ETV Bharat / entertainment

Amit Kumar Song: ਗੀਤ ‘ਜੁੜਤੇ ਨਹੀਂ’ ਨਾਲ ਦਰਸ਼ਕਾਂ ਦੇ ਸਨਮੁੱਖ ਹੋਣਗੇ ਲੀਜੈਂਡ ਬਾਲੀਵੁੱਡ ਗਾਇਕ ਅਮਿਤ ਕੁਮਾਰ - bollywood singer amit kumar

Amit Kumar: ਲੀਜੈਂਡ ਬਾਲੀਵੁੱਡ ਗਾਇਕ ਕਿਸ਼ੋਰ ਕੁਮਾਰ ਦੇ ਪੁੱਤਰ ਅਮਿਤ ਕੁਮਾਰ ਆਉਣ ਵਾਲੇ ਦਿਨਾਂ ਵਿੱਚ ਗੀਤ ‘ਜੁੜਤੇ ਨਹੀਂ’ ਲੈ ਕੇ ਆ ਰਹੇ ਹਨ।

Amit Kumar Song
Amit Kumar Song
author img

By ETV Bharat Punjabi Team

Published : Sep 7, 2023, 1:18 PM IST

ਚੰਡੀਗੜ੍ਹ: ਹਿੰਦੀ ਸਿਨੇਮਾ ਸੰਗੀਤ ਜਗਤ ‘ਚ ਮਹਾਨ ਗਾਇਕ (amit kumar upcoming song) ਵਜੋਂ ਆਪਣੀ ਹੋਂਦ ਦਾ ਲੋਹਾ ਮੰਨਵਾ ਚੁੱਕੇ ਕਿਸ਼ੋਰ ਕੁਮਾਰ ਦੇ ਹੋਣਹਾਰ ਪੁੱਤਰ ਅਤੇ ਲੀਜੈਂਡ ਗਾਇਕ ਅਮਿਤ ਕੁਮਾਰ ਲੰਮੇ ਸਮੇਂ ਬਾਅਦ ਆਪਣਾ ਸੋਲੋ ਟਰੈਕ ‘ਜੁੜਤੇ ਨਹੀਂ’ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਨੂੰ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮਜ਼ 'ਤੇ ਜਾਰੀ ਕੀਤਾ ਜਾ ਰਿਹਾ ਹੈ।

‘ਕੇ.ਬੀ.ਐਮ’ ਸੰਗੀਤਕ ਲੇਬਲ ਵੱਲੋਂ ਰਿਲੀਜ਼ ਕੀਤੇ ਜਾ ਰਹੇ ਇਸ ਗਾਣੇ ਦੀ ਆਵਾਜ਼ ਅਤੇ ਕੰਪੋਜੀਸ਼ਨ ਅਮਿਤ ਕੁਮਾਰ (Amit Kumar Songs) ਦੀ ਹੈ, ਜਿਸ ਦੇ ਗੀਤ ਉਨਾਂ ਦੀ ਮਾਤਾ ਅਤੇ ਬਾਲੀਵੁੱਡ ਦੀ ਸਾਬਕਾ ਅਤੇ ਮਸ਼ਹੂਰ ਅਦਾਕਾਰਾ ਲੀਨਾ ਚੰਦਰਾਵਰਕਰ ਦੁਆਰਾ ਰਚੇ ਗਏ ਹਨ। ਪਿਆਰ-ਸਨੇਹ ਭਰੇ ਰਿਸ਼ਤਿਆਂ ਦੀ ਬਿਆਨਗੀ ਕਰਦੇ ਇਸ ਗੀਤ ਦੇ ਮਿਊਜ਼ਿਕ ਅਰੇਜ਼ਰ ਰਮੇਸ਼ ਅਇਅਰ ਅਤੇ ਮਿਊਜ਼ਿਕ ਵੀਡੀਓ ਨਿਰਦੇਸ਼ਕ ਹਨ ਵੈਭਵ ਬੀ ਪੁਆਰ, ਜਦਕਿ ਇਸ ਵੀਡੀਓਜ਼ ਨੂੰ ਬਹੁਤ ਹੀ ਮਨਮੋਹਕ ਰੂਪ ਵਿਚ ਫਿਲਮਾਉਣ ਦੀ ਜਿੰਮੇਵਾਰੀ ਕੈਮਰਾਮੈਨ ਵਿਪੁਲ ਰਾਮਪਰੀਆ ਵੱਲੋਂ ਨਿਭਾਈ ਗਈ ਹੈ।

ਗਾਇਕ ਅਮਿਤ ਕੁਮਾਰ
ਗਾਇਕ ਅਮਿਤ ਕੁਮਾਰ

ਹਿੰਦੀ ਫਿਲਮ ਇੰਡਸਟਰੀ ਵਿਚ ਇਕ ਬਾਕਮਾਲ ਗਾਇਕ ਅਤੇ ਪ੍ਰੋਫਾਰਮਰ (amit kumar upcoming projects) ਵਜੋਂ ਜਾਣੇ ਜਾਂਦੇ ਅਮਿਤ ਕੁਮਾਰ ਬੇਸ਼ੁਮਾਰ ਬਾਲੀਵੁੱਡ ਫਿਲਮਾਂ ਨੂੰ ਆਪਣੇ ਉਮਦਾ ਗਾਣਿਆ ਨਾਲ ਸੁਪਰਹਿੱਟ ਬਣਾਉਣ ਵਿਚ ਅਹਿਮ ਯੋਗਦਾਨ ਪਾ ਚੁੱਕੇ ਹਨ, ਜਿੰਨ੍ਹਾਂ ਦੇ ਅਤਿ ਮਕਬੂਲ ਰਹੇ ਗਾਣਿਆਂ ਵਿਚ ‘ਕੈਸਾ ਲਗਤਾ ਹੈ’, 'ਬਾਗੀ', ‘ਯੇ ਜ਼ਮੀਂ ਗਾ ਰਹੀ ਹੈ’, ‘ਯਾਦ ਆ ਰਹੀ ਹੈ’, ‘ਮੈਂ ਜਿਸ ਦਿਨ ਭੁਲਾ ਦੂ ਤੇਰਾ ਪਿਆਰ ਦਿਲ ਸੇ’, ‘ਜਾ ਜਲਦੀ ਭਾਗ ਜਾ’, ‘ਬੋਲੇ ਚੂੜੀਆਂ’, ‘ਕਹਿਦੋ ਕਿ ਤੁਮ ਹੋ ਮੇਰੀ ਵਰਨਾ’ ਆਦਿ ਸ਼ਾਮਿਲ ਹਨ।

ਗਾਇਕ ਅਮਿਤ ਕੁਮਾਰ
ਗਾਇਕ ਅਮਿਤ ਕੁਮਾਰ

ਦੇਸ਼, ਵਿਦੇਸ਼ ਵਿਚ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਆਪਣੇ ਲਾਈਵ ਕੰਨਸਰਟ ਨੂੰ ਲਗਾਤਾਰ ਅੰਜ਼ਾਮ ਦੇ ਰਹੇ ਇਹ ਬੇਹਤਰੀਨ ਗਾਇਕ ਸੁਨਿਹਰੇ ਸੰਗੀਤਕ ਅਧਿਆਏ ਤੋਂ ਲੈ ਕੇ ਹੁਣ ਤੱਕ ਦੇ ਕਈ ਨੌਜਵਾਨ ਸੰਗੀਤਕਾਰਾਂ ਨਾਲ ਬਤੌਰ ਗਾਇਕ ਪ੍ਰੋਫਾਰਮ ਕਰਨ ਅਤੇ ਫਿਲਮੀ ਗੀਤ ਗਾਉਣ ਦਾ ਮਾਣ ਹਾਸਿਲ ਕਰ ਚੁੱਕੇ ਹਨ ਅਤੇ ਇਹ ਸਿਲਸਿਲਾ ਆਉਣ ਵਾਲੇ ਦਿਨ੍ਹਾਂ ਵਿਚ ਵੀ ਉਨਾਂ ਵੱਲੋਂ ਇਸੇ ਤਰ੍ਹਾਂ ਸਫ਼ਲਤਾਪੂਰਵਕ ਜਾਰੀ ਰੱਖਿਆ ਜਾ ਰਿਹਾ ਹੈ, ਜਿਸ ਦਾ ਪ੍ਰਗਟਾਵਾ ਅਨਾਊਂਸ ਹੋ ਚੁੱਕੇ ਉਨਾਂ ਦੇ ਕਈ ਇੰਟਰਨੈਸ਼ਨਲ ਟੂਰ ਵੀ ਭਲੀਭਾਂਤ ਕਰਵਾ ਰਹੇ ਹਨ।

ਗਾਇਕ ਅਮਿਤ ਕੁਮਾਰ
ਗਾਇਕ ਅਮਿਤ ਕੁਮਾਰ

ਸੰਗੀਤਕ (amit kumar upcoming projects) ਸਟੇਜ਼ ਸੋਅਜ਼ ਦੇ ਰੁਝੇਵਿਆਂ ਦੇ ਮੱਦੇਨਜ਼ਰ ਕਾਫ਼ੀ ਲੰਮੇ ਸਮੇਂ ਬਾਅਦ ਸਾਹਮਣੇ ਆਉਣ ਜਾ ਰਹੇ ਆਪਣੇ ਇਸ ਨਵੇਂ ਸੋਲੋ ਟਰੈਕ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਬੇਮਿਸਾਲ ਗਾਇਕ ਨੇ ਦੱਸਿਆ ਕਿ ਜਾਰੀ ਹੋਣ ਜਾ ਰਿਹਾ ਇਹ ਗਾਣਾ ਦਿਲ ਨੂੰ ਛੂਹ ਲੈਣ ਵਾਲੇ ਸ਼ਬਦਾਂ ਕਾਰਨ ਉਨਾਂ ਦੇ ਦਿਲ ਦੇ ਕਾਫ਼ੀ ਕਰੀਬ ਹੈ ਅਤੇ ਇਸ ਨੂੰ ਪੂਰੀ ਤਨਦੇਹੀ ਨਾਲ ਗਾਉਣ ਦੀ ਕੋਸ਼ਿਸ਼, ਉਨਾਂ ਵੱਲੋਂ ਕੀਤੀ ਗਈ ਹੈ।

ਉਨਾਂ ਕਿਹਾ ਕਿ ਟੁੱਟਦੇ-ਜੁੜ੍ਹਦੇ ਰਿਸ਼ਤਿਆਂ ਦੀ ਭਾਵਪੂਰਨ ਤਰਜ਼ਮਾਨੀ ਕਰਦੇ ਇਸ ਗੀਤ ਨੂੰ ਬਹੁਤ ਹੀ ਸ਼ਾਨਦਾਰ ਰੂਪ ਵਿਚ ਸੰਗੀਤ ਮਾਰਕੀਟ ਵਿਚ ਜਾਰੀ ਕੀਤਾ ਜਾ ਰਿਹਾ ਹੈ, ਜਿਸ ਨੂੰ ਨੌਜਵਾਨ ਵਰਗ ਦੇ ਨਾਲ-ਨਾਲ ਹਰ ਵਰਗ ਨਾਲ ਸੰਬੰਧਤ ਉਨਾਂ ਦੇ ਚਾਹੁੰਣ ਵਾਲਿਆਂ ਦਾ ਭਰਪੂਰ ਹੁੰਗਾਰਾ ਮਿਲਣ ਦੀ ਉਮੀਦ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਗਾਣੇ ਤੋਂ ਬਾਅਦ ਹੁਣ ਉਹ ਇਸ ਸੋਲੋ ਟਰੈਕ ਲੜ੍ਹੀ ਨੂੰ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਟੁੱਟਣ ਨਹੀਂ ਦੇਣਗੇ, ਜਿਸ ਦੇ ਮੱਦੇਨਜ਼ਰ ਉਨਾਂ ਦੇ ਕਈ ਟਰੈਕ ਰਿਕਾਰਡਿੰਗ ਪ੍ਰਕਿਰਿਆ ਵਿਚ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.