ਚੰਡੀਗੜ੍ਹ: ਪਿਛਲੇ ਸਾਲ ਰਿਲੀਜ਼ ਹੋਈ ਸਰਗੁਣ ਮਹਿਤਾ ਦੀ ਫਿਲਮ 'ਮੋਹ' ਨੇ ਪ੍ਰਸ਼ੰਸਕਾਂ ਨੂੰ ਪੂਰੀ ਤਰ੍ਹਾਂ ਹੈਰਾਨ ਕਰ ਦਿੱਤਾ ਸੀ, ਉੱਥੇ ਹੀ ਅਦਾਕਾਰਾ ਨੇ ਪ੍ਰਸ਼ੰਸਕਾਂ ਨਾਲ ਇਕ ਹੋਰ ਵੱਡੀ ਖ਼ਬਰ ਸਾਂਝੀ ਕੀਤੀ ਹੈ। ਉਸ ਨੇ ਆਪਣੀ 'ਸੁਰਖੀ ਬਿੰਦੀ' ਦੇ ਸਹਿ-ਕਲਾਕਾਰ ਗੁਰਨਾਮ ਭੁੱਲਰ ਨਾਲ ਇੱਕ ਨਵੀਂ ਫ਼ਿਲਮ ਦਾ ਐਲਾਨ ਕੀਤਾ ਹੈ ਅਤੇ ਫ਼ਿਲਮ ਦਾ ਸਿਰਲੇਖ 'ਨਿਗਾ ਮਾਰਦਾ ਆਈ ਵੇ' ਹੈ।
'ਸੁਰਖੀ ਬਿੰਦੀ' ਅਤੇ 'ਸੁਹਰਿਆਂ ਦਾ ਪਿੰਡ ਆ ਗਿਆ' ਤੋਂ ਬਾਅਦ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਨੇ ਇਹ ਫਿਲਮ ਇਕੱਠੇ ਸਾਈਨ ਕੀਤੀ ਹੈ, ਇਹ ਇਹਨਾਂ ਦੀ ਤੀਜੀ ਫ਼ਿਲਮ ਹੈ। ਇਸ ਦਾ ਐਲਾਨ ਹਾਲ ਹੀ ਵਿੱਚ ਅਦਾਕਾਰਾ ਨੇ ਕੀਤਾ। ਇਹ ਇੱਕ ਰੁਮਾਂਟਿਕ ਪੰਜਾਬੀ ਮੰਨੋਰੰਜਨ ਹੈ, ਜਿਸ ਨੂੰ ਰੁਪਿੰਦਰ ਇੰਦਰਜੀਤ ਨਿਰਦੇਸ਼ਿਤ ਕਰਨਗੇ।
- " class="align-text-top noRightClick twitterSection" data="
">
ਸਰਗੁਣ ਅਤੇ ਗੁਰਨਾਮ ਦੋਵੇਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਸ ਖ਼ਬਰ ਨੂੰ ਸਾਂਝਾ ਕੀਤਾ। ਇਸ ਦੇ ਨਾਲ ਹੀ ਪੋਸਟਰ ਨੂੰ ਸਾਂਝਾ ਕਰਦੇ ਹੋਏ ਸਰਗੁਣ ਮਹਿਤਾ ਨੇ ਲਿਖਿਆ “ਦਿਲ ਦਾ ਕੀ ਆ... ਦਿਲ ਤਾਂ ਰੋਜ਼ ਕਿਸੇ ਨਾ ਕਿਸ 'ਤੇ ਆ ਕੇ, ਦਿਲ ਲਵਾਈ ਰੱਖਦਾ... ਅਸਲ ਪਿਆਰ ਤਾਂ ਰੂਹਾਂ ਦਾ ਹੁੰਦਾ..."। ਇਸ ਦੇ ਨਾਲ ਹੀ ਅਦਾਕਾਰਾ ਨੇ ਇੱਕ ਰੁਮਾਂਟਿਕ ਪੋਸਟਰ ਵੀ ਸਾਂਝਾ ਕੀਤਾ। ਜਿਸ ਵਿੱਚ ਅਦਾਕਾਰਾ ਅਤੇ ਗੁਰਨਾਮ ਰੁਮਾਂਸ ਕਰਦੇ ਨਜ਼ਰ ਆ ਰਹੇ ਹਨ।
ਦਿਲਚਸਪ ਗੱਲ ਇਹ ਹੈ ਇਸ ਫਿਲਮ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਹੋ ਗਿਆ ਹੈ, ਫਿਲਮ ਇਸ ਸਾਲ ਯਾਨੀ ਕਿ 17 ਮਾਰਚ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ।
ਤੁਹਾਨੂੰ ਦੱਸ ਦਈਏ ਗੁਰਨਾਮ ਅਤੇ ਸਰਗੁਣ ਆਪਣੀ ਪਹਿਲੀ ਫਿਲਮ 'ਸੁਰਖੀ ਬਿੰਦੀ' ਦੇ ਰਿਲੀਜ਼ ਹੋਣ ਤੋਂ ਤੁਰੰਤ ਬਾਅਦ ਪਾਲੀਵੁੱਡ ਦੇ ਸਭ ਤੋਂ ਪਿਆਰੇ ਔਨ-ਸਕ੍ਰੀਨ ਜੋੜਿਆਂ ਵਿੱਚੋਂ ਇੱਕ ਬਣ ਗਏ। ਇਸ ਤੋਂ ਬਾਅਦ ਉਨ੍ਹਾਂ ਦੀ ਦੂਜੀ ਫਿਲਮ 'ਸੁਹਰਿਆਂ ਦਾ ਪਿੰਡ ਆ ਗਿਆ' ਕੋਵਿਡ-19 ਸੰਕਟ ਅਤੇ ਲਾਕਡਾਊਨ ਤੋਂ ਪਹਿਲਾਂ ਰਿਲੀਜ਼ ਹੋਣੀ ਸੀ, ਪਰ ਇਸ ਨੂੰ ਟਾਲ ਦਿੱਤਾ ਗਿਆ। ਹੁਣ ਜਦੋਂ ਇਹ ਜੋੜੀ 'ਨਿਗਾ ਮਾਰਦਾ ਆਈ ਵੇ' ਨਾਲ ਵਾਪਸ ਆ ਗਈ ਹੈ, ਤਾਂ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਰਹੇ ਹਨ।
ਇਹ ਵੀ ਪੜ੍ਹੋ:The Diplomat: ਜੌਨ ਅਬ੍ਰਾਹਮ ਦੀ ਇਸ ਫਿਲਮ ਵਿੱਚ ਵਿਸ਼ੇਸ਼ ਭੂਮਿਕਾ ਨਿਭਾਏਗਾ ਪੰਜਾਬੀ ਅਦਾਕਾਰ ਪਾਲੀ ਮਾਂਗਟ