ਹੈਦਰਾਬਾਦ: ਬਿਹਾਰ ਦੇ ਬੇਗੂਸਰਾਏ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ 'ਤੇ ਆਪਣੀ ਵੈੱਬ ਸੀਰੀਜ਼ 'XXX' (ਸੀਜ਼ਨ 2) 'ਚ ਸੈਨਿਕਾਂ ਦਾ ਅਪਮਾਨ ਕਰਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਜਸਟਿਸ ਵਿਕਾਸ ਕੁਮਾਰ ਦੀ ਅਦਾਲਤ ਨੇ ਇਹ ਵਾਰੰਟ ਸਾਬਕਾ ਫੌਜੀ ਅਤੇ ਬੇਗੂਸਰਾਏ ਨਿਵਾਸੀ ਸ਼ੰਭੂ ਕੁਮਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਜਾਰੀ ਕੀਤਾ ਹੈ।
ਸਾਬਕਾ ਫੌਜੀ ਸ਼ੰਭੂ ਕੁਮਾਰ ਨੇ 2020 ਵਿੱਚ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਲੜੀ 'XXX' (ਸੀਜ਼ਨ-2) ਵਿੱਚ ਇੱਕ ਸਿਪਾਹੀ ਦੀ ਪਤਨੀ ਨਾਲ ਸਬੰਧਤ ਕਈ ਇਤਰਾਜ਼ਯੋਗ ਦ੍ਰਿਸ਼ ਦਿਖਾਏ ਗਏ ਸਨ।
ਜਾਣਕਾਰੀ ਅਨੁਸਾਰ ਅਦਾਲਤ ਨੇ ਪਹਿਲਾਂ ਉਸ ਨੂੰ ਸੰਮਨ ਜਾਰੀ ਕੀਤਾ ਸੀ ਅਤੇ ਉਸ ਨੂੰ ਇਸ ਮਾਮਲੇ ਸੰਬੰਧੀ ਪੇਸ਼ ਹੋਣ ਲਈ ਕਿਹਾ ਸੀ। ਇਸ ਦੇ ਬਾਅਦ ਏਕਤਾ ਕਪੂਰ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਉਸ ਨੇ ਵੈੱਬ ਸੀਰੀਜ਼ ਵਿੱਚ ਉਹ ਸੀਨ ਹਟਾ ਦਿੱਤੇ ਹਨ, ਪਰ ਉਹ ਖੁਦ ਕੋਰਟ ਵਿੱਚ ਪੇਸ਼ ਨਹੀਂ ਹੋਈ ਜਿਸਦੇ ਬਾਅਦ ਉਸਦੇ ਖਿਲਾਫ਼ ਵਾਰੰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ:ਪ੍ਰਿਯੰਕਾ ਚੋਪੜਾ ਨੇ ਬੇਟੀ ਮਾਲਤੀ ਨਾਲ ਸ਼ੇਅਰ ਕੀਤੀ ਇਹ ਤਸਵੀਰ, ਫੈਨ ਨੇ ਕਿਹਾ- ਮਹਾਰਾਣੀ-ਰਾਣੀ ਇਕੱਠੇ