ਹੈਦਰਾਬਾਦ: ਰਿਚਾ ਚੱਢਾ, ਵਰੁਣ ਸ਼ਰਮਾ, ਪੁਲਕਿਤ ਸਮਰਾਟ, ਮਨਜੋਤ ਸਿੰਘ ਅਤੇ ਪੰਕਜ ਤ੍ਰਿਪਾਠੀ ਸਟਾਰਰ 'ਫੁਕਰੇ 3' ਨੇ ਵੀਰਵਾਰ ਨੂੰ ਸਿਨੇਮਾਘਰਾਂ ਵਿੱਚ ਚੰਗੀ ਕਮਾਈ ਨਾਲ ਸ਼ੁਰੂਆਤ ਕੀਤੀ ਹੈ। Sacnilk ਦੇ ਸ਼ੁਰੂਆਤੀ ਅਨੁਮਾਨਾਂ ਦੇ ਅਨੁਸਾਰ ਫਿਲਮ ਨੇ ਆਪਣੇ ਪਹਿਲੇ ਦਿਨ 8.5 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਹ ਕਾਮੇਡੀ ਫਿਲਮ 'ਫੁਕਰੇ' ਦਾ ਤੀਜਾ ਭਾਗ (Fukrey 3 box office collection day 2) ਹੈ, ਜਿਸਦਾ ਨਿਰਦੇਸ਼ਨ ਮ੍ਰਿਗਦੀਪ ਸਿੰਘ ਲਾਂਬਾ ਨੇ ਕੀਤਾ ਹੈ।
ਉਦਯੋਗ ਦੇ ਟਰੈਕਰ ਸੈਕਨਿਲਕ ਦੇ ਅਨੁਸਾਰ ਆਪਣੇ ਦੂਜੇ ਦਿਨ 'ਫੁਕਰੇ 3' ਨੇ ਬਾਕਸ ਆਫਿਸ 'ਤੇ 7.98 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਨਾਲ ਕੁੱਲ ਕਲੈਕਸ਼ਨ 16.48 ਕਰੋੜ ਰੁਪਏ ਹੋ ਗਿਆ ਹੈ। ਇੰਡਸਟਰੀ ਟ੍ਰੈਕਰ ਦੇ ਅਨੁਸਾਰ 'ਫੁਕਰੇ 3' ਦੀ ਸ਼ੁੱਕਰਵਾਰ ਨੂੰ 22.12 ਪ੍ਰਤੀਸ਼ਤ ਕਮਾਈ ਹੋ ਸਕਦੀ ਹੈ। ਕੰਗਨਾ ਰਣੌਤ ਦੀ 'ਚੰਦਰਮੁਖੀ 2' ਅਤੇ ਵਿਵੇਕ ਅਗਨੀਹੋਤਰੀ ਦੀ 'ਦਿ ਵੈਕਸੀਨ ਵਾਰ' ਦੇ ਨਾਲ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਇਹ ਫਿਲਮ ਦੂਜੀਆਂ ਫਿਲਮਾਂ ਨਾਲੋਂ ਚੰਗਾ ਪ੍ਰਦਰਸ਼ਨ (Fukrey 3 box office collection day 2) ਕਰ ਰਹੀ ਹੈ।
- Fukrey 3 Collection Day 1: ਦਰਸ਼ਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ ਕਾਮੇਡੀ ਫਿਲਮ 'ਫੁਕਰੇ 3' ਦਾ ਜਾਦੂ, ਜਾਣੋ ਪਹਿਲੇ ਦਿਨ ਦੀ ਕਮਾਈ
- Gadar 2 Replaces Pathaan: 'ਗਦਰ 2' ਬਣੀ ਭਾਰਤ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ, ਹੁਣ 'ਜਵਾਨ' ਤੋੜ ਸਕਦੀ ਹੈ ਇਸ ਦਾ ਰਿਕਾਰਡ
- The Vaccine War Box Office Collection Day 1: 'ਦਿ ਵੈਕਸੀਨ ਵਾਰ' ਦਾ ਨਹੀਂ ਚੱਲਿਆ ਜਾਦੂ, ਪਹਿਲੇ ਦਿਨ ਕੀਤੀ ਸਿਰਫ਼ ਇੰਨੀ ਕਮਾਈ
'ਫੁਕਰੇ 3' ਦਾ ਬਾਕਸ ਆਫਿਸ ਕਲੈਕਸ਼ਨ ਕਾਫੀ ਮਹੱਤਵਪੂਰਨ ਹੈ, ਕਿਉਂਕਿ ਇਹ ਬਾਕਸ ਆਫਿਸ ਉਤੇ ਰਾਜ ਕਰਨ ਸ਼ਾਹਰੁਖ ਖਾਨ ਦੀ ਜਵਾਨ ਦੇ ਨਾਲ ਅਤੇ 'ਦਿ ਵੈਕਸੀਨ ਵਾਰ' ਅਤੇ 'ਚੰਦਰਮੁਖੀ 2' ਦੇ ਮੁਕਾਬਲੇ ਦੌਰਾਨ ਰਿਲੀਜ਼ (Fukrey 3 box office collection day 2) ਹੋਈ ਹੈ।
ਫਿਲਮ ਬਾਰੇ ਗੱਲ ਕਰੀਏ ਤਾਂ ਫਿਲਮ ਦੇ ਨਿਰਮਾਤਾ ਰਿਤੇਸ਼ ਸਿਧਵਾਨੀ ਨੇ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਲੜੀਵਾਰ ਹਨ, ਜਿਨ੍ਹਾਂ ਨੇ ਰਫਤਾਰ ਨੂੰ ਬਰਕਰਾਰ ਨਹੀਂ ਰੱਖਿਆ। "ਮੈਂ ਸੀਕਵਲ ਦੇਖੇ ਹਨ ਜੋ ਸਫ਼ਲ ਨਹੀਂ ਹੋਏ। ਮੈਂ ਉਨ੍ਹਾਂ ਦਾ ਨਾਮ ਨਹੀਂ ਲਵਾਂਗਾ। ਇਹ ਸਫਲ ਹੁੰਦਾ ਹੈ, ਜੇਕਰ ਕਿਰਦਾਰ ਯਾਦਗਾਰੀ ਹੋਣ ਅਤੇ ਲੋਕਾਂ ਵਿੱਚ ਫਿਲਮ ਨੂੰ ਦੇਖਣ ਲਈ ਕਾਫ਼ੀ ਉਤਸ਼ਾਹ ਹੋਵੇ।"
ਇਸ ਵਾਰ 'ਫੁਕਰੇ 3' ਦੀ ਕਾਸਟ ਨੇ ਹਨੀ (ਪੁਲਕਿਤ ਸਮਰਾਟ), ਚੂਚਾ (ਵਰੁਣ ਸ਼ਰਮਾ) ਅਤੇ ਲਾਲੀ (ਮਨਜੋਤ ਸਿੰਘ) ਨੂੰ ਦੁਬਾਰਾ ਪੇਸ਼ ਕੀਤਾ, ਜੋ ਭੋਲੀ (ਰਿਚਾ ਚੱਢਾ) ਨੂੰ ਦਿੱਲੀ ਚੋਣਾਂ ਜਿੱਤਣ ਤੋਂ ਰੋਕਣ ਅਤੇ 'ਝਟਕਾ' ਦੇਣ ਲਈ ਆਪਣੇ ਆਪ ਨੂੰ ਤਿਆਰ ਕਰਦੇ ਹਨ।