ਫਗਵਾੜਾ: ਆਏ ਦਿਨ ਕੋਈ ਨਾ ਕੋਈ ਕਾਰਨ ਕਰਕੇ ਅਦਾਕਾਰ ਅਤੇ ਗਾਇਕ ਵਿਵਾਦਾਂ ਵਿੱਚ ਘਿਰਦੇ ਰਹਿੰਦੇ ਹਨ, ਇਸੇ ਤਰ੍ਹਾਂ ਦੀ ਤਾਜ਼ਾ ਮਾਮਲਾ ਪੰਜਾਬੀ ਗਾਇਕ ਦਲਜੀਤ ਦੁਸਾਂਝ ਦਾ ਹੈ। ਤੁਹਾਨੂੰ ਦੱਸ ਦਈਏ ਕਿ 17 ਅਪ੍ਰੈਲ ਨੂੰ ਜਲੰਧਰ ਫਗਵਾੜਾ ਹਾਈਵੇਅ 'ਤੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (Lovely Professional University) ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਦਿਲਜੀਤ ਦੁਸਾਂਝ ਇੱਕ ਪ੍ਰੋਗਰਾਮ ਕੀਤਾ ਸੀ, ਜਿਸਨੂੰ ਲੈ ਕੇ ਗਾਇਕ ਵਿਵਾਦਾਂ 'ਚ ਘਿਰਦਾ ਨਜ਼ਰ (Diljit Dosanjh's Phagwara show controversy) ਆ ਰਿਹਾ ਹੈ।
ਦੱਸ ਦਈਏ ਕਿ ਫਗਵਾੜਾ ਪੁਲਿਸ ਨੇ ਸ਼ੋਅ ਕਰਵਾਉਣ ਵਾਲੀ ਕੰਪਨੀ ਅਤੇ ਚੋਪੜ ਰਾਹੀਂ ਗਾਇਕ ਦਿਲਜੀਤ ਦੁਸਾਂਝ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (Lovely Professional University) ਪਹੁੰਚਣ ਵਾਲੇ ਪਾਇਲਟ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਫਗਵਾੜਾ ਪੁਲਿਸ ਨੇ ਮਾਮਲਾ ਦਰਜ ਕਰਦੇ ਹੋਏ ਦੱਸਿਆ ਹੈ ਕਿ ਦਿਲਜੀਤ ਦੁਸਾਂਝ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (Lovely Professional University) 'ਚ ਲੈ ਕੇ ਆਉਣ ਵਾਲੇ ਪਾਇਲਟ ਦੇ ਨਾਲ-ਨਾਲ ਸਾਰਾਗਾਮਾ ਕੰਪਨੀ ਨੇ ਇਸ ਈਵੈਂਟ ਦੀ ਮਨਜ਼ੂਰੀ ਇੱਕ ਘੰਟੇ ਲਈ ਲਈ ਸੀ, ਪਰ ਸ਼ੋਅ ਇੱਕ ਘੰਟੇ ਤੋਂ ਵੱਧ ਸਮੇਂ ਲਈ ਕੀਤਾ ਗਿਆ ਤੇ ਇਸ ਦੇ ਨਾਲ ਹੀ ਆਪਣੀ ਮਰਜ਼ੀ ਨਾਲ ਚੋਪਰ ਲੈਂਡ ਕੀਤਾ ਗਿਆ ਸੀ, ਤੈਅ ਜਗ੍ਹਾ ਤੇ ਚੋਪੜ ਲੈਂਡ ਨਹੀਂ ਕੀਤਾ ਗਿਆ ਜਿਸ ਕਾਰਨ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਉਹਨਾਂ ਨੇ ਕਿਹਾ ਕਿ ਐੱਸ.ਡੀ.ਐੱਮ ਫਗਵਾੜਾ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ, ਜਿਸ ਕਾਰਨ ਫਗਵਾੜਾ ਪੁਲਿਸ ਨੇ ਸਾਰਾਗਾਮਾ ਕੰਪਨੀ ਅਤੇ ਚੋਪਰ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਮਹਿਲਾ ਕਮਿਸ਼ਨ ਵਲੋਂ 'ਨੀ ਮੈਂ ਸੱਸ ਕੁੱਟਣੀ' ਫ਼ਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਨੂੰ ਨੋਟਿਸ ਜਾਰੀ