ETV Bharat / entertainment

Jiah Khan Suicide Case: ਪਹਿਲੀ ਵਾਰ ਕਦੋਂ ਅਤੇ ਕਿੱਥੇ ਮਿਲੇ ਸਨ ਜੀਆ-ਸੂਰਜ, ਇਥੇ ਸਭ ਕੁੱਝ ਜਾਣੋ - ਜੀਆ ਖਾਨ ਖੁਦਕੁਸ਼ੀ

ਕੀ ਹੈ ਜੀਆ ਖਾਨ ਖੁਦਕੁਸ਼ੀ ਮਾਮਲਾ? ਸੂਰਜ ਪੰਚੋਲੀ ਦਾ ਇਸ ਮਾਮਲੇ ਨਾਲ ਕੀ ਸੰਬੰਧ ਸੀ? ਆਓ ਜਾਣਦੇ ਹਾਂ ਇਸ ਬਾਰੇ...।

Jiah Khan Suicide Case
Jiah Khan Suicide Case
author img

By

Published : Apr 28, 2023, 1:46 PM IST

ਮੁੰਬਈ (ਬਿਊਰੋ): ਜੀਆ ਖਾਨ ਖੁਦਕੁਸ਼ੀ ਮਾਮਲਾ ਇਕ ਵਾਰ ਫਿਰ ਸੁਰਖੀਆਂ 'ਚ ਹੈ। ਲਗਭਗ ਇਕ ਦਹਾਕੇ ਬਾਅਦ ਕੇਂਦਰ ਜਾਂਚ ਬਿਊਰੋ ਦੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ 'ਤੇ ਆਪਣਾ ਫੈਸਲਾ ਦਿੱਤਾ। ਫੈਸਲੇ ਵਿੱਚ ਅਦਾਕਾਰ ਸੂਰਜ ਪੰਚੋਲੀ ਨੂੰ ਬਰੀ ਕਰ ਦਿੱਤਾ ਗਿਆ। ਆਓ ਜਾਣਦੇ ਹਾਂ, ਜੀਆ ਖਾਨ ਅਤੇ ਸੂਰਜ ਪੰਚੋਲੀ ਦੀ ਪਹਿਲੀ ਮੁਲਾਕਾਤ ਕਿਥੇ ਅਤੇ ਕਿਵੇਂ ਹੋਈ ਸੀ।

'ਗਜਨੀ' ਅਤੇ 'ਹਾਊਸਫੁੱਲ' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕਰਨ ਵਾਲੀ ਜੀਆ ਖਾਨ ਫਿਲਮ ਇੰਡਸਟਰੀ 'ਚ ਤੇਜ਼ੀ ਨਾਲ ਸਫ਼ਲਤਾ ਵੱਲ ਵੱਧ ਰਹੀ ਸੀ। ਪਰ 3 ਜੂਨ 2013 ਨੂੰ ਉਸ ਦਾ ਸਫ਼ਰ ਖ਼ਤਮ ਹੋ ਗਿਆ। 3 ਜੂਨ, 2013 ਨੂੰ ਜੀਆ ਨੂੰ ਮੁੰਬਈ ਵਿੱਚ ਉਸਦੇ ਜੁਹੂ ਨਿਵਾਸ ਵਿੱਚ ਫਾਂਸੀ ਨਾਲ ਲਟਕੀ ਹੋਈ ਦੇਖਿਆ।

ਅਦਾਕਾਰਾ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ 6 ਪੰਨਿਆਂ ਦਾ ਨੋਟ ਛੱਡਿਆ ਸੀ, ਜਿਸ ਦੇ ਆਧਾਰ 'ਤੇ ਉਸ ਦੇ ਬੁਆਏਫ੍ਰੈਂਡ 'ਤੇ ਕਈ ਇਲਜ਼ਾਮ ਲਾਏ ਗਏ ਸਨ। ਇਹ ਸੁਸਾਈਡ ਨੋਟ 10 ਜੂਨ 2013 ਨੂੰ ਮਿਲਿਆ ਸੀ। ਇਸ ਦੇ ਨਾਲ ਹੀ ਅਦਾਕਾਰਾ ਦੀ ਮਾਂ ਰਾਬੀਆ ਖਾਨ ਨੇ ਵੀ ਜੀਆ ਦੇ ਬੁਆਏਫ੍ਰੈਂਡ ਅਤੇ ਫਿਲਮ 'ਹੀਰੋ' (2015) ਦੇ ਅਦਾਕਾਰ ਸੂਰਜ ਪੰਚੋਲੀ 'ਤੇ ਦੁਰਵਿਵਹਾਰ ਦਾ ਇਲਜ਼ਾਮ ਲਗਾਇਆ ਸੀ, ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਐਕਟਰ ਸੂਰਜ ਪੰਚੋਲੀ 'ਤੇ ਧਾਰਾ 306 (ਖੁਦਕੁਸ਼ੀ ਲਈ ਉਕਸਾਉਣ) ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਬਾਅਦ ਵਿੱਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਦੂਜੇ ਪਾਸੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ, ਜਿਸ ਤੋਂ ਬਾਅਦ ਸੀਬੀਆਈ ਨੇ ਇਸ ਦੀ ਜਾਂਚ ਕੀਤੀ। ਉਸ ਨੇ ਦਾਅਵਾ ਕੀਤਾ ਕਿ ਨੋਟ 'ਚ ਕਥਿਤ ਤੌਰ 'ਤੇ ਸੂਰਜ ਅਤੇ ਉਸ ਦੇ ਗੂੜ੍ਹੇ ਸੰਬੰਧਾਂ, ਸਰੀਰਕ ਸ਼ੋਸ਼ਣ ਅਤੇ ਮਾਨਸਿਕ ਅਤੇ ਸਰੀਰਕ ਤਸ਼ੱਦਦ ਬਾਰੇ ਗੱਲ ਕੀਤੀ ਗਈ ਸੀ, ਜਿਸ ਕਾਰਨ ਅਦਾਕਾਰਾ ਨੇ ਖੁਦਕੁਸ਼ੀ ਕਰ ਲਈ।

ਜੀਆ ਅਤੇ ਸੂਰਜ ਦੀ ਮੁਲਾਕਾਤ ਕਿਵੇਂ ਹੋਈ: ਮੀਡੀਆ ਰਿਪੋਰਟਾਂ ਮੁਤਾਬਕ ਜੀਆ ਅਤੇ ਸੂਰਜ ਪਹਿਲੀ ਵਾਰ ਫੇਸਬੁੱਕ 'ਤੇ ਮਿਲੇ ਸਨ। ਜਦੋਂ ਸੂਰਜ ਇੱਕ ਸਟਾਰ ਕਿਡ ਦੇ ਰੂਪ ਵਿੱਚ ਇੰਡਸਟਰੀ ਵਿੱਚ ਆਪਣਾ ਕਰੀਅਰ ਸ਼ੁਰੂ ਕਰਨ ਲਈ ਇੱਕ ਨਵੇਂ ਪ੍ਰੋਜੈਕਟ ਦੀ ਤਲਾਸ਼ ਕਰ ਰਿਹਾ ਸੀ, ਤਾਂ ਜੀਆ ਫਿਲਮ ਇੰਡਸਟਰੀ ਵਿੱਚ ਇੱਕ ਨਵੇਂ ਚਿਹਰੇ ਦੇ ਰੂਪ ਵਿੱਚ ਉਭਰੀ ਸੀ। ਇਸ ਦੌਰਾਨ ਦੋਹਾਂ ਦੀ ਗੱਲ ਵੱਧ ਗਈ ਅਤੇ ਜਲਦੀ ਹੀ ਦੋਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ। ਜੀਆ ਦੀ ਮਾਂ ਦੇ ਅਨੁਸਾਰ ਦੋਵਾਂ ਨੇ ਸਤੰਬਰ 2012 ਵਿੱਚ ਡੇਟਿੰਗ ਸ਼ੁਰੂ ਕੀਤੀ ਸੀ।

ਕੀ ਆਇਆ ਫੈਸਲਾ: 10 ਸਾਲ ਬਾਅਦ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਬਾਲੀਵੁੱਡ ਅਦਾਕਾਰਾ ਜੀਆ ਖਾਨ ਖੁਦਕੁਸ਼ੀ ਮਾਮਲੇ 'ਚ ਫੈਸਲਾ ਸੁਣਾਇਆ, ਜਿਸ 'ਚ ਉਸ ਦੇ ਬੁਆਏਫ੍ਰੈਂਡ ਅਤੇ ਫਿਲਮ ਸਟਾਰ ਸੂਰਜ ਪੰਚੋਲੀ ਨੂੰ ਬਰੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ:Jiah Khan Suicide Case: ਜੀਆ ਖਾਨ ਦੀ ਖੁਦਕੁਸ਼ੀ ਤੋਂ ਲੈ ਕੇ ਕੇਸ ਦੇ ਫੈਸਲੇ ਤੱਕ, ਜਾਣੋ ਕਦੋਂ-ਕੀ ਹੋਇਆ?

ETV Bharat Logo

Copyright © 2025 Ushodaya Enterprises Pvt. Ltd., All Rights Reserved.