ਮੁੰਬਈ (ਬਿਊਰੋ): ਟੀਵੀ ਦਾ ਮਸ਼ਹੂਰ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਲੰਬੇ ਸਮੇਂ ਤੋਂ ਗੜਬੜ ਵਿੱਚ ਚੱਲ ਰਿਹਾ ਹੈ। ਕਈ ਕਲਾਕਾਰ ਪਹਿਲਾਂ ਹੀ ਸ਼ੋਅ ਛੱਡ ਚੁੱਕੇ ਹਨ ਅਤੇ ਪਿਛਲੇ ਦਿਨੀਂ ਇੱਕ ਕਲਾਕਾਰ ਦੀ ਮੌਤ ਕਾਰਨ ਸ਼ੋਅ ਦੀ ਸ਼ਾਨ ਘੱਟ ਗਈ ਸੀ। ਇਸ ਦੇ ਨਾਲ ਹੀ ਸ਼ੋਅ 'ਚ ਆਪਣੀਆਂ ਕਹਾਣੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਕਲਾਕਾਰ ਸ਼ੈਲੇਸ਼ ਨੇ ਵੀ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ ਹੈ।
ਹਾਲ ਹੀ 'ਚ ਸ਼ੋਅ 'ਚ ਰੌਸ਼ਨ ਸੋਢੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਜੈਨੀਫਰ ਮਿਸਤਰੀ ਬੰਸੀਵਾਲ ਨੇ ਸ਼ੋਅ ਦੇ ਨਿਰਮਾਤਾ ਅਸਿਤ ਮੋਦੀ 'ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲਾਏ ਹਨ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਜੈਨੀਫਰ ਨੇ ਇੱਕ ਵੀਡੀਓ ਜਾਰੀ ਕਰਕੇ ਸ਼ੋਅ ਦੇ ਮੇਕਰਸ ਨੂੰ ਵੱਡੀ ਚੁਣੌਤੀ ਦਿੱਤੀ ਹੈ।
- " class="align-text-top noRightClick twitterSection" data="
">
ਜੈਨੀਫਰ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹ ਲਾਲ ਰੰਗ ਦੇ ਸੂਟ 'ਚ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਜੈਨੀਫਰ ਕਾਫੀ ਗੰਭੀਰਤਾ ਨਾਲ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਚੁੱਪ ਨੂੰ ਮੇਰੀ ਕਮਜ਼ੋਰੀ ਨਾ ਸਮਝੀ, ਮੈਂ ਇਸ ਲਈ ਚੁੱਪ ਰਹੀ ਕਿਉਂਕਿ ਮੇਰੇ ਵਿੱਚ ਸਲੀਕਾ ਹੈ, ਰੱਬ ਗਵਾਹ ਹੈ ਕਿ ਸੱਚ ਕੀ ਹੈ, ਯਾਦ ਰੱਖੋ ਉਸ ਦੇ ਘਰ ਵਿੱਚ ਤੁਹਾਡੇ ਅਤੇ ਮੇਰੇ 'ਚ ਕੋਈ ਫਰਕ ਨਹੀਂ ਹੈ।'
- Modi Biopic: ਮਸ਼ਹੂਰ ਹਾਲੀਵੁੱਡ ਸਟਾਰ ਜੌਨੀ ਡੇਪ ਬਣਾਉਣਗੇ ਫਿਲਮ 'ਮੋਦੀ', ਇਟਲੀ ਦੇ ਅਦਾਕਾਰ ਨਿਭਾਉਣਗੇ ਮੁੱਖ ਭੂਮਿਕਾ
- ਕੀ ਸਭ ਤੋਂ ਵੱਡੇ ਐਵਾਰਡ 'ਆਸਕਰ' ਨਾਲ ਜੁੜਣ ਜਾ ਰਹੀ ਹੈ ਪੰਜਾਬੀ ਫਿਲਮ 'ਜੋੜੀ'? ਨਿਰਦੇਸ਼ਕ ਅੰਬਰਦੀਪ ਨੇ ਦਿੱਤਾ ਸੰਕੇਤ
- Raghav-Parineeti Engagement: ਮੰਗਣੀ ਤੋਂ ਪਹਿਲਾਂ ਰਾਘਵ ਚੱਢਾ ਦਾ ਘਰ ਦੁਲਹਨ ਵਾਂਗ ਸਜਿਆ, ਇੱਥੇ ਦੇਖੋ ਤਸਵੀਰਾਂ
ਦੱਸ ਦੇਈਏ ਕਿ ਜੈਨੀਫਰ ਰੌਸ਼ਨ ਸੋਢੀ ਦੇ ਰੋਲ ਵਿੱਚ ਪਿਛਲੇ 15 ਸਾਲਾਂ ਤੋਂ ਇਸ ਸ਼ੋਅ ਨਾਲ ਜੁੜੀ ਹੋਈ ਸੀ ਅਤੇ ਹੁਣ ਉਸਨੇ ਇਹ ਸ਼ੋਅ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਅਸਿਤ ਮੋਦੀ ਨੇ ਵੀ ਇਸ ਮਾਮਲੇ 'ਤੇ ਚੁੱਪੀ ਤੋੜਦੇ ਹੋਏ ਅਦਾਕਾਰਾ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਹੈ।
ਇਸ ਦੇ ਨਾਲ ਹੀ ਸ਼ੋਅ ਮੇਕਰਸ ਦਾ ਇਹ ਵੀ ਕਹਿਣਾ ਹੈ ਕਿ ਜੈਨੀਫਰ ਵਲੋਂ ਲਗਾਏ ਗਏ ਸਾਰੇ ਇਲਜ਼ਾਮ ਬੇਬੁਨਿਆਦ ਹਨ ਅਤੇ ਇਨ੍ਹਾਂ 'ਚ ਕੋਈ ਸੱਚਾਈ ਨਹੀਂ ਹੈ। ਮੇਕਰਸ ਨੇ ਇਹ ਵੀ ਕਿਹਾ ਸੀ ਕਿ ਸੈੱਟ 'ਤੇ ਜੈਨੀਫਰ ਦਾ ਵਿਵਹਾਰ ਲੰਬੇ ਸਮੇਂ ਤੋਂ ਖਰਾਬ ਸੀ, ਜਿਸ ਕਾਰਨ ਉਸ ਦਾ ਸ਼ੋਅ ਤੋਂ ਸੰਪਰਕ ਖਤਮ ਕਰਨਾ ਪਿਆ ਸੀ। ਇੱਥੇ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।