ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਸੁਪਰ-ਡੁਪਰ ਹਿੱਟ ਫਿਲਮਾਂ ਵਿੱਚ ਸ਼ੁਮਾਰ ਕਰਵਾਉਣ ਵਿੱਚ ਸਫਲ ਰਹੀ 'ਲਾਵਾਂ ਫੇਰੇ' ਦੇ ਸੀਕਵਲ 'ਲਾਵਾਂ ਫੇਰੇ 2' ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦਾ ਨਿਰਮਾਣ ਮਸ਼ਹੂਰ ਅਦਾਕਾਰ ਕਰਮਜੀਤ ਅਨਮੋਲ ਆਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਕਰਨਗੇ।
'ਕਰਮਜੀਤ ਅਨਮੋਲ ਪ੍ਰੋਡੋਕਸ਼ਨਜ਼' ਅਤੇ 'ਰਾਜੀਵ ਸਿੰਗਲਾ ਪ੍ਰੋਡੋਕਸ਼ਨਜ਼' ਵੱਲੋਂ ਸਾਂਝੇ ਤੌਰ 'ਤੇ ਨਿਰਮਤ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਕਰਨਗੇ, ਜੋ ਇੰਨੀਂ ਦਿਨੀਂ ਇੱਕੋ ਸਮੇਂ ਦੌਰਾਨ ਕਈ ਵੱਡੀਆਂ ਫਿਲਮਾਂ ਦੇ ਨਿਰਦੇਸ਼ਨ ਵਿੱਚ ਜੁਟੇ ਹੋਏ ਹਨ, ਜਿੰਨਾਂ ਵਿੱਚ 'ਕੈਰੀ ਆਨ ਜੱਟੀਏ' ਵੀ ਸ਼ੁਮਾਰ ਹੈ, ਜਿਸ ਦੀ ਲੰਦਨ ਵਿੱਚ ਚੱਲ ਰਹੀ ਸ਼ੂਟਿੰਗ ਦੇ ਸੰਪੂਰਨ ਹੁੰਦਿਆਂ ਹੀ ਉਹ ਆਪਣੀ ਇਸ ਨਵੀਂ ਅਤੇ ਸੀਕਵਲ ਫਿਲਮ ਦਾ ਸ਼ੂਟ ਸਟਾਰਟ ਕਰਨਗੇ।
ਜ਼ਿਕਰਯੋਗ ਹੈ ਕਿ ਸਾਲ 2018 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਲਾਵਾਂ ਫੇਰੇ' ਵਿੱਚ ਰੌਸ਼ਨ ਪ੍ਰਿੰਸ ਅਤੇ ਰੁਬੀਨਾ ਬਾਜਵਾ ਲੀਡ ਜੋੜੀ ਵਜੋਂ ਨਜ਼ਰ ਆਏ ਸਨ, ਜਿੰਨ੍ਹਾਂ ਤੋਂ ਇਲਾਵਾ ਸਮੀਪ ਕੰਗ, ਗੁਰਪ੍ਰੀਤ ਘੁੱਗੀ, ਹਰਬੀ ਸੰਘਾ, ਕਰਮਜੀਤ ਅਨਮੋਲ, ਨਿਸ਼ਾ ਬਾਨੋ, ਬੀ.ਐਨ ਸ਼ਰਮਾ, ਰੁਪਿੰਦਰ ਰੂਪੀ ਅਕਸ਼ਿਤਾ ਸ਼ਰਮਾ, ਬਨਿੰਦਰ ਬਨੀ, ਮਲਕੀਤ ਰੌਣੀ, ਦਿਲਾਵਰ ਸੰਧੂ, ਰਘਬੀਰ ਬੋਲੀ, ਸਿਮਰਨ ਸਹਿਜਪਾਲ, ਦਿਲਰਾਜ ਉਦੈ, ਅਨਮੋਲ ਵਰਮਾ ਆਦਿ ਵੱਲੋਂ ਵੀ ਇਸ ਫਿਲਮ ਵਿੱਚ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਗਈਆਂ ਸਨ।
- HBD Karamjit Anmol : ਆਪਣੀ ਕਾਮੇਡੀ ਨਾਲ ਫਿਲਮਾਂ ਵਿੱਚ ਜਾਨ ਪਾ ਦਿੰਦਾ ਅਦਾਕਾਰ ਕਰਮਜੀਤ ਅਨਮੋਲ
- Mere Gharwale Di Baharwali: ਨਿਸ਼ਾ ਬਾਨੋ-ਕਰਮਜੀਤ ਅਨਮੋਲ ਦੀ ਫਿਲਮ ਦਾ ਐਲਾਨ, ਬਾਹਰਵਾਲੀ ਅਤੇ ਘਰਵਾਲੀ ਵਿੱਚ ਫਸੇ ਨਜ਼ਰ ਆਉਣਗੇ ਕਰਮਜੀਤ ਅਨਮੋਲ
- Maujaan Hi Maujaan Trailer: ਸਲਮਾਨ ਖਾਨ ਅੱਜ ਲਾਂਚ ਕਰਨਗੇ ਗਿੱਪੀ ਗਰੇਵਾਲ ਸਟਾਰਰ ‘ਮੌਜਾਂ ਹੀ ਮੌਜਾਂ’ ਦਾ ਟ੍ਰੇਲਰ, ਸਮੀਪ ਕੰਗ ਵੱਲੋਂ ਕੀਤਾ ਗਿਆ ਹੈ ਨਿਰਦੇਸ਼ਨ
mauritius ਦੀਆਂ ਸ਼ਾਨਦਾਰ ਅਤੇ ਮਨਮੋਹਕ ਲੋਕੇਸ਼ਨਾਂ 'ਤੇ ਜਿਆਦਾਤਰ ਸ਼ੂਟ ਕੀਤੀ ਗਈ ਇਹ ਫਿਲਮ ਉਸ ਵਰੇ ਦੀਆਂ ਆਪਾਰ ਸੁਪਰ-ਹਿੱਟ ਫਿਲਮਾਂ ਦੀ ਸ਼੍ਰੇਣੀ ਵਿਚ ਸ਼ਾਮਿਲ ਰਹੀ, ਜਿਸ ਨੇ ਰੌਸ਼ਨ ਪ੍ਰਿੰਸ ਅਤੇ ਰੁਬੀਨਾ ਬਾਜਵਾ ਦੇ ਉਤਰਾਅ ਅਤੇ ਚੜਾਅ ਭਰੇ ਚਲਦੇ ਆ ਰਹੇ ਕਰੀਅਰ ਨੂੰ ਉੱਚਾਈਆਂ ਅਤੇ ਮਜ਼ਬੂਤੀ ਦੇਣ ਵਿੱਚ ਅਹਿਮ ਭੂਮਿਕਾ ਵੀ ਨਿਭਾਈ।
ਉਕਤ ਫਿਲਮ ਦੀ ਸਫਲਤਾ ਦੇ ਲਗਭਗ ਪੰਜ ਸਾਲਾਂ ਬਾਅਦ ਵਜੂਦ ਵਿੱਚ ਲਿਆਂਦੀ ਜਾ ਰਹੀ ਇਸ ਨਵੀਂ ਅਤੇ ਸੀਕਵਲ ਫਿਲਮ ਵਿੱਚ ਰੌਸ਼ਨ ਪ੍ਰਿੰਸ, ਗੁਰਪ੍ਰੀਤ ਘੁੱਗੀ, ਨਿਸ਼ਾ ਬਾਨੋ ਸ਼ਾਮਿਲ ਰਹਿਣਗੇ, ਜਿਨ੍ਹਾਂ ਤੋਂ ਇਲਾਵਾ ਦੂਸਰੀ ਸਟਾਰ ਕਾਸਟ ਬਾਰੇ ਹਾਲੇ ਕੁਝ ਵੀ ਐਲਾਨ ਨਹੀਂ ਕੀਤਾ ਗਿਆ। ਫਿਲਮ ਦੀ ਨਿਰਮਾਣ ਟੀਮ ਅਨੁਸਾਰ ਇਸ ਫਿਲਮ ਦੀਆਂ ਪ੍ਰੀ ਪ੍ਰੋਡੋਕਸ਼ਨ ਤਿਆਰੀਆਂ ਤੇਜ਼ੀ ਨਾਲ ਸੰਪੂਰਨ ਕੀਤੀਆਂ ਜਾ ਰਹੀਆਂ ਹਨ, ਜਿੰਨ੍ਹਾਂ ਦੇ ਪੂਰਾ ਹੁੰਦਿਆਂ ਇਹ ਫਿਲਮ ਫਲੋਰ 'ਤੇ ਚਲੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਵਾਰ ਫਿਲਮ ਦੀ ਸ਼ੂਟਿੰਗ mauritius ਦੀ ਬਜਾਏ ਕੁਝ ਹੋਰ ਵਿਦੇਸ਼ੀ ਲੋਕੇਸ਼ਨਾਂ 'ਤੇ ਕੀਤੀ ਜਾਵੇਗੀ, ਜਿੰਨ੍ਹਾਂ ਦੀ ਚੋਣ ਕੀਤੀ ਜਾ ਰਹੀ ਹੈ।