ਹੈਦਰਾਬਾਦ: ਬਾਲੀਵੁੱਡ ਦੇ ਸਟਾਰ ਜੋੜੇ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਇਹ ਜੋੜਾ 9 ਦਸੰਬਰ ਨੂੰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ। ਅਜਿਹੇ 'ਚ ਇਹ ਜੋੜਾ ਇਸ ਸੈਲੀਬ੍ਰੇਸ਼ਨ ਲਈ ਖਾਸ ਜਗ੍ਹਾ ਹਿੱਲ ਸਟੇਸ਼ਨ (hill stations) ਪਹੁੰਚਿਆ ਹੈ। ਕੈਟਰੀਨਾ ਕੈਫ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਪਹਾੜਾਂ ਵਿੱਚ ਪਹਿਲੀ ਵਿਆਹ ਦੀ ਵਰ੍ਹੇਗੰਢ: ਕੈਟਰੀਨਾ ਕੈਫ ਨੇ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕੈਟਰੀਨਾ ਦੇ ਚਿਹਰੇ 'ਤੇ ਵਿਆਹ ਦੀ ਪਹਿਲੀ ਵਰ੍ਹੇਗੰਢ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਹੈ। ਕੈਟਰੀਨਾ ਕੈਫ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ ਹੈ 'ਪਹਾੜਾਂ 'ਚ'। ਇਨ੍ਹਾਂ ਤਸਵੀਰਾਂ 'ਚ ਕੈਟਰੀਨਾ ਨੇ ਕਰੀਮ ਅਤੇ ਲਾਲ ਕੰਟਰਾਸਟ 'ਚ ਫਲੋਰਲ ਸਵੈਟ ਸ਼ਰਟ ਪਾਈ ਹੋਈ ਹੈ। ਇਹ ਤਸਵੀਰਾਂ ਵਿੱਕੀ ਨੇ ਕਲਿੱਕ ਕੀਤੀਆਂ ਹਨ, ਜਿਸ ਨੂੰ ਕੈਟਰੀਨਾ ਨੇ ਤਸਵੀਰਾਂ ਦੇ ਕੈਪਸ਼ਨ 'ਚ ਦੱਸਿਆ ਹੈ।
- " class="align-text-top noRightClick twitterSection" data="
">
ਕਦੋਂ ਹੋਇਆ ਵਿਆਹ?: ਕਰੀਬ ਡੇਢ ਸਾਲ ਚੁੱਪ-ਚਾਪ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਜੋੜੇ ਨੇ ਰਾਜਸਥਾਨ ਵਿਚ ਸ਼ਾਹੀ ਅੰਦਾਜ਼ ਵਿਚ ਵਿਆਹ ਕਰਵਾ ਲਿਆ। ਵਿੱਕੀ-ਕੈਟਰੀਨਾ ਦਾ ਵਿਆਹ ਹਾਈ ਸਕਿਓਰਿਟੀ ਵਿਚਾਲੇ ਹੋਇਆ ਅਤੇ ਇੱਥੇ ਮੀਡੀਆ ਅਤੇ ਮਹਿਮਾਨਾਂ ਨੂੰ ਫੋਨ ਵੀ ਨਹੀਂ ਚੁੱਕਣ ਦਿੱਤਾ ਗਿਆ। ਜੋੜੇ ਨੇ 9 ਦਸੰਬਰ 2021 ਨੂੰ ਸੱਤ ਫੇਰੇ ਲਏ।
ਜੋੜਾ ਦੇਵੇਗਾ ਖੁਸ਼ਖਬਰੀ?: ਵਿਆਹ ਤੋਂ ਬਾਅਦ ਕੈਟਰੀਨਾ ਕੈਫ ਦੇ ਪ੍ਰੈਗਨੈਂਸੀ ਦੀਆਂ ਖਬਰਾਂ ਨੇ ਫਿਰ ਤੋਂ ਜ਼ੋਰ ਫੜ ਲਿਆ ਹੈ। ਮੰਨਿਆ ਜਾ ਰਿਹਾ ਸੀ ਕਿ ਕੈਟਰੀਨਾ ਕੈਫ ਆਪਣੇ ਜਨਮਦਿਨ 'ਤੇ ਪ੍ਰਸ਼ੰਸਕਾਂ ਨੂੰ ਆਪਣੀ ਪ੍ਰੈਗਨੈਂਸੀ ਦੀ ਖੁਸ਼ਖਬਰੀ ਦੇਵੇਗੀ ਪਰ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ। ਹੁਣ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਇਹ ਜੋੜੀ ਆਪਣੇ ਪ੍ਰਸ਼ੰਸਕਾਂ ਨੂੰ ਯਕੀਨੀ ਤੌਰ 'ਤੇ ਖੁਸ਼ਖਬਰੀ ਦੇ ਸਕਦੀ ਹੈ। ਕੈਟਰੀਨਾ ਅਤੇ ਵਿੱਕੀ ਨੂੰ ਉਨ੍ਹਾਂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਵਧਾਈ।
ਇਹ ਵੀ ਪੜ੍ਹੋ:ਗੂਗਲ 'ਤੇ ਸਭ ਤੋਂ ਵੱਧ ਸਰਚ ਕੀਤੀਆਂ ਗਈਆਂ ਇਹ ਫਿਲਮਾਂ, 'ਬ੍ਰਹਮਾਸਤਰ' ਨੇ ਹਾਸਿਲ ਕੀਤਾ ਪਹਿਲਾਂ ਸਥਾਨ