ETV Bharat / entertainment

Animal Trailer Out: ਰਿਲੀਜ਼ ਹੋਇਆ ਐਨੀਮਲ ਦਾ ਟ੍ਰੇਲਰ, ਰੌਂਗਟੇ ਖੜ੍ਹੇ ਕਰ ਦੇਵੇਗਾ ਰਣਬੀਰ ਕਪੂਰ ਦਾ ਖੌਫਨਾਕ ਅਵਤਾਰ - ਐਨੀਮਲ ਬਾਰੇ

Animal Trailer Release: ਰਣਬੀਰ ਕਪੂਰ ਅਤੇ ਰਸ਼ਮੀਕਾ ਮੰਡਾਨਾ ਸਟਾਰਰ ਬਹੁਤ ਹੀ ਉਡੀਕੀ ਜਾ ਰਹੀ ਐਕਸ਼ਨ-ਥ੍ਰਿਲਰ ਫਿਲਮ ਐਨੀਮਲ ਦਾ ਟ੍ਰੇਲਰ ਅੱਜ 23 ਨਵੰਬਰ ਨੂੰ ਰਿਲੀਜ਼ ਹੋ ਗਿਆ ਹੈ। ਇੱਥੇ ਦੇਖੋ।

Animal trailer out
Animal trailer out
author img

By ETV Bharat Punjabi Team

Published : Nov 23, 2023, 2:30 PM IST

ਹੈਦਰਾਬਾਦ: ਕਤਲੇਆਮ, ਖੂਨ-ਖਰਾਬੇ ਅਤੇ ਜ਼ਬਰਦਸਤ ਐਕਸ਼ਨ ਨਾਲ ਭਰਪੂਰ ਰਣਬੀਰ ਕਪੂਰ, ਰਸ਼ਮਿਕਾ ਮੰਡਾਨਾ, ਬੌਬੀ ਦਿਓਲ ਅਤੇ ਅਨਿਲ ਕਪੂਰ ਸਟਾਰਰ ਫਿਲਮ ਐਨੀਮਲ ਦੇ ਟ੍ਰੇਲਰ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। ਅੱਜ ਯਾਨੀ 23 ਨਵੰਬਰ ਨੂੰ ਨਿਰਮਾਤਾਵਾਂ ਨੇ ਐਨੀਮਲ ਦਾ ਟ੍ਰੇਲਰ ਦਰਸ਼ਕਾਂ ਨੂੰ ਸੌਂਪ ਦਿੱਤਾ ਹੈ। ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਰਣਬੀਰ ਕਪੂਰ ਦੀ ਖੌਫਨਾਕ ਭੂਮਿਕਾ ਵਾਲੀ ਫਿਲਮ ਐਨੀਮਲ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਐਨੀਮਲ ਦੇ ਟੀਜ਼ਰ ਨੇ ਪਹਿਲਾਂ ਹੀ ਦਰਸ਼ਕਾਂ ਨੂੰ ਹਲੂਣ ਦਿੱਤਾ ਸੀ ਅਤੇ ਹੁਣ ਟ੍ਰੇਲਰ ਦੇਖ ਕੇ ਪ੍ਰਸ਼ੰਸਕਾਂ ਦੀ ਰੂਹ ਕੰਬ ਜਾਵੇਗੀ।

ਐਨੀਮਲ ਬਾਰੇ: ਇਸ ਫਿਲਮ ਦਾ ਨਿਰਦੇਸ਼ਨ ਸੰਦੀਪ ਰੈੱਡੀ ਵਾਂਗਾ ਦੁਆਰਾ ਕੀਤਾ ਹੈ, ਜਿਸ ਨੇ ਸ਼ਾਹਿਦ ਕਪੂਰ ਨਾਲ ਹਿੰਦੀ ਵਿੱਚ ਫਿਲਮ ਕਬੀਰ ਸਿੰਘ ਦੇ ਨਾਮ ਹੇਠ ਬਣਾਈ ਸੀ। ਅਨਿਲ ਕਪੂਰ ਨੇ ਐਨੀਮਲ 'ਚ ਰਣਬੀਰ ਕਪੂਰ ਦੇ ਪਿਤਾ ਦੀ ਭੂਮਿਕਾ ਨਿਭਾਈ ਹੈ। ਇਸ ਦੌਰਾਨ ਰਸ਼ਮਿਕਾ ਫਿਲਮ ਵਿੱਚ ਰਣਬੀਰ ਦੀ ਪ੍ਰੇਮਿਕਾ ਹੈ ਅਤੇ ਬੌਬੀ ਦਿਓਲ ਇੱਕ ਖਤਰਨਾਕ ਵਿਲੇਨ ਦੀ ਭੂਮਿਕਾ ਵਿੱਚ ਨਜ਼ਰ ਆਉਣ ਵਾਲੇ ਹਨ। ਜ਼ਿਕਰਯੋਗ ਹੈ ਕਿ ਫਿਲਮ 'ਚ ਬੌਬੀ ਦਿਓਲ ਇੱਕ ਮੂਕ ਵਿਲੇਨ ਦਾ ਕਿਰਦਾਰ ਨਿਭਾਉਣਗੇ, ਜੋ ਬਿਨਾਂ ਬੋਲੇ ​​ਦਹਿਸ਼ਤ ਫੈਲਾਉਂਦੇ ਨਜ਼ਰ ਆਉਣਗੇ।

  • " class="align-text-top noRightClick twitterSection" data="">

ਟ੍ਰੇਲਰ ਇੱਕ ਪਾਸੇ ਰਣਬੀਰ ਨੂੰ ਇੱਕ ਨਿਰਦੋਸ਼ ਵਿਅਕਤੀ ਵਜੋਂ ਦਰਸਾਉਂਦਾ ਹੈ, ਜਦੋਂ ਕਿ ਦੂਜੇ ਪਾਸੇ ਉਹ ਇੱਕ ਵਿਦਰੋਹੀ ਅਤੇ ਭਿਆਨਕ ਸ਼ਖਸੀਅਤ ਦਾ ਰੂਪ ਧਾਰਦਾ ਹੈ। ਵੀਡੀਓ 'ਚ ਰਣਬੀਰ ਅਤੇ ਉਸ ਦੇ ਪਿਤਾ ਦੇ ਤਣਾਅਪੂਰਨ ਰਿਸ਼ਤੇ ਨੂੰ ਵੀ ਦਿਖਾਇਆ ਗਿਆ ਹੈ। ਹਰਸ਼ਵਰਧਨ ਰਾਮੇਸ਼ਵਰ ਦੁਆਰਾ ਰਚਿਤ ਪ੍ਰਭਾਵਸ਼ਾਲੀ ਬੈਕਗ੍ਰਾਉਂਡ ਸਕੋਰ ਨੇ ਇਸ ਨੂੰ ਹੋਰ ਵੀ ਰੌਚਿਕ ਬਣਾ ਦਿੱਤਾ ਹੈ, ਜੋ ਪਹਿਲਾਂ ਵਾਂਗਾ ਦੀਆਂ ਫਿਲਮਾਂ "ਅਰਜੁਨ ਰੈਡੀ" ਅਤੇ "ਕਬੀਰ ਸਿੰਘ" ਲਈ ਸਕੋਰ ਕਰ ਚੁੱਕੇ ਹਨ।

ਹੈਰਾਨੀਜਨਕ ਗੱਲ ਇਹ ਹੈ ਕਿ ਐਨੀਮਲ 1 ਦਸੰਬਰ ਨੂੰ ਬਾਕਸ ਆਫਿਸ 'ਤੇ ਆ ਰਹੀ ਹੈ ਅਤੇ ਇਸੇ ਦਿਨ ਵਿੱਕੀ ਕੌਸ਼ਲ ਦੀ ਦਮਦਾਰ ਫਿਲਮ ਸੈਮ ਬਹਾਦਰ ਵੀ ਰਿਲੀਜ਼ ਹੋਵੇਗੀ। ਸੈਮ ਬਹਾਦਰ ਦੇ ਟ੍ਰੇਲਰ ਨੇ ਪਹਿਲਾਂ ਹੀ ਅੱਗ ਲਗਾ ਦਿੱਤੀ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਐਨੀਮਲ ਦਾ ਟ੍ਰੇਲਰ ਸੈਮ ਬਹਾਦਰ ਨਾਲ ਕਿਸ ਹੱਦ ਤੱਕ ਮੁਕਾਬਲਾ ਕਰਦਾ ਹੈ ਅਤੇ ਇਸ ਤੋਂ ਬਾਅਦ 1 ਦਸੰਬਰ ਨੂੰ ਦਰਸ਼ਕ ਕਿਸ ਫਿਲਮ ਦੀ ਚੋਣ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.