ETV Bharat / entertainment

Dinesh Phadnis: CID ਟੀਮ ਨੇ 'ਫਰੈਡਰਿਕਸ' ਨੂੰ ਦਿੱਤੀ ਹੰਝੂਆਂ ਨਾਲ ਸ਼ਰਧਾਂਜਲੀ, ਕਿਹਾ- ਅਸੀਂ ਤੁਹਾਨੂੰ ਬਹੁਤ ਯਾਦ ਕਰਦੇ ਆ ਫਰੈਡੀ ਸਰ - ਦਿਨੇਸ਼ ਫਡਨਿਸ

Cid Team Pay Tribute To Dinesh Phadnis: ਮਸ਼ਹੂਰ ਸ਼ੋਅ CID ਵਿੱਚ ਫਰੈਡਰਿਕਸ ਦਾ ਕਿਰਦਾਰ ਨਿਭਾ ਕੇ ਹਰ ਘਰ ਵਿੱਚ ਮਸ਼ਹੂਰ ਹੋਏ ਦਿਨੇਸ਼ ਫਡਨਿਸ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਹੈ, ਜਿਸ ਕਾਰਨ ਸੀਆਈਡੀ ਵਿੱਚ ਉਨ੍ਹਾਂ ਦੇ ਸਹਿ-ਕਲਾਕਾਰ ਸਦਮੇ ਵਿੱਚ ਹਨ, ਉਨ੍ਹਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਦਿਨੇਸ਼ ਨੂੰ ਸ਼ਰਧਾਂਜਲੀ ਦਿੱਤੀ ਹੈ।

Cid Team Pay Tribute To Dinesh Phadnis
Cid Team Pay Tribute To Dinesh Phadnis
author img

By ETV Bharat Entertainment Team

Published : Dec 6, 2023, 11:23 AM IST

ਮੁੰਬਈ (ਬਿਊਰੋ): 'ਸੀਆਈਡੀ' ਦੇ ਅਦਾਕਾਰ ਫਰੈਡਰਿਕਸ ਉਰਫ਼ ਦਿਨੇਸ਼ ਫਡਨਿਸ ਦੀ 5 ਦਸੰਬਰ ਨੂੰ ਲੀਵਰ ਖਰਾਬ ਹੋਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੇ ਸਹਿ-ਸਿਤਾਰਿਆਂ ਅਜੇ ਨਾਗਰਥ, ਸ਼ਰਧਾ ਮੁਸਲੇ, ਸ਼ਿਵਾਜੀ ਸਾਤਮ ਅਤੇ ਤਾਨਿਆ ਅਬਰੋਲ ਸਮੇਤ ਹੋਰਨਾਂ ਨੇ ਉਨ੍ਹਾਂ ਨੂੰ ਭਾਵਪੂਰਤ ਸ਼ਰਧਾਂਜਲੀ ਭੇਂਟ ਕੀਤੀ ਹੈ।

'ਸੀਆਈਡੀ' 'ਚ ਫਰੈਡਰਿਕਸ ਉਰਫ ਫਰੈਡੀ ਕੁਝ ਦਿਨਾਂ ਤੋਂ ਹਸਪਤਾਲ 'ਚ ਦਾਖਲ ਸੀ, ਜਿਸ ਤੋਂ ਬਾਅਦ ਲੀਵਰ ਖਰਾਬ ਹੋਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੇ ਬੇਵਕਤ ਦੇਹਾਂਤ ਨਾਲ ਉਨ੍ਹਾਂ ਦੇ ਦੋਸਤਾਂ, ਪਰਿਵਾਰ ਅਤੇ ਸੀਆਈਡੀ ਦੇ ਸਹਿ-ਅਦਾਕਾਰ ਸਦਮੇ ਵਿੱਚ ਹਨ।

ਦਿਨੇਸ਼ ਫਡਨਿਸ 57 ਸਾਲ ਦੇ ਸਨ, ਉਨ੍ਹਾਂ ਦੀ ਮੌਤ ਦੀ ਪੁਸ਼ਟੀ ਸਹਿ-ਅਦਾਕਾਰ ਦਯਾਨੰਦ ਸ਼ੈੱਟੀ ਨੇ ਕੀਤੀ ਸੀ। ਮੰਗਲਵਾਰ ਨੂੰ 'ਸੀਆਈਡੀ' 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਜੇ ਨਾਗਰਥ ਨੇ ਇੰਸਟਾਗ੍ਰਾਮ 'ਤੇ ਦਿਨੇਸ਼ ਨਾਲ ਤਸਵੀਰਾਂ ਪੋਸਟ ਕੀਤੀਆਂ ਅਤੇ ਲਿਖਿਆ, 'ਵਿਸ਼ਵਾਸ ਨਹੀਂ ਆ ਰਿਹਾ ਕਿ ਤੁਸੀਂ ਸਾਨੂੰ ਛੱਡ ਕੇ ਚਲੇ ਗਏ। ਫਰੈਡੀ ਸਰ, ਤੁਸੀਂ ਹਮੇਸ਼ਾ ਸਾਡੇ ਦਿਲਾਂ ਵਿੱਚ ਹੋ।' ਓਮ ਸ਼ਾਂਤੀ ਨੋਟ ਦੇ ਨਾਲ ਅਜੇ ਨੇ 'ਸੀਆਈਡੀ' ਦੇ ਸੈੱਟ ਤੋਂ ਦਿਨੇਸ਼ ਨਾਲ ਆਪਣੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

ਸ਼ੋਅ 'ਚ ਡਾਕਟਰ ਤਾਰਿਕਾ ਦੀ ਭੂਮਿਕਾ ਨਿਭਾਉਣ ਵਾਲੀ ਸ਼ਰਧਾ ਮੁਸਲੇ ਨੇ ਇੰਸਟਾਗ੍ਰਾਮ 'ਤੇ ਲਿਖਿਆ, 'ਅਸੀਂ ਤੁਹਾਨੂੰ ਬਹੁਤ ਮਿਸ ਕਰਾਂਗੇ ਫਰੈਡੀ ਸਰ।' ਉਥੇ ਹੀ ਏਸੀਪੀ ਪ੍ਰਦਿਊਮਨ ਉਰਫ ਸ਼ਿਵਾਜੀ ਸਾਤਮ ਨੇ ਦਿਨੇਸ਼ ਦੀਆਂ ਤਸਵੀਰਾਂ ਦਾ ਕੋਲਾਜ ਪੋਸਟ ਕਰਦੇ ਹੋਏ ਲਿਖਿਆ, 'ਦਿਨੇਸ਼ ਫਡਨਿਸ, ਸਧਾਰਨ, ਨਿਮਰ, ਪਿਆਰਾ।'

ਇਸ ਤੋਂ ਇਲਾਵਾ 'ਸੀਆਈਡੀ' 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਵੇਕ ਮਸ਼ਰੂ ਨੇ ਦਿਨੇਸ਼ ਨਾਲ ਆਪਣੀ ਇੱਕ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, 'ਮਿਸ ਯੂ ਫਰੈਡੀ ਸਰ'। ਤਾਨਿਆ ਅਬਰੋਲ, ਜੋ ਬਾਅਦ ਵਿੱਚ ਪ੍ਰਸਿੱਧ ਟੀਵੀ ਸ਼ੋਅ ਵਿੱਚ ਸ਼ਾਮਲ ਹੋਈ ਸੀ, ਉਸ ਨੇ ਮਰਹੂਮ ਅਦਾਕਾਰ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਇੱਕ ਲੰਮਾ ਨੋਟ ਵੀ ਲਿਖਿਆ।

ਤਾਨੀਆ ਨੇ ਦਿਨੇਸ਼ ਨਾਲ ਕੰਮ ਕਰਨ ਦੇ ਆਪਣੇ ਤਜ਼ਰਬੇ ਨੂੰ ਵੀ ਯਾਦ ਕੀਤਾ। ਤਾਨੀਆ ਨੇ ਲਿਖਿਆ, 'ਅਸੀਂ ਸਾਰੇ ਉਸ ਨੂੰ ਪਿਆਰ ਨਾਲ ਫਰੈਡੀ ਸਰ ਕਹਿ ਕੇ ਬੁਲਾਉਂਦੇ ਸੀ। ਇੱਕ ਅਜਿਹਾ ਵਿਅਕਤੀ ਜਿਸਨੇ ਬਹੁਤ ਸਾਰੇ ਲੋਕਾਂ ਨੂੰ ਹਸਾਇਆ, ਚਾਹੇ ਉਹ ਆਨਸਕ੍ਰੀਨ ਸੀ ਜਾਂ ਅਸਲ ਜ਼ਿੰਦਗੀ ਵਿੱਚ ਅਤੇ ਹੁਣ ਜਦੋਂ ਤੁਸੀਂ ਚਲੇ ਗਏ ਹੋ। ਸਾਰੀਆਂ ਕਹਾਣੀਆਂ ਅਤੇ ਘਟਨਾਵਾਂ ਬਾਰੇ ਸੋਚਣਾ ਪਰ ਨਮ ਅੱਖਾਂ ਨਾਲ। ਭਾਵਨਾਵਾਂ ਦਾ ਇੱਕ ਰੋਲਰ ਕੋਸਟਰ। ਤੁਹਾਡੀ ਅੱਗੇ ਦੀ ਯਾਤਰਾ ਸ਼ਾਂਤੀਪੂਰਨ ਹੋਵੇ।'

ਅਦਾਕਾਰਾ ਨੇ ਅੱਗੇ ਲਿਖਿਆ, 'ਤੁਹਾਨੂੰ ਨਾ ਸਿਰਫ਼ ਸਾਡੇ ਅਤੇ ਤੁਹਾਡੇ ਪਰਿਵਾਰ ਦੁਆਰਾ, ਸਗੋਂ ਤੁਹਾਡੇ ਲੱਖਾਂ ਪ੍ਰਸ਼ੰਸਕਾਂ ਦੁਆਰਾ ਵੀ ਯਾਦ ਕੀਤਾ ਜਾਵੇਗਾ। ਤੁਸੀਂ ਮੈਨੂੰ ਇਹ ਸ਼ਬਦ 'ਬੈਦਾ' ਸਿਖਾਇਆ ਹੈ ਜਿਸਦਾ ਅਰਥ ਹੈ ਅੰਡੇ। ਮੈਨੂੰ ਤੁਹਾਡਾ ਦਿੱਤਾ ਨਾਮ ਬਹੁਤ ਪਸੰਦ ਆਇਆ, ਸ਼ੰਭੂ ਸ਼ਿਕਾਰੀ ਅਤੇ ਸ਼ਿਵਾਜੀ ਸਤਮ ਸਰ ਦੁਆਰਾ ਕਦੇ-ਕਦਾਈਂ ਫੋਟੋਸ਼ੂਟ। ਤੁਹਾਨੂੰ ਯਾਦ ਰੱਖਣ ਲਈ ਬਹੁਤ ਸਾਰੀਆਂ ਕਹਾਣੀਆਂ ਹਨ। ਅਲਵਿਦਾ ਸਰ, ਤੁਹਾਨੂੰ ਕਦੇ ਨਹੀਂ ਭੁੱਲ ਸਕਦੇ।'

ਉਲੇਖਯੋਗ ਹੈ ਕਿ ਦਿਨੇਸ਼ ਫਡਨਿਸ ਨੂੰ 1 ਦਸੰਬਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। 'ਸੀਆਈਡੀ' ਵਿੱਚ ਦਿਨੇਸ਼ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਨ ਵਾਲੇ ਦਯਾਨੰਦ ਸ਼ੈੱਟੀ ਅਦਾਕਾਰ ਦੀ ਸਿਹਤ ਬਾਰੇ ਅਪਡੇਟਸ ਸ਼ੇਅਰ ਕਰ ਰਹੇ ਸਨ। ਖਬਰਾਂ ਮੁਤਾਬਕ ਦਿਨੇਸ਼ ਫਡਨਿਸ ਦੀ 5 ਦਸੰਬਰ ਨੂੰ ਸਵੇਰੇ 12:08 ਵਜੇ ਮੁੰਬਈ ਦੇ ਤੁੰਗਾ ਹਸਪਤਾਲ 'ਚ ਮੌਤ ਹੋ ਗਈ ਸੀ। ਉਸ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਬੀਤੀ ਰਾਤ ਉਸ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.