ਚੰਡੀਗੜ੍ਹ: ਹਾਸਾ ਨਾ ਸਿਰਫ਼ ਮਾਹੌਲ ਨੂੰ ਬਿਹਤਰ ਬਣਾਉਂਦਾ ਆ ਸਗੋਂ ਇਹ ਸਰੀਰਕ ਅਤੇ ਮਾਨਸਿਕ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਹਾਸਾ ਲਗਾਤਾਰ ਸਕਾਰਾਤਮਕ ਹਾਰਮੋਨ ਛੱਡਦਾ ਹੈ। ਇਸ ਨਾਲ ਬੀਪੀ ਵੀ ਘੱਟ ਹੁੰਦਾ ਹੈ ਅਤੇ ਪਾਲੀਵੁੱਡ ਦਾ ਤਾਂ ਹਾਸੇ ਨਾਲ ਪੁਰਾਣਾ ਸੰਬੰਧ ਹੈ, ਇਥੇ ਬਹੁਤ ਸਾਰੇ ਅਜਿਹੇ ਕਲਾਕਰ ਹਨ, ਜਿਹੜੇ ਕਿ ਆਪਣੀ ਕਾਮੇਡੀ ਨਾਲ ਤੁਹਾਨੂੰ ਹੱਸਣ ਲਈ ਮਜ਼ੂਬਰ ਕਰ ਦਿੰਦੇ ਹਨ, ਜ਼ਿਆਦਾਤਰ ਫਿਲਮ ਦਰਸ਼ਕ ਸਿਰਫ ਕਾਮੇਡੀ ਫਿਲਮਾਂ ਦੇਖਣਾ ਪਸੰਦ ਕਰਦੇ ਹਨ ਪਰ ਆਮ ਤੌਰ 'ਤੇ ਕਾਮੇਡੀਅਨ ਦੇ ਨਾਂ ਨਹੀਂ ਜਾਣਦੇ ਅਤੇ ਉਨ੍ਹਾਂ ਨੇ ਕਿਹੜੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਉਸ ਫਿਲਮ ਨੂੰ ਸੁਪਰ ਹਿੱਟ ਬਣਾਇਆ।
ਅਸੀਂ ਇਥੇ ਇੱਕ ਲਿਸਟ ਲੈ ਕੇ ਆਏ ਹਾਂ, ਜਿਸ ਵਿੱਚ ਅਸੀਂ ਤੁਹਾਡੇ ਨਾਲ ਪੰਜਾਬੀ ਦੇ ਉਹਨਾਂ ਦਿੱਗਜ ਕਾਮੇਡੀਅਨ ਦੀ ਚਰਚਾ ਕਰਾਂਗੇ, ਜਿਹਨਾਂ ਨੇ ਆਪਣੀ ਕਾਮੇਡੀਅਨ ਨਾਲ ਨਿਰਾਸ਼ ਬੰਦੇ ਦੇ ਮੂੰਹ ਉਤੇ ਵੀ ਹਾਸਾ ਲਿਆ ਦਿੱਤਾ, ਜੀ ਹਾਂ...ਅਸੀਂ ਗੱਲ ਕਰ ਰਹੇ ਹਾਂ, ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਜਸਵਿੰਦਰ ਭੁੱਲਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਰਾਣਾ ਜੰਗ ਬਹਾਦਰ, ਰਾਣਾ ਰਣਬੀਰ, ਬਿੰਨੂ ਢਿੱਲੋਂ, ਹਾਰਬੀ ਸੰਘਾ ਅਤੇ ਗਿੱਪੀ ਗਰੇਵਾਲ।
ਕਰਮਜੀਤ ਅਨਮੋਲ: ਕਰਮਜੀਤ ਅਨਮੋਲ ਇੱਕ ਭਾਰਤੀ ਅਦਾਕਾਰ, ਕਾਮੇਡੀਅਨ, ਗਾਇਕ ਅਤੇ ਫਿਲਮ ਨਿਰਮਾਤਾ ਹੈ ਜੋ ਪੰਜਾਬੀ ਮਨੋਰੰਜਨ ਜਗਤ ਵਿੱਚ ਐਕਟਿਵ ਹੈ। ਉਸਨੇ 'ਲਾਵਾਂ ਫੇਰੇ' ਅਤੇ 'ਕੈਰੀ ਆਨ ਜੱਟਾ 2' ਸਮੇਤ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਸਾਲ ਅਦਾਕਾਰ ਦੀਆਂ 'ਮੌਜਾਂ ਹੀ ਮੌਜਾਂ' ਅਤੇ 'ਕੈਰੀ ਆਨ ਜੱਟਾ 3' ਚਰਚਾ ਵਿੱਚ ਹਨ।
ਸਰਦਾਰ ਸੋਹੀ: ਸਰਦਾਰ ਸੋਹੀ ਇੱਕ ਪੰਜਾਬੀ ਅਦਾਕਾਰ ਅਤੇ ਲੇਖਕ ਹੈ। ਉਹ ਧੂਰੀ ਨੇੜੇ ਪਲਾਸੌਰ ਦਾ ਰਹਿਣ ਵਾਲਾ ਹੈ। ਅਦਾਕਾਰ 'ਬਾਗੀ', 'ਦਿ ਲੀਜੈਂਡ ਆਫ਼ ਭਗਤ ਸਿੰਘ' ਅਤੇ 'ਅਰਦਾਸ' ਲਈ ਮਸ਼ਹੂਰ ਹੈ। ਸੋਹੀ ਨੇ ਆਪਣੇ ਪੰਜਾਬੀ ਫਿਲਮੀ ਕਰੀਅਰ ਦੀ ਸ਼ੁਰੂਆਤ 'ਲੌਂਗ ਦਾ ਲਿਸ਼ਕਾਰਾ' ਨਾਲ ਕੀਤੀ ਸੀ, ਜੋ 1986 ਵਿੱਚ ਰਿਲੀਜ਼ ਹੋਈ ਸੀ।
ਰਾਣਾ ਜੰਗ ਬਹਾਦਰ: ਰਾਣਾ ਜੰਗ ਬਹਾਦਰ ਇੱਕ ਭਾਰਤੀ ਅਦਾਕਾਰ ਹੈ, ਜੋ 'ਨਾਇਕ: ਦਿ ਰੀਅਲ ਹੀਰੋ', 'ਗੁੰਡਾ' ਅਤੇ ਮੰਜੇ ਬਿਸਤਰੇ ਵਿੱਚ ਆਪਣੀ ਕਾਮੇਡੀ ਲਈ ਜਾਣਿਆ ਜਾਂਦਾ ਹੈ।
ਰਾਣਾ ਰਣਬੀਰ ਸਿੰਘ: ਰਾਣਾ ਰਣਬੀਰ ਸਿੰਘ ਇੱਕ ਭਾਰਤੀ ਅਦਾਕਾਰ ਹੈ ਜੋ ਪੰਜਾਬੀ ਫਿਲਮ ਇੰਡਸਟਰੀ ਵਿੱਚ ਕੰਮ ਕਰ ਰਿਹਾ ਹੈ। ਰਾਣਾ ਰਣਬੀਰ ਪੰਜਾਬੀ ਵਿੱਚ ਹਾਸੇ, ਸੀਰੀਅਸ ਸਾਰੇ ਤਰ੍ਹਾਂ ਦੇ ਚਰਿੱਤਰਾਂ ਲਈ ਜਾਣਿਆ ਜਾਂਦਾ ਹੈ। ਅੱਜ ਕੱਲ੍ਹ ਅਦਾਕਾਰ ਨਾਟਕ 'ਮਾਸਟਰ ਜੀ' ਨੂੰ ਲੈ ਕੇ ਚਰਚਾ ਵਿੱਚ ਹਨ।
ਬਿੰਨੂ ਢਿੱਲੋਂ : ਬਿੰਨੂ ਢਿੱਲੋਂ ਇੱਕ ਭਾਰਤੀ ਅਦਾਕਾਰ ਹੈ ਜੋ ਪੰਜਾਬੀ ਸਿਨੇਮਾ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਬਿੰਨੂ ਢਿੱਲੋਂ ਇੱਕ ਚੰਗਾ ਕਾਮੇਡੀਅਨ ਹੈ। ਇੰਨੀ ਦਿਨੀਂ ਅਦਾਕਾਰ ਕਈ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਹੈ, ਜਿਸ ਵਿੱਚ 'ਮੌਜਾਂ ਹੀ ਮੌਜਾਂ', 'ਗੋਲਗੱਪੇ', 'ਕੈਰੀ ਆਨ ਜੱਟਾ 3' ਸ਼ਾਮਿਲ ਹੈ।
ਹਾਰਬੀ ਸੰਘਾ: ਹਾਰਬੀ ਸੰਘਾ ਪਾਲੀਵੁੱਡ ਦਾ ਬੇਹਤਰੀਨ ਅਦਾਕਾਰ, ਕਾਮੇਡੀਅਨ ਹੈ। ਉਸਨੇ 2004 ਵਿੱਚ ਇੱਕ ਕਾਮੇਡੀਅਨ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਫਿਲਮ 'ਆਸਾਂ ਨੂੰ ਮਾਨ ਵਤਨਾਂ ਦਾ' ਨਾਲ ਇੱਕ ਅਦਾਕਾਰ ਬਣ ਗਿਆ। ਉਹ ਮੁੱਖ ਤੌਰ 'ਤੇ ਪੰਜਾਬੀ ਸਿਨੇਮਾ ਵਿੱਚ ਸਹਾਇਕ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਅਦਾਕਾਰ ਦੀ ਹਾਲ ਹੀ ਵਿੱਚ ਗਿੱਪੀ ਗਰੇਵਾਲ ਨਾਲ ਫਿਲਮ 'ਹਨੀਮੂਨ' ਰਿਲੀਜ਼ ਹੋਈ ਸੀ।
ਗੁਰਪ੍ਰੀਤ ਘੁੱਗੀ: ਗੁਰਪ੍ਰੀਤ ਸਿੰਘ ਵੜੈਚ ਭਾਵ ਕਿ ਗੁਰਪ੍ਰੀਤ ਘੁੱਗੀ, ਘੁੱਗੀ ਇੱਕ ਅਦਾਕਾਰ, ਕਾਮੇਡੀਅਨ ਹੈ। ਉਹ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਆਪਣੇ ਕੰਮਾਂ ਲਈ ਜਾਣਿਆ ਜਾਂਦਾ ਹੈ। ਇੰਨੀ ਦਿਨੀਂ ਅਦਾਕਾਰ ਤਾਨੀਆ ਨਾਲ ਫਿਲਮ 'ਕਣਕਾਂ ਦੇ ਉਹਲੇ' ਨੂੰ ਲੈ ਕੇ ਚਰਚਾ ਵਿੱਚ ਹੈ।
ਜਸਵਿੰਦਰ ਭੱਲਾ: ਜਸਵਿੰਦਰ ਭੱਲਾ ਭਾਰਤੀ ਅਦਾਕਾਰ ਅਤੇ ਕਾਮੇਡੀਅਨ ਹੈ। ਅਦਾਕਾਰ ਦੀ ਕਾਮੇਡੀ ਰੋਂਦੇ ਬੰਦੇ ਨੂੰ ਵੀ ਹਸਾ ਸਕਦੀ ਹੈ, ਭੱਲਾ ਦੀਲ ਅਦਾਕਾਰਾ ਉਪਾਸਨਾ ਸਿੰਘ ਨਾਲ ਕਾਫੀ ਚੰਗੀ ਕੈਮਿਸਟਰੀ ਦੇਖਣ ਨੂੰ ਮਿਲੀ ਸੀ।
ਬੀ.ਐਨ. ਸ਼ਰਮਾ: ਬੀ.ਐਨ. ਸ਼ਰਮਾ ਇੱਕ ਭਾਰਤੀ ਅਦਾਕਾਰ ਹੈ। ਅਦਾਕਾਰ 'ਜੱਟ ਐਂਡ ਜੂਲੀਅਟ' ਅਤੇ 'ਕੈਰੀ ਆਨ ਜੱਟਾ' ਵਰਗੀਆਂ ਫਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। 17 ਫਰਵਰੀ ਨੂੰ ਅਦਾਕਾਰ ਦੀ ਬਿਨੂੰ ਢਿਲੋਂ ਨਾਲ ਫਿਲਮ 'ਗੋਲਗੱਪੇ' ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ:ਗਾਇਕੀ ਤੋਂ ਅਦਾਕਾਰੀ ਵੱਲ ਕਿਵੇਂ ਮੁੜੇ ਸਤਿੰਦਰ ਸਰਤਾਜ, 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਕੀਤਾ ਖੁਲਾਸਾ