ETV Bharat / entertainment

India-Pakistan Match: ਭਾਰਤ-ਪਾਕਿ ਦਾ ਮੈਚ ਦੇਖਣ ਅਹਿਮਦਾਬਾਦ ਪਹੁੰਚੇ ਅਨੁਸ਼ਕਾ ਸ਼ਰਮਾ-ਅਰਿਜੀਤ ਸਿੰਘ ਸਮੇਤ ਇਹ ਸਿਤਾਰੇ, ਦੇਖੋ ਵੀਡੀਓ - ਭਾਰਤ ਅਤੇ ਪਾਕਿਸਤਾਨ

India Pak Match: ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ, ਗਾਇਕ ਅਰਿਜੀਤ ਸਿੰਘ, ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਅਤੇ ਦਿਨੇਸ਼ ਕਾਰਤਿਕ ਅਹਿਮਦਾਬਾਦ ਪਹੁੰਚ ਚੁੱਕੇ ਹਨ।

India Pak
India Pak
author img

By ETV Bharat Punjabi Team

Published : Oct 14, 2023, 10:09 AM IST

Updated : Oct 14, 2023, 10:19 AM IST

ਹੈਦਰਾਬਾਦ: ਅੱਜ 14 ਅਕਤੂਬਰ ਨੂੰ ਕ੍ਰਿਕਟ ਦਾ ਇੱਕ ਵੱਡਾ ਮੈਚ ਹੋਣ ਜਾ ਰਿਹਾ ਹੈ। ਕ੍ਰਿਕਟ ਵਿਸ਼ਵ ਕੱਪ 2023 ਵਿੱਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾਣਾ ਹੈ। ਭਾਰਤ ਅਤੇ ਪਾਕਿਸਤਾਨ (India Pak Match) ਦਾ ਹਰ ਬੱਚਾ ਇਸ ਮੈਚ ਲਈ ਉਤਸ਼ਾਹਿਤ ਹੈ। ਇੱਥੇ ਦੇਸ਼ ਵਾਸੀ ਇੱਕ ਵਾਰ ਫਿਰ ਪੁਰਾਣਾ ਸਮਾਂ ਯਾਦ ਕਰ ਰਹੇ ਹਨ ਅਤੇ ਵੀਡੀਓ ਲਗਾਤਾਰ ਵਾਇਰਲ ਹੋ ਰਹੇ ਹਨ।

ਇਸ ਦੇ ਨਾਲ ਹੀ ਟੀਮ ਇੰਡੀਆ ਅੱਜ ਦੇ ਮੈਚ ਵਿੱਚ ਪਾਕਿਸਤਾਨ ਦਾ ਸਾਹਮਣਾ ਕਰਨ ਲਈ ਪੂਰੇ ਫਾਰਮ ਵਿੱਚ ਹੈ। ਭਾਰਤ ਅਤੇ ਪਾਕਿਸਤਾਨ ਨੇ ਇਸ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਦੋ-ਦੋ ਮੈਚ ਖੇਡੇ ਹਨ ਅਤੇ ਦੋਵਾਂ ਵਿੱਚ ਜਿੱਤ ਦਰਜ ਕੀਤੀ ਹੈ। ਟੀਮ ਇੰਡੀਆ ਨੂੰ ਦੇਸ਼ ਭਰ ਤੋਂ ਆਸ਼ੀਰਵਾਦ ਮਿਲ ਰਿਹਾ ਹੈ। ਇੱਥੇ ਸਾਬਕਾ ਕ੍ਰਿਕਟਰ ਦਿਨੇਸ਼ ਕਾਰਤਿਕ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਅਤੇ ਟੀਮ ਇੰਡੀਆ ਦੇ ਸਟਾਰ ਖਿਡਾਰੀ ਵਿਰਾਟ ਕੋਹਲੀ ਦੀ ਸਟਾਰ ਵਾਈਫ ਅਨੁਸ਼ਕਾ ਸ਼ਰਮਾ ਦੇ ਨਾਲ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਅਤੇ ਟੀਮ ਇੰਡੀਆ ਨੂੰ ਅੱਜ ਦੇ ਮੈਚ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਅਨੁਸ਼ਕਾ ਸ਼ਰਮਾ ਨੂੰ ਅਹਿਮਦਾਬਾਦ ਏਅਰਪੋਰਟ 'ਤੇ ਬਲੈਕ ਆਊਟਫਿਟ 'ਚ ਦੇਖਿਆ ਗਿਆ। ਇਸ ਦੇ ਨਾਲ ਹੀ ਕ੍ਰਿਕਟ ਦੇ ਭਗਵਾਨ ਵਜੋਂ ਜਾਣੇ ਜਾਂਦੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਵੀ ਟੀਮ ਇੰਡੀਆ ਲਈ ਸ਼ੁਭਕਾਮਨਾਵਾਂ ਦਿੰਦੇ ਅਹਿਮਦਾਬਾਦ ਪਹੁੰਚ ਗਏ ਹਨ। ਇੱਥੇ ਭਾਰਤ-ਪਾਕਿ ਮੈਚ ਤੋਂ ਪਹਿਲਾਂ ਹੋਣ ਵਾਲੇ ਸਮਾਰੋਹ 'ਚ ਗਾਇਕ ਅਰਿਜੀਤ ਆਪਣੇ ਗੀਤਾਂ ਨਾਲ ਸਭ ਨੂੰ ਖੁਸ਼ ਕਰਨਗੇ, ਇਸ ਦੇ ਲਈ ਗਾਇਕ ਅਹਿਮਦਾਬਾਦ ਵੀ ਪਹੁੰਚ ਚੁੱਕੇ ਹਨ।

ਕ੍ਰਿਕਟ ਵਿਸ਼ਵ ਕੱਪ 2023 (2023 cricket world cup) ਦਾ ਇਹ ਮੈਚ ਅੱਜ ਦੁਪਹਿਰ 2.30 ਵਜੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਟੀਮ ਇੰਡੀਆ ਦੀ ਜਿੱਤ ਨੂੰ ਲੈ ਕੇ ਕਾਨਪੁਰ ਅਤੇ ਉਤਰਾਖੰਡ 'ਚ ਹਵਨ ਕਰਵਾਏ ਜਾ ਰਹੇ ਹਨ ਅਤੇ ਦੇਸ਼ ਵਾਸੀ ਟੀਮ ਇੰਡੀਆ ਨੂੰ ਢੇਰ ਸਾਰੀਆਂ ਵਧਾਈਆਂ ਭੇਜ ਰਹੇ ਹਨ।

Last Updated : Oct 14, 2023, 10:19 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.