ਚੰਡੀਗੜ੍ਹ: ਹਿੰਦੀ ਸਿਨੇਮਾ ਦੇ ਉੱਚਕੋਟੀ ਅਤੇ ਕਾਮਯਾਬ ਸਟਾਰਜ਼ ਵਿੱਚ ਆਪਣਾ ਨਾਂ ਦਰਜ ਕਰਵਾ ਚੁੱਕੇ ਹਨ ਐਕਟਰ ਰਣਦੀਪ ਹੁੱਡਾ, ਜੋ ਇੰਨ੍ਹੀਂ ਦਿਨ੍ਹੀਂ ਆਪਣੇ ਵਿਸ਼ੇਸ਼ ਦੌਰੇ ਅਧੀਨ ਆਸਾਮ ਪੁੱਜੇ ਹੋਏ ਹਨ, ਜਿਸ ਦੌਰਾਨ ਉਹ ਇਸ ਖਿੱਤੇ ਦੇ ਆਪਣੇ ਡਰੀਮ ਸ਼ਹਿਰਾਂ ਦੀ ਸੁੰਦਰਤਾ ਦਾ ਰੱਜਵਾ ਆਨੰਦ ਮਾਣ (Randeep Hooda In Assam Arunachal) ਰਹੇ ਹਨ।
ਹਾਲ ਹੀ ਵਿੱਚ ਰਿਲੀਜ਼ ਹੋਏ ਬੀ ਪਰਾਕ ਦੇ ਨਵੇਂ ਗਾਣੇ ਸੰਬੰਧਤ ਆਪਣੇ ਬਹੁ-ਚਰਚਿਤ ਮਿਊਜ਼ਿਕ ਵੀਡੀਓ ‘ਜ਼ੋਹਰਾਜਾਬੀਨ’ ਨਾਲ ਕਾਮਯਾਬੀ ਦਾ ਇੱਕ ਹੋਰ ਸ਼ਾਨਦਾਰ ਅਧਿਆਏ ਤੈਅ ਕਰਨ ਵਿੱਚ ਸਫ਼ਲ ਰਹੇ ਇਹ ਬੇਹਤਰੀਨ ਐਕਟਰ ਇੰਨੀਂ ਦਿਨੀਂ ਅਰੁਣਾਂਚਲ ਪ੍ਰਦੇਸ਼ ਅਤੇ ਗੁਹਾਟੀ ਹਿੱਸਿਆਂ ਵਿਖੇ ਵੀ ਕੁਝ ਸਮਾਂ ਬਿਤਾਉਣਗੇ।
ਉਕਤ ਟੂਰ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਅਦਾਕਾਰ ਰਣਦੀਪ ਹੁੱਡਾ ਅਨੁਸਾਰ ਮਨਮੋਹਕ ਅਤੇ ਹਰੇ ਭਰੇ ਖੁਸ਼ਹਾਲੀ ਭਰਪੂਰ ਪਹਾੜ੍ਹਾਂ ਦੀ ਧਰਤੀ ਮੈਨੂੰ ਹਮੇਸ਼ਾ ਆਪਣੀ ਵੱਲ ਖਿੱਚਦੀ ਰਹਿੰਦੀ ਹੈ, ਜਿਸ ਦੇ ਮੱਦੇਨਜ਼ਰ ਜਦ ਵੀ ਕੁਝ ਫੁਰਸਤ ਦਾ ਸਮਾਂ ਮਿਲਦਾ ਹੈ ਤਾਂ ਕੁੱਲੂ ਮਨਾਲੀ, ਲੇਹ ਲੱਦਾਖ, ਜੰਮੂ ਕਸ਼ਮੀਰ ਜਾਂ ਫਿਰ ਇਹ ਆਸਾਮੀ ਖੇਤਰ ਵਿੱਚ ਆਉਣਾ ਅਤੇ ਇਥੋਂ ਦੀਆਂ ਦਿਲਕਸ਼ ਵਾਦੀਆਂ (Randeep Hooda In Assam Arunachal) ਵਿੱਚ ਅਨਮੋਲ ਪਲ੍ਹ ਬਿਤਾਉਣਾ ਬੇਹੱਦ ਪਸੰਦ ਕਰਦਾ ਹਾਂ।
ਉਨ੍ਹਾਂ ਦੱਸਿਆ ਕਿ ਇਸ ਸਵਰਗ ਜਿਹੀ ਜਗ੍ਹਾ 'ਤੇ ਆਉਣ ਲਈ ਸੱਦਾ ਪੱਤਰ ਦੇਣ ਲਈ ਇੱਥੋਂ ਦੇ ਮਾਣਯੋਗ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ ਅਤੇ ਇੱਥੋਂ ਦੇ ਸੱਭਿਆਚਾਰਕ ਅਤੇ ਕਲਾ ਖਿੱਤੇ ਨਾਲ ਜੁੜੀਆਂ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ, ਜਿੰਨ੍ਹਾਂ ਦੀ ਬਦੌਂਲਤ ਆਪਣੇ ਇਸ ਸੁਫ਼ਨਿਆਂ ਦੇ ਕੁਝ ਹੋਰ ਸ਼ਹਿਰਾਂ ਵਿੱਚ ਆਉਣ ਦਾ ਅਵਸਰ ਮਿਲਿਆ ਹੈ।
- Jaswant Singh Rathore: ਪੰਜਾਬੀ ਫਿਲਮ ‘ਫ਼ਰਲੋ’ ਦਾ ਹਿੱਸਾ ਬਣੇ ਬਾਲੀਵੁੱਡ ਕਾਮੇਡੀਅਨ ਜਸਵੰਤ ਸਿੰਘ ਰਾਠੌਰ, ਪਹਿਲੀ ਵਾਰ ਕਰਨਗੇ ਗੰਭੀਰ ਕਿਰਦਾਰ
- Sukesh-Mika Singh: ਜੈਕਲੀਨ ਦੀ ਤਸਵੀਰ 'ਤੇ ਟਿੱਪਣੀ ਕਰਨਾ ਮੀਕਾ ਸਿੰਘ ਨੂੰ ਪਿਆ ਮਹਿੰਗਾ, ਸੁਕੇਸ਼ ਚੰਦਰਸ਼ੇਖਰ ਨੇ ਗਾਇਕ ਨੂੰ ਭੇਜਿਆ ਕਾਨੂੰਨੀ ਨੋਟਿਸ
- First Shooting Day Experience Of Suhana: ਸ਼ਾਹਰੁਖ ਦੀ ਲਾਡਲੀ ਨੇ 'ਦਿ ਆਰਚੀਜ਼' ਦੇ ਸੈੱਟ ਦਾ ਸਾਂਝਾ ਕੀਤਾ ਆਪਣਾ ਅਨੁਭਵ, ਸ਼ੂਟਿੰਗ ਦੇ ਪਹਿਲੇ ਦਿਨ ਹੀ ਕਰਨਾ ਪਿਆ ਸੀ ਇਸ ਸਮੱਸਿਆ ਦਾ ਸਾਹਮਣਾ
ਬਾਲੀਵੁੱਡ ਵਿੱਚ ਕਰੀਅਰ ਦਾ ਪੀਕ ਸਫ਼ਰ ਹੰਢਾ ਰਹੇ ਇਸ ਐਕਟਰ ਨੇ ਅੱਗੇ ਦੱਸਿਆ ਕਿ ਆਸਾਮ-ਅਰੁਣਾਂਚਲ ਪ੍ਰਦੇਸ਼ ਅਤੇ ਗੁਹਾਟੀ ਉਨ੍ਹਾਂ ਦੇ ਇਸ ਟੂਰ ਦਾ ਖਾਸ ਆਕਰਸ਼ਨ ਰਹੇ ਹਨ, ਜਿੱਥੋਂ ਦੀ ਹਰ ਮਸ਼ਹੂਰ ਸੈਰਗਾਹ ਦਾ ਉਹ ਦੀਦਾਰ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਫ਼ਰ ਦੌਰਾਨ ਹੋਣ ਵਾਲੇ ਅਭੁੱਲ ਤਜ਼ਰਬਿਆਂ ਨੂੰ ਉਹ ਜਲਦ ਹੀ ਆਪਣੇ ਚਾਹੁੰਣ ਵਾਲਿਆਂ ਨਾਲ ਵੀ ਸਾਂਝੇ ਕਰਨਗੇ, ਤਾਂ ਜੋ ਸਾਡੇ ਦੇਸ਼ ਦੇ ਬੇਮਿਸਾਲ ਦ੍ਰਿਸ਼ਾਂਵਲੀ ਨਾਲ ਭਰਪੂਰ ਇੰਨ੍ਹਾਂ ਕੀਮਤੀ ਸਰਮਾਇਆ ਅਤੇ ਵੰਨ-ਸਵੰਨਤਾ ਭਰੀਆਂ ਕਲਚਰ ਵੰਨਗੀਆਂ ਤੋਂ ਜਿਆਦਾ ਤੋਂ ਜਿਆਦਾ ਲੋਕ ਜਾਣੂੰ ਹੋ ਸਕਣ ਅਤੇ ਇੰਨ੍ਹਾਂ ਦਾ ਨਿੱਘ ਮਾਣ ਸਕਣ।
ਮੂਲ ਰੂਪ ਵਿੱਚ ਹਰਿਆਣਾ ਨਾਲ ਸੰਬੰਧਤ ਇਸ ਸ਼ਾਨਦਾਰ ਐਕਟਰ ਦੇ ਕਰੀਅਰ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਅਗਲੇ ਦਿਨ੍ਹੀਂ ਉਨਾਂ ਦੀਆਂ ਕੁਝ ਹੋਰ ਫਿਲਮਾਂ ਵੀ ਸੰਪੂਰਨਤਾ ਵੱਲ ਵਧਣ ਜਾ ਰਹੀਆਂ ਹਨ, ਜਿੰਨ੍ਹਾਂ ਵਿੱਚ ਸੁਤੰਤਰਤਾ ਵੀਰ ਸਾਵਰਕਰ ਬਹੁਤ ਹੀ ਅਹਿਮ ਹੈ, ਜਿਸ ਦੁਆਰਾ ਉਹ ਬਤੌਰ ਨਿਰਦੇਸ਼ਕ ਆਪਣੇ ਨਵੇਂ ਸਿਨੇਮਾ ਸਫ਼ਰ ਦਾ ਆਗਾਜ਼ ਕਰਨ ਜਾ ਰਹੇ ਹਨ।
ਇਸ ਤੋਂ ਇਲਾਵਾ 'ਤੇਰਾ ਕਿਆ ਹੋਗਾ ਲਵਲੀ' ਵੀ ਉਨਾਂ ਦੇ ਮਹੱਤਵਪੂਰਨ ਫਿਲਮ ਪ੍ਰੋਜੈਕਟਸ਼ ਵਿੱਚ ਸ਼ੁਮਾਰ ਹੈ। ਹੁਣ ਤੱਕ ਦੇ ਫਿਲਮ ਕਰੀਅਰ ਦੌਰਾਨ ਆਫ਼ਬੀਟ ਫਿਲਮਾਂ ਕਰਨ ਨੂੰ ਤਰਜ਼ੀਹ ਦਿੰਦੇ ਆ ਰਹੇ ਅਦਾਕਾਰ ਰਣਦੀਪ ਹੁੱਡਾ ਦੀ ਹਰ ਫਿਲਮ ਉਨ੍ਹਾਂ ਦੀ ਨਾਯਾਬ ਅਦਾਕਾਰੀ ਸਮਰੱਥਾ ਦਾ ਇਜ਼ਹਾਰ ਕਰਵਾਉਣ ਵਿਚ ਸਫ਼ਲ ਰਹੀ ਹੈ, ਫਿਰ ਉਹ ਚਾਹੇ ‘ਮੈਂ ਅਤੇ ਚਾਰਲਿਸ’ ਹੋਵੇ, ‘ਲਾਲ ਰੰਗ’, ‘ਬਾਗੀ 2’, ‘ਦੋ ਲਫ਼ਜੋਂ ਕੀ ਕਹਾਣੀ’ ਜਾਂ ਫਿਰ ‘ਹਾਈਵੇ’ ਅਤੇ ‘ਰਾਧੇ’ ਹਰ ਇੱਕ ਵਿਚ ਉਨਾਂ ਵੱਲੋਂ ਨਿਭਾਈ ਭੂਮਿਕਾ ਨੂੰ ਦਰਸ਼ਕਾਂ ਅਤੇ ਫਿਲਮ ਆਲੋਚਕਾਂ ਦੀ ਖਾਸੀ ਸਲਾਹੁਤਾ ਮਿਲੀ ਹੈ।