ਚੰਡੀਗੜ੍ਹ: ਹਿੰਦੀ ਸਿਨੇਮਾ ਦੇ ਆਪਾਰ ਕਾਮਯਾਬ ਅਤੇ ਉੱਚ-ਕੋਟੀ ਨਿਰਦੇਸ਼ਕ ਵਜੋਂ ਸ਼ੁਮਾਰ ਕਰਵਾਉਂਦੇ ਰੋਹਿਤ ਸ਼ੈੱਟੀ ਆਪਣੇ ਮਸ਼ਹੂਰ ਟੀ.ਵੀ ਸ਼ੋਅ ‘ਖਤਰੋਂ ਕੇ ਖਿਲਾੜ੍ਹੀ’ ਤੋਂ ਫੁਰਸਤ ਮਿਲਦਿਆਂ ਹੀ ਆਪਣੇ ਨਵੇਂ ਫਿਲਮ ਪ੍ਰੋਜੈਕਟ ‘ਸਿੰਘਮ ਅਗੇਨ’ ਦੀਆਂ ਸ਼ੂਟਿੰਗ ਤਿਆਰੀਆਂ ਵਿਚ ਜੁੱਟ ਗਏ ਹਨ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਬਹੁ-ਚਰਚਿਤ ਫਿਲਮ ਵਿਚ ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਸ਼ਵੇਤਾ ਤਿਵਾਰੀ (Shweta Tiwari) ਵੀ ਇਕ ਅਹਿਮ ਭੂਮਿਕਾ ਨਿਭਾਉਣ ਜਾ ਰਹੀ ਹੈ।
ਬਾਲੀਵੁੱਡ ਦੀਆਂ ਆਗਾਮੀ ਬਿੱਗ ਬਜਟ ਅਤੇ ਵਿਸ਼ਾਲ ਕੈਨਵਸ ਫਿਲਮਾਂ ਵਿਚ ਸ਼ਾਮਿਲ ਹੋਣ ਜਾ ਰਹੀ ਇਸ ਫਿਲਮ ਵਿਚ ਅਜੇ ਦੇਵਗਨ, ਰਣਵੀਰ ਸਿੰਘ ਲੀਡ ਭੂਮਿਕਾ ਅਦਾ ਕਰਨਗੇ, ਜਿੰਨ੍ਹਾਂ ਨਾਲ ਕਈ ਹੋਰ ਮੰਨੇ ਪ੍ਰਮੰਨੇ ਐਕਟਰਜ਼ ਵੀ ਪ੍ਰਮੁੱਖ ਕਿਰਦਾਰਾਂ ਵਿਚ ਨਜ਼ਰ ਆਉਣਗੇ।
ਆਪਣੇ ਹੁਣ ਤੱਕ ਦੇ ਨਿਰਦੇਸ਼ਨ ਕਰੀਅਰ ਦੌਰਾਨ ‘ਜ਼ਮੀਨ’, ‘ਗੋਲਮਾਲ’, ‘ਦਿਲਵਾਲੇ’, ‘ਗੋਲਮਾਲ ਅਗੇਨ’, ‘ਸਿੰਬਾਂ’, ‘ਸੂਰਿਆਵੰਸ਼ੀ’, ‘ਚੇੱਨਈ ਐਕਸਪ੍ਰੈਸ’ ਆਦਿ ਜਿਹੀ ਕਈ ਬਲਾਕ-ਬਾਸਟਰ ਫਿਲਮਾਂ ਡਾਇਰੈਕਟ ਕਰ ਚੁੱਕੇ ਰੋਹਿਤ ਸ਼ੈੱਟੀ ਵੱਲੋਂ ਆਪਣੇ ਇਸ ਇਕ ਹੋਰ ਅਹਿਮ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਮੌਕੇ ਪੂਜਾ ਅਰਚਨਾ ਵੀ ਕੀਤੀ, ਜਿਸ ਵਿਚ ਫਿਲਮ ਦੇ ਦੋਨੋਂ ਲੀਡ ਐਕਟਰਜ਼ ਨੇ ਉਚੇਚੇ ਤੌਰ 'ਤੇ ਆਪਣੀ ਸ਼ਮੂਲੀਅਤ ਦਰਜ ਕਰਵਾਈ ਹੈ।
ਇਸ ਸਮੇਂ ਆਪਣੇ ਮਨ ਦੀਆਂ ਭਾਵਨਾਵਾਂ ਸਾਂਝੀਆਂ ਕਰਦੇ ਹੋਏ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਕਿਹਾ ਕਿ ਅੱਜ ਤੋਂ 12 ਵਰ੍ਹੇ ਪਹਿਲਾਂ ਉਨਾਂ ਵੱਲੋਂ ਇਸ ਸੀਰੀਜ਼ ਦੀ ਆਪਣੀ ਪਹਿਲੀ ਫਿਲਮ ‘ਸਿੰਘਮ’ ਬਣਾਈ ਗਈ ਸੀ, ਜਿਸ ਦੌਰਾਨ ਉਨਾਂ ਨੂੰ ਇਹ ਉੱਕਾ ਹੀ ਅੰਦਾਜ਼ਾਂ ਨਹੀਂ ਸੀ ਕਿ ਇਹ ਫਿਲਮ ਦੁਨੀਆਭਰ ਵਿਚ ਸਫ਼ਲਤਾ ਦੇ ਨਵੇਂ ਕੀਰਤੀਮਾਨ ਸਥਾਪਿਤ ਕਰਨ ਵਿਚ ਸਫ਼ਲ ਰਹੇਗੀ ਅਤੇ ਇਸ ਨੂੰ ਦਰਸ਼ਕਾਂ ਦਾ ਏਨ੍ਹਾ ਪਿਆਰ, ਸਨੇਹ ਅਤੇ ਟਿਕਟ ਖਿੜ੍ਹਕੀ 'ਤੇ ਏਨੀ ਕਾਮਯਾਬੀ ਮਿਲੇਗੀ।
- Punjabi Singer shubh Live Concert: ਮੁੰਬਈ ਕੰਸਰਟ ਤੋਂ ਪਹਿਲਾਂ ਕੈਨੇਡੀਅਨ ਗਾਇਕ ਸ਼ੁਭ ਦਾ ਵਿਰੋਧ ਹੋਇਆ ਤੇਜ਼, ਹੁਣ BOAT ਨੇ ਵਾਪਿਸ ਲਈ ਸਪਾਂਸਰਸ਼ਿਪ
- Mastaney: 'ਮਸਤਾਨੇ' ਦੀ ਟੀਮ ਦਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਕੀਤਾ ਵਿਸ਼ੇਸ਼ ਸਨਮਾਨ, ਜੱਸੜ ਨੇ ਕੀਤਾ ਪ੍ਰਸ਼ੰਸਕਾਂ ਦਾ ਧੰਨਵਾਦ
- Jawan Box Office Collection Day 14: 500 ਕਰੋੜ ਦੇ ਕਲੱਬ ਵਿੱਚ ਸ਼ਾਮਿਲ ਹੋਈ ਸ਼ਾਹਰੁਖ ਖਾਨ ਦੀ 'ਜਵਾਨ', ਜਾਣੋ 14ਵੇਂ ਦਿਨ ਦੀ ਕਮਾਈ
ਉਨ੍ਹਾਂ ਦੱਸਿਆ ਕਿ ਫਿਲਮ ਦੇ ਦੂਜੇ ਭਾਗ ‘ਸਿੰਘਮ ਰਿਟਨਰਜ਼’ ਨੂੰ ਵੀ ਮਿਲੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਉਨਾਂ ਉੱਤੇ ਬਤੌਰ ਨਿਰਦੇਸ਼ਕ ਜਿੰਮੇਵਾਰੀ ਹੋਰ ਵੱਧ ਗਈ ਹੈ, ਜਿਸ ਅਧੀਨ ਫਿਲਮ ਨੂੰ ਵਿਲੱਖਣਤਾਂ ਦੇਣ ਅਤੇ ਦਰਸ਼ਕਾਂ ਦੀ ਹਰ ਕਸੌਟੀ 'ਤੇ ਖ਼ਰਾ ਉਤਰਨ ਲਈ ਉਹ ਇਸ ਵਾਰ ਹੋਰ ਜਿਆਦਾ ਮਿਹਨਤ ਕਰਨਗੇ।
ਉਕਤ ਫਿਲਮ ਦੇ ਹੋਰਨਾਂ ਅਹਿਮ ਪਹਿਲੂਆਂ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਅਜੇ ਦੇਵਗਨ ਅਤੇ ਰਣਵੀਰ ਸਿੰਘ ਤੋਂ ਇਲਾਵਾ ਇਸ ਦੀ ਸਟਾਰ ਕਾਸਟ ਵਿਚ ਅਰਜੁਨ ਕਪੂਰ ਅਤੇ ਦੀਪਿਕਾ ਪਾਦੂਕੋਣ ਨੂੰ ਵੀ ਸ਼ਾਮਿਲ ਕੀਤੇ ਜਾਣ ਦੀ ਸੰਭਾਵਨਾ ਹੈ, ਜਿੰਨ੍ਹਾਂ ਤੋਂ ਇਲਾਵਾ ਅਦਾਕਾਰਾ ਕਰੀਨਾ ਕਪੂਰ ਦਾ ਨਾਂਅ ਫਿਲਹਾਲ ਤੈਅ ਮੰਨਿਆ ਜਾ ਰਿਹਾ ਹੈ, ਜਿਸ ਸੰਬੰਧੀ ਫ਼ਾਈਨਲ ਲੁੱਕ ਦਾ ਐਲਾਨ ਨਿਰਦੇਸ਼ਕ ਰੋਹਿਤ ਸ਼ੈੱਟੀ ਵੱਲੋਂ ਜਲਦ ਕੀਤਾ ਜਾ ਰਿਹਾ ਹੈ।
ਨਿਰਮਾਣ ਟੀਮ ਅਨੁਸਾਰ ਫਿਲਮ ਦੀ ਜਿਆਦਾਤਰ ਸ਼ੂਟਿੰਗ ਮੁੰਬਈ ਤੋਂ ਬਾਹਰੀ ਹਿੱਸਿਆਂ ਵਿਚ ਕੀਤੀ ਜਾਵੇਗੀ, ਜਿਸ ਅਧੀਨ ਗੋਆ ਵਿਖੇ ਵੀ ਕੁਝ ਭਾਗ ਫਿਲਮਾਇਆ ਜਾਵੇਗਾ। ਇਸ ਤੋਂ ਇਲਾਵਾ ਵਿਦੇਸ਼ੀ ਲੋਕੇਸਨਜ਼ 'ਤੇ ਵੀ ਕੁਝ ਗਾਣਿਆਂ ਅਤੇ ਹੋਰ ਕਈ ਦ੍ਰਿਸ਼ਾਂ ਦੀ ਸ਼ੂਟਿੰਗ ਮੁਕੰਮਲ ਕੀਤੀ ਜਾਵੇਗੀ।
ਓਧਰ ਇਸ ਸੀਕਵਲ ਸੀਰੀਜ਼ ਦਾ ਪਹਿਲੀ ਵਾਰ ਹਿੱਸਾ ਬਣੀ ਅਦਾਕਾਰਾ ਸ਼ਵੇਤਾ ਤਿਵਾਰੀ ਨੇ ਕਿਹਾ ਕਿ ਇਸ ਅਹਿਮ ਪ੍ਰੋਜੈਕਟ ਨਾਲ ਜੁੜਨਾ ਉਨਾਂ ਲਈ ਕਿਸੇ ਵੱਡੇ ਸੁਫ਼ਨੇ ਦੇ ਸੱਚ ਹੋ ਜਾਣ ਵਾਂਗ (Shweta Tiwari is Part of Singham Again) ਹੈ। ਉਨ੍ਹਾਂ ਕਿਹਾ ਕਿ ਫਿਲਮ ਵਿਚ ਉਨਾਂ ਦਾ ਕਿਰਦਾਰ ਕਾਫ਼ੀ ਮਹੱਤਵਪੂਰਨ ਅਤੇ ਚੁਣੌਤੀ ਭਰਿਆ ਹੈ, ਜੋ ਕਿ ਉਨਾਂ ਦੇ ਹੁਣ ਤੱਕ ਦੇ ਕਰੀਅਰ ਲਈ ਇਕ ਅਹਿਮ ਟਰਨਿੰਗ ਪੁਆਇੰਟ ਸਾਬਿਤ ਹੋਵੇਗਾ।