ਹੈਦਰਾਬਾਦ: ਪਾਕਿਸਤਾਨੀ ਕਲਾਕਾਰ ਫਵਾਦ ਖਾਨ ਅਤੇ ਮਾਹਿਰਾ ਖਾਨ ਸਟਾਰਰ ਫਿਲਮ 'ਦਿ ਲੀਜੈਂਡ ਆਫ ਮੌਲਾ ਜੱਟ' (The Legend of Maula Jatt release in india) ਦੁਨੀਆਂ ਭਰ ਦੇ ਸਿਨੇਮਾਘਰਾਂ 'ਚ ਧਮਾਲ ਮਚਾ ਰਹੀ ਹੈ। ਇਹ ਫਿਲਮ 13 ਅਕਤੂਬਰ ਨੂੰ ਰਿਲੀਜ਼ ਹੋਈ ਸੀ ਅਤੇ ਹੁਣ ਤੱਕ ਫਿਲਮ ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ 200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਕ 'ਦ ਲੀਜੈਂਡ ਆਫ ਮੌਲਾ ਜੱਟ' ਪਾਕਿ ਸਿਨੇਮਾ ਦੀ ਪਹਿਲੀ ਫਿਲਮ ਹੈ, ਜਿਸ ਨੇ ਬਾਕਸ ਆਫਿਸ 'ਤੇ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਦਾ ਜਾਦੂ ਅਮਰੀਕਾ, ਯੂਰਪ ਅਤੇ ਹੋਰ ਦੇਸ਼ਾਂ 'ਚ ਵੀ ਖੂਬ ਚੱਲ ਰਿਹਾ ਹੈ ਅਤੇ ਇਹ ਫਿਲਮ ਇਨ੍ਹਾਂ ਦੇਸ਼ਾਂ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਪਹਿਲੀ ਪਾਕਿਸਤਾਨੀ ਫਿਲਮ ਬਣ ਗਈ ਹੈ। ਭਾਰਤ 'ਚ ਇਸ ਫਿਲਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਕ੍ਰੇਜ਼ ਹੈ। ਹੁਣ ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਨੂੰ ਭਾਰਤ 'ਚ ਰਿਲੀਜ਼ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਕੀ ਹੈ ਫਿਲਮ ਦੀ ਕਹਾਣੀ?: ਇਸ ਫਿਲਮ ਦਾ ਨਿਰਦੇਸ਼ਨ 41 ਸਾਲਾ ਪਾਕਿ ਫਿਲਮ ਨਿਰਦੇਸ਼ਕ ਬਿਲਾਲ ਲਾਸ਼ਾਰੀ ਨੇ ਕੀਤਾ ਹੈ। 'ਦ ਲੀਜੈਂਡ ਆਫ਼ ਮੌਲਾ ਜੱਟ' ਦੀ ਕਹਾਣੀ ਇੱਕ ਮੌਲਾ ਜੱਟ ਅਤੇ ਗੈਂਗ ਲੀਡਰ ਨੂਰੀ ਨਟ (ਹਮਜ਼ਾ ਅਲੀ ਅੱਬਾਸੀ) ਦੀ ਦੁਸ਼ਮਣੀ 'ਤੇ ਆਧਾਰਿਤ ਹੈ। ਮੌਲਾ ਜੱਟ ਪੰਜਾਬ ਦਾ ਸਭ ਤੋਂ ਨਿਡਰ ਅਤੇ ਲੜਾਕੂ ਯੋਧਾ ਹੈ ਅਤੇ ਉਹ ਨੂਰੀ ਤੋਂ ਬਦਲਾ ਲੈਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਇਹ ਕਹਾਣੀ ਉਸ ਦੇ ਪਰਿਵਾਰ ਦੀ ਇੱਜ਼ਤ ਅਤੇ ਇਨਸਾਫ਼ ਦੀ ਹੈ, ਜਿਸ ਵਿੱਚ ਕਾਫੀ ਭਾਵੁਕਤਾ ਅਤੇ ਡਰਾਮਾ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਝਗੜੇ ਨੂੰ ਖਤਮ ਕਰਕੇ ਅੰਤ ਵਿੱਚ ਮੌਲਾ ਜੱਟ ਸੁਧਰਦਾ ਹੈ।
- " class="align-text-top noRightClick twitterSection" data="
">
ਕਦੋਂ ਹੋਵੇਗੀ ਰਿਲੀਜ਼: ਹੁਣ ਇਸ ਪਾਕਿਸਤਾਨੀ ਫਿਲਮ ਨੂੰ ਭਾਰਤ 'ਚ ਰਿਲੀਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਥੀਏਟਰ ਚੇਨ ਆਈਨੌਕਸ ਦੇ ਅਧਿਕਾਰੀ ਨੇ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ਇਸ ਸ਼ੁੱਕਰਵਾਰ ਯਾਨੀ 30 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਹੈਰਾਨੀ ਦੀ ਗੱਲ ਹੈ ਕਿ ਦਸ ਸਾਲਾਂ ਬਾਅਦ ਭਾਰਤ ਵਿੱਚ ਪਾਕਿਸਤਾਨੀ ਫਿਲਮ ਰਿਲੀਜ਼ ਹੋ ਰਹੀ ਹੈ।
ਫਿਲਮ ਦੀ ਸਟਾਰਕਾਸਟ: ਫਿਲਮ 'ਦ ਲੀਜੈਂਡ ਆਫ ਮੌਲਾ ਜੱਟ' (The Legend of Maula Jatt release in india) 'ਚ ਫਵਾਦ ਖਾਨ ਅਤੇ ਮਾਹਿਰਾ ਖਾਨ ਮੁੱਖ ਭੂਮਿਕਾਵਾਂ 'ਚ ਹਨ। ਇਸ ਤੋਂ ਇਲਾਵਾ ਹਮਜ਼ਾ ਅਲੀ ਅੱਬਾਸੀ, ਹੁਮਾਯਾਮਾ ਮਲਿਕ, ਮਿਰਜ਼ਾ ਗੌਹਰ ਰਸ਼ੀਦ, ਫਾਰਿਸ ਸ਼ਫੀ, ਅਲੀ ਅਜ਼ਮਤ, ਨਈਅਰ ਐਜਾਜ਼, ਸ਼ਫਕਤ ਚੀਮਾ, ਰਾਹੀਲਾ ਆਗਾ, ਜੀਆ ਖਾਨ ਅਤੇ ਸਾਇਮਾ ਬਲੋਚ ਆਪਣੀਆਂ-ਆਪਣੀਆਂ ਅਹਿਮ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ। ਫਿਲਮ ਦੇ ਨਿਰਦੇਸ਼ਕ, ਪਟਕਥਾ, ਡੀਓਪੀ ਅਤੇ ਸੰਪਾਦਕ ਬਿਲਾਲ ਲਾਸ਼ਾਰੀ ਹਨ ਅਤੇ ਫਿਲਮ ਨੂੰ ਅਲੀ ਮੁਰਤਜ਼ਾ, ਬਿਲਾਲ ਲਾਸ਼ਾਰੀ ਅਤੇ ਅੰਮਾਰਾ ਹਿਕਮਤ ਦੁਆਰਾ ਨਿਰਮਿਤ ਕੀਤਾ ਗਿਆ ਹੈ।
ਫਿਲਮ ਇੰਨੇ ਦੇਸ਼ਾਂ 'ਚ ਹੋਈ ਸੀ ਰਿਲੀਜ਼: ਦੱਸ ਦਈਏ ਕਿ ਫਿਲਮ 'ਦ ਲੀਜੈਂਡ ਆਫ ਮੌਲਾ ਜੱਟ' (The Legend of Maula Jatt release in india) ਦੁਨੀਆ ਦੇ 25 ਦੇਸ਼ਾਂ 'ਚ 500 ਸਕ੍ਰੀਨਜ਼ 'ਤੇ ਚੱਲੀ ਸੀ ਅਤੇ ਫਿਲਮ ਨੇ ਪਹਿਲੇ ਹਫਤੇ 'ਚ ਹੀ 50 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਸੀ। ਫਿਲਮ ਨੇ ਅਮਰੀਕਾ, ਯੂਕੇ, ਯੂਏਈ ਅਤੇ ਪਾਕਿਸਤਾਨ ਵਿੱਚ ਸਭ ਤੋਂ ਵੱਧ ਕਮਾਈ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ 'ਦ ਲੀਜੈਂਡ ਆਫ ਮੌਲਾ ਜੱਟ' ਪਾਕਿਸਤਾਨ ਦੀ ਸਭ ਤੋਂ ਵੱਡੀ ਬਜਟ (100 ਕਰੋੜ) ਫਿਲਮ ਹੈ।
ਫਿਲਮ 'ਦ ਲੀਜੈਂਡ ਆਫ ਮੌਲਾ ਜੱਟ' ਨੂੰ IMDb 'ਤੇ ਜ਼ਬਰਦਸਤ ਹੁੰਗਾਰਾ ਮਿਲਿਆ ਹੈ ਅਤੇ ਫਿਲਮ ਨੂੰ 10 'ਚੋਂ 9.4 ਦੀ ਰੇਟਿੰਗ ਮਿਲੀ ਹੈ। ਆਲੋਚਕ ਇਸ ਫਿਲਮ ਦੀ ਖੂਬ ਤਾਰੀਫ ਕਰ ਰਹੇ ਹਨ।
ਭਾਰਤ ਵਿੱਚ ਵੀ ਇਸ ਫਿਲਮ ਨੂੰ ਲੈ ਕੇ ਕ੍ਰੇਜ਼ ਹੈ ਅਤੇ ਉਹ ਇਸ ਨੂੰ ਜਲਦੀ ਤੋਂ ਜਲਦੀ ਦੇਖਣਾ ਚਾਹੁੰਦੇ ਹਨ। ਇੱਥੋਂ ਤੱਕ ਕਿ ਬਾਲੀਵੁੱਡ ਫਿਲਮਕਾਰ ਅਨੁਰਾਗ ਕਸ਼ਯਪ ਨੇ ਵੀ ਇਸ ਫਿਲਮ ਦੀ ਤਾਰੀਫ ਕੀਤੀ ਹੈ। ਅਨੁਰਾਗ ਕਸ਼ਯਪ ਨੇ 21 ਦਸੰਬਰ 2018 ਨੂੰ ਟਵੀਟ ਕੀਤਾ ਸੀ। ਉਨ੍ਹਾਂ ਨੇ ਇਸ ਟਵੀਟ 'ਚ 'ਦ ਲੀਜੈਂਡ ਆਫ ਦ ਮੌਲਾ ਜੱਟ' ਦਾ ਪਹਿਲਾ ਲੁੱਕ ਸ਼ੇਅਰ ਕੀਤਾ ਅਤੇ ਕੈਪਸ਼ਨ 'ਚ ਲਿਖਿਆ 'ਮੌਲਾ ਜੱਟ ਵਾਪਸ ਆ ਗਿਆ ਹੈ।'
ਇਹ ਵੀ ਪੜ੍ਹੋ:'ਸਾਕ' ਤੋਂ ਬਾਅਦ ਹੁਣ ਇਸ ਫਿਲਮ ਵਿੱਚ ਇੱਕਠੇ ਨਜ਼ਰ ਆਉਣਗੇ ਜੋਬਨਪ੍ਰੀਤ-ਮੈਂਡੀ, ਸ਼ੂਟਿੰਗ ਹੋਈ ਸ਼ੁਰੂ