ETV Bharat / entertainment

Surinder Shinda Passed Away: ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦੇ ਦੇਹਾਂਤ 'ਤੇ ਇਨ੍ਹਾਂ ਸਿਤਾਰਿਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ - Mourning wave in Punjabi industry

ਮਸ਼ਹੂਰ ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਨੇ ਦਿੱਤੀ ਹੈ। ਉਨ੍ਹਾਂ ਦੇ ਦੇਹਾਂਤ ਦੀ ਖਬਰ ਸੁਣ ਕੇ ਸੰਗੀਤ ਜਗਤ 'ਚ ਸੋਗ ਦੀ ਲਹਿਰ ਹੈ।

Punjabi singer Surinder Shinda
Punjabi singer Surinder Shinda
author img

By

Published : Jul 26, 2023, 1:12 PM IST

ਹੈਦਰਾਬਾਦ: ਮਸ਼ਹੂਰ ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ। ਸੁਰਿੰਦਰ ਸ਼ਿੰਦਾ ਦਾ ਕੁਝ ਦਿਨ ਪਹਿਲਾ ਮਾਮੂਲੀ ਆਪਰੇਸ਼ਨ ਹੋਇਆ ਸੀ, ਜਿਸ ਤੋਂ ਬਾਅਦ ਇਨਫੈਕਸ਼ਨ ਵਧ ਗਈ। ਇਸ ਕਾਰਨ ਉਨ੍ਹਾਂ ਨੂੰ ਸਾਹ ਲੈਣ 'ਚ ਮੁਸ਼ਕਲ ਹੋ ਰਹੀ ਸੀ। ਸਿਹਤ ਨਾ ਠੀਕ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਨ 'ਚ ਦਾਖਲ ਕਰਵਾਇਆ ਗਿਆ। ਕਈ ਦਿਨ੍ਹਾਂ ਤੱਕ ਹਸਪਤਾਲ 'ਚ ਦਾਖਲ ਰਹਿਣ ਤੋਂ ਬਾਅਦ ਅੱਜ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਜਿਸ ਕਾਰਨ ਸੰਗੀਤ ਜਗਤ 'ਚ ਸੋਗ ਦੀ ਲਹਿਰ ਹੈ।

  • " class="align-text-top noRightClick twitterSection" data="">

ਸੰਗੀਤ ਜਗਤ 'ਚ ਸੋਗ ਦੀ ਲਹਿਰ: ਪੰਜਾਬ ਦੇ ਮਸ਼ਹੂਰ ਗਾਇਕ ਸੁਰਿੰਦਰ ਸ਼ਿੰਦਾ ਦੇ ਦਿਹਾਂਤ 'ਤੇ ਪੰਜਾਬੀ ਗਾਇਕ ਹਰਿੰਦਰ ਸੰਧੂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਫੇਸਬੁੱਕ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਲਿਖਿਆ ਕਿ," ਅਫਸੋਸ-ਨਹੀਂ ਰਹੇ ਗਾਇਕ ਸੁਰਿੰਦਰ ਛਿੰਦਾ ਜੀ, ਸੰਗੀਤ ਪ੍ਰੇਮੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ! ਇੱਕ ਯੁੱਗ ਦਾ ਅੰਤ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।

  • An Era has come to a demise. Another Great Wall has come to an end after hearing the Sad News of a Voice Roared not only the Punjabi Music Industry but globally has come to a silence forever. May Baba Ji keep his soul in his own world. RIP Surinder Shinda Bai Ji . A voice which… pic.twitter.com/wm6J51JKC5

    — Ashok Mastie (@Ashokmastie1) July 26, 2023 " class="align-text-top noRightClick twitterSection" data=" ">

ਇਸਦੇ ਨਾਲ ਹੀ ਅਸ਼ੋਕ ਮਸਤੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ ਕਿ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਇਕ ਹੋਰ ਮਹਾਨ ਦੀਵਾਰ ਦਾ ਅੰਤ ਹੋ ਗਿਆ ਹੈ, ਜਿਸ ਨਾਲ ਨਾ ਸਿਰਫ ਪੰਜਾਬੀ ਮਿਊਜ਼ਿਕ ਇੰਡਸਟਰੀ ਬਲਕਿ ਵਿਸ਼ਵ ਪੱਧਰ 'ਤੇ ਇਕ ਆਵਾਜ਼ ਦੀ ਗੂੰਜ ਹਮੇਸ਼ਾ ਲਈ ਚੁੱਪ ਹੋ ਗਈ ਹੈ। ਬਾਬਾ ਜੀ ਉਹਨਾਂ ਦੀ ਆਤਮਾ ਨੂੰ ਆਪਣੇ ਸੰਸਾਰ ਵਿੱਚ ਰੱਖਣ। RIP ਸੁਰਿੰਦਰ ਸ਼ਿੰਦਾ ਬਾਈ ਜੀ। ਇੱਕ ਅਵਾਜ਼ ਜੋ ਕਦੇ ਨਹੀਂ ਭੁਲਾਈ ਜਾਵੇਗੀ।

  • Great singer Shri Surinder Shinda ji has passed away forever. Such a strong and melodious voice is blessed to someone after centuries. May God bless him with abode at his feet. Their evergreen songs will always echo. 🙏🙏🙏 pic.twitter.com/RuX5WLI5zG

    — PARMEET SETHI OFFICIAL (@imparmeetsethi) July 26, 2023 " class="align-text-top noRightClick twitterSection" data=" ">

ਇਸ ਤੋਂ ਇਲਾਵਾ ਅਦਾਕਾਰ ਪਰਮੀਤ ਸੇਠੀ ਨੇ ਵੀ ਸੁਰਿੰਦਰ ਸ਼ਿੰਦਾ ਦੀ ਮੌਤ 'ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ," ਮਹਾਨ ਗਾਇਕ ਸ਼੍ਰੀ ਸੁਰਿੰਦਰ ਸ਼ਿੰਦਾ ਜੀ ਸਦੀਵੀ ਵਿਛੋੜਾ ਦੇ ਗਏ ਹਨ। ਅਜਿਹੀ ਮਜ਼ਬੂਤ ​​ਅਤੇ ਸੁਰੀਲੀ ਆਵਾਜ਼ ਸਦੀਆਂ ਬਾਅਦ ਕਿਸੇ ਨੂੰ ਬਖਸ਼ਿਸ਼ ਹੁੰਦੀ ਹੈ। ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਉਨ੍ਹਾਂ ਦੇ ਸਦਾਬਹਾਰ ਗੀਤ ਹਮੇਸ਼ਾ ਗੂੰਜਦੇ ਰਹਿਣਗੇ।

ਪੰਜਾਬੀ ਗਾਇਕਾ ਅਮਰ ਨੂਰੀ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ,"ਬਹੁਤ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਪੰਜਾਬ ਦੀ ਬੁਲੰਦ ਆਵਾਜ਼ ਸੁਰਿੰਦਰ ਸ਼ਿੰਦਾ ਜੀ ਆਪਣੀ ਸਰੀਰਕ ਯਾਤਰਾ ਪੂਰੀ ਕਰਕੇ ਪਰਲੋਕ ਸੁਧਾਰ ਗਏ ਨੇ... ਰੱਬ ਉਨ੍ਹਾਂ ਦੀ ਰੂਹ ਨੂੰ ਸਕੂਨ ਦੇਵੇ।"

ਸੁਰਿੰਦਰ ਸ਼ਿੰਦਾ ਦਾ ਜਨਮ: ਉਨ੍ਹਾਂ ਦਾ ਜਨਮ 20 ਮਈ 1959 ਨੂੰ ਪਿੰਡ ਚੋਟੀ ਈਯੋਲੀ, ਜ਼ਿਲ੍ਹਾਂ ਲੁਧਿਆਣਾ, ਪੰਜਾਬ 'ਚ ਹੋਇਆ ਸੀ। ਸੁਰਿੰਦਰ ਸ਼ਿੰਦਾ ਨੇ ਆਪਣੀ ਦਮਦਾਰ ਅਵਾਜ ਨਾਲ ਕਾਫੀ ਪ੍ਰਸਿੱਧੀ ਹਾਸਲ ਕਰ ਲਈ ਸੀ। ਉਨ੍ਹਾਂ ਦੇ ਇਸ ਤਰ੍ਹਾਂ ਦੁਨੀਆਂ ਤੋਂ ਰੁਖਸਤ ਹੋ ਜਾਣ ਕਾਰਨ ਉਨ੍ਹਾਂ ਦੇ ਪਰਿਵਾਰ, ਸੰਗੀਤ ਜਗਤ ਅਤੇ ਪ੍ਰੰਸ਼ਸਕਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.