ਚੰਡੀਗੜ੍ਹ: ਦਿਲਜੀਤ ਦੁਸਾਂਝ ਇੰਨੀ ਦਿਨੀਂ ਫਿਲਮ 'ਚਮਕੀਲਾ' ਨੂੰ ਲੈ ਕੇ ਸੁਰਖ਼ੀਆਂ ਵਿੱਚ ਹਨ, ਹੁਣ ਅਦਾਕਾਰ ਨੇ ਚਮਕੀਲਾ ਲੁੱਕ ਵਿੱਚ ਤਸਵੀਰ ਸਾਂਝੀ ਕੀਤੀ ਹੈ, ਤਸਵੀਰ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਤਸਵੀਰ ਵਿੱਚ ਦੁਸਾਂਝ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਲੱਗ ਰਹੇ ਹਨ।
ਕੱਪੜਿਆਂ ਦੀ ਗੱਲ ਕਰੀਏ ਤਾਂ ਅਦਾਕਾਰ ਨੇ ਚਿੱਟਾ ਕੋਟ, ਚਿੱਟੇ ਬੂਟ ਅਤੇ ਅੱਖਾਂ ਉਤੇ ਕਾਲੀਆਂ ਐਨਕਾਂ ਲਾਈਆਂ ਹੋਈਆਂ ਨੇ, ਨਾਲ ਹੀ ਗਾਇਕ ਨੇ ਸਿਰ ਉਤੇ ਭੂਰੀ ਕੈਪ ਵੀ ਲਈ ਹੋਈ ਹੈ। ਤਸਵੀਰ ਵਿੱਚ ਗਾਇਕ ਲੰਚ ਕਰਦੇ ਨਜ਼ਰ ਆ ਰਹੇ ਹਨ।
ਫਿਲਮ 'ਚਮਕੀਲਾ': ਅਦਾਕਾਰ-ਗਾਇਕ ਦਿਲਜੀਤ ਦੁਸਾਂਝ ਇਮਤਿਆਜ਼ ਅਲੀ ਦੀ ਫਿਲਮ 'ਚਮਕੀਲਾ' ਵਿੱਚ ਪਰਿਣੀਤੀ ਚੋਪੜਾ ਨਾਲ ਆਉਣ ਲਈ ਤਿਆਰ ਹਨ। ਇਮਤਿਆਜ਼ ਦੁਆਰਾ ਨਿਰਦੇਸ਼ਤ 'ਚਮਕੀਲਾ' ਦੋ ਪ੍ਰਸਿੱਧ ਪੰਜਾਬੀ ਗਾਇਕ-ਗਾਇਕਾ ਅਮਰਜੋਤ ਕੌਰ ਅਤੇ ਅਮਰ ਸਿੰਘ ਚਮਕੀਲਾ ਦੇ ਆਲੇ ਦੁਆਲੇ ਘੁੰਮਦੀ ਹੈ। ਪਰਿਣੀਤੀ ਚੋਪੜਾ ਅਮਰਜੋਤ ਦਾ ਕਿਰਦਾਰ ਨਿਭਾਏਗੀ, ਉੱਥੇ ਹੀ ਦਿਲਜੀਤ ਚਮਕੀਲਾ ਦਾ ਕਿਰਦਾਰ ਨਿਭਾਏਗਾ। ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੀ ਪਤਨੀ ਅਮਰਜੋਤ ਕੌਰ ਨੂੰ 8 ਮਾਰਚ 1988 ਨੂੰ ਉਨ੍ਹਾਂ ਦੇ ਸੰਗੀਤਕ ਬੈਂਡ ਦੇ ਮੈਂਬਰਾਂ ਸਮੇਤ ਕਤਲ ਕਰ ਦਿੱਤਾ ਗਿਆ ਸੀ।
ਵਰਕਫੰਟ ਦੀ ਗੱਲ ਕਰੀਏ ਤਾਂ ਦਿਲਜੀਤ ਨੂੰ ਹਾਲ ਹੀ ਵਿੱਚ ਨੈੱਟਫਲਿਕਸ ਦੀ ਫਿਲਮ 'ਜੋਗੀ' ਵਿੱਚ ਦੇਖਿਆ ਗਿਆ ਸੀ, ਜੋ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਵਿੱਚ ਸਿੱਖ ਭਾਈਚਾਰੇ ਦੇ ਦੁੱਖ ਦੀ ਪੜਚੋਲ ਕਰਦੀ ਹੈ। ਅਕਤੂਬਰ 1984 ਵਿੱਚ ਰਾਸ਼ਟਰੀ ਰਾਜਧਾਨੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਹਿੰਸਾ ਭੜਕ ਗਈ, ਜਿਸ ਵਿੱਚ ਪੂਰੇ ਭਾਰਤ ਵਿੱਚ 3,000 ਤੋਂ ਵੱਧ ਸਿੱਖ ਮਾਰੇ ਗਏ। ਇਸ ਤੋਂ ਇਲਾਵਾ ਉਹ ਪੰਜਾਬੀ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' ਵਿੱਚ ਵੀ ਨਜ਼ਰ ਆਏ ਸੀ। ਅਮਰਜੀਤ ਸਿੰਘ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਸਰਗੁਣ ਮਹਿਤਾ ਅਤੇ ਸੋਹੇਲ ਅਹਿਮਦ ਵੀ ਮੁੱਖ ਭੂਮਿਕਾਵਾਂ ਵਿੱਚ ਸਨ।
ਨਵੇਂ ਸਾਲ ਦਾ ਜਸ਼ਨ: ਅੱਜ ਯਾਨੀ 31 ਦਸੰਬਰ ਨੂੰ ਗਾਇਕ ਸੁਰਾਂ ਦੀ ਮਹਿਫ਼ਲ ਨਾਲ ਨਵੇਂ ਸਾਲ ਨੂੰ ਜੀ ਆਇਆ ਆਖਣ ਲਈ ਗਾਇਕ ਰਾਜਸਥਾਨ ਦੇ ਗੁਲਾਬੀ ਸ਼ਹਿਰ ਯਾਨੀ ਕਿ ਜੈਪੁਰ ਵਿਚ ਲਾਈਵ ਕਨਸਰਟ ਕਰ ਰਹੇ ਹਨ। ਜਿਹਨਾਂ ਨੂੰ ਵੇਖਣ ਲਈ ਹਰ ਕੋਈ ਉਤਸ਼ਾਹਿਤ ਹੈ।
ਇਹ ਵੀ ਪੜ੍ਹੋ:New Year Special: 31 ਦਸੰਬਰ ਦੀ ਰਾਤ ਨੂੰ ਸੁਰਾਂ ਦੀ ਮਹਿਫ਼ਲ ਲਾਉਣ ਆ ਰਹੇ ਨੇ ਤੁਹਾਡੇ ਪਸੰਦ ਦੇ ਗਾਇਕ, ਜਾਣੋ ਪੂਰਾ ਵੇਰਵਾ