ਅੰਮ੍ਰਿਤਸਰ: ਸਿੱਖਾਂ ਦੀ ਆਸਥਾ ਦਾ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਥੇ ਰੋਜ਼ਾਨਾ ਹੀ ਵੱਡੀ ਗਿਣਤੀ 'ਚ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ, ਉਥੇ ਹੀ ਬਾਲੀਵੁੱਡ ਅਦਾਕਾਰ ਆਪਣੀ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਹਿਬ ਨਤਮਸਤਕ ਹੋ ਕੇ ਚੜ੍ਹਦੀ ਕਲਾ ਦੀ ਅਰਦਾਸ ਕਰਨ ਪਹੁੰਚਦੇ ਹਨ, ਜਿਸ ਦੇ ਚਲਦੇ ਅੱਜ ਇੱਕ ਵਾਰ ਫਿਰ ਬਾਲੀਵੁੱਡ ਅਦਾਕਾਰ ਆਮਿਰ ਖਾਨ ਆਪਣੀ ਫਿਲਮ ਲਾਲ ਸਿੰਘ ਚੱਢਾ ਦੇ ਰਿਲੀਜ਼ ਤੋਂ ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੇ ਅਤੇ ਫ਼ਿਲਮ ਦੀ ਕਾਮਯਾਬੀ ਲਈ ਅਰਦਾਸ ਕਰਨ ਪਹੁੰਚੇ।
ਆਮਿਰ ਖ਼ਾਨ ਦੀ ਨਵੀਂ ਆਈ ਫ਼ਿਲਮ ਲਾਲ ਸਿੰਘ ਚੱਢਾ ਲਗਾਤਾਰ ਹੀ ਵਿਵਾਦਾਂ ਵਿੱਚ ਘਿਰਦੀ ਨਜ਼ਰ (Bollywood actor Aamir Khan) ਆ ਰਹੀ ਸੀ, ਆਮਿਰ ਖ਼ਾਨ ਦੀ ਇਸ ਫ਼ਿਲਮ ਦੀ ਕਾਫੀ ਆਲੋਚਨਾ ਹੋ ਰਹੀ ਹੈ ਤੇ ਸੋਸ਼ਲ ਮੀਡੀਆ ਤੇ ਇਸ ਫ਼ਿਲਮ ਨੂੰ ਬਾਈਕਾਟ ਦੀਆਂ ਪੋਸਟਾਂ ਵਾਇਰਲ ਹੋ ਰਹੀਆਂ ਹਨ ਤੇ ਆਮਿਰ ਖਾਨ ਦੀਆਂ ਪੋਸਟਾਂ ਵੀ ਕਾਫੀ ਵਾਇਰਲ ਹੋਈਆਂ ਸਨ ਜਿਸ ਵਿੱਚ ਉਸ ਨੇ ਦਰਸ਼ਕਾਂ ਨੂੰ ਅਪੀਲ ਕਰਦੇ ਨਜ਼ਰ ਆਏ ਸਨ ਕਿ ਮੇਰੀ ਇਸ ਫ਼ਿਲਮ ਨੂੰ ਜਰੂਰ ਵੇਖਣ ਜਾਓ।
ਆਮਿਰ ਖਾਨ ਦੇ ਅੰਮ੍ਰਿਤਸਰ ਦੇ ਆਉਣ ਦੀ ਖ਼ਬਰ ਵੀ ਮੀਡਿਆ ਤੋਂ ਵਾਂਝੀ ਰੱਖੀ ਗਈ ਸੀ। ਸ਼੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਤੇ ਉਸ ਤੋਂ ਬਾਹਰ ਲੋਕ ਉਹਨਾਂ ਦੇ ਨਾਲ ਸੈਲਫੀਆ ਕਰਦੇ ਵੀ ਨਜ਼ਰ ਆਏ, ਆਮਿਰ ਖਾਨ ਵੱਲੋਂ ਆਪਣੇ ਕਿਸੇ ਵੀ ਫੈਨਸ ਨੂੰ ਸੈਲਫੀ ਲੈਣ ਤੋਂ ਮਨ੍ਹਾਂ ਨਹੀਂ ਕੀਤਾ ਗਿਆ, ਜਿਸ ਕਰਕੇ ਦਰਸ਼ਕ ਆਪਣੇ ਚਹੇਤੇ ਅਦਾਕਾਰ ਦੇ ਨਾਲ ਫੋਟੋਆਂ ਖਿਚਾ ਕੇ ਖੁਸ਼ ਨਜ਼ਰ ਆਏ ਅਤੇ ਇਸ ਦੌਰਾਨ ਆਮਿਰ ਖਾਨ ਨੇ ਪੱਤਰਕਾਰਾਂ ਤੋਂ ਵੀ ਉਸੇ ਤਰੀਕੇ ਨਾਲ ਦੂਰੀ ਬਣਾਈ ਰੱਖੀ।
ਲਾਲ ਸਿੰਘ ਚੱਢਾ, ਆਮਿਰ ਖਾਨ ਪ੍ਰੋਡਕਸ਼ਨ, ਕਿਰਨ ਰਾਓ ਅਤੇ ਵਾਇਆਕਾਮ 18 ਸਟੂਡੀਓਜ਼ ਦੁਆਰਾ ਨਿਰਮਿਤ, ਕਰੀਨਾ ਕਪੂਰ ਖਾਨ, ਮੋਨਾ ਸਿੰਘ ਅਤੇ ਚੈਤੰਨਿਆ ਅਕੀਨੇਨੀ ਵੀ ਹਨ। ਇਹ ਫੋਰੈਸਟ ਗੰਪ ਦਾ ਅਧਿਕਾਰਤ ਰੀਮੇਕ ਹੈ। ਇਹ ਫਿਲਮ 11 ਅਗਸਤ ਨੂੰ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ: ਇਸ ਦਿਨ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣਗੇ ਮਨਕੀਰਤ ਔਲਖ...ਜਾਣੋ! ਪੂਰਾ ਮਾਮਲਾ