ਚੰਡੀਗੜ੍ਹ: ਪਿਛਲਾ ਸਾਲ ਪੰਜਾਬੀ ਸਿਨੇਮਾ ਲਈ ਭਾਵੇਂ ਵਧੀਆ ਨਹੀਂ ਰਿਹਾ ਸੀ, ਪਰ ਹੁਣ ਇਸ ਸਾਲ ਬੈਕ ਟੂ ਬੈਕ ਫਿਲਮਾਂ ਰਿਲੀਜ਼ ਹੋ ਰਹੀਆਂ ਹਨ, ਹਾਲ ਹੀ ਵਿੱਚ ਦਿਲਜੀਤ ਦੁਸਾਂਝ ਦੀ ਫਿਲਮ ਜੋਗੀ ਰਿਲੀਜ਼ ਹੋਈ ਸੀ ਅਤੇ ਹੁਣ ਗਾਇਕ ਅਤੇ ਅਦਾਕਾਰ ਦੀ ਫਿਲਮ 'ਬਾਬਾ ਭੰਗੜਾ ਪਾਉਂਦੇ ਨੇ' ਦਾ ਟ੍ਰਲੇਰ ਰਿਲੀਜ਼( Babe Bhangra Paunde Ne trailer release) ਹੋ ਗਿਆ ਹੈ। ਫਿਲਮ ਵਿੱਚ ਹਾਸਾ, ਮਜ਼ਾਕ ਅਤੇ ਹੋਰ ਕਈ ਤਰ੍ਹਾਂ ਦਾ ਰੰਗ ਹਨ, ਜਿਹੜੇ ਕਿ ਤੁਹਾਨੂੰ ਹਸਾ ਹਸਾ ਕੇ ਦੂਹਰੇ ਕਰਨ ਵਾਲੇ ਹਨ।
ਇਸ ਫਿਲਮ ਦਾ ਨਿਰਦੇਸ਼ਨ ਅਮਰਜੀਤ ਸਿੰਘ ਸਾਰੋਂ ਨੇ ਕੀਤਾ ਹੈ ਅਤੇ ਦਲਜੀਤ ਥਿੰਦ ਅਤੇ ਦਿਲਜੀਤ ਦੁਸਾਂਝ ਦੁਆਰਾ ਨਿਰਮਿਤ ਹੈ। ਫਿਲਮ ਵਿੱਚ ਦਿਲਜੀਤ ਦੁਸਾਂਝ ਅਤੇ ਸਰਗੁਣ ਮਹਿਤਾ ਹਨ, ਇਸ ਤੋਂ ਇਲਾਵਾ ਸੋਹੇਲ ਅਹਿਮਦ, ਗੁਰਪ੍ਰੀਤ ਭੰਗੂ, ਬਲਿੰਦਰ ਜੌਹਲ, ਜੱਸਿਕਾ ਗਿੱਲ, ਸੰਗਤਾਰ ਸਿੰਘ, ਲਖਨ ਪਾਲ, ਬੀਕੇ ਸਿੰਘ ਰੱਖੜਾ, ਦਵਿੰਦਰ ਦੇਵ ਢਿੱਲੋਂ, ਅਵਤਾਰ ਸਿੰਘ ਗਿੱਲ, ਡਾਕਟਰ ਪ੍ਰਗਟ ਸਿੰਘ ਭੁਰਜੀ ਹਨ।
- " class="align-text-top noRightClick twitterSection" data="">
ਫਿਲਮ 5 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ। ਦਿਲਜੀਤ ਦੇ ਕੰਮ ਦੀ ਗੱਲ ਕਰੀਏ ਤਾਂ ਹਾਲ ਹੀ ਗਾਇਕ ਦੀ ਫਿਲਮ ਜੋਗੀ ਨੈਟਫਿਲਕਸ ਉਤੇ ਰਿਲੀਜ਼ ਹੋਈ ਹੈ, ਇਸ ਤੋਂ ਇਲਾਵਾ ਗਾਇਕ ਹੋਰ ਵੀ ਕਈ ਫਿਲਮਾਂ ਵਿੱਚ ਨਜ਼ਰ ਆਉਣ ਵਾਲਾ ਹੈ। ਸਰਗੁਣ ਮਹਿਤਾ ਦੀ ਗੱਲ਼ ਕਰੀਏ ਤਾਂ ਅਦਾਕਾਰਾ ਦੀ 16 ਸਤੰਬਰ ਨੂੰ ਫਿਲਮ ਮੋਹ ਰਿਲੀਜ਼ ਹੋਈ ਹੈ, ਜਿਸ ਕਾਰਨ ਸਰਗੁਣ ਦੀ ਕਾਫੀ ਤਾਰੀਫ਼ ਹੋ ਰਹੀ ਹੈ ਇਸ ਫਿਲਮ ਵਿੱਚ ਅਦਾਕਾਰਾ ਨਾਲ ਗਿਤਾਜ ਬਿੰਦਰਖੀਆ ਨੇ ਕਿਰਦਾਰ ਨਿਭਾਇਆ ਸੀ।
ਇਹ ਵੀ ਪੜ੍ਹੋ:Zwigato Trailer Out: ਕਪਿਲ ਸ਼ਰਮਾ ਦੀ ਫਿਲਮ 'zwigato' ਦਾ ਟ੍ਰੇਲਰ ਰਿਲੀਜ਼, ਕਾਮੇਡੀਅਨ ਨੇ ਜਿੱਤਿਆ ਦਿਲ