ETV Bharat / entertainment

ਏਅਰਪੋਰਟ 'ਤੇ ਪ੍ਰਸ਼ੰਸਕਾਂ ਵਿਚਾਲੇ ਫਸੀ ਕੈਟਰੀਨਾ ਕੈਫ, ਅਦਾਕਾਰਾ ਲਈ ਬਾਹਰ ਨਿਕਲਣਾ ਹੋਇਆ ਮੁਸ਼ਕਿਲ - ਬਾਲੀਵੁੱਡ ਦੀ ਬਾਰਬੀ ਡੌਲ ਕੈਟਰੀਨਾ ਕੈਫ

ਕੈਟਰੀਨਾ ਕੈਫ ਨੂੰ ਮੁੰਬਈ ਏਅਰਪੋਰਟ 'ਤੇ ਆਪਣੇ ਫੈਨਜ਼ 'ਚ ਦੇਖਿਆ ਗਿਆ। ਇੱਥੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਸੈਲਫੀ ਲੈਣ ਲਈ ਉਨ੍ਹਾਂ ਨੂੰ ਘੇਰ ਲਿਆ। ਵੀਡੀਓ 'ਚ ਦੇਖੋ ਕਿਵੇਂ ਉਸ ਨੇ ਆਪਣੀ ਜਾਨ ਬਚਾਈ।

Katrina Kaif
Katrina Kaif
author img

By

Published : Jul 7, 2023, 10:43 AM IST

ਹੈਦਰਾਬਾਦ: ਬਾਲੀਵੁੱਡ ਦੀ ਬਾਰਬੀ ਡੌਲ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਪ੍ਰੋਜੈਕਟਸ 'ਚ ਰੁੱਝੀ ਹੋਈ ਹੈ। ਵਿਆਹ ਤੋਂ ਬਾਅਦ ਕੈਟਰੀਨਾ ਕੈਫ ਸਿਰਫ਼ ਫਿਲਮ 'ਫੋਨ ਭੂਤ' 'ਚ ਹੀ ਨਜ਼ਰ ਆਈ ਹੈ। ਕੈਟਰੀਨਾ ਦੇ ਪ੍ਰਸ਼ੰਸਕ ਉਸ ਦੀ ਆਉਣ ਵਾਲੀ ਫਿਲਮ 'ਟਾਈਗਰ 3' ਦਾ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ 'ਚ ਇਕ ਵਾਰ ਫਿਰ ਕੈਟਰੀਨਾ ਕੈਫ ਅਤੇ ਸਲਮਾਨ ਖਾਨ ਦੀ ਜ਼ਬਰਦਸਤ ਜੋੜੀ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਕੈਟਰੀਨਾ ਕੈਫ ਆਪਣੇ ਕਈ ਪ੍ਰੋਜੈਕਟਾਂ ਵਿੱਚ ਰੁੱਝੀ ਹੋਈ ਹੈ। ਹੁਣ ਕੈਟਰੀਨਾ ਕੈਫ ਮੁੰਬਈ ਏਅਰਪੋਰਟ 'ਤੇ ਨਜ਼ਰ ਆਈ। ਅਦਾਕਾਰਾ ਜਿਵੇਂ ਹੀ ਇੱਥੇ ਬਾਹਰ ਆਈ, ਉਹ ਆਪਣੇ ਪ੍ਰਸ਼ੰਸਕਾਂ ਵਿੱਚ ਘਿਰ ਗਈ। ਇੱਥੇ ਅਦਾਕਾਰਾ ਕਾਫੀ ਕੂਲ ਲੁੱਕ 'ਚ ਨਜ਼ਰ ਆ ਰਹੀ ਹੈ।

ਪ੍ਰਸ਼ੰਸਕਾਂ ਵਿਚਾਲੇ ਫਸੀ ਕੈਟਰੀਨਾ ਕੈਫ: ਕੈਟਰੀਨਾ ਕੈਫ ਜਿਵੇਂ ਹੀ ਏਅਰਪੋਰਟ ਚੈਕ-ਇਨ ਤੋਂ ਬਾਹਰ ਆਈ, ਉਸ ਨੂੰ ਪ੍ਰਸ਼ੰਸਕਾਂ ਨੇ ਘੇਰ ਲਿਆ ਅਤੇ ਜ਼ਬਰਦਸਤੀ ਉਸ ਨਾਲ ਸੈਲਫੀ ਲੈਣ ਲੱਗੇ। ਕੈਟਰੀਨਾ ਕਿਸੇ ਤਰ੍ਹਾਂ ਪ੍ਰਸ਼ੰਸਕਾਂ ਤੋਂ ਛੁਟਕਾਰਾ ਪਾ ਕੇ ਆਪਣੀ ਕਾਰ ਤੱਕ ਪਹੁੰਚੀ।

ਕੈਟਰੀਨਾ ਕੈਫ ਆਪਣੀ ਅਮਰੀਕਾ ਯਾਤਰਾ ਪੂਰੀ ਕਰਕੇ ਘਰ ਪਰਤ ਆਈ ਹੈ। ਕੈਟਰੀਨਾ ਨੇ ਨੀਲੇ ਡੈਨਿਮ ਟਰਾਊਜ਼ਰ 'ਤੇ ਸਫੈਦ ਸ਼ਿਫੋਨ ਬਲਾਊਜ਼ ਟਾਈਪ ਸ਼ਰਟ ਪਾਈ ਹੋਈ ਸੀ। ਚੇਹਰੇ ਨੇ ਨਿਊਨਤਮ ਮੇਕਅੱਪ ਅਤੇ ਸਿਗਨੇਚਰ ਫਰੀ ਹੇਅਰਸਟਾਇਲ ਅਤੇ ਵੱਡੇ ਸਨਗਲਾਸ ਦੇ ਨਾਲ ਚਿੱਟੇ ਸਨੀਕਰ ਪਹਿਨੇ ਹੋਏ ਸਨ।

ਕੈਟਰੀਨਾ ਕੈਫ ਦਾ ਵਰਕਫਰੰਟ: ਨਿਰਦੇਸ਼ਕ ਮਨੀਸ਼ ਸ਼ਰਮਾ ਦੀ ਫਿਲਮ 'ਟਾਈਗਰ 3' ਤੋਂ ਇਲਾਵਾ ਕੈਟਰੀਨਾ ਕੈਫ ਜ਼ੋਇਆ ਅਖਤਰ ਦੀ ਫਿਲਮ 'ਜੀ ਲੇ ਜ਼ਰਾ' ਵਿੱਚ ਵੀ ਨਜ਼ਰ ਆਵੇਗੀ। ਹਾਲ ਹੀ 'ਚ ਖਬਰ ਆਈ ਸੀ ਕਿ ਕੈਟਰੀਨਾ ਕੈਫ ਅਤੇ ਪ੍ਰਿਅੰਕਾ ਚੋਪੜਾ ਨੇ ਫਿਲਮ 'ਜੀ ਲੇ ਜ਼ਰਾ' ਤੋਂ ਹਟਣ ਦਾ ਫੈਸਲਾ ਕੀਤਾ ਹੈ ਪਰ ਇਸ ਤੋਂ ਬਾਅਦ ਖਬਰ ਆਈ ਹੈ ਕਿ ਕੈਟਰੀਨਾ ਨਹੀਂ ਬਲਕਿ ਪ੍ਰਿਅੰਕਾ ਨੇ ਫਿਲਮ ਛੱਡ ਦਿੱਤੀ ਹੈ। ਇਸ ਦੀ ਜਗ੍ਹਾਂ ਉਤੇ ਹੋਰ ਦੋ ਖੂਬਸੂਰਤ ਅਦਾਕਾਰਾਂ ਦੇ ਨਾਂ ਸਾਹਮਣੇ ਆ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.