ਚੰਡੀਗੜ੍ਹ: ਪੰਜਾਬੀ ਸਿਨੇਮਾਂ ਖੇਤਰ ’ਚ ਬਤੌਰ ਅਦਾਕਾਰ-ਨਿਰਦੇਸ਼ਕ ਕਈ ਚਰਚਿਤ ਪ੍ਰੋਜੈਕਟਸ ਅਤੇ ਫ਼ਿਲਮਾਂ 'ਚ ਕੰਮ ਕਰ ਚੁੱਕੇ ਜਗਮੀਤ ਸਿੰਘ ਸਮੁੰਦਰੀ ਲੰਮੇਂ ਸਮੇਂ ਬਾਅਦ ਫ਼ਿਰ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ। ਉਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਫ਼ਿਲਮ 'ਵਾਸ਼' ਰਿਲੀਜ਼ ਲਈ ਤਿਆਰ ਹੈ। 'ਟਵਿਨ ਫ਼ਲੇਮ ਪ੍ਰੋਡੋਕਸ਼ਨਜ਼' ਦੇ ਬੈਨਰ ਹੇਠ ਬਣਾਈ ਇਸ ਮਹਿਲਾ ਵਿਸ਼ੇ ਆਧਾਰਿਤ ਫ਼ਿਲਮ ਦੁਆਰਾ ਨਵੇ ਚਿਹਰਿਆਂ ਨੂੰ ਮੌਕਾਂ ਦਿੱਤਾ ਗਿਆ ਹੈ। ਇਸ ਫਿਲਮ ਵਿੱਚ Ganga Mamgai ਅਤੇ ਵਿਵੇਕ ਜੇਟਲੀ ਸਿਲਵਰ ਸਕਰੀਨ 'ਤੇ ਸ਼ਾਨਦਾਰ ਡੈਬਯੂ ਕਰਨ ਜਾ ਰਹੇ ਹਨ। ਇਸ ਫ਼ਿਲਮ ਦਾ ਸੰਗੀਤ ਮੁਖਤਾਰ ਸਹੋਤਾ, ਗੀਤਕਾਰੀ ਅਜੈ ਕੇ ਗਰਗ, ਐਕਸ਼ਨ ਕੋਰਿਓਗ੍ਰਾਫੀ ਕੇ ਗਣੇਸ਼ ਅਤੇ ਸਿਨੇਮਾਟੋਗ੍ਰਾਫ਼ਰੀ ਲੋਗਿਨਸ਼ ਫ਼ਰਨਾਡਿਜ਼ ਵੱਲੋਂ ਕੀਤੀ ਗਈ ਹੈ।
ਅਦਾਕਾਰ-ਨਿਰਦੇਸ਼ਕ ਜਗਮੀਤ ਸਿੰਘ ਸਮੁੰਦਰੀ ਦਾ ਫਿਲਮੀ ਕਰੀਅਰ: ਜੇਕਰ ਅਦਾਕਾਰ-ਨਿਰਦੇਸ਼ਕ ਜਗਮੀਤ ਸਿੰਘ ਸਮੁੰਦਰੀ ਦੇ ਹੁਣ ਤੱਕ ਦੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਨਾਂ ਵੱਲੋਂ ਇਸ ਖੇਤਰ ਵਿਚ ਆਗਮਣ ਮਿਊਜ਼ਿਕ ਵੀਡੀਓਜ਼ ਤੋਂ ਬਤੌਰ ਅਦਾਕਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਹ ਮੁੰਬਈ ਵਿਚ ਵੀ ਕਾਫ਼ੀ ਸਮਾਂ ਸੰਘਰਸ਼ਸ਼ੀਲ ਰਹੇ। ਨਿਰਦੇਸ਼ਨ ਦੇ ਖੇਤਰ ਵਿਚ ਉਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਰਾਈਜ਼ ਆਫ਼ ਖਾਲਸਾ' ਤੋਂ ਕੀਤੀ। ਇਸ ਉਪਰੰਤ ਉਨਾਂ ਮਰਟਾਇਰਜ਼, ਧਾਰਮਿਕ ਅਤੇ ਇਤਿਹਾਸਿਕ ਫ਼ਿਲਮ ਸਾਕਾ ਦਾ ਵੀ ਨਿਰਦੇਸ਼ਨ ਕੀਤਾ। ਪੰਜਾਬ ਯੂਨੀਵਰਸਿਂਟਂੀ ਚੰਡੀਗੜ੍ਹ ਤੋਂ ਪੋਸਟ ਗ੍ਰੇਜੂਏਟ ਅਤੇ ਮਾਸ ਕਮਿਊਨੀਕੇਸ਼ਨ ਕਰਨ ਵਾਲੇ ਇਹ ਹੋਣਹਾਰ ਅਦਾਕਾਰ-ਨਿਰਦੇਸ਼ਕ ਆਪਣੇ ਸੰਘਰਸ਼ੀ ਸਮੇਂ ਦੌਰਾਨ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਅਤੇ ਸਟਾਰ ਅਜੇ ਦੇਵਗਣ ਦੇ ਪਿਤਾ ਵੀਰੂ ਦੇਵਗਣ ਦੇ ਸਹਾਇਕ ਵਜੋਂ ਵੀ ਜਿੰਮੇਵਾਰੀਆਂ ਨਿਭਾ ਚੁੱਕੇ ਹਨ। ਉਨਾਂ ਦੱਸਿਆ ਕਿ ਫ਼ਿਲਮ ਰਾਈਜ਼ ਆਫ਼ ਖਾਲਸਾ, ਸ਼ਹੀਦ ਅਤੇ ਸਾਕਾ ਨੇ ਦੇਸ਼, ਵਿਦੇਸ਼ ਵਿਚ ਉਨਾਂ ਦਾ ਨਾਂ ਉੱਚਾ ਕਰਨ ਅਤੇ ਉਨਾਂ ਦੇ ਨਿਰਦੇਸ਼ਕ ਵਜੋਂ ਮਾਣ ਵਿਚ ਵਾਧਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਮਿਲੇ ਇਸ ਮਾਨ-ਸਨਮਾਨ ਨੇ ਉਨਾਂ ਨੂੰ ਇਸ ਦਿਸ਼ਾ ਵਿਚ ਅੱਗੇ ਹੋਰ ਵਧੀਆਂ ਕੰਮ ਕਰਨ ਲਈ ਉਤਸ਼ਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਧਾਰਮਿਕ ਫ਼ਿਲਮਾਂ ਨੇ ਅੰਤਰਰਾਸ਼ਟਰੀ ਫ਼ਿਲਮ ਸਮਾਰੋਹਾਂ ਵਿਚ ਆਪਣੀ ਪ੍ਰਭਾਵੀ ਮੌਜੂਦਗੀ ਦਰਜ਼ ਕਰਵਾਉਣ ਦੇ ਨਾਲ-ਨਾਲ ਸਕਰੀਨਿੰਗ 'ਤੇ ਵੀ ਕਈ ਰਿਕਾਰਡ ਬਣਾਏ ਹਨ। ਜਿੰਨ੍ਹਾਂ ਨੂੰ ਦੁਨੀਆ ਭਰ ਦੇ ਦਰਸ਼ਕਾਂ ਅਤੇ ਨੌਜਵਾਨ ਵਰਗ ਦਾ ਭਰਵਾ ਹੁੰਗਾਰਾਂ ਮਿਲਿਆ ਹੈ।
ਜਗਮੀਤ ਸਿੰਘ ਸਮੁੰਦਰੀ ਨੇ ਫਿਲਮ 'ਵਾਸ਼' ਰਾਹੀ ਕੁਝ ਵੱਖਰਾ ਕਰਨ ਦੀ ਕੀਤੀ ਕੋਸ਼ਿਸ਼: ਨਿਰਦੇਸ਼ਕ ਜਗਮੀਤ ਸਮੁੰਦਰੀ ਆਪਣੀ ਨਵੀਂ ਫ਼ਿਲਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਦੇ ਹਨ ਕਿ ਨਿਰਦੇਸ਼ਕ ਦੇ ਤੌਰ 'ਤੇ ਹਾਲਾਕਿ ਧਾਰਮਿਕ ਫ਼ਿਲਮਾਂ ਬਣਾਉਣਾ ਉਨਾਂ ਦੀ ਵਿਸ਼ੇਸ਼ ਪਹਿਲਕਦਮੀ ਰਹੀ ਹੇ, ਪਰ ਇਸ ਫ਼ਿਲਮ ਦੁਆਰਾ ਉਨਾਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦਾ ਹਾਂ ਕਿ ਇਹ ਕੰਟੈਂਟ ਅਤੇ ਅਰਥਭਰਪੂਰ ਮੁਹਾਦਰਾ ਦਰਸ਼ਕਾਂ ਨੂੰ ਪਸੰਦ ਆਵੇਗਾ।