ਚੰਡੀਗੜ੍ਹ: ਪੰਜਾਬੀ ਗਾਇਕ-ਅਦਾਕਾਰ ਸਿੱਧੂ ਮੂਸੇ ਵਾਲਾ ਦੀ ਮੌਤ ਨੂੰ ਠੀਕ ਦੋ ਮਹੀਨੇ ਹੋ ਗਏ ਹਨ, ਪਰ ਅੱਜ ਵੀ ਉਹ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜਿੰਦਾ ਹੈ। ਉਸ ਦਾ ਸਨਮਾਨ ਕਰਨ ਲਈ ਬਹੁਤ ਕੁਝ ਕੀਤਾ ਗਿਆ ਹੈ, ਉਸ ਦੀਆਂ ਯਾਦਾਂ ਵਿੱਚ ਅਜੇ ਵੀ ਬਹੁਤ ਕੁਝ ਕੀਤਾ ਜਾ ਰਿਹਾ ਹੈ।
ਦੇਸ਼ ਵਿਦੇਸ਼ ਦੇ ਪ੍ਰਸਿੱਧ ਸਿਤਾਰੇ ਗਾਇਕ ਨੂੰ ਸ਼ਰਧਾਂਜਲੀ ਦੇ ਰਹੇ ਹਨ, ਇਸੇ ਤਰ੍ਹਾਂ ਹੀ ਹੁਣ ਦੇਸ਼ ਦਾ ਨੰਬਰ 1 ਵਲੌਗਰ ਸੌਰਵ ਜੋਸ਼ੀ ਨੇ ਹੁਣ ਗਾਇਕ ਨੂੰ ਇਸ ਅੰਦਾਜ਼ ਵਿੱਚ ਸ਼ਰਧਾਂਜਲੀ ਦਿੱਤੀ ਹੈ। ਸੌਰਵ ਜੋਸ਼ੀ ਨੇ ਗਾਇਕ ਦਾ ਸਕੈੱਚ ਬਣਾਇਆ ਹੈ ਅਤੇ ਨਾਲ ਹੀ ਗਾਇਕ ਦੇ ਪ੍ਰਸਿੱਧ ਗੀਤ ਵੀ ਲਾਏ। ਇਸ ਨੂੰ ਬਣਾ ਕੇ ਸੌਰਵ ਨੇ ਗਾਇਕ ਨੂੰ ਸ਼ਰਧਾਂਜਲੀ ਦਿੱਤੀ ਹੈ।
- " class="align-text-top noRightClick twitterSection" data="">
ਕੌਣ ਹੈ ਸੌਰਵ ਜੋਸ਼ੀ: ਸੌਰਵ ਜੋਸ਼ੀ ਉੱਤਰਾਖੰਡ ਦੇ ਹਲਦਵਾਨੀ ਸ਼ਹਿਰ ਵਿੱਚ ਰਹਿਣ ਵਾਲਾ ਇੱਕ ਮਸ਼ਹੂਰ YouTuber, Vlogger ਹੈ, ਜੋ ਆਪਣੀ ਰੋਜ਼ਾਨਾ ਜ਼ਿੰਦਗੀ ਨਾਲ ਸਬੰਧਤ ਵੀਡੀਓ ਬਣਾਉਂਦਾ ਹੈ ਅਤੇ ਲੋਕ ਉਸ ਨੂੰ ਬਹੁਤ ਪਸੰਦ ਕਰਦੇ ਹਨ। ਅੱਜਕੱਲ੍ਹ ਉਹ ਯੂ-ਟਿਊਬ 'ਤੇ ਕਾਫੀ ਮਸ਼ਹੂਰ ਹੋ ਰਿਹਾ ਹੈ। ਹਰ ਇੱਕ ਛੋਟਾ ਬੱਚਾ ਉਹਨਾਂ ਦਾ ਨਾਮ ਜਾਣਦਾ ਹੈ ਅਤੇ ਉਹਨਾਂ ਦਾ ਯੂਟਿਊਬ ਚੈਨਲ ਦੇਖਦਾ ਹੈ।
ਦੱਸ ਦੇਈਏ ਕਿ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੱਲੋਂ ਬੇਟੇ ਨੂੰ ਟੈਟੂ ਬਣਵਾ ਕੇ ਸ਼ਰਧਾਂਜਲੀ ਦੇਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਬਲਕੌਰ ਸਿੰਘ ਲੇਟਿਆ ਹੋਇਆ ਹੈ ਅਤੇ ਕਲਾਕਾਰ ਉਸ ਦੇ ਹੱਥ 'ਤੇ ਟੈਟੂ ਬਣਵਾ ਰਿਹਾ ਹੈ।
ਜ਼ਿਕਰ-ਏ-ਖਾਸ ਹੈ ਕਿ 28 ਸਾਲ ਦੀ ਉਮਰ 'ਚ ਜਾਨ ਗੁਆਉਣ ਵਾਲੇ ਮੂਸੇਵਾਲਾ ਨੇ ਖੁਦ ਆਪਣੇ ਇਕ ਗੀਤ 'ਚ ਕਿਹਾ ਸੀ ਕਿ ਉਨ੍ਹਾਂ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਲੋਕ ਉਨ੍ਹਾਂ ਦੇ ਹੱਥਾਂ 'ਤੇ ਟੈਟੂ ਬਣਵਾਉਣਗੇ। ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨੇ ਲਈ ਸੀ।
ਲਾਰੈਂਸ ਬਿਸ਼ਨੋਈ ਇਨ੍ਹੀਂ ਦਿਨੀਂ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ। ਉਸ ਨੇ ਤਿਹਾੜ ਜੇਲ੍ਹ ਤੋਂ ਕਤਲ ਦੀ ਸਾਜ਼ਿਸ਼ ਰਚੀ ਸੀ ਅਤੇ ਕੈਨੇਡਾ ਤੋਂ ਗੋਲਡੀ ਬਰਾੜ ਦੇ ਕਹਿਣ 'ਤੇ 6 ਸ਼ਾਰਪ ਸ਼ੂਟਰਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਸੀ।
ਇਹ ਵੀ ਪੜ੍ਹੋ:ਟਵਿੱਟਰ 'ਤੇ ਟ੍ਰੈਂਡ ਕੀਤਾ ਬਾਈਕਾਟ ਲਾਲ ਸਿੰਘ ਚੱਢਾ, ਆਮਿਰ ਖਾਨ ਨੇ ਦਰਸ਼ਕਾਂ ਨੂੰ ਕੀਤੀ ਅਪੀਲ- 'ਕਿਰਪਾ ਕਰਕੇ ਮੇਰੀ ਫਿਲਮ ਦੇਖੋ'