ETV Bharat / entertainment

Kiara Advani visited Amritsar: ਬਾਲੀਵੁੱਡ ਅਤੇ ਤਾਮਿਲ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਕਿਆਰਾ ਅਡਵਾਨੀ ਪਹੁੰਚੀ ਅੰਮ੍ਰਿਤਸਰ - Kiara Advani has been nominated for many awards

Kiara Advani visited Amritsar: ਬਾਲੀਵੁੱਡ ਅਤੇ ਤਾਮਿਲ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਕਿਆਰਾ ਅਡਵਾਨੀ ਅੰਮ੍ਰਿਤਸਰ ਪਹੁੰਚੀ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣਾ ਸਮਾਂ BSF ਅਧਿਕਾਰੀਆਂ ਨਾਲ ਬਿਤਾਇਆ।

Kiara Advani visited Amritsar
Kiara Advani visited Amritsar
author img

By

Published : Aug 7, 2023, 11:10 AM IST

Updated : Aug 7, 2023, 11:55 AM IST

ਅੰਮ੍ਰਿਤਸਰ: ਬਾਲੀਵੁੱਡ ਅਤੇ ਤਾਮਿਲ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਕਿਆਰਾ ਅਡਵਾਨੀ ਅੰਮ੍ਰਿਤਸਰ ਪਹੁੰਚੀ ਹੈ। ਕਿਆਰਾ ਸ਼ਾਮ ਨੂੰ ਅਟਾਰੀ ਬਾਰਡਰ 'ਤੇ ਸਪਾਟ ਹੋਈ। BSF ਵੱਲੋ ਕਿਆਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆ ਗਈਆ ਹਨ ਅਤੇ ਕਿਆਰਾ ਦਾ ਅਟਾਰੀ ਬਾਰਡਰ 'ਤੇ ਆਉਣ ਲਈ ਧੰਨਵਾਦ ਵੀ ਕੀਤਾ ਗਿਆ ਹੈ।

ਕਿਆਰਾ ਨੇ BSF ਸੈਨਿਕਾਂ ਨਾਲ ਬਿਤਾਇਆ ਸਮਾਂ: ਕਿਆਰਾ ਅਡਵਾਨੀ 29 ਜੂਨ ਨੂੰ ਫਿਲਮ ਸੱਤਿਆਪ੍ਰੇਮ ਕੀ ਕਥਾ ਦੇ ਰਿਲੀਜ਼ ਤੋਂ ਬਾਅਦ ਘੁੰਮਦੇ ਹੋਏ ਨਜ਼ਰ ਆ ਰਹੀ ਹੈ। ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ, ਅੰਮ੍ਰਿਤਸਰ ਵੀ ਉਹ ਇੱਕ ਸ਼ੂਟ ਦੇ ਸਿਲਸਿਲੇ ਲਈ ਪਹੁੰਚੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਕਿਆਰਾ ਨੇ ਅੰਮ੍ਰਿਤਸਰ ਪਹੁੰਚ ਕੇ ਭਾਰਤ-ਪਾਕਿਸਤਾਨ ਬਾਰਡਰ 'ਤੇ BSF ਸੈਨਿਕਾਂ ਨਾਲ ਸਮਾਂ ਬਿਤਾਇਆ।

Kiara Advani visited Amritsar
ਅਦਾਕਾਰਾ ਕਿਆਰਾ ਅਡਵਾਨੀ ਪਹੁੰਚੀ ਅੰਮ੍ਰਿਤਸਰ

ਕਿਆਰਾ ਅਡਵਾਨੀ ਦਾ BSF ਅਧਿਕਾਰੀਆਂ ਨੇ ਕੀਤਾ ਸਵਾਗਤ: ਕਿਆਰਾ ਅਡਵਾਨੀ ਬੀਤੀ ਸ਼ਾਮ ਅਟਾਰੀ ਬਾਰਡਰ ਪਹੁੰਚੀ। ਇਸ ਦੌਰਾਨ BSF ਨੇ ਵੀ ਉਨ੍ਹਾਂ ਨੂੰ Guest Of Honor ਦੇ ਰੂਪ 'ਚ ਸਮਾਨ ਦਿੱਤਾ। BSF ਅਧਿਾਕੀਆਂ ਦੇ ਨਾਲ ਬੈਠ ਕੇ ਕਿਆਰਾ ਨੇ ਰਿਟਰੀਟ ਰਸਮ ਨੂੰ ਦੇਖਿਆ ਅਤੇ ਉਸ ਤੋਂ ਬਾਅਦ BSF ਦੇ ਜਵਾਨਾਂ ਨਾਲ ਤਸਵੀਰਾਂ ਵੀ ਕਲਿੱਕ ਕੀਤੀਆ। ਇਨ੍ਹਾਂ ਤਸਵੀਰਾਂ ਵਿੱਚ ਕਿਆਰਾ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਟਾਰੀ ਬਾਰਡਰ 'ਤੇ ਪਹੁੰਚੇ ਯਾਤਰੀਆਂ ਲਈ ਕਿਆਰਾ ਅਡਵਾਨੀ ਦਾ ਆਉਣਾ ਇੱਕ ਸਰਪ੍ਰਾਈਜ਼ ਸੀ। ਕਿਆਰਾ ਨੂੰ ਦੇਖ ਯਾਤਰੀ ਕਾਫੀ ਖੁਸ਼ ਹੋਏ। ਇਸਦੇ ਨਾਲ ਹੀ ਅਦਾਕਾਰਾ ਕਿਆਰਾ ਅਡਵਾਨੀ ਨੇ ਬੀਐੱਸਐੱਫ ਦੇ ਜਵਾਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ।

ਕਿਆਰਾ ਅਡਵਾਨੀ ਦਾ ਕਰੀਅਰ: ਕਿਆਰਾ ਅਡਵਾਨੀ ਇੱਕ ਅਦਾਕਾਰਾ ਹੈ, ਜੋ ਹਿੰਦੀ ਅਤੇ ਤੇਲਗੂ ਭਾਸ਼ਾ ਦੀਆਂ ਫ਼ਿਲਮਾਂ ਵਿੱਚ ਕੰਮ ਕਰਦੀ ਹੈ। ਜੇਕਰ ਉਨ੍ਹਾਂ ਦੇ ਕਰੀਅਰ ਦੀ ਗੱਲ ਕੀਤੀ ਜਾਵੇ, ਤਾਂ ਕਾਮੇਡੀ ਫਿਲਮ ਫਗਲੀ ਤੋਂ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਉਨ੍ਹਾਂ ਨੇ ਸਪੋਰਟਸ ਬਾਇਓਪਿਕ ਧੋਨੀ: ਦ ਅਨਟੋਲਡ ਸਟੋਰੀ ਵਿੱਚ ਐਮਐਸ ਧੋਨੀ ਦੀ ਪਤਨੀ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਨੈੱਟਫਲਿਕਸ ਐਨਥੋਲੋਜੀ ਫਿਲਮ ਲਸਟ ਸਟੋਰੀਜ਼ ਵਿੱਚ ਵੀ ਇੱਕ ਜਿਨਸੀ ਤੌਰ 'ਤੇ ਅਸੰਤੁਸ਼ਟ ਪਤਨੀ ਦੀ ਭੂਮਿਕਾ ਨਿਭਾਉਣ ਲਈ ਪ੍ਰਸ਼ੰਸਾ ਪ੍ਰਾਪਤ ਕੀਤੀ ਅਤੇ ਰਾਜਨੀਤਿਕ ਥ੍ਰਿਲਰ ਭਾਰਤ ਅਨੇ ਨੇਨੂ ਵਿੱਚ ਪ੍ਰਮੁੱਖ ਔਰਤ ਦੀ ਭੂਮਿਕਾ ਨਿਭਾਈ ਸੀ। ਅਡਵਾਨੀ ਨੇ ਰੋਮਾਂਟਿਕ ਡਰਾਮਾ ਕਬੀਰ ਸਿੰਘ ਅਤੇ ਕਾਮੇਡੀ ਡਰਾਮਾ ਗੁੱਡ ਨਿਊਜ਼ ਵਿੱਚ ਵੀ ਆਪਣੀ ਅਦਾਕਾਰੀ ਨਾਲ ਕਾਫ਼ੀ ਸਫਲਤਾ ਹਾਸਲ ਕੀਤੀ।

Kiara Advani visited Amritsar
ਅਦਾਕਾਰਾ ਕਿਆਰਾ ਅਡਵਾਨੀ ਪਹੁੰਚੀ ਅੰਮ੍ਰਿਤਸਰ

ਕਿਆਰਾ ਅਡਵਾਨੀ ਕਈ ਪੁਰਸਕਾਰਾਂ ਲਈ ਹੋ ਚੁੱਕੀ ਨਾਮਜ਼ਦ: ਕਿਆਰਾ ਅਡਵਾਨੀ ਨੇ ਸਭ ਤੋਂ ਵਧੀਆ ਸਹਾਇਕ ਅਦਾਕਾਰਾ ਲਈ ਆਈਫਾ ਅਵਾਰਡ ਜਿੱਤਿਆ। ਯੁੱਧ ਫਿਲਮ ਸ਼ੇਰਸ਼ਾਹ ਵਿੱਚ ਵਿਕਰਮ ਬੱਤਰਾ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਉਣ ਲਈ ਉਨ੍ਹਾਂ ਨੂੰ ਸਰਵੋਤਮ ਅਭਿਨੇਤਰੀ ਲਈ ਫਿਲਮਫੇਅਰ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਅਡਵਾਨੀ ਨੇ 2022 ਦੀਆਂ ਫਿਲਮਾਂ ਭੂਲ ਭੁਲਾਈਆ 2 ਅਤੇ ਜੁਗਜੁਗ ਜੀਓ ਵਿੱਚ ਵੀ ਕਾਫ਼ੀ ਸਫਲਤਾ ਪ੍ਰਾਪਤ ਕੀਤੀ ਅਤੇ ਰੋਮਾਂਟਿਕ ਡਰਾਮਾ ਸੱਤਿਆਪ੍ਰੇਮ ਕੀ ਕਥਾ ਵਿੱਚ ਇੱਕ ਪਰੇਸ਼ਾਨ ਵਿਆਹੁਤਾ ਔਰਤ ਦੀ ਭੂਮਿਕਾ ਲਈ ਪ੍ਰਸ਼ੰਸਾ ਪ੍ਰਾਪਤ ਕੀਤੀ।

Last Updated : Aug 7, 2023, 11:55 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.