ETV Bharat / entertainment

Kareena Kapoor Khan Birthday Special: ਆਉਣ ਵਾਲੇ ਦਿਨਾਂ 'ਚ ਇਹਨਾਂ ਫਿਲਮਾਂ ਵਿੱਚ ਨਜ਼ਰ ਆਏਗੀ ਕਰੀਨਾ ਕਪੂਰ, ਦੇਖੋ ਪੂਰੀ ਲਿਸਟ - ਕਰੀਨਾ ਕਪੂਰ ਖਾਨ ਦਾ ਜਨਮ

Kareena Kapoor Khan Birthday: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕਰੀਨਾ ਕਪੂਰ ਖਾਨ ਵੀਰਵਾਰ ਨੂੰ 43 (Kareena Kapoor Khan birthday) ਦੀ ਹੋ ਗਈ ਹੈ। ਉਸ ਦੇ ਜਨਮਦਿਨ 'ਤੇ ਇੱਥੇ ਅਦਾਕਾਰਾ ਦੀਆਂ ਆਉਣ ਵਾਲੀਆਂ ਫਿਲਮਾਂ ਬਾਰੇ ਜਾਣੋ।

Kareena Kapoor Khan Birthday Special
Kareena Kapoor Khan Birthday Special
author img

By ETV Bharat Punjabi Team

Published : Sep 21, 2023, 10:03 AM IST

ਹੈਦਰਾਬਾਦ: ਕਰੀਨਾ ਕਪੂਰ ਨੂੰ ਬਾਲੀਵੁੱਡ ਇੰਡਸਟਰੀ 'ਚ ਐਂਟਰੀ ਲਏ ਕਾਫੀ ਸਮਾਂ ਹੋ ਗਿਆ ਹੈ। ਅਦਾਕਾਰਾ ਦੋ ਦਹਾਕਿਆਂ ਤੋਂ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣੀ ਹੋਈ ਹੈ। ਹਰ ਕੋਈ ਉਸ ਨੂੰ ਪਿਆਰ ਨਾਲ 'ਬੇਬੋ' ਆਖਦਾ ਹੈ। ਕਰੀਨਾ ਕਪੂਰ ਨੂੰ ਅਦਾਕਾਰੀ ਅਤੇ ਮੰਨੋਰੰਜਨ ਦੀ ਦੁਨੀਆਂ ਵਿਰਾਸਤ ਵਿੱਚ ਮਿਲੀ ਹੈ। ਉਹ ਹਿੰਦੀ ਫਿਲਮ ਇੰਡਸਟਰੀ ਦੇ ਸਭ ਤੋਂ ਵੱਡੇ ਪਰਿਵਾਰ ਦਾ ਹਿੱਸਾ ਹੈ। ਅਦਾਕਾਰਾ ਅੱਜ ਆਪਣਾ 43ਵਾਂ ਜਨਮਦਿਨ (Kareena Kapoor Khan birthday) ਮਨਾ ਰਹੀ ਹੈ।

ਅਦਾਕਾਰਾ ਨੇ 2000 ਵਿੱਚ ਆਈ ਫਿਲਮ 'ਰਿਫਿਊਜੀ' ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਤੋਂ ਬਾਅਦ ਮੰਨੋਰੰਜਨ ਉਦਯੋਗ ਵਿੱਚ ਆਪਣਾ ਨਾਮ ਬਣਾਇਆ ਸੀ। 23 ਸਾਲਾਂ ਦੇ ਆਪਣੇ ਕਰੀਅਰ ਵਿੱਚ ਕਰੀਨਾ ਨੇ ਕੁਝ ਸਭ ਤੋਂ ਯਾਦਗਾਰ ਭੂਮਿਕਾਵਾਂ ਦਿੱਤੀਆਂ ਹਨ।

  • " class="align-text-top noRightClick twitterSection" data="">

ਰਾਜ ਕਪੂਰ ਦੀ ਪੋਤੀ ਅਤੇ ਅਦਾਕਾਰ ਰਣਧੀਰ ਕਪੂਰ ਅਤੇ ਬਬੀਤਾ ਦੀ ਧੀ ਆਪਣੇ ਜਨਮਦਿਨ (Kareena Kapoor Khan birthday) 'ਤੇ 'ਜਾਨੇ ਜਾਨ' ਨਾਲ ਆਪਣਾ OTT ਡੈਬਿਊ ਕਰੇਗੀ। ਇਸ ਤੋਂ ਬਾਅਦ ਉਸ ਕੋਲ ਫਿਲਮਾਂ ਦੀ ਇੱਕ ਦਿਲਚਸਪ ਲਾਈਨਅੱਪ ਹੈ। ਉਸਦੇ ਜਨਮਦਿਨ ਦੇ ਖਾਸ ਮੌਕੇ 'ਤੇ ਇੱਥੇ ਉਸਦੇ ਆਉਣ ਵਾਲੇ 5 ਪ੍ਰੋਜੈਕਟਾਂ ਉਤੇ ਸਰਸਰੀ ਨਜ਼ਰ ਮਾਰਾਂਗੇ।

ਜਾਨੇ ਜਾਨ: ਕਰੀਨਾ ਕਪੂਰ ਨੇ ਕ੍ਰਾਈਮ ਥ੍ਰਿਲਰ ਵਿੱਚ ਇੱਕ ਕਤਲ ਦੇ ਸ਼ੱਕੀ ਅਤੇ ਸਿੰਗਲ ਮਦਰ ਦੀ ਭੂਮਿਕਾ ਨਿਭਾਈ ਹੈ। ਫਿਲਮ ਨੂੰ ਸੁਜੋਏ ਘੋਸ਼ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ 21 ਸਤੰਬਰ ਯਾਨੀ ਕਿ ਅੱਜ ਨੈੱਟਫਲਿਕਸ 'ਤੇ ਸਟ੍ਰੀਮਿੰਗ ਸ਼ੁਰੂ ਹੋਵੇਗੀ। ਫਿਲਮ ਵਿੱਚ ਜੈਦੀਪ ਅਹਲਾਵਤ ਅਤੇ ਵਿਜੇ ਵਰਮਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ।

ਦਿ ਕਰੂ: ਕਰੀਨਾ ਕਪੂਰ ਖਾਨ ਦਿ ਕਰੂ ਲਈ ਤੱਬੂ ਅਤੇ ਕ੍ਰਿਤੀ ਸੈਨਨ ਦੇ ਨਾਲ ਨਜ਼ਰ ਆਵੇਗੀ। ਰੀਆ ਅਤੇ ਏਕਤਾ ਕਪੂਰ ਦੁਆਰਾ ਨਿਰਮਿਤ ਅਤੇ ਅਜੇ ਕ੍ਰਿਸ਼ਨਨ ਦੁਆਰਾ ਨਿਰਦੇਸ਼ਤ ਕਾਮੇਡੀ ਫਿਲਮ ਵਿੱਚ ਦਿਲਜੀਤ ਦੁਸਾਂਝ ਵੀ ਹਨ। ਬਿਰਤਾਂਤ ਤਿੰਨ ਔਰਤਾਂ ਦੇ ਆਲੇ-ਦੁਆਲੇ ਕੇਂਦਰਿਤ ਹੈ, ਜੋ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਮਿਹਨਤ ਕਰਦੀਆਂ ਹਨ। ਉਹਨਾਂ ਦੀ ਕਿਸਮਤ ਉਹਨਾਂ ਨੂੰ ਕੁਝ ਅਣਕਿਆਸੇ ਹਾਲਾਤਾਂ ਵਿੱਚੋਂ ਲੰਘਣ ਲਈ ਮਜ਼ਬੂਰ ਕਰਦੀ ਹੈ, ਉਹਨਾਂ ਨੂੰ ਝੂਠ ਦੇ ਜਾਲ ਵਿੱਚ ਫਸਣ ਵੱਲ਼ ਧੱਕ ਦਿੰਦੀ ਹੈ। ਇਹ ਫਿਲਮ 25 ਮਾਰਚ 2024 ਨੂੰ ਫਲੋਰ 'ਤੇ ਜਾਵੇਗੀ।

ਆਸ਼ੂਤੋਸ਼ ਗੋਵਾਰੀਕਰ ਦਾ ਅਨਟਾਈਟਲ: ਮਰਾਠੀ ਫਿਲਮ 'ਆਪਲਾ ਮਾਨਸ' ਦਾ ਬਾਲੀਵੁੱਡ ਰੂਪਾਂਤਰ ਪ੍ਰਸਿੱਧ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਦੁਆਰਾ ਨਿਰਦੇਸ਼ਿਤ ਕੀਤਾ ਜਾਵੇਗਾ। ਉਹ 'ਆਪਲਾ ਮਾਨਸ' ਦੇ ਹਿੰਦੀ ਸੰਸਕਰਣ 'ਚ ਬੇਬੋ ਨੂੰ ਕਾਸਟ ਕਰਨਾ ਚਾਹੁੰਦੇ ਹਨ। ਕਰੀਨਾ ਹੁਣ ਆਪਣੇ ਸਹਿ ਕਲਾਕਾਰਾਂ ਦੀ ਅੰਤਿਮ ਕਾਸਟਿੰਗ ਅਤੇ ਸਕ੍ਰਿਪਟ ਦੇ ਮੁਕੰਮਲ ਹੋਣ ਦਾ ਇੰਤਜ਼ਾਰ ਕਰ ਰਹੀ ਹੈ।

ਸੈਲਿਊਟ (ਰਾਕੇਸ਼ ਸ਼ਰਮਾ ਦੀ ਬਾਇਓਪਿਕ): ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੀ ਜ਼ਿੰਦਗੀ 'ਤੇ ਆਧਾਰਿਤ ਇਸ ਫਿਲਮ 'ਚ ਸ਼ਾਹਰੁਖ ਖਾਨ ਦੇ ਨਾਲ ਕਰੀਨਾ ਕਪੂਰ ਨਜ਼ਰ ਆਵੇਗੀ। ਜੇ ਸਭ ਕੁਝ ਯੋਜਨਾ ਅਨੁਸਾਰ ਹੁੰਦਾ ਹੈ ਤਾਂ ਪ੍ਰਸਿੱਧ ਜੋੜੀ ਅੱਠ ਸਾਲਾਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰੇਗੀ।

ਬੰਬਈ ਸਮੁਰਾਈ: ਇਸ ਫਿਲਮ ਨੂੰ ਫਰਹਾਨ ਅਖਤਰ ਅਤੇ ਰਿਤੇਸ਼ ਸਿਧਵਾਨੀ ਪ੍ਰੋਡਿਊਸ ਕਰਨਗੇ। ਕਲਕੀ ਕੋਚਲਿਨ, ਅਭੈ ਦਿਓਲ ਅਤੇ ਅਕਸ਼ੈ ਖੰਨਾ ਵਰਗੇ ਨਾਮਵਰ ਸਿਤਾਰੇ ਵੀ ਫਿਲਮ ਵਿੱਚ ਦਿਖਾਈ ਦੇਣਗੇ, ਜੋ ਫਰਹਾਨ ਅਤੇ ਕਰੀਨਾ ਦੀ ਜੋੜੀ ਨੂੰ ਜੋੜਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.