ETV Bharat / entertainment

Bigg Boss OTT 2: ਸਲਮਾਨ ਖਾਨ ਨੂੰ ਭਾਰੀ ਪਿਆ ਐਲਵੀਸ਼ ਯਾਦਵ ਨੂੰ ਝਿੜਕਣਾ, ਜਾਣੋ ਇਸ ਹਫ਼ਤੇ ਕਿਸ ਹਸੀਨਾ ਦੀ ਹੋਈ ਸ਼ੋਅ 'ਚੋਂ ਛੁੱਟੀ - Alvish Yadav fans made noise on Twitter

Bigg Boss OTT 2 'ਚੋ ਇੱਕ ਹੋਰ ਹਸੀਨਾ ਦੀ ਛੁੱਟੀ ਹੋ ਗਈ ਹੈ। ਦੂਜੇ ਪਾਸੇ ਵੀਕਐਂਡ ਦਾ ਵਾਰ ਵਿੱਚ ਸਲਮਾਨ ਖਾਨ ਨੂੰ ਐਲਵੀਸ਼ ਯਾਦਵ ਨੂੰ ਝਿੜਕਣਾ ਭਾਰੀ ਪੈ ਗਿਆ।

Bigg Boss OTT 2
Bigg Boss OTT 2
author img

By

Published : Jul 31, 2023, 12:20 PM IST

ਹੈਦਰਾਬਾਦ: ਸਲਮਾਨ ਖਾਨ ਦੇ ਹੋਸਟ ਵਾਲੇ ਸ਼ੋਅ Bigg Boss OTT 2 ਨੂੰ 43 ਦਿਨ ਹੋ ਚੁੱਕੇ ਹਨ ਅਤੇ 43ਵੇਂ ਦਿਨ ਸ਼ੋਅ ਵਿੱਚ ਬਹੁਤ ਹੰਗਾਮਾ ਦੇਖਣ ਨੂੰ ਮਿਲਿਆ। ਇਸ ਵੀਕਐਂਡ ਦਾ ਵਾਰ ਵਿੱਚ ਸਲਮਾਨ ਖਾਨ ਦੇ ਸ਼ੋਅ 'ਚੋ ਇੱਕ ਹੋਰ ਮੈਂਬਰ ਦੀ ਛੁੱਟੀ ਹੋ ਚੁੱਕੀ ਹੈ। ਦੂਜੇ ਪਾਸੇ ਵੀਕਐਂਡ ਦਾ ਵਾਰ ਵਿੱਚ ਸਲਮਾਨ ਖਾਨ ਨੇ ਘਰ ਵਾਲਿਆਂ ਦੇ ਨਾਲ ਬਹੁਤ ਮਸਤੀ ਕੀਤੀ ਅਤੇ ਕੁਝ ਘਰ ਵਾਲਿਆਂ ਨੂੰ ਝਿੜਕਿਆਂ ਵੀ। ਸ਼ੋਅ ਵਿੱਚ ਪਹਿਲੀ ਵਾਰ ਐਲਵੀਸ਼ ਯਾਦਵ ਨੂੰ ਰੋਂਦੇ ਦੇਖਿਆ ਗਿਆ। ਸਲਮਾਨ ਖਾਨ ਨੇ ਸ਼ੋਅ ਵਿੱਚ ਐਲਵੀਸ਼ ਯਾਦਵ ਨੂੰ ਝਿੜਕਿਆਂ। ਜਿਸ ਕਰਕੇ ਸੋਸ਼ਲ ਮੀਡੀਆਂ 'ਤੇ ਸਲਮਾਨ ਖਾਨ ਦੇ ਖਿਲਾਫ਼ ਐਲਵੀਸ਼ ਦੇ ਪ੍ਰਸ਼ੰਸਕ ਖੜ੍ਹੇ ਹੋ ਗਏ ਹਨ ਅਤੇ 1 ਮਿਲੀਅਨ ਤੋਂ ਜ਼ਿਆਦਾ ਟਵੀਟ ਕੀਤੇ ਗਏ ਹਨ।

ਸਲਮਾਨ ਖਾਨ ਨੇ ਐਲਵੀਸ਼ ਯਾਦਵ ਨੂੰ ਕਿਉ ਝਿੜਕਿਆਂ?: Bigg Boss OTT 2 ਦੇ 7ਵੇਂ ਵੀਕਐਂਡ ਵਿੱਚ ਸਲਮਾਨ ਖਾਨ ਨੇ ਘਰ ਦਾ ਸਾਰਾ ਹਾਲ ਜਾਣਨ ਤੋਂ ਬਾਅਦ ਐਲਵੀਸ਼ ਯਾਦਵ ਨੂੰ ਝਿੜਕਣਾ ਸ਼ੁਰੂ ਕਰ ਦਿੱਤਾ। ਸਲਮਾਨ ਖਾਨ ਨੇ ਐਲਵੀਸ਼ ਅਤੇ ਬੇਬੀਕਾ ਨੂੰ ਉਨ੍ਹਾਂ ਦੇ ਵਿਵਹਾਰ ਦੇ ਚਲਦਿਆਂ ਝਿੜਕਿਆਂ ਸੀ। ਦਰਅਸਲ, ਸਲਮਾਨ ਖਾਨ ਨੇ ਸ਼ੋਅ ਵਿੱਚ ਗੰਦੀ ਭਾਸ਼ਾ ਅਤੇ ਸ਼ਬਦਾਂ ਦਾ ਇਸਤੇਮਾਲ ਕਰਨ ਕਰਕੇ ਐਲਵੀਸ਼ ਨੂੰ ਝਿੜਕਿਆਂ। ਸਲਮਾਨ ਨੇ ਐਲਵੀਸ਼ ਨੂੰ ਕਿਹਾ ਤੁਸੀਂ ਆਪਣੀ ਫੈਨ ਫਾਲੋਇੰਗ 'ਤੇ ਇੰਨਾਂ ਘਮੰਡ ਕਿਉ ਕਰਦੇ ਹੋ, ਕੀ ਤੁਸੀਂ ਉਨ੍ਹਾਂ ਨੂੰ ਪੈਸੇ ਦਿੰਦੇ ਹੋ? ਇਸ 'ਤੇ ਐਲਵੀਸ਼ ਨੇ ਕਿਹਾ, ਨਹੀਂ ਕੋਈ ਪੈਸੇ ਨਹੀਂ ਦਿੰਦਾ। ਸਲਮਾਨ ਨੇ ਹਰਿਆਣਾ ਤੋਂ ਆਏ ਐਲਵੀਸ਼ ਨੂੰ ਕਿਹਾ ਕਿ ਉਹ ਹਰਿਆਣਾ ਦੀ ਭਾਸ਼ਾ ਦਾ ਅਪਮਾਨ ਨਾ ਕਰਨ।

  • What's your views on Salman Khan SCOLDING Elvish Yadav VERY BADLY?

    Comments #BiggBossOTT2

    — #BiggBoss_Tak👁 (@BiggBoss_Tak) July 29, 2023 " class="align-text-top noRightClick twitterSection" data=" ">

ਟਵਿੱਟਰ 'ਤੇ ਮਚਿਆ ਐਲਵੀਸ਼ ਯਾਦਵ ਦੇ ਪ੍ਰਸ਼ੰਸਕਾਂ ਦਾ ਰੌਲਾ: ਐਲਵੀਸ਼ ਦੇ ਪ੍ਰਸ਼ੰਸਕਾਂ ਨੂੰ ਸਲਮਾਨ ਖਾਨ ਦਾ ਐਲਵੀਸ਼ ਨੂੰ ਝਿੜਕਣਾ ਪਸੰਦ ਨਹੀਂ ਆਇਆ। ਐਲਵੀਸ਼ ਦੇ ਇੱਕ ਫੈਨ ਨੇ ਟਵੀਟ ਕਰਕੇ ਲਿਖਿਆ," ਮੈਨੂੰ ਬਿਲਕੁਲ ਪਸੰਦ ਨਹੀਂ ਆਇਆ ਜਿਸ ਤਰ੍ਹਾਂ ਸਲਮਾਨ ਖਾਨ ਨੇ ਐਲਵੀਸ਼ ਨੂੰ ਝਿੜਕਿਆਂ ਅਤੇ ਉਨ੍ਹਾਂ ਦੀ ਮਾਂ ਨੂੰ ਸ਼ੋਅ ਵਿੱਚ ਲਿਆਂਦਾ। ਇਸ ਤਰ੍ਹਾਂ ਤਾਂ ਸਲਮਾਨ ਨੂੰ ਬੇਬੀਕਾ ਦੇ ਪਾਪਾ ਨੂੰ ਵੀ ਸਟੇਜ 'ਤੇ ਲਿਆਉਣਾ ਚਾਹੀਦਾ ਸੀ।" ਇੱਕ ਹੋਰ ਯੂਜ਼ਰ ਨੇ ਲਿਖਿਆ," Bigg Boss 2 ਫੇਕ, ਸਲਮਾਨ ਖਾਨ ਫੇਕ।"

Bigg Boss ਦੇ ਘਰ 'ਚੋ ਇਸ ਹਸੀਨਾ ਦੀ ਹੋਈ ਛੁੱਟੀ: ਦੂਜੇ ਪਾਸੇ, ਆਸ਼ਿਕਾ ਭਾਟੀਆ ਦੀ ਇਸ ਸ਼ੋਅ 'ਚੋ ਛੁੱਟੀ ਹੋ ਗਈ ਹੈ। ਦੱਸ ਦਈਏ ਕਿ ਮਨੀਸ਼ਾ ਰਾਣੀ ਅਤੇ ਆਸ਼ਿਕਾ ਭਾਟੀਆ ਇਸ ਹਫ਼ਤੇ ਘਰ 'ਚੋ ਬੇਘਰ ਹੋਣ ਲਈ ਨਾਮਜ਼ਦ ਸੀ। ਜਿਸ ਕਰਕੇ ਲੋਕਾਂ ਦੀਆਂ ਘਟ ਵੋਟਾ ਹੋਣ ਦੇ ਚਲਦਿਆਂ ਇਸ ਹਫ਼ਤੇ ਆਸ਼ਿਕਾ Bigg Boss OTT 2 ਦੇ ਘਰ 'ਚੋ ਬੋਘਰ ਹੋ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.