ETV Bharat / entertainment

ਬਿਪਾਸ਼ਾ ਬਾਸੂ-ਕਰਨ ਗਰੋਵਰ ਬਣਨ ਜਾ ਰਹੇ ਹਨ ਮਾਤਾ-ਪਿਤਾ, ਵਿਆਹ ਦੇ 6 ਸਾਲ ਬਾਅਦ ਦੇਣ ਜਾ ਰਹੇ ਹਨ ਖੁਸ਼ਖਬਰੀ - BIPASHA BASU AND KARAN SINGH

ਵਿਆਹ ਦੇ 6 ਸਾਲ ਬਾਅਦ ਮਾਂ ਬਣਨ ਜਾ ਰਹੀ ਹੈ ਬਿਪਾਸ਼ਾ ਬਾਸੂ? ਕਰਨ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਜਲਦ ਹੀ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦੇਣ ਜਾ ਰਹੇ ਹਨ।

ਬਿਪਾਸ਼ਾ ਬਾਸੂ-ਕਰਨ ਗਰੋਵਰ ਬਣਨ ਜਾ ਰਹੇ ਹਨ ਮਾਤਾ-ਪਿਤਾ, ਵਿਆਹ ਦੇ 6 ਸਾਲ ਬਾਅਦ ਦੇਣ ਜਾ ਰਹੇ ਹਨ ਖੁਸ਼ਖਬਰੀ

author img

By

Published : Jul 29, 2022, 4:55 PM IST

ਹੈਦਰਾਬਾਦ: ਬੀ-ਟਾਊਨ 'ਚ ਇਸ ਸਾਲ ਕਾਫੀ ਹਲਚਲ ਰਹੀ ਅਤੇ ਕਈ ਅਜਿਹੀਆਂ ਅਦਾਕਾਰਾ ਹਨ ਜੋ ਗਰਭਵਤੀ ਹਨ ਅਤੇ ਜਲਦ ਹੀ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦੇ ਸਕਦੀਆਂ ਹਨ। ਇਸ ਸਾਲ ਪ੍ਰਿਯੰਕਾ ਚੋਪੜਾ ਵੀ ਮਾਂ ਬਣ ਗਈ ਹੈ ਅਤੇ ਹਾਲ ਹੀ ਵਿੱਚ ਬਾਲੀਵੁੱਡ ਦੀ ਹਿੱਟ ਅਦਾਕਾਰਾ ਆਲੀਆ ਭੱਟ ਨੇ ਪ੍ਰਸ਼ੰਸਕਾਂ ਨੂੰ ਗਰਭ ਅਵਸਥਾ ਦੀ ਖੁਸ਼ਖਬਰੀ ਦੇ ਕੇ ਆਪਣਾ ਦਿਨ ਬਣਾਇਆ ਹੈ। ਹੁਣ ਬਾਲੀਵੁੱਡ ਗਲਿਆਰੇ ਤੋਂ ਇੱਕ ਹੋਰ ਖੁਸ਼ਖਬਰੀ ਆ ਰਹੀ ਹੈ। ਦਰਅਸਲ ਵਿਆਹ ਦੇ 6 ਸਾਲ ਬਾਅਦ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਮਾਤਾ-ਪਿਤਾ ਬਣਨ ਜਾ ਰਹੇ ਹਨ।

ਮੀਡੀਆ ਮੁਤਾਬਕ ਬਿਪਾਸ਼ਾ ਅਤੇ ਕਰਨ ਇਨ੍ਹੀਂ ਦਿਨੀਂ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦੇਣ ਦੀ ਯੋਜਨਾ ਬਣਾ ਰਹੇ ਹਨ ਅਤੇ ਉਹ ਜਲਦ ਹੀ ਇਸ ਖੁਸ਼ਖਬਰੀ ਦਾ ਐਲਾਨ ਕਰਨ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ 30 ਅਪ੍ਰੈਲ ਨੂੰ ਜੋੜੇ ਨੇ ਆਪਣੇ ਵਿਆਹ ਦੀ 6ਵੀਂ ਵਰ੍ਹੇਗੰਢ ਮਨਾਈ ਸੀ। ਜੋੜੇ ਨੇ ਸਾਲ 2016 ਵਿੱਚ ਵਿਆਹ ਕੀਤਾ ਸੀ।

ਬਿਪਾਸ਼ਾ ਅਤੇ ਕਰਨ ਨੇ ਸਾਲ 2015 'ਚ ਇਕੱਠੇ ਫਿਲਮ 'ਅਲੋਨ' ਕੀਤੀ ਸੀ ਅਤੇ ਇੱਥੋਂ ਹੀ ਦੋਵਾਂ 'ਚ ਪਿਆਰ ਹੋ ਗਿਆ ਅਤੇ ਅਗਲੇ ਸਾਲ 2016 'ਚ ਵਿਆਹ ਕਰ ਲਿਆ। ਦੋਵੇਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਕ-ਦੂਜੇ ਦੀਆਂ ਪੋਸਟਾਂ ਨੂੰ ਲਾਈਕ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਰਹਿੰਦੇ ਹਨ।

ਦੱਸ ਦੇਈਏ ਕਿ ਬਿਪਾਸ਼ਾ ਬਾਸੂ ਨੇ ਹਾਲ ਹੀ 'ਚ ਆਪਣੇ ਪਿਤਾ ਦਾ ਜਨਮਦਿਨ ਪਤੀ ਕਰਨ ਸਿੰਘ ਗਰੋਵਰ ਨਾਲ ਮਿਲ ਕੇ ਮਨਾਇਆ। ਜੋੜੇ ਨੇ ਇਸ ਖਾਸ ਮੌਕੇ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਕਰਨ ਸਿੰਘ ਗਰੋਵਰ ਨੂੰ ਆਖਰੀ ਵਾਰ ਟੀਵੀ ਸੀਰੀਅਲ ਕਬੂਲ ਹੈ ਵਿੱਚ ਦੇਖਿਆ ਗਿਆ ਸੀ। ਇਸ ਦੇ ਨਾਲ ਹੀ ਬਿਪਾਸ਼ਾ ਮਿੰਨੀ ਸੀਰੀਜ਼ ਡੇਂਜਰਸ (2020) 'ਚ ਨਜ਼ਰ ਆਈ ਸੀ।

ਇਹ ਵੀ ਪੜ੍ਹੋ:ਕੈਨੇਡੀਅਨ ਰੈਪਰ ਡਰੇਕ ਨੇ ਖਾਸ ਅੰਦਾਜ਼ ਵਿੱਚ ਦਿੱਤੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ...ਵੀਡੀਓ

ETV Bharat Logo

Copyright © 2025 Ushodaya Enterprises Pvt. Ltd., All Rights Reserved.