ETV Bharat / entertainment

Jatt and Juliet 3 Release Date: ਲਓ ਜੀ...ਹੱਸਣ ਲਈ ਹੋ ਜਾਓ ਤਿਆਰ, ਆ ਰਹੀ ਹੈ ਦਿਲਜੀਤ ਦੁਸਾਂਝ-ਨੀਰੂ ਬਾਜਵਾ ਦੀ 'ਜੱਟ ਐਂਡ ਜੂਲੀਅਟ 3' - Jatt and Juliet 3 cast

Jatt and Juliet 3: ਹਾਲ ਹੀ ਵਿੱਚ ਅਦਾਕਾਰ ਦਿਲਜੀਤ ਦੁਸਾਂਝ ਨੇ ਆਪਣੀ ਨਵੀਂ ਫਿਲਮ 'ਜੱਟ ਐਂਡ ਜੂਲੀਅਟ 3' ਦਾ ਐਲਾਨ ਕੀਤਾ ਹੈ, ਇਹ ਫਿਲਮ ਅਗਲੇ ਸਾਲ ਜੂਨ ਵਿੱਚ ਰਿਲੀਜ਼ ਹੋਵੇਗੀ।

Jatt and Juliet 3 Release Date
Jatt and Juliet 3 Release Date
author img

By ETV Bharat Punjabi Team

Published : Sep 11, 2023, 11:18 AM IST

ਚੰਡੀਗੜ੍ਹ: ਦਿਲਜੀਤ ਦੁਸਾਂਝ ਆਪਣੀ ਇੱਕ ਨਵੀਂ ਪੰਜਾਬੀ ਫਿਲਮ ਲਈ ਤਿਆਰ ਹਨ, ਇਹ 'ਜੱਟ ਐਂਡ ਜੂਲੀਅਟ 3' (Jatt and Juliet 3) ਹੈ। ਸਫਲ 2 ਭਾਗਾਂ ਤੋਂ ਬਾਅਦ ਜੱਟ ਐਂਡ ਜੂਲੀਅਟ 3 ਜਲਦੀ ਹੀ ਰਿਲੀਜ਼ ਹੋਵੇਗੀ। ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ। ਹਾਲ ਹੀ ਵਿੱਚ ਗਾਇਕ-ਅਦਾਕਾਰ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਫਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਹੈ। ਪੋਸਟਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ-ਗਾਇਕ ਦਿਲਜੀਤ ਨੇ ਲਿਖਿਆ 'ਓਏ ਛੋਟੂ...ਹੱਟ ਪਿੱਛੇ, ਪੰਜਾਬ ਪੁਲਿਸ ਦੀ ਕੋਈ ਰੀਸ ਨੀ ਆ ਓਏ...ਜੱਟ ਐਂਡ ਜੂਲੀਅਟ ਦਾ ਤੀਜਾ ਭਾਗ 28 ਜੂਨ 2024 ਵਿੱਚ ਰਿਲੀਜ਼ ਹੋ ਰਿਹਾ ਹੈ।'

'ਜੱਟ ਐਂਡ ਜੂਲੀਅਟ' (2012) ਤੋਂ ਬਾਅਦ 'ਜੱਟ ਐਂਡ ਜੂਲੀਅਟ 2' (2013) ਵਿੱਚ ਫਤਿਹ ਸਿੰਘ ਦੇ ਰੂਪ ਵਿੱਚ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ (Diljit Dosanjh Neeru Bajwa) ਨੇ ਸਾਨੂੰ ਕਾਫੀ ਖੁਸ਼ ਕੀਤਾ। ਹੁਣ 10 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਇਹ ਜੋੜੀ ਜੱਟ ਐਂਡ ਜੂਲੀਅਟ 3 ਵਿੱਚ ਸ਼ਾਨਦਾਰ ਕਹਾਣੀ ਲੈ ਕੇ ਨਜ਼ਰ ਆ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਫਿਲਮ ਦਾ ਪ੍ਰਭਾਵੀ ਹਿੱਸਾ ਜਗਦੀਪ ਸਿੱਧੂ ਵੀ ਹਨ।

ਫਿਲਮ ਬਾਰੇ ਆਪਣੀ ਭਾਵਨਾ ਸਾਂਝੀ ਕਰਦੇ ਹੋਏ ਨਿਰਦੇਸ਼ਕ ਅਤੇ ਲੇਖਕ ਜਗਦੀਪ ਸਿੱਧੂ ਕਹਿੰਦੇ ਹਨ ਕਿ 'ਜੱਟ ਐਂਡ ਜੂਲੀਅਟ ਆਈ, ਜਿਹੜਾ ਸੁਪਨਾ ਲੈ ਕੇ ਮੁੰਬਈ ਦੀਆਂ ਸੜਕਾਂ ਉਤੇ ਫਿਰਦੇ ਸੀ ਇਸ ਫਿਲਮ ਨੇ ਉਹ ਮੁਕਾਮ ਹੋਰ ਉੱਚਾ ਕਰ ਦਿੱਤਾ ਸੀ। ਸੱਚ ਪੁੱਛਿਓ ਤਾਂ ਉਦੋਂ ਮੰਜ਼ਿਲ ਇੰਨੀ ਦੂਰ ਲੱਗਦੀ ਸੀ ਵੀ ਪਤਾ ਨਹੀਂ ਕਦੋਂ ਪਹੁੰਚਾਂਗੇ ਇਥੇ, ਮਨ ਵਿੱਚ ਇੱਕ ਰੀਝ ਹੁੰਦੀ ਸੀ ਵੀ ਕੋਈ ਇਸ ਟੀਮ ਦਾ ਹਿੱਸਾ ਬਣਾ ਲਏ।

ਸਿੱਧੂ ਅੱਗੇ ਕਹਿੰਦੇ ਹਨ ਕਿ 'ਇਹ ਦੁਆ ਮੰਗ ਰਿਹਾ ਸੀ ਵੀ ਅਨੁਰਾਗ ਸਰ ਨੂੰ ਅਸਿਸਟ ਕਰਨ ਦਾ ਮੌਕਾ ਮਿਲ ਜੇ। ਪਰ ਇੱਦਾਂ ਦਾ ਚਮਤਕਾਰ ਲਿਖ ਦਿੱਤਾ ਉਹਨੇ ਮੇਰੀ ਕਿਸਮਤ ਵਿੱਚ, ਬਾਬਾ ਸਭ ਦੇ ਸੁਪਨੇ ਪੂਰੇ ਕਰੇ, @anurag_singh_films ਤੁਹਾਡੇ ਆਸ਼ੀਰਵਾਦ ਦੀ ਲੋੜ ਹੈ ਸਰ, ਮੈਂ ਆਪਣੀ ਪੂਰੀ ਕੋਸ਼ਿਸ਼ ਕੂਰਗਾ ਕਿ ਤੁਹਾਡੀ ਵਿਰਾਸਤ ਕਾਇਮ ਰੱਖਣ ਦੀ।' ਤੁਹਾਨੂੰ ਦੱਸ ਦਈਏ ਕਿ ਡਰਾਮੇ ਨਾਲ ਭਰਪੂਰ ਇਹ ਫਿਲਮ (Jatt and Juliet 3 Release Date) ਅਗਲੇ ਸਾਲ 28 ਜੂਨ ਨੂੰ ਰਿਲੀਜ਼ ਹੋ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.