ਮੁੰਬਈ (ਬਿਊਰੋ): ਅਗਸਤ ਮਹੀਨਾ ਕਾਫੀ ਰੌਚਿਕਤਾ ਨਾਲ ਆਪਣੇ ਅੰਤ ਵੱਲ ਵੱਧ ਰਿਹਾ ਹੈ, ਕਈ ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ ਅਤੇ ਕਈ ਰਿਲੀਜ਼ ਹੋਣ ਵਾਲੀਆਂ ਹਨ, ਇਸੇ ਤਰ੍ਹਾਂ 'ਡ੍ਰੀਮ ਗਰਲ 2' 'ਚ ਅਦਾਕਾਰ ਆਯੁਸ਼ਮਾਨ ਖੁਰਾਨਾ ਪੂਜਾ ਦੇ ਰੂਪ 'ਚ ਵਾਪਸੀ ਕਰ ਰਹੇ ਹਨ। ਪੂਜਾ ਆਯੁਸ਼ਮਾਨ ਦੇ ਪਸੰਦ ਦੇ ਕਿਰਦਾਰਾਂ ਵਿੱਚੋਂ ਇੱਕ ਹੈ। 'ਡ੍ਰੀਮ ਗਰਲ' ਆਯੁਸ਼ਮਾਨ ਖੁਰਾਨਾ ਦੀ ਭਾਰਤੀ ਬਾਕਸ ਆਫਿਸ 'ਤੇ ਹੁਣ ਤੱਕ ਦੀ ਸਭ ਤੋਂ ਵੱਡੀ ਹਿੱਟ ਫਿਲਮ ਹੈ।
ਫਿਲਮ ਦੇ ਕ੍ਰੇਜ਼ ਨੂੰ ਦੇਖਦੇ ਹੋਏ ਮੇਕਰਸ ਨੇ ਇਸ ਦਾ ਸੀਕਵਲ ਲਿਆਉਣ ਦਾ ਫੈਸਲਾ ਕੀਤਾ ਹੈ। ਮੇਕਰਸ ਨੂੰ ਇਸ ਦੇ ਸੀਕਵਲ ਤੋਂ ਕਾਫੀ ਉਮੀਦਾਂ ਹਨ। ਫਿਲਮ ਦੇ ਸੀਕਵਲ 'ਚ ਕਾਫੀ ਮੰਝੇ ਹੋਏ ਅਦਾਕਾਰਾਂ ਨੂੰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਅਨੰਨਿਆ ਪਾਂਡੇ ਨੂੰ ਫਿਲਮ ਦੀ ਲੀਡ ਅਦਾਕਾਰਾ ਚੁਣਿਆ ਗਿਆ ਹੈ। ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਇਸ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਕਾਫੀ ਚੰਗਾ ਹੁੰਗਾਰਾ ਮਿਲਿਆ ਹੈ। ਇਹੀ ਕਾਰਨ ਹੈ ਕਿ ਫਿਲਮ ਦੀ ਐਡਵਾਂਸ ਬੁਕਿੰਗ ਦੀ ਵਿਕਰੀ ਵੀ ਤੇਜ਼ੀ ਨਾਲ ਵੱਧ ਰਹੀ ਹੈ।
- Prakash Raj: 'ਚੰਦਰਯਾਨ 3' 'ਤੇ ਟਵੀਟ ਕਰਨਾ ਪ੍ਰਕਾਸ਼ ਰਾਜ ਨੂੰ ਪਿਆ ਭਾਰੀ, ਪੁਲਿਸ ਨੇ ਮਾਮਲਾ ਕੀਤਾ ਦਰਜ
- Gadar 2 Vs OMG 2 Collection Day 12: 'ਗਦਰ 2' ਦੀ 400 ਕਰੋੜ ਦੇ ਕਲੱਬ 'ਚ ਹੋਈ ਐਂਟਰੀ, 'OMG 2' ਪਹੁੰਚੀ ਇੱਥੇ
- Highest Grossing Punjabi Movies: 'ਕੈਰੀ ਆਨ ਜੱਟਾ 3' ਤੋਂ ਲੈ ਕੇ 'ਕਲੀ ਜੋਟਾ' ਤੱਕ, ਇਹ ਹਨ ਪੰਜਾਬੀ ਦੀਆਂ ਸਭ ਤੋਂ ਜਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ, ਪੂਰੀ ਲਿਸਟ ਦੇਖੋ
ਐਡਵਾਂਸ ਟਿਕਟਾਂ ਦੀ ਬੁਕਿੰਗ: ਮੀਡੀਆ ਰਿਪੋਰਟਾਂ ਮੁਤਾਬਕ 22 ਅਗਸਤ ਦੀ ਰਾਤ 11:59 ਵਜੇ ਤੱਕ ਯਾਨੀ ਇਸ ਦੀ ਰਿਲੀਜ਼ ਤੋਂ ਲਗਭਗ 2 ਦਿਨ ਪਹਿਲਾਂ ਤੱਕ 'ਡ੍ਰੀਮ ਗਰਲ 2' ਦੀਆਂ ਟੌਪ 3 ਨੈਸ਼ਨਲ ਚੇਨਜ਼ ਪੀਵੀਆਰ, ਆਈਨੌਕਸ ਅਤੇ ਸਿਨੇਪੋਲਿਸ ਵਿੱਚ ਲਗਭਗ 14,000 ਐਡਵਾਂਸ ਟਿਕਟਾਂ ਬੁੱਕ ਹੋ ਚੁੱਕੀਆਂ ਹਨ। ਆਯੁਸ਼ਮਾਨ ਖੁਰਾਨਾ ਦੀ ਡ੍ਰੀਮ ਗਰਲ-2 ਦਾ ਕ੍ਰੇਜ਼ ਜਿਸ ਤਰ੍ਹਾਂ ਨਾਲ ਦੇਖਣ ਨੂੰ ਮਿਲ ਰਿਹਾ ਹੈ, ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਿਲੀਜ਼ ਦੇ ਪਹਿਲੇ ਦਿਨ ਹੀ ਫਿਲਮ ਲਈ ਕਰੀਬ 60 ਹਜ਼ਾਰ ਟਿਕਟਾਂ ਬੁੱਕ ਹੋ ਜਾਣਗੀਆਂ। ਹੁਣ ਤੱਕ ਹੋਈ ਐਡਵਾਂਸ ਬੁਕਿੰਗ ਦੇ ਹਿਸਾਬ ਨਾਲ ਫਿਲਮ ਪਹਿਲੇ ਦਿਨ 9 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕਰ ਸਕਦੀ ਹੈ। ਹਾਲਾਂਕਿ ਇਹ ਗਿਣਤੀ 'ਡ੍ਰੀਮ ਗਰਲ' ਤੋਂ ਘੱਟ ਹੈ ਪਰ ਫਿਲਮ ਨੂੰ ਜੋ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ ਉਹ ਇਸ ਨੂੰ ਸਫਲ ਬਣਾ ਸਕਦਾ ਹੈ।
ਆਯੁਸ਼ਮਾਨ ਖੁਰਾਨਾ ਅਤੇ ਅਨੰਨਿਆ ਪਾਂਡੇ ਸਟਾਰਰ ਫਿਲਮ 25 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੇ ਸਾਹਮਣੇ 'ਗਦਰ-2', 'ਓਐੱਮਜੀ-2' ਅਤੇ 'ਜੇਲਰ' ਵਰਗੀਆਂ ਕਈ ਫਿਲਮਾਂ ਹਨ, ਜੋ ਦੋ ਹਫਤਿਆਂ ਤੱਕ ਬਾਕਸ ਆਫਿਸ 'ਤੇ ਆਪਣਾ ਟਿਕਾਣਾ ਬਣਾ ਚੁੱਕੀਆਂ ਹਨ। ਅਜਿਹੇ 'ਚ ਆਯੁਸ਼ਮਾਨ ਦੀ ਫਿਲਮ ਲਈ ਬਾਕਸ ਆਫਿਸ 'ਤੇ ਆਪਣਾ ਜਾਦੂ ਦਿਖਾਉਣਾ ਕਾਫੀ ਚੁਣੌਤੀਪੂਰਨ ਹੋਵੇਗਾ।