ਮੁੰਬਈ: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੀ ਫਿਲਮ ਜਵਾਨ 7 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ। ਫਿਲਮ ਰਿਲੀਜ਼ ਹੋਣ ਤੋਂ ਪਹਿਲਾ ਹੀ ਐਡਵਾਂਸ ਬੁਕਿੰਗ ਦਾ ਰਿਕੇਰਡ ਤੋੜ ਚੁੱਕੀ ਹੈ ਅਤੇ ਹੁਣ ਇਹ ਫਿਲਮ ਬਾਕਸ ਆਫ਼ਿਸ 'ਤੇ ਵੀ ਧਮਾਲ ਮਚਾ ਰਹੀ ਹੈ। ਰਿਲੀਜ਼ ਦੇ ਪਹਿਲੇ ਦਿਨ ਹੀ ਜਵਾਨ 129 ਕਰੋੜ ਦੀ ਵਰਲਡਵਾਈਡ ਕਮਾਈ ਦੇ ਨਾਲ ਹੀ ਸਭ ਤੋਂ ਵੱਡੀ ਓਪਨਿੰਗ ਕਰਨ ਵਾਲੀ ਫਿਲਮ ਬਣ ਗਈ ਹੈ। ਹੁਣ ਵੀਕੈਂਡ ਖਤਮ ਹੋਣ ਤੋਂ ਪਹਿਲਾ ਹੀ ਕਿੰਗ ਖਾਨ ਦੀ ਫਿਲਮ ਨੇ 200 ਕਰੋੜ ਦੀ ਕਮਾਈ ਕਰ ਲਈ ਹੈ।
ਫਿਲਮ ਜਵਾਨ ਨੂੰ ਮਿਲੇ positive Reviews: ਫਿਲਮ ਜਵਾਨ ਸਾਲ ਦੀਆਂ ਸਭ ਤੋਂ ਵੱਡੀਆਂ ਰਿਲੀਜ਼ ਫਿਲਮਾਂ 'ਚੋ ਇੱਕ ਰਹੀ ਹੈ। ਕਿਉਕਿ ਇਸ 'ਚ ਸ਼ਾਹਰੁਖ ਖਾਨ, ਐਟਲੀ, ਨਯਨਥਾਰਾ, ਵਿਜੇ ਸੇਤੂਪਤੀ ਆਦਿ ਅਦਾਕਾਰ ਇਕੱਠੇ ਨਜ਼ਰ ਆਏ ਹਨ। ਇਸ ਫਿਲਮ ਨੂੰ ਦਰਸ਼ਕਾਂ ਨੇ positive Reviews ਦਿੱਤੇ ਹਨ ਅਤੇ ਇਹ ਫਿਲਮ ਬਾਕਸ ਆਫ਼ਿਸ 'ਤੇ ਜਬਰਦਸਤ ਕਮਾਈ ਕਰ ਰਹੀ ਹੈ। ਦੂਜੇ ਪਾਸੇ ਪ੍ਰਸ਼ੰਸਕ ਵੀ ਜਵਾਨ ਨੂੰ ਸਪੋਰਟ ਕਰ ਰਹੇ ਹਨ। ਇਹ ਫਿਲਮ ਐਟਲੀ ਦੁਆਰਾ ਡਾਈਰੈਕਟ ਅਤੇ ਰੈਡ ਚਿਲੀਜ਼ ਐਂਟਰਟੇਨਮੈਂਟ ਨੇ ਪ੍ਰੋਡਿਊਸ ਕੀਤੀ ਹੈ। ਜਵਾਨ 'ਚ ਸ਼ਾਹਰੁਖ ਖਾਨ, ਨਯਨਥਾਰਾ, ਵਿਜੇ ਸੇਤੂਪਤੀ ਮਹੱਤਵਪੂਰਨ ਰੋਲ ਨਿਭਾਉਦੇ ਨਜ਼ਰ ਆ ਰਹੇ ਹਨ।
-
#OneWordReview...#Jawan: MEGA-BLOCKBUSTER.
— taran adarsh (@taran_adarsh) September 7, 2023 " class="align-text-top noRightClick twitterSection" data="
Rating: ⭐️⭐️⭐️⭐️½
A hardcore masala entertainer that’s sure to stand tall in #SRK’s filmography… #Atlee presents #SRK in a massy character and he is 🔥🔥🔥… Move over #Pathaan, #Jawan is here to conquer hearts and #BO, both.… pic.twitter.com/4bwFrBAFYz
">#OneWordReview...#Jawan: MEGA-BLOCKBUSTER.
— taran adarsh (@taran_adarsh) September 7, 2023
Rating: ⭐️⭐️⭐️⭐️½
A hardcore masala entertainer that’s sure to stand tall in #SRK’s filmography… #Atlee presents #SRK in a massy character and he is 🔥🔥🔥… Move over #Pathaan, #Jawan is here to conquer hearts and #BO, both.… pic.twitter.com/4bwFrBAFYz#OneWordReview...#Jawan: MEGA-BLOCKBUSTER.
— taran adarsh (@taran_adarsh) September 7, 2023
Rating: ⭐️⭐️⭐️⭐️½
A hardcore masala entertainer that’s sure to stand tall in #SRK’s filmography… #Atlee presents #SRK in a massy character and he is 🔥🔥🔥… Move over #Pathaan, #Jawan is here to conquer hearts and #BO, both.… pic.twitter.com/4bwFrBAFYz
ਫਿਲਮ ਜਵਾਨ ਦੀ ਚੌਥੇ ਦਿਨ ਦੀ ਬੁਕਿੰਗ 'ਚ ਕਾਫ਼ੀ ਵਾਧਾ: ਜਵਾਨ ਬਾਕਸ ਆਫ਼ਿਸ 'ਤੇ ਵਧੀਆਂ ਕਲੈਕਸ਼ਨ ਕਰ ਰਹੀ ਹੈ, ਪਰ ਹੁਣ ਸਭ ਦੀ ਨਜ਼ਰ ਜਵਾਨ ਦੇ ਪਹਿਲੇ ਵੀਕੈਂਡ ਕਲੈਕਸ਼ਨ 'ਤੇ ਹੈ। ਮੀਡੀਆ ਰਿਪੋਰਟਸ ਅਨੁਸਾਰ, ਐਟਲੀ ਦੁਆਰਾ ਡਾਈਰੈਕਟ ਕੀਤੀ ਇਸ ਫਿਲਮ ਦੀ ਚੌਥੇ ਦਿਨ ਦੀ ਬੁਕਿੰਗ ਵਿੱਚ ਕਾਫ਼ੀ ਵਾਧਾ ਦੇਖਿਆ ਗਿਆ ਹੈ। ਸੈਕਨਿਲਕ ਦੀ ਰਿਪੋਰਟ ਅਨੁਸਾਰ, ਚੌਥੇ ਦਿਨ ਜਵਾਨ ਦੀ ਐਂਡਵਾਂਸ ਬੁਕਿੰਗ ਦਾ ਅੰਕੜਾ ਕਾਫੀ ਉੱਪਰ ਤੱਕ ਜਾ ਸਕਦਾ ਹੈ।
ਫਿਲਮ ਜਵਾਨ ਨੇ 200 ਕਰੋੜ ਦਾ ਅੰਕੜਾ ਕੀਤਾ ਪਾਰ: ਫਿਲਮ ਜਵਾਨ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ ਕਿ ਜਵਾਨ ਨੇ ਵੀਕੈਂਡ ਦੌਰਾਨ ਹੀ 200 ਕਰੋੜ ਰੁਪਏ ਤੋਂ ਜ਼ਿਆਦਾ ਕਮਾਈ ਕਰ ਲਈ ਹੈ। ਦੂਜੇ ਪਾਸੇ ਫਿਲਮ ਜਵਾਨ ਦੇ ਮੁਕਾਬਲੇ 'ਚ ਕੋਈ ਹੋਰ ਫਿਲਮ ਨਹੀਂ ਹੈ, ਸਿਰਫ਼ ਵਾਰਨਰ ਬ੍ਰਦਰਜ਼ ਦੀ 'ਨਨ' ਹੈ, ਜੋ ਕਿ ਇੱਕ Horror ਫਿਲਮ ਹੈ। ਮੀਡੀਆਂ ਰਿਪੋਰਟਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਵੀਕੈਂਡ ਦੌਰਾਨ ਜਵਾਨ ਦੇ ਕਲੈਕਸ਼ਨ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਹ ਫਿਲਮ 'ਪਠਾਨ' ਦੇ ਲਾਈਫਟਾਈਮ ਕਲੈਕਸ਼ਨ 525 ਕਰੋੜ ਰੁਪਏ ਨੂੰ ਪਾਰ ਕਰ ਸਕਦੀ ਹੈ।