ETV Bharat / entertainment

ਜੈਕਲੀਨ ਫਰਨਾਂਡੀਜ਼ 'ਤੇ ED ਦੀ ਵੱਡੀ ਕਾਰਵਾਈ, 7.27 ਕਰੋੜ ਦੀ ਜਾਇਦਾਦ ਜ਼ਬਤ

ED ਨੇ ਫਿਰੌਤੀ ਦੇ ਮਾਮਲੇ 'ਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਅਦਾਕਾਰਾ ਦੀ 7.27 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ।

ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼
ਜੈਕਲੀਨ ਫਰਨਾਂਡੀਜ਼ 'ਤੇ ED ਦੀ ਵੱਡੀ ਕਾਰਵਾਈ, 7.27 ਕਰੋੜ ਦੀ ਜਾਇਦਾਦ ਜ਼ਬਤ
author img

By

Published : Apr 30, 2022, 3:35 PM IST

ਹੈਦਰਾਬਾਦ: ਸੁਕੇਸ਼ ਚੰਦਰਸ਼ੇਖਰ ਧੋਖਾਧੜੀ ਮਾਮਲੇ 'ਚ ਵਾਰ-ਵਾਰ ਨਿਸ਼ਾਨੇ 'ਤੇ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡਿਸ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੱਡੀ ਕਾਰਵਾਈ ਕੀਤੀ ਹੈ। ED ਨੇ ਫਿਰੌਤੀ ਦੇ ਮਾਮਲੇ 'ਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਖਿਲਾਫ ਵੱਡੀ ਕਾਰਵਾਈ ਕੀਤੀ ਹੈ।

ਈਡੀ ਨੇ ਅਦਾਕਾਰਾ ਦੀ 7.27 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਜ਼ਬਤ ਕੀਤੀਆਂ ਜਾਇਦਾਦਾਂ ਵਿੱਚ 7.12 ਕਰੋੜ ਰੁਪਏ ਦੀ ਫਿਕਸਡ ਡਿਪਾਜ਼ਿਟ ਜਾਇਦਾਦ ਵੀ ਸ਼ਾਮਲ ਹੈ।

ਈਡੀ ਨੇ ਦੱਸਿਆ ਹੈ ਕਿ 200 ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਸੁਕੇਸ਼ ਚੰਦਰਸ਼ੇਖਰ ਨੇ ਅਦਾਕਾਰਾ ਨੂੰ 5.71 ਕਰੋੜ ਰੁਪਏ ਦੇ ਤੋਹਫੇ ਦਿੱਤੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਸੁਕੇਸ਼ ਨੇ ਜੈਕਲੀਨ ਦੇ ਪਰਿਵਾਰਕ ਮੈਂਬਰਾਂ ਨੂੰ ਲਗਭਗ 173,000 ਅਮਰੀਕੀ ਡਾਲਰ ਅਤੇ ਲਗਭਗ 27,000 ਆਸਟ੍ਰੇਲੀਅਨ ਡਾਲਰ ਦਾ ਫੰਡ ਵੀ ਦਿੱਤਾ ਸੀ।

ਫਿਲਹਾਲ, ਸੁਕੇਸ਼ ਰਾਜਨੇਤਾ ਟੀਟੀਵੀ ਦਿਨਾਕਰਨ ਨਾਲ ਜੁੜੇ ਪੰਜ ਸਾਲ ਪੁਰਾਣੇ ਧੋਖਾਧੜੀ ਦੇ ਮਾਮਲੇ ਵਿੱਚ ਸ਼ਾਮਲ ਹੈ। ਈਡੀ ਨੇ ਉਸ ਨੂੰ ਇਸ ਮਾਮਲੇ ਦੇ ਸਿਲਸਿਲੇ 'ਚ 4 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਸੀ।

ਇਸ ਦੇ ਨਾਲ ਹੀ ਪਿਛਲੇ ਸਾਲ ਸੁਕੇਸ਼ ਨੂੰ ਗ੍ਰਹਿ ਅਤੇ ਕਾਨੂੰਨ ਮੰਤਰਾਲੇ ਦਾ ਅਧਿਕਾਰੀ ਹੋਣ ਦਾ ਬਹਾਨਾ ਲਗਾ ਕੇ ਦਿੱਲੀ ਦੇ ਇੱਕ ਕਾਰੋਬਾਰੀ ਦੀ ਪਤਨੀ ਤੋਂ 215 ਕਰੋੜ ਰੁਪਏ ਦੀ ਫਿਰੌਤੀ ਦੇ ਦੋਸ਼ ਵਿੱਚ ਈਡੀ ਨੇ ਗ੍ਰਿਫਤਾਰ ਕੀਤਾ ਸੀ।

ਇਹ ਵੀ ਪੜ੍ਹੋ:'ALWAYS AND FOREVER': ਆਲੀਆ ਭੱਟ ਨੇ ਰਿਸ਼ੀ ਕਪੂਰ ਨੂੰ ਉਨ੍ਹਾਂ ਦੀ ਬਰਸੀ 'ਤੇ ਕੀਤਾ ਯਾਦ

ETV Bharat Logo

Copyright © 2024 Ushodaya Enterprises Pvt. Ltd., All Rights Reserved.