ਮੁੰਬਈ (ਬਿਊਰੋ): ਮਸ਼ਹੂਰ ਅਦਾਕਾਰ ਰਾਕੇਸ਼ ਬੇਦੀ ਹਾਲ ਹੀ 'ਚ ਇੱਕ ਆਨਲਾਈਨ ਸਕੈਮ ਦਾ ਸ਼ਿਕਾਰ ਹੋ ਗਏ ਹਨ। ਉਸ ਤੋਂ ਫੌਜੀ ਅਫਸਰ ਬਣ ਕੇ ਇੱਕ ਠੱਗ ਨੇ 85,000 ਰੁਪਏ ਲੁੱਟ ਲਏ ਹਨ। ਇਹ ਘਟਨਾ ਉਦੋਂ ਵਾਪਰੀ ਜਦੋਂ ਬੇਦੀ ਨੇ ਇੱਕ ਹਾਊਸਿੰਗ ਪੋਰਟਲ 'ਤੇ ਇੱਕ ਘੁਟਾਲੇਬਾਜ਼ ਨਾਲ ਗੱਲਬਾਤ ਕੀਤੀ। ਅਦਾਕਾਰ ਨੂੰ ਹਾਲ ਹੀ 'ਚ 'ਗਦਰ 2' 'ਚ ਦੇਖਿਆ ਗਿਆ ਸੀ।
ਮੰਨੋਰੰਜਨ ਜਗਤ ਦਾ ਹਿੱਸਾ ਰਾਕੇਸ਼ ਬੇਦੀ ਨੂੰ ਇੱਕ ਵਿਅਕਤੀ ਨੇ ਫੌਜੀ ਅਫਸਰ ਹੋਣ ਦਾ ਬਹਾਨਾ ਬਣਾ ਕੇ ਧੋਖਾ ਦਿੱਤਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਉਸ ਨੂੰ 85,000 ਰੁਪਏ ਦਾ ਨੁਕਸਾਨ ਹੋਇਆ ਹੈ ਅਤੇ 30 ਦਸੰਬਰ ਨੂੰ ਓਸ਼ੀਵਾਰਾ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ ਗਈ ਹੈ।
ਰਿਪੋਰਟਾਂ ਅਨੁਸਾਰ ਬੇਦੀ ਇੱਕ ਹਾਊਸਿੰਗ ਪੋਰਟਲ ਰਾਹੀਂ ਇੱਕ ਧੋਖੇਬਾਜ਼ ਦੇ ਸੰਪਰਕ ਵਿੱਚ ਆਇਆ ਸੀ, ਜਿਸ ਨੇ ਆਪਣੀ ਪਛਾਣ ਆਦਿਤਿਆ ਕੁਮਾਰ ਵਜੋਂ ਦੱਸੀ ਸੀ, ਰਾਕੇਸ਼ ਨੇ ਦੱਸਿਆ ਕਿ ਉਸ ਨੂੰ ਇੱਕ ਫੋਨ ਆਇਆ ਸੀ। ਜਿੱਥੇ ਉਕਤ ਵਿਅਕਤੀ ਨੇ ਆਪਣੀ ਜਾਣ-ਪਛਾਣ ਆਰਮੀ ਅਫਸਰ ਦੱਸਦਿਆਂ ਕਿਹਾ ਕਿ ਉਹ ਮੇਰੇ ਪੂਨੇ ਦੇ ਫਲੈਟ ਵਿੱਚ ਦਿਲਚਸਪੀ ਰੱਖਦਾ ਹੈ। ਉਸ ਧੋਖੇਬਾਜ਼ ਨੇ ਕਾਫੀ ਦੇਰ ਤੱਕ ਗੱਲ ਕੀਤੀ ਅਤੇ ਮੈਨੂੰ ਫਸਾਇਆ ਅਤੇ ਮੇਰੇ ਵੇਰਵੇ ਲੈ ਲਏ। ਪਰ ਜਦੋਂ ਤੱਕ ਰਾਕੇਸ਼ ਸਮਝ ਸਕਿਆ ਕਿ ਉਸ ਨਾਲ ਕੀ ਹੋਇਆ ਹੈ, ਉਦੋਂ ਤੱਕ ਧੋਖੇਬਾਜ਼ ਉਸ ਦੇ ਬੈਂਕ ਖਾਤੇ ਵਿੱਚੋਂ 75 ਹਜ਼ਾਰ ਰੁਪਏ ਕੱਢ ਚੁੱਕੇ ਸਨ। ਉਸ ਨੇ ਇਹ ਸਾਰਾ ਪੈਸਾ ਆਪਣੇ ਖਾਤੇ ਵਿੱਚ ਟਰਾਂਸਫਰ ਕਰ ਦਿੱਤਾ ਸੀ।
ਰਾਕੇਸ਼ ਬੇਦੀ ਇੱਕ ਤਜਰਬੇਕਾਰ ਅਦਾਕਾਰ ਹੈ ਜੋ ਦਹਾਕਿਆਂ ਤੋਂ ਟੀਵੀ ਅਤੇ ਫਿਲਮ ਉਦਯੋਗ ਦਾ ਹਿੱਸਾ ਰਿਹਾ ਹੈ। ਉਹ 'ਯੇ ਜੋ ਹੈ ਜ਼ਿੰਦਗੀ', 'ਸ਼੍ਰੀਮਾਨ ਸ਼੍ਰੀਮਤੀ', 'ਯੈੱਸ ਬੌਸ', 'ਭਾਬੀ ਘਰ ਪਰ ਹੈ' ਅਤੇ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਵਰਗੇ ਸ਼ੋਅਜ਼ ਦਾ ਹਿੱਸਾ ਰਹਿ ਚੁੱਕੇ ਹਨ। ਉਹ 'ਮੇਰਾ ਦਮਾਦ' ਅਤੇ 'ਚਸ਼ਮੇ ਬਦੂਰ' ਵਰਗੀਆਂ ਸ਼ਾਨਦਾਰ ਫਿਲਮਾਂ ਦਾ ਵੀ ਹਿੱਸਾ ਰਹਿ ਚੁੱਕੇ ਹਨ।