ETV Bharat / entertainment

Kangana Ranaut: ਭੂਆ ਬਣੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ, 'ਕੁਈਨ' ਨੇ ਬੱਚੇ ਦਾ ਰੱਖਿਆ ਇਹ ਨਾਂ - bollywood news

Kangana Ranaut: ਨਵਰਾਤਰੀ ਦੇ ਸ਼ੁੱਭ ਦਿਨ 'ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਘਰ 'ਚ ਕਿਲਕਾਰੀਆਂ ਗੂੰਜੀਆਂ ਹਨ। ਅਦਾਕਾਰਾ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਹੈ। ਬਾਲੀਵੁੱਡ ਦੀ 'ਕੁਈਨ' ਨੇ ਬੇਬੀ ਬੁਆਏ ਦੀ ਝਲਕ ਦਿੰਦੇ ਹੋਏ ਉਸ ਦਾ ਨਾਂ ਇਹ ਰੱਖਿਆ ਹੈ।

Kangana Ranaut
Kangana Ranaut
author img

By ETV Bharat Punjabi Team

Published : Oct 20, 2023, 3:27 PM IST

ਮੁੰਬਈ: ਕੰਗਨਾ ਰਣੌਤ ਦੇ ਘਰ 'ਚ ਕਿਲਕਾਰੀ ਗੂੰਜ ਉੱਠੀ ਹੈ। ਰਣੌਤ ਪਰਿਵਾਰ ਨੇ ਨਵਰਾਤਰੀ ਦੇ ਸ਼ੁੱਭ ਦਿਨ 'ਤੇ ਇੱਕ ਬੱਚੇ ਦਾ ਸਵਾਗਤ ਕੀਤਾ ਹੈ। ਕੰਗਨਾ ਰਣੌਤ ਦੇ ਭਰਾ ਅਤੇ ਭਾਬੀ ਇੱਕ ਬੱਚੇ ਦੇ ਮਾਤਾ-ਪਿਤਾ ਬਣ ਗਏ ਹਨ। ਅਦਾਕਾਰਾ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਛੋਟੇ ਰਾਜਕੁਮਾਰ ਦੀ ਝਲਕ ਦਿਖਾਉਂਦੇ ਹੋਏ ਇਹ ਜਾਣਕਾਰੀ ਦਿੱਤੀ ਹੈ, ਇਸ ਤੋਂ ਇਲਾਵਾ ਉਸ ਨੇ ਬੱਚੇ ਦੇ ਨਾਂ ਦਾ ਵੀ ਖੁਲਾਸਾ ਕੀਤਾ ਹੈ।

ਇਨ੍ਹੀਂ ਦਿਨੀਂ ਕੰਗਨਾ ਰਣੌਤ ਆਪਣੀ ਆਉਣ ਵਾਲੀ ਫਿਲਮ 'ਤੇਜਸ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਆਪਣੇ ਬਿਜ਼ੀ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਸ਼ੁੱਕਰਵਾਰ ਨੂੰ ਅਦਾਕਾਰਾ ਨੇ ਇੱਕ ਤਾਜ਼ਾ ਪੋਸਟ ਸ਼ੇਅਰ ਕੀਤੀ ਅਤੇ ਦੱਸਿਆ ਕਿ ਉਸ ਦੇ ਭਰਾ ਦੀ ਪਤਨੀ ਕੋਲ ਇੱਕ ਬੇਟਾ ਹੋਇਆ ਹੈ।

ਪਰਿਵਾਰ ਨਾਲ ਬੇਬੀ ਬੇਟੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ, 'ਅੱਜ ਦੇ ਇਸ ਸ਼ੁੱਭ ਦਿਨ 'ਤੇ ਸਾਡੇ ਪਰਿਵਾਰ ਨੂੰ ਬੱਚੇ ਦੀ ਬਖਸ਼ਿਸ਼ ਹੋਈ ਹੈ, ਮੇਰੇ ਭਰਾ ਅਕਸ਼ਤ ਰਣੌਤ ਅਤੇ ਉਨ੍ਹਾਂ ਦੀ ਪਤਨੀ ਰਿਤੂ ਰਣੌਤ ਨੂੰ ਬੇਟੇ ਦੀ ਬਖਸ਼ਿਸ਼ ਹੋਈ ਹੈ। ਅਸੀਂ ਇਸ ਚਮਕਦਾਰ ਅਤੇ ਮਨਮੋਹਕ ਬੱਚੇ ਦਾ ਨਾਂ ਅਕਸ਼ਵਥਾਮਾ ਰਣੌਤ ( Ashwatthama Ranaut) ਰੱਖਿਆ ਹੈ। ਤੁਸੀਂ ਸਾਰੇ ਸਾਡੇ ਪਰਿਵਾਰ ਦੇ ਨਵੇਂ ਮੈਂਬਰ ਨੂੰ ਅਸੀਸ ਦਿਓ, ਅਸੀਂ ਤੁਹਾਡੇ ਸਾਰਿਆਂ ਨਾਲ ਆਪਣੀਆਂ ਬੇਅੰਤ ਖੁਸ਼ੀਆਂ ਸਾਂਝੀਆਂ ਕਰਦੇ ਹਾਂ। ਰਣੌਤ ਪਰਿਵਾਰ ਤੁਹਾਡਾ ਧੰਨਵਾਦੀ ਹੈ।'

ਤਸਵੀਰਾਂ 'ਚ ਰਣੌਤ ਪਰਿਵਾਰ ਨੂੰ ਬੱਚੇ ਨਾਲ ਦੇਖਿਆ ਜਾ ਸਕਦਾ ਹੈ। ਕੁਝ ਤਸਵੀਰਾਂ 'ਚ ਅਕਸ਼ਵਥਾਮਾ ਨੂੰ ਕੰਗਨਾ ਦੀ ਗੋਦ 'ਚ ਦੇਖਿਆ ਜਾ ਸਕਦਾ ਹੈ। ਇੱਕ ਤਸਵੀਰ ਵਿੱਚ ਕੰਗਨਾ ਅਕਸ਼ਵਥਾਮਾ ਨੂੰ ਆਪਣੀ ਗੋਦ ਵਿੱਚ ਫੜੀ ਥੋੜੀ ਭਾਵੁਕ ਨਜ਼ਰ ਆ ਰਹੀ ਹੈ। ਕੰਗਨਾ ਦੇ ਪ੍ਰਸ਼ੰਸਕਾਂ ਨੇ ਬੇਬੀ ਨੂੰ ਆਸ਼ੀਰਵਾਦ ਦਿੱਤਾ ਹੈ ਅਤੇ ਅਦਾਕਾਰਾ ਨੂੰ ਵਧਾਈ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.