ਚੰਡੀਗੜ੍ਹ: 'ਵਾਰਨਿੰਗ' ਦੀ ਸਫਲਤਾ ਤੋਂ ਬਾਅਦ ਨਿਰਮਾਤਾ ਹੰਬਲ ਮੋਸ਼ਨ ਪਿਕਚਰਜ਼ ਨੇ ਪ੍ਰਿੰਸ ਕੰਵਲਜੀਤ ਸਿੰਘ ਅਤੇ ਗਿੱਪੀ ਗਰੇਵਾਲ ਸਟਾਰਰ 'ਵਾਰਨਿੰਗ 2' ਬਾਰੇ ਅਪਡੇਟ ਸਾਂਝੀ ਕੀਤੀ ਹੈ, ਜੀ ਹਾਂ... ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਅਤੇ ਰਿਲੀਜ਼ ਡੇਟ ਦਾ ਵੀ ਐਲਾਨ ਹੋ ਗਿਆ ਹੈ।
ਇਸ ਨੂੰ ਅਮਰ ਹੁੰਦਲ ਦੁਆਰਾ ਨਿਰਦੇਸ਼ਿਤ ਅਤੇ ਗਿੱਪੀ ਗਰੇਵਾਲ ਦੁਆਰਾ ਲਿਖਿਆ ਅਤੇ ਨਿਰਮਿਤ ਕੀਤਾ ਹੈ ਅਤੇ ਇਸਨੂੰ ਹੰਬਲ ਮੋਸ਼ਨ ਪਿਕਚਰਜ਼ ਦੁਆਰਾ ਪੇਸ਼ ਕੀਤਾ ਜਾਵੇਗਾ।
ਗਿੱਪੀ ਗਰੇਵਾਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਉਤੇ ਸਾਂਝਾ ਕਰਦੇ ਲਿਖਿਆ ਹੈ ਕਿ ' ਖੜਕਾ ਤਾਂ ਹੋਊਗਾ, ਵਾਰਨਿੰਗ ਦੀ ਸਫਲਤਾ ਤੋਂ ਬਾਅਦ, ਲੈਕੇ ਆ ਰਹੇ ਇੱਕ ਵਾਰ ਫੇਰ ਚੇਤਾਵਨੀ 2, warning2 17 ਨਵੰਬਰ 2023 ਨੂੰ ਸਿਨੇਮਾਘਰਾਂ ਵਿੱਚ'। ਇਸ ਦੇ ਨਾਲ ਹੀ ਅਦਾਕਾਰ ਨੇ ਤਿੰਨ ਤਸਵੀਰਾਂ ਦੀ ਲੜੀ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਅਦਾਕਾਰ ਨਾਲ ਅਦਾਕਾਰਾ ਜੈਸਮੀਨ ਭਸੀਨ ਵੀ ਨਜ਼ਰ ਆ ਰਹੀ ਹੈ।
- " class="align-text-top noRightClick twitterSection" data="
">
ਕਾਸਟ ਬਾਰੇ: ਫਿਲਮ ਵਿੱਚ ਦੇਸੀ ਰੌਕਸਸਟਾਰ ਗਿੱਪੀ ਗਰੇਵਾਲ ਸਮੇਤ ਇੱਕ ਰੋਮਾਂਚਕ ਸਟਾਰ ਕਾਸਟ ਹੈ ਜੋ ਗੇਜਾ ਦਾ ਕਿਰਦਾਰ ਨਿਭਾਏਗਾ ਅਤੇ ਪੰਮੇ ਦਾ ਸਾਹਮਣਾ ਕਰੇਗਾ ਜੋ ਕਿ ਪ੍ਰਿੰਸ ਕੰਵਲਜੀਤ ਸਿੰਘ ਦੁਆਰਾ ਨਿਭਾਇਆ ਜਾਵੇਗਾ। ਫਿਲਮ 'ਚ ਧੀਰਜ ਕੁਮਾਰ, ਜੈਸਮੀਨ ਭਸੀਨ ਅਤੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ।
ਦੱਸ ਦਈਏ ਕਿ 'ਵਾਰਨਿੰਗ' 19 ਨਵੰਬਰ 2021 ਨੂੰ ਰਿਲੀਜ਼ ਹੋਈ ਸੀ। ਫ਼ਿਲਮ ਅਮਰ ਹੁੰਦਲ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਇਸ ਵਿੱਚ ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ, ਧੀਰਜ ਕੁਮਾਰ ਅਤੇ ਮਹਾਬੀਰ ਭੁੱਲਰ ਮੁੱਖ ਕਿਰਦਾਰਾਂ ਵਜੋਂ ਹਨ।
ਪਹਿਲਾਂ ਇਹ ਘੋਸ਼ਣਾ ਕੀਤੀ ਗਈ ਸੀ ਕਿ ਫਿਲਮ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਵੇਗਾ, ਇਸ ਲਈ ਪ੍ਰਸ਼ੰਸਕ 'ਵਾਰਨਿੰਗ 2' ਦੀ ਰਿਲੀਜ਼ ਤੋਂ ਬਾਅਦ 'ਵਾਰਨਿੰਗ 3' ਦੇਖਣਗੇ। ਫਿਲਮ 17 ਨਵੰਬਰ 2023 ਨੂੰ ਸਿਲਵਰ ਸਕ੍ਰੀਨਜ਼ 'ਤੇ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਅਦਾਕਾਰ ਗਿੱਪੀ ਗਰੇਵਾਲ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਅਦਾਕਾਰ ਨੂੰ ਪਿਛਲੇ ਸਾਲ 'ਹਨੀਮੂਨ' ਵਿੱਚ ਦੇਖਿਆ ਗਿਆ ਸੀ, ਉਸ ਤੋਂ ਬਾਅਦ ਉਹ ਜ਼ੀ ਸਟੂਡੀਓਜ਼ ਦੁਆਰਾ ਪੇਸ਼ ਕੀਤੀ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਲਈ ਤਿਆਰ ਹਨ, ਇਸ ਫਿਲਮ ਵਿੱਚ ਅਦਾਕਾਰ ਤਾਨੀਆ ਨਾਲ ਸਕ੍ਰੀਨ ਸਪੇਸ ਸਾਂਝੀ ਕਰਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅਦਾਕਾਰ ਇੰਨੀਂ ਦਿਨੀਂ 'ਫੱਟੇ ਦਿੰਦੇ ਚੱਕ ਪੰਜਾਬੀ', 'ਮੰਜੇ ਬਿਸਤਰੇ 3', 'ਕੈਰੀ ਆਨ ਜੱਟਾ 3' ਨੂੰ ਲੈ ਕੇ ਵੀ ਚਰਚਾ ਵਿੱਚ ਹਨ। ਇਹਨਾਂ ਫਿਲਮਾਂ ਦਾ ਇਸ ਸਾਲ ਰਿਲੀਜ਼ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: Gurchet Chitarkar Funny Videos: ਜੇਕਰ ਮੂਡ ਹੈ ਖਰਾਬ ਤਾਂ ਇਥੇ ਕਲਿੱਕ ਕਰੋ ਗੁਰਚੇਤ ਚਿੱਤਰਕਾਰ ਦੀਆਂ ਨਵੀਆਂ ਫਨੀ ਵੀਡੀਓਜ਼