ਹੈਦਰਾਬਾਦ: ਬਾਲੀਵੁੱਡ ਸਟਾਰ ਰਣਬੀਰ ਕਪੂਰ ਨੂੰ ਲੈ ਕੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਨਲਾਈਨ ਗੇਮਿੰਗ ਮਾਮਲੇ (ਮਹਾਦੇਵ ਸੱਟੇਬਾਜ਼ੀ ਐਪ) ਵਿੱਚ ਅਦਾਕਾਰ ਨੂੰ ਅੱਜ 4 ਅਕਤੂਬਰ ਨੂੰ ਸੰਮਨ ਜਾਰੀ ਕੀਤਾ ਹੈ। ਈਡੀ ਨੇ ਅਦਾਕਾਰ ਨੂੰ 6 ਅਕਤੂਬਰ ਨੂੰ ਪੁੱਛਗਿੱਛ (Ranbir Kapoor Summoned By ED) ਲਈ ਬੁਲਾਇਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2021 'ਚ ਈਡੀ ਨੇ ਅਦਾਕਾਰ ਦੇ ਭਰਾ (ਚਚੇਰੇ ਭਰਾ) ਅਰਮਾਨ ਜੈਨ ਨੂੰ ਵੀ ਸੰਮਨ ਭੇਜਿਆ ਸੀ। ਤੁਹਾਨੂੰ ਦੱਸ ਦੇਈਏ ਕਿ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਐਕਸ਼ਨ-ਥ੍ਰਿਲਰ ਫਿਲਮ 'ਐਨੀਮਲ' ਨੂੰ ਲੈ ਕੇ ਸੁਰਖੀਆਂ 'ਚ ਹਨ। ਐਨੀਮਲ 1 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਸ ਤੋਂ ਪਹਿਲਾਂ ਮਹਾਦੇਵ ਬੈਟਿੰਗ ਐਪ ਮਾਮਲੇ 'ਚ ਈਡੀ (Ranbir Kapoor Summoned By ED) ਨੇ ਅਦਾਕਾਰ ਨੂੰ ਸੰਮਨ ਜਾਰੀ ਕਰਕੇ ਪੁੱਛਗਿੱਛ ਲਈ 6 ਅਕਤੂਬਰ ਨੂੰ ਦਿੱਲੀ ਦਫ਼ਤਰ ਬੁਲਾਇਆ ਹੈ। ਫਿਲਮ ਇੰਡਸਟਰੀ ਨਾਲ ਜੁੜੇ 15 ਹੋਰ ਕਲਾਕਾਰ ਵੀ ਇਸ ਜਾਂਚ ਦੇ ਘੇਰੇ ਵਿੱਚ ਹਨ। ਈਡੀ ਇਸ ਸਾਲ ਫਰਵਰੀ ਵਿੱਚ ਯੂਏਈ ਵਿੱਚ ਮਹਾਦੇਵ ਐਪ ਪ੍ਰਮੋਟਰ ਸੌਰਭ ਚੰਦਰਾਕਰ ਦੇ ਵਿਆਹ ਅਤੇ ਸਫਲਤਾ ਪਾਰਟੀ ਵਿੱਚ ਇਨ੍ਹਾਂ ਸਾਰੇ ਕਲਾਕਾਰਾਂ ਦੀ ਮੌਜੂਦਗੀ ਦੀ ਵੀ ਜਾਂਚ ਕਰ ਰਹੀ ਹੈ।
- Tiger 3 Trailer Release Date: ਇਸ ਦਿਨ ਰਿਲੀਜ਼ ਹੋਵੇਗਾ 'ਟਾਈਗਰ 3' ਦਾ ਟ੍ਰੇਲਰ, ਨੋਟ ਕਰੋ ਡੇਟ
- AR Rahman Concert Controversy: ਏ.ਆਰ ਰਹਿਮਾਨ ਨੇ ਸਰਜਨ ਐਸੋਸੀਏਸ਼ਨ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ, ਮੁਆਵਜ਼ੇ ਵਜੋਂ ਮੰਗੇ 10 ਕਰੋੜ ਰੁਪਏ
- Shehnaaz Gill And Guru Randhawa: 'ਥੈਂਕ ਯੂ ਫਾਰ ਕਮਿੰਗ' ਦੀ ਸਪੈਸ਼ਲ ਸਕ੍ਰੀਨਿੰਗ 'ਤੇ ਛਾਏ ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ, ਦੇਖੋ ਦੋਨਾਂ ਦੀਆਂ ਲਾਜਵਾਬ ਤਸਵੀਰਾਂ
ਕਿਹਾ ਜਾ ਰਿਹਾ ਹੈ ਕਿ ਰਣਬੀਰ ਤੋਂ ਇਲਾਵਾ 15 ਤੋਂ 20 ਸੈਲੇਬਸ ਈਡੀ ਦੇ ਰਡਾਰ 'ਚ ਹਨ, ਜਿਨ੍ਹਾਂ 'ਚ ਪਾਕਿਸਤਾਨੀ ਗਾਇਕ ਆਤਿਫ ਅਸਲਮ, ਰਾਹਤ ਫਤਿਹ ਅਲੀ ਖਾਨ, ਅਲੀ ਅਜ਼ਗਰ, ਵਿਸ਼ਾਲ ਦਦਲਾਨੀ, ਟਾਈਗਰ ਸ਼ਰਾਫ, ਨੇਹਾ ਕੱਕੜ, ਐਲੀ ਅਵਰਾਮ, ਭਾਰਤੀ ਸਿੰਘ, ਸੰਨੀ ਲਿਓਨ, ਭਾਗਿਆਸ਼੍ਰੀ, ਪੁਲਕਿਤ ਸਮਰਾਟ, ਕ੍ਰਿਤੀ ਖਰਬੰਦਾ, ਨੁਸਰਤ ਭਰੂਚਾ ਅਤੇ ਕ੍ਰਿਸ਼ਨਾ ਅਭਿਸ਼ੇਕ ਦੇ ਨਾਂ ਵੀ ਸ਼ਾਮਲ ਹਨ।
ਤੁਹਾਨੂੰ ਦੱਸ ਦੇਈਏ ਮਹਾਦੇਵ ਬੁੱਕ ਐਪ ਇੱਕ ਆਨਲਾਈਨ ਸੱਟੇਬਾਜ਼ੀ ਪਲੇਟਫਾਰਮ ਹੈ, ਈਡੀ ਅਤੇ ਕਈ ਰਾਜਾਂ ਦੀ ਪੁਲਿਸ ਇਸਦੀ ਜਾਂਚ ਵਿੱਚ ਲੱਗੀ ਹੋਈ ਹੈ। ਮੀਡੀਆ ਦੇ ਮੁਤਾਬਕ ਈਡੀ ਦੁਆਰਾ ਇਕੱਠੇ ਕੀਤੇ ਗਏ ਡਿਜੀਟਲ ਸਬੂਤਾਂ ਦੇ ਮੁਤਾਬਕ ਮੈਨੇਜਮੈਂਟ ਕੰਪਨੀ ਨੂੰ 112 ਕਰੋੜ ਰੁਪਏ ਦਿੱਤੇ ਗਏ ਸਨ। ਜਦਕਿ ਹੋਟਲ ਬੁਕਿੰਗ ਲਈ 42 ਕਰੋੜ ਰੁਪਏ ਨਕਦ ਐਡਵਾਂਸ ਵਜੋਂ ਦਿੱਤੇ ਗਏ ਸਨ।