ਚੰਡੀਗੜ੍ਹ: ਹਿੰਦੀ ਸਿਨੇਮਾ ਦੀ ਮਸ਼ਹੂਰ ਅਤੇ ਖੂਬਸੂਰਤ ਅਦਾਕਾਰਾ ਜ਼ਰੀਨ ਖਾਨ (Zareen Khan) ਖਿਲਾਫ਼ ਇੱਕ ਧੋਖਾਧੜੀ ਮਾਮਲੇ ਅਧੀਨ ਮਾਨਯੋਗ ਕੋਲਕੱਤਾ ਅਦਾਲਤ ਵੱਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ, ਜਿਸ ਸੰਬੰਧੀ ਕਾਰਵਾਈ ਇੱਕ ਈਵੈਂਟ ਕੰਪਨੀ ਵੱਲੋਂ ਦਾਖ਼ਲ ਕਰਵਾਈ ਗਈ ਰਿੱਟ ਦੇ ਆਧਾਰ 'ਤੇ ਅਮਲ ਵਿਚ ਲਿਆਂਦੀ ਗਈ ਹੈ।
ਉਕਤ ਮਾਮਲੇ ਸੰਬੰਧੀ ਮਾਨਯੋਗ ਅਦਾਲਤ ਵਿਚ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਕੋਲਕੱਤਾ ਦੀ ਇਕ ਨਿੱਜੀ ਈਵੈਂਟ ਕੰਪਨੀ ਮੈਨੇਜਮੈਂਟ ਨੇ ਦੱਸਿਆ ਕਿ ਅਦਾਕਾਰਾ ਅਤੇ ਉਨਾਂ ਦੀ ਨਿੱਜੀ ਸਕੱਤਰ ਨਾਲ ਸਾਲ 2018 ਵਿਚ ਆਯੋਜਿਤ ਹੋਣ ਜਾ ਰਹੇ ਕੁਝ ਧਾਰਮਿਕ ਸਮਾਰੋਹਾਂ ਵਿਚ ਸ਼ਮੂਲੀਅਤ ਕਰਨ ਅਧੀਨ ਉਨਾਂ ਵੱਲੋਂ ਇੱਕ ਵਿਸ਼ੇਸ਼ ਕਰਾਰ ਕੀਤਾ ਗਿਆ ਸੀ, ਜਿਸ ਸੰਬੰਧਤ ਬਣਦੀ ਰਾਸ਼ੀ ਵੀ ਅਦਾਕਾਰਾ ਨੂੰ ਜਮ੍ਹਾ ਕਰਵਾ ਦਿੱਤੀ ਗਈ ਸੀ। ਪਰ ਸਾਰੀਆਂ ਤਿਆਰੀਆਂ ਕੀਤੇ ਜਾਣ ਦੇ ਬਾਵਜੂਦ ਇਹ ਅਦਾਕਾਰਾ ਨਿਯਤ ਕੀਤੇ ਸਮਾਰੋਹਾਂ ਵਿਚ ਨਹੀਂ ਪੁੱਜੀ, ਜਿਸ ਕਾਰਨ ਉਨ੍ਹਾਂ ਨੂੰ ਮਾਨਸਿਕ ਅਤੇ ਆਰਥਿਕ ਰੂਪ ਵਿਚ ਕਾਫ਼ੀ ਪਰੇਸ਼ਾਨੀਆਂ ਅਤੇ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਇਸੇ ਮਾਮਲੇ ਅਧੀਨ ਸ਼ਿਕਾਇਤ-ਕਰਤਾਵਾਂ ਵੱਲੋਂ ਨਾਰਕੇਲਡਾਗਾਂ ਥਾਣੇ ਵਿਚ ਵੀ ਸ਼ਿਕਾਇਤ ਦਰਜ ਕਰਵਾਈ ਜਾ ਚੁੱਕੀ ਹੈ, ਜਿਸ ਦੀ ਕਾਰਵਾਈ ਅਧੀਨ ਵੀ ਉਕਤ ਸਾਰੀ ਪ੍ਰਕਿਰਿਆ ਹੁਣ ਅਮਲ ਵਿਚ ਆ ਰਹੀ ਹੈ।
![ਜ਼ਰੀਨ ਖਾਨ](https://etvbharatimages.akamaized.net/etvbharat/prod-images/18-09-2023/pb-fdk-10034-03-a-kolkata-court-case-has-reportedly-issued-an-arrest-warrant-against-zareen-khan_18092023142637_1809f_1695027397_919.jpg)
ਓਧਰ ਇਸੇ ਮਾਮਲੇ ਵਿਚ ਆਪਣਾ ਸਪੱਸ਼ਟੀਕਰਨ ਜਾਰੀ ਕਰਦਿਆਂ ਅਦਾਕਾਰਾ ਜ਼ਰੀਨ ਖਾਨ (Zareen Khan in fraud case news) ਨੇ ਕਿਹਾ ਕਿ ਆਯੋਜਨ ਕਰਤਾਵਾਂ ਵੱਲੋਂ ਉਸ ਨਾਲ ਕੀਤੇ ਕਰਾਰ ਅਧੀਨ ਇਹ ਵੀ ਭਰੋਸਾ ਦਿੱਤਾ ਗਿਆ ਸੀ ਕਿ ਸਮਾਰੋਹ ਵਿਚ ਮਾਨਯੋਗ ਸੀਐਮ ਸਮੇਤ ਕਈ ਅਹਿਮ ਸ਼ਖ਼ਸ਼ੀਅਤਾਂ ਮੌਜੂਦ ਰਹਿਣਗੀਆਂ, ਪਰ ਅਜਿਹਾ ਬਿਲਕੁਲ ਵੀ ਸਾਹਮਣੇ ਨਹੀਂ ਆ ਰਿਹਾ ਸੀ, ਜਿਸ ਕਾਰਨ ਉਹ ਸੰਬੰਧਤ ਸਮਾਰੋਹ ਵਿਚ ਨਹੀਂ ਗਈ।
![ਜ਼ਰੀਨ ਖਾਨ](https://etvbharatimages.akamaized.net/etvbharat/prod-images/18-09-2023/pb-fdk-10034-03-a-kolkata-court-case-has-reportedly-issued-an-arrest-warrant-against-zareen-khan_18092023142637_1809f_1695027397_340.jpg)
- Sardara And Sons First Look: ਪੰਜਾਬੀ ਫਿਲਮ ‘ਸਰਦਾਰ ਐਂਡ ਸਨਜ਼’ ਦਾ ਪਹਿਲਾਂ ਲੁੱਕ ਹੋਇਆ ਰਿਲੀਜ਼, ਰੌਸ਼ਨ ਪ੍ਰਿੰਸ-ਸਰਬਜੀਤ ਚੀਮਾ ਨਿਭਾ ਰਹੇ ਹਨ ਲੀਡ ਭੂਮਿਕਾਵਾਂ
- HBD Shabana Azmi: 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਆਨਸਕ੍ਰੀਨ KISS ਤੋਂ ਲੈ ਕੇ 'ਫਾਇਰ' 'ਚ ਬੋਲਡ ਸੀਨ ਤੱਕ, ਇਥੇ ਮਾਰੋ ਸ਼ਬਾਨਾ ਆਜ਼ਮੀ ਦੇ ਦਮਦਾਰ ਪ੍ਰਦਰਸ਼ਨ 'ਤੇ ਇੱਕ ਨਜ਼ਰ
- Satinder Sartaj Song Jalsa: ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਵੀ ਬਾਲੀਵੁੱਡ ਵੱਲ ਭਰੀ ਉੱਚੀ ਪਰਵਾਜ਼, ਅਕਸ਼ੈ ਕੁਮਾਰ ਦੀ ਨਵੀਂ ਫਿਲਮ ਲਈ ਗਾਇਆ ਗੀਤ ਹੋਇਆ ਰਿਲੀਜ਼
ਸਾਲ 2010 ਵਿਚ ਰਿਲੀਜ਼ ਹੋਈ ਸਲਮਾਨ ਖਾਨ ਸਟਾਰਰ ਹਿੰਦੀ ਫਿਲਮ ‘ਵੀਰ’ ਨਾਲ ਬਾਲੀਵੁੱਡ ਵਿਚ ਸ਼ਾਨਦਾਰ ਡੈਬਿਊ ਕਰਨ ਵਾਲੀ ਅਦਾਕਾਰਾ ਜ਼ਰੀਨ ਖਾਨ ਕਈ ਵੱਡੀਆਂ ਅਤੇ ਮਲਟੀਸਟਾਰਰ ਹਿੰਦੀ ਅਤੇ ਸਾਊਥ ਫਿਲਮਾਂ ਕਰ ਚੁੱਕੀ ਹੈ, ਜਿੰਨ੍ਹਾਂ ਵਿਚ ਅਨੀਸ਼ ਬਜ਼ਮੀ ਦੁਆਰਾ ਨਿਰਦੇਸ਼ਿਤ ਕੀਤੀ ‘ਰੈਡੀ’ ਤੋਂ ਇਲਾਵਾ ‘ਹਾਊਸਫੁੱਲ 2’, ‘ਹੇਟ ਸਟੋਰੀ 3’, ‘ਨਾਨ ਰਾਜੇਵਾਗਾ ਪੋਗੇਰਿਨ’, ‘ਵਜ੍ਹਾ ਤੁਮ ਹੋ’, ‘ਅਕਸਰ 2’, ‘ਹਮ ਭੀ ਅਕੇਲੇ ਤੁਮ ਭੀ ਅਕੇਲੇ’ ਆਦਿ ਸ਼ਾਮਿਲ ਰਹੀਆਂ ਹਨ।
![ਜ਼ਰੀਨ ਖਾਨ](https://etvbharatimages.akamaized.net/etvbharat/prod-images/18-09-2023/pb-fdk-10034-03-a-kolkata-court-case-has-reportedly-issued-an-arrest-warrant-against-zareen-khan_18092023142637_1809f_1695027397_380.jpg)
ਇਸ ਦੇ ਨਾਲ ਹੀ ਗਿੱਪੀ ਗਰੇਵਾਲ ਸਟਾਰਰ ਪੰਜਾਬੀ ਫਿਲਮ ‘ਜੱਟ ਜੇਮਜ਼ ਬਾਂਡ’, 'ਡਾਕਾ' ਦੁਆਰਾ ਉਨ੍ਹਾਂ ਪੰਜਾਬੀ ਫਿਲਮ ਇੰਡਸਟਰੀ ਵਿਚ ਆਪਣੀ ਪਹਿਚਾਣ ਅਤੇ ਦਰਸ਼ਕ ਦਾਇਰਾ ਕਾਫ਼ੀ ਵਿਸ਼ਾਲ ਕਰ ਲਿਆ ਗਿਆ ਹੈ। ਉਨ੍ਹਾਂ ਵੱਲੋਂ ਹਾਲੀਆ ਸਮੇਂ ਜੌਰਡਨ ਸੰਧੂ ਸਮੇਤ ਕਈ ਨਾਮਵਰ ਪੰਜਾਬੀ ਗਾਇਕਾਂ ਦੇ ਮਿਊਜ਼ਿਕ ਵੀਡੀਓਜ਼ ਵਿਚ ਕੀਤੀ ਮਨਮੋਹਕ ਫ਼ੀਚਰਿੰਗ ਨੂੰ ਵੀ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।
![ਜ਼ਰੀਨ ਖਾਨ](https://etvbharatimages.akamaized.net/etvbharat/prod-images/18-09-2023/pb-fdk-10034-03-a-kolkata-court-case-has-reportedly-issued-an-arrest-warrant-against-zareen-khan_18092023142637_1809f_1695027397_1018.jpg)
ਅੱਜਕੱਲ੍ਹ ਬਿੱਗ ਬੌਸ 12 ਫੇਮ ਸ਼ਿਵਆਸੀਸ਼ ਮਿਸ਼ਰਾ ਨਾਲ ਆਪਣੇ ਲਵ ਅਫ਼ੇਅਰ ਨੂੰ ਲੈ ਕੇ ਕਾਫ਼ੀ ਚਰਚਾ ਦਾ ਕੇਂਦਰ-ਬਿੰਦੂ ਬਣੀ ਇਹ ਦਿਲਕਸ਼ ਅਦਾਕਾਰਾ ਆਉਣ ਵਾਲੇ ਦਿਨ੍ਹਾਂ ਵਿਚ ਕਈ ਬਿੱਗ ਬਜਟ ਫਿਲਮਾਂ ਦਾ ਵੀ ਹਿੱਸਾ ਬਣਨ ਜਾ ਰਹੀ ਹੈ, ਜਿਸ ਦੌਰਾਨ ਹੀ ਉਨ੍ਹਾਂ ਨਾਲ ਜੁੜੇ ਇਸ ਵਿਵਾਦ ਨੇ ਮਾਇਆਨਗਰੀ ਗਲਿਆਰਿਆਂ ਵਿਚ ਹਲਚਲ ਪੈਦਾ ਕਰ ਦਿੱਤੀ ਹੈ।