ਕੈਨੇਡਾ ਵਿੱਚ ਵੱਸਦੀ ਅਤੇ ਅੱਜਕੱਲ੍ਹ ਪੰਜਾਬੀ ਮੰਨੋਰੰਜਨ ਉਦਯੋਗ ਵਿਚ ਵੱਡਾ ਅਤੇ ਸਥਾਪਿਤ ਨਾਂਅ ਬਣਦੀ ਜਾ ਰਹੀ ਇਹ ਹੋਣਹਾਰ ਮਾਡਲ ਅਤੇ ਅਦਾਕਾਰਾ ਅਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕਈ ਨਾਮਵਰ ਫਨਕਾਰਾਂ ਦੇ ਗਾਣਿਆਂ ਸੰਬੰਧਤ ਮਿਊਜ਼ਿਕ ਵਿੱਚ ਵੀ ਸ਼ਾਨਦਾਰ ਫੀਚਰਿੰਗ ਕਰਦੀ ਵਿਖਾਈ ਦੇਵੇਗੀ, ਜਿੰਨਾਂ ਦੇ ਨਾਲ-ਨਾਲ ਸਿਨੇਮਾ ਖੇਤਰ ਵਿੱਚ ਵੀ ਉਹ ਪੜਾਅ ਦਰ ਪੜ੍ਹਾਅ ਹੋਰ ਮਜ਼ਬੂਤ ਪੈੜਾਂ ਸਿਰਜਦੀ ਜਾ ਰਹੀ ਹੈ, ਜਿਸ ਦਾ ਪ੍ਰਗਟਾਵਾ ਸ਼ੁਰੂ ਹੋਣ ਜਾ ਰਿਹਾ ਉਸ ਦੇ ਨਵੇਂ ਫਿਲਮ ਪ੍ਰੋਜੈਕਟਸ ਵੀ ਕਰਵਾਉਣਗੇ, ਜਿੰਨਾਂ ਵਿੱਚ ਅਪਣੀਆਂ ਅਲਹਦਾ ਭੂਮਿਕਾਵਾਂ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ ਇਹ ਦਿਲਕਸ਼ ਅਦਾਕਾਰਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.