ETV Bharat / entertainment

Inderjit Nikku: ਇੰਦਰਜੀਤ ਨਿੱਕੂ ਨੇ ਪੂਰੀ ਕੀਤੀ ਨਵੇਂ ਗੀਤ ਦੀ ਵੀਡੀਓ ਸ਼ੂਟਿੰਗ, ਜਲਦ ਹੋਵੇਗਾ ਜਾਰੀ - ਗਾਇਕ ਇੰਦਰਜੀਤ ਨਿੱਕੂ

ਪੰਜਾਬੀ ਗਾਇਕ ਇੰਦਰਜੀਤ ਨਿੱਕੂ ਇੰਨੀਂ ਦਿਨੀਂ ਆਪਣੇ ਨਵੇਂ ਗੀਤ ਦੀ ਵੀਡੀਓ ਸ਼ੂਟਿੰਗ ਪੂਰੀ ਕਰਨ ਵਿੱਚ ਰੁੱਝੇ ਹੋਏ ਸਨ, ਹੁਣ ਉਹਨਾਂ ਨੇ ਸ਼ੂਟਿੰਗ ਪੂਰੀ ਕਰ ਲਈ ਹੈ, ਆਓ ਇਸ ਨਵੇਂ ਵੀਡੀਓ ਸੰਗੀਤ ਬਾਰੇ ਚਰਚਾ ਕਰੀਏ।

Inderjit Nikku
Inderjit Nikku
author img

By

Published : Mar 4, 2023, 1:10 PM IST

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਖੇਤਰ ਵਿਚ ਲੰਮੇ ਉਤਰਾਅ-ਚੜਾਅ ਤੋਂ ਬਾਅਦ ਗਾਇਕ ਇੰਦਰਜੀਤ ਨਿੱਕੂ ਆਪਣੀ ਕਰਮਭੂਮੀ ’ਚ ਇਕ ਵਾਰ ਫ਼ਿਰ ਕਾਫ਼ੀ ਸਰਗਰਮ ਹੋਏ ਨਜ਼ਰੀ ਆ ਰਹੇ ਹਨ, ਜੀ ਹਾਂ...ਉਹਨਾਂ ਨੇ ਬੀਤੇਂ ਦਿਨ੍ਹੀਂ ਆਪਣੇ ਨਵੇਂ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਵੀ ਸੰਪੂਰਨ ਕਰ ਲਈ ਗਈ ਹੈ, ਜੋ ਜਲਦ ਵੱਖ ਵੱਖ ਚੈਨਲ 'ਤੇ ਜਾਰੀ ਕੀਤੀ ਜਾਵੇਗੀ।

Inderjit Nikku

‘ਹੈਵਨ ਸਟਾਰ ਪ੍ਰੋਡੋਕਸ਼ਨ ਸ਼ਿਮਲਾ’ ਦੀ ਸੁਪਰਵਿਜ਼ਨ ਹੇਠ ਬਣਾਏ ਗਏ ਇਸ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਨ ਹਰਜੋਤ ਸਿੰਘ ਵੱਲੋਂ ਕੀਤਾ ਗਿਆ ਹੈ, ਜਦਕਿ ਇਸ ਦੇ ਕੈਮਰਾਮੈਨ ਅਮਨ ਅਤੇ ਲਾਈਨ ਪ੍ਰੋਡਿਊਸਰ ਸੰਨੀ ਬੇਗਰਾਜ਼ ਹਨ।

Inderjit Nikku

ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵੱਖ ਵੱਖ ਮਨਮੋਹਕ ਲੋਕੇਸ਼ਨਾਂ 'ਤੇ ਸ਼ੂਟ ਕੀਤੇ ਗਏ ਇਸ ਮਿਊਜ਼ਿਕ ਵੀਡੀਓ ਵਿਚ ਮਾਡਲ ਦੇ ਤੌਰ 'ਤੇ ਅਮਨ ਹੁੰਦਲ ਨਜ਼ਰ ਆਵੇਗੀ, ਜੋ ਬਿੰਨੂ ਢਿੱਲੋਂ ਸਟਾਰਰ ‘ਦੁੱਲਾ ਭੱਟੀ’ ਸਮੇਤ ਕਈ ਪੰਜਾਬੀ ਸਿਨੇਮਾ ਲਈ ਬਣੀਆਂ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦੇ ਜੌਹਰ ਵਿਖਾ ਚੁੱਕੀ ਹੈ।

Inderjit Nikku

ਜੇਕਰ ਗੱਲ ਇਸ ਗਾਇਕ ਦੇ ਹਾਲੀਆ ਕੁਝ ਹੋਰ ਪ੍ਰੋਜੈਕਟਾਂ ਬਾਰੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਆਪਣਾ ਇਕ ਹੋਰ ਨਵਾਂ ਗੀਤ 'ਹੌਲੀ ਹੌਲੀ' ਵੀ ਬੀਤੇਂ ਦਿਨੀਂ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ ਦਾ ਸੰਗੀਤ ਰਾਂਝਾ ਯਾਰ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਗੀਤ ਰਚਨਾ ਜਸਟਿਨ ਪ੍ਰੀਤ ਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਦੇਸ਼, ਵਿਦੇਸ਼ ਦੇ ਵੱਡੇ ਸਟੇਜ਼ ਸੋਅਜ਼ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਹਨ, ਜਿੰਨ੍ਹਾਂ ਅਧੀਨ ਮਿਲ ਰਹੇ ਸੰਗੀਤ ਪ੍ਰੇਮੀਆਂ ਦੇ ਹੁਲਾਰੇ ਅਤੇ ਉਤਸ਼ਾਹ ਤੋਂ ਉਹ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ।

ਇੰਦਰਜੀਤ ਨਿੱਕੂ ਦਾ ਵਿਵਾਦ: ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਅਗਸਤ ਵਿੱਚ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹ ਕਿਸੇ ਬਾਬੇ ਦੇ ਦਰਬਾਰ ਵਿੱਚ ਜਾ ਕੇ ਆਪਣਾ ਦੁੱਖ ਪ੍ਰਗਟ ਕਰ ਰਹੇ ਸਨ। ਜਿਵੇਂ ਹੀ ਲੁਧਿਆਣਾ ਦੇ ਪੰਜਾਬੀ ਗਾਇਕ ਨਿੱਕੂ ਦੀ ਇਹ ਵੀਡੀਓ ਵਾਇਰਲ ਹੋ ਗਈ। ਇੰਟਰਨੈੱਟ ਮੀਡੀਆ 'ਤੇ ਹੀ ਉਨ੍ਹਾਂ ਦਾ ਇਕ ਤੋਂ ਬਾਅਦ ਇਕ ਵਿਅੰਗ ਸ਼ੁਰੂ ਹੋ ਗਿਆ। ਕਿਤੇ ਇਹ ਕਹਿ ਕੇ ਨਿੰਦਾ ਕੀਤੀ ਜਾ ਰਹੀ ਸੀ ਕਿ 'ਨਿੱਕੂ ਕਿਸੇ ਸੰਤ ਦੀ ਸ਼ਰਨ ਵਿੱਚ ਪਹੁੰਚ ਗਿਆ ਹੈ'। ਇਸ ਦੇ ਨਾਲ ਹੀ ਇੰਦਰਜੀਤ ਨਿੱਕੂ ਦੀ ਇਸ ਵੀਡੀਓ ਤੋਂ ਬਾਅਦ ਕਈ ਹੋਰ ਪੰਜਾਬੀ ਗਾਇਕਾਂ ਨੇ ਵੀ ਮਦਦ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ ਸੀ।

ਕੌਣ ਹੈ ਇੰਦਰਜੀਤ ਨਿੱਕੂ?: ਇੰਦਰਜੀਤ ਨਿੱਕੂ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਹੈ, ਗਾਇਕ ਨੇ 'ਦਿਲ ਪਰਦੇਸੀ ਹੋ ਗਿਆ', 'ਕੈਰੀ ਆਨ ਜੱਟਾ' ਅਤੇ 'ਮੇਰੇ ਯਾਰ ਕਮੀਨੇ' ਵਰਗੀਆਂ ਪੰਜਾਬੀ ਫਿਲਮਾਂ 'ਚ ਗੀਤ ਗਾਏ ਹਨ।

ਇਹ ਵੀ ਪੜ੍ਹੋ: Jaswant Singh Rathore: ਆਕਲੈਂਡ ਪੁੱਜੇ ਸਟੈਂਡਅੱਪ ਕਮੇਡੀਅਨ ਜਸਵੰਤ ਸਿੰਘ ਰਾਠੌਰ, ਲਾਈਵ ਸੋਅਜ਼ ਦਾ ਬਣਨਗੇ ਹਿੱਸਾ

ETV Bharat Logo

Copyright © 2024 Ushodaya Enterprises Pvt. Ltd., All Rights Reserved.