ETV Bharat / entertainment

Sia controversy: ਦਿਲਜੀਤ ਦੁਸਾਂਝ ਨਾਲ 'ਹੱਸ ਹੱਸ' ਗੀਤ ਗਾਉਣ ਵਾਲੀ ਸੀਆ ਨੂੰ ਕਦੇ ਇਸ ਵਿਵਾਦ ਕਾਰਨ ਮੰਗਣੀ ਪਈ ਸੀ ਮੁਆਫੀ - ਕੌਣ ਹੈ ਸੀਆ

Diljit Dosanjh And Sia: ਹਾਲ ਹੀ ਵਿੱਚ ਗਾਇਕ ਦਿਲਜੀਤ ਦੁਸਾਂਝ ਦਾ ਗੀਤ 'ਹੱਸ ਹੱਸ' ਰਿਲੀਜ਼ ਹੋਇਆ ਹੈ, ਜਿਸ ਵਿੱਚ ਗਾਇਕ ਦੇ ਨਾਲ ਪੌਪ ਸਟਾਰ ਸੀਆ ਗਾਉਂਦੀ ਨਜ਼ਰ ਆਈ, ਪਰ ਕੀ ਤੁਸੀਂ ਇਸ ਗਾਇਕਾ ਦੇ ਇੱਕ ਵਿਵਾਦ ਬਾਰੇ ਜਾਣਦੇ ਹੋ? ਇਥੇ ਪੜ੍ਹੋ।

Sia controversy
Sia controversy
author img

By ETV Bharat Punjabi Team

Published : Oct 30, 2023, 5:33 PM IST

ਚੰਡੀਗੜ੍ਹ: ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਪਿਛਲੇ ਹਫ਼ਤੇ ਪੌਪ ਸਟਾਰ ਸੀਆ ਦੇ ਸਹਿਯੋਗ ਨਾਲ ਆਪਣਾ ਨਵਾਂ ਗੀਤ “ਹੱਸ ਹੱਸ” ਰਿਲੀਜ਼ ਕੀਤਾ। ਸੀਆ ਦੁਆਰਾ ਗੀਤ ਵਿੱਚ ਬੋਲੀ ਪੰਜਾਬੀ ਨੇ ਸਭ ਦਾ ਦਿਲ ਜਿੱਤ ਲਿਆ। ਦੱਸ ਦਈਏ ਕਿ ਪੰਜਾਬੀ ਦਾ ਇਹ ਫਨਕਾਰ ਪਹਿਲਾਂ ਵੀ ਕਈ ਵਿਦੇਸ਼ੀ ਸਿਤਾਰਿਆਂ ਨਾਲ ਸਹਿਯੋਗ ਕਰਕੇ ਪੰਜਾਬੀਆਂ ਦਾ ਦਿਲ ਜਿੱਤ ਚੁੱਕਾ ਹੈ।

ਜਿਵੇਂ ਹੀ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੇ ਸੀਆ ਨਾਲ ਨਵੇਂ ਗੀਤ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਇਸ ਨਵੇਂ ਸਹਿਯੋਗ ਲਈ ਆਪਣਾ ਉਤਸ਼ਾਹ ਜ਼ਾਹਰ ਕੀਤਾ। ਦਿਲਜੀਤ ਦੇ ਕੁਝ ਪ੍ਰਸ਼ੰਸਕਾਂ ਨੇ ਲਿਖਿਆ, 'ਕੈਨੇਡਾ ਵਿੱਚ ਰਹਿਣ ਵਾਲੇ ਅੱਧੇ ਪੰਜਾਬੀਆਂ ਨਾਲੋਂ ਸੀਆ ਵਧੀਆ ਪੰਜਾਬੀ ਬੋਲ ਰਹੀ ਹੈ।'

ਸੀਆ ਨੇ ਗੀਤ 'ਹੱਸ ਹੱਸ' ਵਿੱਚ ਨਾ ਸਿਰਫ਼ ਆਪਣੀਆਂ ਲਾਈਨਾਂ ਗਾਈਆਂ ਹਨ, ਸਗੋਂ ਉਸਨੇ ਦਿਲਜੀਤ ਅਤੇ ਇੰਦਰ ਬਾਜਵਾ ਦੇ ਨਾਲ ਗੀਤ ਲਿਖਣ ਵਿੱਚ ਵੀ ਯੋਗਦਾਨ ਪਾਇਆ ਹੈ।

ਕੌਣ ਹੈ ਸੀਆ: ਸੀਆ ਕੇਟ ਆਈਸੋਬੇਲ ਫੁਰਲਰ ਇੱਕ ਆਸਟਰੇਲੀਆਈ ਗਾਇਕਾ ਅਤੇ ਗੀਤਕਾਰ, ਰਿਕਾਰਡ ਨਿਰਮਾਤਾ ਅਤੇ ਸੰਗੀਤ ਵੀਡੀਓ ਨਿਰਦੇਸ਼ਕ ਹੈ। ਸੀਆ ਨੇ 1990 ਦੇ ਦਹਾਕੇ ਦੇ ਮੱਧ ਵਿੱਚ ਸਥਾਨਕ ਐਡੀਲੇਡ ਵਿੱਚ ਇੱਕ ਗਾਇਕਾ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ।

ਸੀਆ ਬਾਰੇ ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ਗਾਇਕਾ ਆਪਣੀ ਜ਼ਿੰਦਗੀ ਬਾਰੇ ਜਿਆਦਾ ਦੱਸਣ ਵਿੱਚ ਰੁਚੀ ਨਹੀਂ ਰੱਖਦੀ, ਗਾਇਕਾ ਨੂੰ ਆਪਣੇ ਸਰੀਰ ਨੂੰ ਪੂਰਾ ਢੱਕ ਕੇ ਰੱਖਣਾ ਹੀ ਪਸੰਦ ਹੈ। ਉਹ ਜਿਆਦਾ ਸਮਾਂ ਸਕਾਰਫ ਨਾਲ ਆਪਣੇ ਆਪ ਨੂੰ ਕਵਰ ਕਰਕੇ ਰੱਖਦੀ ਹੈ।

ਇਸ ਵਿਵਾਦ ਕਾਰਨ ਸੀਆ ਨੂੰ ਮੰਗਣੀ ਪਈ ਸੀ ਮੁਆਫੀ: ਮੀਡੀਆ ਰਿਪੋਰਟਾਂ ਮੁਤਾਬਕ ਸੀਆ ਨੇ 2021 ਵਿੱਚ ਗਾਇਕੀ ਦੇ ਨਾਲ-ਨਾਲ ਫਿਲਮ ਉਦਯੋਗ ਵਿੱਚ ਪੈਰ ਧਰਿਆ। ਉਸ ਨੇ ਇੱਕ ਔਰਤ ਬਾਰੇ ਸੰਗੀਤਕ ਡਰਾਮੇ ਵਿੱਚ ਹਿੱਸਾ ਲਿਆ, ਇਸ ਸੰਗੀਤਕ ਡਰਾਮੇ ਵਿੱਚ ਸੀਆ ਨਾ ਬੋਲਣ ਵਾਲੀ ਆਪਣੀ ਸੌਤੇਲੀ ਭੈਣ (ਅਦਾਕਾਰਾ ਜ਼ਿਗਲਰ) ਦੀ ਦੇਖਭਾਲ ਕਰਦੀ ਹੈ, ਜਿਸ ਵਿੱਚ ਸੀਆ ਨੇ ਵਧੇਰੇ ਉਤੇਜਨਾ ਵਾਲੇ ਸੀਨ ਦੌਰਾਨ ਪੁੱਠੀ ਹੋ ਕੇ ਲੰਮੀ ਪੈ ਕੇ ਅਦਾਕਾਰਾ ਜ਼ਿਗਲਰ ਨੂੰ ਫੜਿਆ ਸੀ, ਇਸ ਪੌਜੀਸ਼ਨ ਨਾਲ ਸੀਆ ਨੂੰ ਆਚੋਲਨਾ ਦਾ ਸਾਹਮਣਾ ਕਰਨਾ ਪਿਆ ਸੀ, ਇਸ ਦਾ ਕਾਰਨ ਇਹ ਸੀ ਕਿ ਇਹ ਸਰੀਰਕ ਖਤਰੇ ਵਾਲਾ ਸੀਨ ਸੀ, ਕਈ ਵਾਰ ਇਸ ਤਰ੍ਹਾਂ ਕਰਨ ਨਾਲ ਦਮ ਘੁੱਟਣ ਕਾਰਨ ਮੌਤ ਵੀ ਹੋ ਸਕਦੀ ਹੈ। ਹਾਲਾਂਕਿ ਬਾਅਦ ਵਿੱਚ ਸੀਆ ਨੇ ਇਸ ਨਾਲ ਸੰਬੰਧਿਤ ਪੋਸਟ ਕੀਤੀਆਂ ਇੰਸਟਾਗ੍ਰਾਮ ਉਤੇ ਸਾਰੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਸੀ ਅਤੇ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਵੀ ਮੰਗੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.