ETV Bharat / entertainment

Ishita Dutta Pregnant : ਅਜੈ ਦੇਵਗਨ ਦੀ ਆਨ-ਸਕਰੀਨ ਬੇਟੀ ਬਣਨ ਜਾ ਰਹੀ ਹੈ ਮਾਂ, ਦਿਖਾਇਆ ਬੇਬੀ ਬੰਪ - ISHITA DUTTA FLAUNTS HER BABY

Ishita Dutta Pregnant : ਫਿਲਮ 'ਦ੍ਰਿਸ਼ਮ' 'ਚ ਅਜੈ ਦੇਵਗਨ ਦੀ ਬੇਟੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਇਸ਼ਿਤਾ ਦੱਤਾ ਮਾਂ ਬਣਨ ਵਾਲੀ ਹੈ। ਅਦਾਕਾਰਾ ਨੇ ਜਨਤਕ ਤੌਰ 'ਤੇ ਆਪਣੇ ਬੇਬੀ ਬੰਪ ਨੂੰ ਦਿਖਾਇਆ ਹੈ।

Ishita Dutta Pregnant
Ishita Dutta Pregnant
author img

By

Published : Mar 17, 2023, 10:49 AM IST

ਮੁੰਬਈ: ਬਾਲੀਵੁੱਡ ਤੋਂ ਇੱਕ ਵਾਰ ਫਿਰ ਚੰਗੀ ਖ਼ਬਰ ਆ ਰਹੀ ਹੈ। ਇਸ ਵਾਰ ਖਬਰ ਵਿਆਹ, ਜਨਮਦਿਨ ਜਾਂ ਕਿਸੇ ਹੋਰ ਰਿਸ਼ਤੇ 'ਤੇ ਮੋਹਰ ਲੱਗਣ ਦੀ ਨਹੀਂ ਬਲਕਿ ਪ੍ਰੈਗਨੈਂਸੀ ਦੀ ਹੈ। ਜੇਕਰ ਤੁਸੀਂ ਫਿਲਮ 'ਦ੍ਰਿਸ਼ਮ' ਦੇਖੀ ਹੋਵੇਗੀ, ਤਾਂ ਤੁਸੀਂ ਇਸ 'ਚ ਅਜੈ ਦੇਵਗਨ ਦੀ ਵੱਡੀ ਬੇਟੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਇਸ਼ਿਤਾ ਦੱਤਾ ਨੂੰ ਵੀ ਜਾਣਦੇ ਹੋਵੋਗੇ। ਜੀ ਹਾਂ, ਵਿਆਹ ਦੇ 6 ਸਾਲ ਬਾਅਦ ਇਸ਼ਿਤਾ ਮਾਂ ਬਣਨ ਜਾ ਰਹੀ ਹੈ। ਇਹ ਖੁਸ਼ਖਬਰੀ ਭਾਵੇਂ ਖੁਦ ਇਸ਼ਿਤਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਨਾ ਦਿੱਤੀ ਹੋਵੇ ਪਰ ਬੀਤੇ ਦਿਨ ਸਪਾਟ ਹੋਈ ਅਦਾਕਾਰਾ ਦਾ ਬੇਬੀ ਬੰਪ ਸਾਰਿਆਂ ਦੀਆਂ ਨਜ਼ਰਾਂ 'ਚ ਆ ਗਿਆ।

ਇਸ਼ਿਤਾ ਦੱਤਾ ਨੂੰ ਬੇਬੀ ਬੰਪ ਦੇ ਨਾਲ ਸਪਾਟ ਕੀਤਾ ਗਿਆ ਸੀ ਜਦੋਂ ਇਸ਼ਿਤਾ ਦੱਤਾ ਗਰਮ ਰੰਗ ਦੀ ਵਨ ਪੀਸ ਡਰੈੱਸ 'ਚ ਏਅਰਪੋਰਟ 'ਤੇ ਪਾਪਰਾਜ਼ੀ ਦੇ ਸਾਹਮਣੇ ਆਈ ਤਾਂ ਇਸ ਖੂਬਸੂਰਤ ਰਾਜ਼ ਤੋਂ ਪਰਦਾ ਹਟ ਗਿਆ ਅਤੇ ਇਸ਼ਿਤਾ ਨੇ ਵੀ ਖੁੱਲ੍ਹ ਕੇ ਆਪਣਾ ਬੇਬੀ ਬੰਪ ਦਿਖਾਇਆ।

ਤੁਹਾਨੂੰ ਦੱਸ ਦੇਈਏ ਇਸ਼ਿਤਾ ਦੇ ਪਤੀ ਅਦਾਕਾਰ ਵਤਸਲ ਸੇਠ ਹਨ, ਜਿਨ੍ਹਾਂ ਨੇ ਅਜੈ ਦੇਵਗਨ ਦੀ ਫਿਲਮ 'ਟਾਰਜ਼ਨ- ਦਿ ਵੰਡਰ' 'ਚ ਉਨ੍ਹਾਂ ਦੇ ਬੇਟੇ ਦੀ ਭੂਮਿਕਾ ਨਿਭਾਈ ਸੀ। ਅਜੈ ਦੇਵਗਨ ਦੇ ਆਨਸਕ੍ਰੀਨ ਬੱਚੇ ਮਾਤਾ-ਪਿਤਾ ਬਣਨ ਵਾਲੇ ਹਨ। ਇਸ਼ਿਤਾ ਨੂੰ ਨਵੰਬਰ 2022 ਵਿੱਚ ਰਿਲੀਜ਼ ਹੋਈ ਅਜੈ ਦੇਵਗਨ ਅਤੇ ਸ਼੍ਰੀਆ ਸਰਨ ਸਟਾਰਰ ਫਿਲਮ 'ਦ੍ਰਿਸ਼ਯਮ 2' ਵਿੱਚ ਵੀ ਦੇਖਿਆ ਗਿਆ ਸੀ।

ਕਦੋਂ ਹੋਇਆ ਵਿਆਹ?: ਇਸ਼ਿਤਾ ਅਤੇ ਵਤਸਲ ਦਾ ਵਿਆਹ ਸਾਲ 2017 ਵਿੱਚ ਹੋਇਆ ਸੀ। ਪਿਛਲੇ ਛੇ ਸਾਲਾਂ ਵਿੱਚ ਇਸ ਜੋੜੇ ਨੇ ਹਰ ਪਲ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ ਕਿ ਉਹ ਆਪਣੀ ਜ਼ਿੰਦਗੀ ਕਿੰਨੀ ਖੁੱਲ੍ਹ ਕੇ ਬਤੀਤ ਕਰਦੇ ਹਨ। ਇਸ਼ਿਤਾ ਅਤੇ ਵਤਸਲ ਦੋਵੇਂ ਹੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ ਅਤੇ ਆਪਣੀਆਂ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਹੰਗਾਮਾ ਕਰਦੇ ਰਹਿੰਦੇ ਹਨ।

ਤੁਹਾਨੂੰ ਦੱਸ ਦਈਏ ਕਿ ਇਸ਼ਿਤਾ ਫਿਲਮ 'ਦ੍ਰਿਸ਼ਮ' 'ਚ ਅਜੈ ਦੇਵਗਨ ਦੀ ਬੇਟੀ ਦੇ ਕਿਰਦਾਰ 'ਚ ਨਜ਼ਰ ਆਈ ਸੀ। ਜਿਸ ਦੇ ਹੱਥਾਂ ਤੋਂ ਤੱਬੂ ਦੇ ਬੇਟੇ ਦਾ ਕਤਲ ਹੋ ਜਾਂਦਾ ਹੈ। ਫਿਲਮ 'ਚ ਇਸ਼ਿਤਾ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਜਿੱਥੇ ਉਹ ਫੈਨਜ਼ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਅਦਾਕਾਰਾ ਨੂੰ ਸ਼ੋਸਲ ਮੀਡੀਆ 2.4 ਮਿਲੀਅਨ ਲੋਕ ਪਸੰਦ ਕਰਦੇ ਹਨ।

ਇਹ ਵੀ ਪੜ੍ਹੋ:Aman Dhaliwal attacked Video: ਅਮਰੀਕਾ ਵਿਚ ਹੋਇਆ ਅਦਾਕਾਰ ਅਮਨ ਧਾਲੀਵਾਲ 'ਤੇ ਹਮਲਾ, ਵੀਡੀਓ ਵਾਇਰਲ

ETV Bharat Logo

Copyright © 2025 Ushodaya Enterprises Pvt. Ltd., All Rights Reserved.