ETV Bharat / entertainment

ਜਾਣੋ ਕੌਣ ਸੀ ਅਰਜਨ ਵੈਲੀ, ਕਿਉਂ ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਦੇ ਮਸ਼ਹੂਰ ਗਾਣੇ 'ਚ ਲਿਆ ਇਹ ਨਾਂਅ - ਐਨੀਮਲ

Who Was Arjan Vailly: ਬਾਲੀਵੁੱਡ ਦੇ ਵਿਹੜੇ ਵਿੱਚ ਇਸ ਸਮੇਂ 'ਐਨੀਮਲ' ਫਿਲਮ ਛਾਈ ਹੋਈ ਹੈ, ਫਿਲਮ ਤੋਂ ਇਲਾਵਾ ਫਿਲਮ ਦੇ ਗੀਤਾਂ ਨੇ ਵੀ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ, ਇਸ ਵਿੱਚ ਹੀ ਇੱਕ ਗੀਤ 'ਅਰਜਨ ਵੈਲੀ' ਹੈ, ਕੀ ਤੁਸੀਂ ਜਾਣਦੇ ਹੋ ਕਿ 'ਅਰਜਨ ਵੈਲੀ' ਕੌਣ ਸੀ, ਆਓ ਤੁਹਾਡੀ ਇਸ ਮੁਸ਼ਕਿਲ ਨੂੰ ਹੱਲ ਕਰੀਏ।

Arjan Valley
Arjan Valley
author img

By ETV Bharat Entertainment Team

Published : Dec 1, 2023, 1:49 PM IST

Updated : Dec 1, 2023, 2:52 PM IST

ਅਰਜਨ ਵੈਲੀ ਦੇ ਪਿੰਡ ਦੇ ਲੋਕਾਂ ਨਾਲ ਗੱਲ਼ਬਾਤ

ਲੁਧਿਆਣਾ: ਬਾਲੀਵੁੱਡ ਫਿਲਮ 'ਐਨੀਮਲ' ਅੱਜ 1 ਦਸੰਬਰ ਨੂੰ ਵਿਸ਼ਵ ਭਰ ਦੇ ਵਿੱਚ ਰਿਲੀਜ਼ ਹੋ ਗਈ ਹੈ, ਇਹ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਆਪਣੇ ਗਾਣਿਆਂ ਕਰਕੇ ਕਾਫੀ ਚਰਚਾ ਵਿੱਚ ਰਹੀ ਹੈ। ਫਿਲਮ ਦੇ ਇੱਕ ਗੀਤ 'ਅਰਜਨ ਵੈਲੀ' ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਹ ਗਾਣਾ ਟਰੈਂਡਿੰਗ 'ਤੇ ਚੱਲ ਰਿਹਾ ਹੈ ਅਤੇ ਲਗਾਤਾਰ ਲੋਕ ਇਸ ਨੂੰ ਸਰਚ ਕਰ ਰਹੇ ਹਨ। ਪਰ, ਕੀ ਤੁਸੀਂ ਜਾਣਦੇ ਹੋ ਕਿ ਆਖਰਕਾਰ ਕੌਣ ਸੀ ਅਰਜਨ ਵੈਲੀ? ਦਰਅਸਲ ਅਰਜੁਨ ਵੈਲੀ ਲੁਧਿਆਣਾ ਦੇ ਨਾਲ ਲੱਗਦੇ ਪਿੰਡ ਰੁੜਕਾ ਦਾ ਰਹਿਣ ਵਾਲਾ ਸੀ ਅਤੇ ਪੰਜਾਬੀ ਲੋਕ ਗੀਤਾਂ ਦੇ ਵਿੱਚ ਅਕਸਰ ਹੀ ਅਰਜਨ ਵੈਲੀ ਦਾ ਨਾਂ ਆਉਂਦਾ ਹੈ।

ਕੌਣ ਸੀ ਅਰਜਨ ਵੈਲੀ: ਲੁਧਿਆਣਾ ਦੇ ਪਿੰਡ ਰੁੜਕਾ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਅਰਜਨ ਦਾ ਜਨਮ ਲੁਧਿਆਣਾ ਪਿੰਡ ਰੁੜਕਾ ਵਿੱਚ ਹੋਇਆ ਸੀ। ਉਹ 6 ਫੁੱਟ ਦਾ ਲੰਬ-ਸਲੰਬਾ ਗੱਭਰੂ ਸੀ, ਜਿਸ ਨੇ ਆਪਣੇ ਗੰਡਾਸੇ ਨਾਲ ਅੰਗਰੇਜ਼ਾਂ ਨੂੰ ਭਾਜੜਾਂ ਪਾ ਦਿੱਤੀਆਂ ਸੀ। ਬੇਇਨਸਾਫੀ ਨੂੰ ਰੋਕਣ ਦੇ ਲਈ ਉਸ ਨੇ ਇੱਕ ਪੁਲਿਸ ਅਧਿਕਾਰੀ ਦੀ ਬਾਂਹ ਵੀ ਵੱਢ ਦਿੱਤੀ ਸੀ। ਕਮਜ਼ੋਰ ਲੋਕਾਂ ਦੇ ਨਾਲ 'ਅਰਜਨ ਵੈਲੀ' ਕਦੇ ਵੀ ਕੋਈ ਲੜਾਈ ਝਗੜਾ ਨਹੀਂ ਕਰਦਾ ਸੀ।

  • " class="align-text-top noRightClick twitterSection" data="">

ਦੱਸ ਦਈਏ ਕਿ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਰਜਨ ਵੈਲੀ ਦਾ ਸਿੱਖ ਇਤਿਹਾਸ ਨਾਲ ਸੰਬੰਧ ਹੈ। ਉਹ ਸਿੱਖ ਫੌਜੀ ਕਮਾਂਡਰ ਹਰੀ ਸਿੰਘ ਨਲਵਾ ਦੇ ਪੁੱਤਰ ਅਰਜਨ ਸਿੰਘ ਨਲਵਾ ਸਨ।

ਪਿੰਡ ਵਾਸੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅੱਗੇ ਦੱਸਿਆ ਕਿ ਅਰਜਨ ਵੈਲੀ ਨੇ ਆਪਣੇ ਦੋਸਤ. ਜੋ ਕਿ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਸੀ, ਉਸ ਦੀ ਵੀ ਮਦਦ ਕੀਤੀ ਸੀ। ਇਸ ਤੋਂ ਇਲਾਵਾ ਉਸ ਨੇ ਮਲੇਰਕੋਟਲਾ ਵਿੱਚ ਵੀ ਮੁਸਲਿਮ ਭਾਈਚਾਰੇ ਦੀ ਮਦਦ ਕੀਤੀ ਸੀ। ਰੱਲਾ ਤੇਲੀ ਨਾਮ ਦਾ ਉਨ੍ਹਾਂ ਦਾ ਇੱਕ ਦੋਸਤ ਵੀ ਸੀ। ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਪੁਰਾਣੇ ਬਜ਼ੁਰਗ ਦੱਸਿਆ ਕਰਦੇ ਸਨ ਕਿ ਅਰਜਨ ਵੈਲੀ ਬਾਅਦ ਵਿੱਚ ਅੰਮ੍ਰਿਤਧਾਰੀ ਸਿੱਖ ਬਣ ਗਿਆ ਸੀ ਜਿਸ ਨੇ ਪੰਜਾਬੀ ਸ਼ੋਭਾ ਮੋਰਚੇ ਵਿੱਚ ਹਿੱਸਾ ਲੈਣ ਲਈ ਫਿਰੋਜ਼ਪੁਰ ਜੇਲ੍ਹ ਵਿੱਚ ਵੀ ਸਮਾਂ ਬਿਤਾਇਆ ਸੀ। ਪੰਜਾਬ ਸਰਕਾਰ ਵੱਲੋਂ ਅਰਜਨ ਦੀਆਂ ਸੇਵਾਵਾਂ ਦੇ ਬਦਲੇ ਉਸ ਨੂੰ ਤਾਬਰ ਪੱਤਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।

ਦਿਲਚਸਪ ਗੱਲ ਇਹ ਹੈ ਕਿ ਅਰਜਨ ਦੇ ਪਿੰਡ ਦੇ ਲੋਕ ਉਸ ਨੂੰ ਅਰਜਨ ਬਾਬਾ ਕਹਿੰਦੇ ਹਨ। ਪੁਰਾਣੇ ਬਜ਼ੁਰਗ ਉਸ ਦੀ ਬਹਾਦਰੀ ਦੇ ਕਿੱਸੇ ਨੌਜਵਾਨ ਪੀੜੀ ਨੂੰ ਅੱਜ ਵੀ ਦੱਸਦੇ ਹਨ ਜਿਸ ਤੋਂ ਬਾਅਦ ਅਰਜਨ ਵੈਲੀ ਦਾ ਨਾਂ ਅਰਜਨ ਬਾਬਾ ਪੈ ਗਿਆ।

ਐਨੀਮਲ ਦੇ ਗੀਤ ਵਿੱਚ ਅਰਜਨ ਵੈਲੀ ਦਾ ਨਾਂ: ਐਨੀਮਲ ਦੇ ਗੀਤ ਅਰਜਨ ਵੈਲੀ ਨੂੰ ਪੰਜਾਬੀ ਦੇ ਪ੍ਰਸਿੱਧ ਕਲਾਕਾਰ ਭੁਪਿੰਦਰ ਬੱਬਲ ਦੁਆਰਾ ਲਿਖਿਆ ਅਤੇ ਗਾਇਆ ਗਿਆ ਹੈ। ਇਹ ਗੀਤ ਅਰਜਨ ਵੈਲੀ ਦੀ ਬਹਾਦਰੀ ਅਤੇ ਜੰਗ ਦੇ ਮੈਦਾਨ ਵਿੱਚ ਉਸ ਦੇ ਕਿੱਸਿਆਂ ਬਾਰੇ ਦੱਸਦਾ ਹੈ। ਇਸ ਗੀਤ ਦੇ ਬੋਲ ਪੂਰੀ ਤਰ੍ਹਾਂ ਨਾਲ ਠੇਠ ਪੰਜਾਬੀ ਹਨ। ਦੱਸ ਦਈਏ ਕਿ ਇਹ ਗੀਤ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਇਸ ਗੀਤ ਨੂੰ 'ਕਲੀਆਂ ਦੇ ਬਾਦਸ਼ਾਹ' ਕੁਲਦੀਪ ਮਾਣਕ ਵੀ ਗਾ ਚੁੱਕੇ ਹਨ।

Last Updated : Dec 1, 2023, 2:52 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.