ਹੈਦਰਾਬਾਦ: ਬਾਲੀਵੁੱਡ ਸਟਾਰ ਜੋੜਾ ਆਲੀਆ ਭੱਟ ਅਤੇ ਰਣਬੀਰ ਕਪੂਰ (Alia Bhatt Airport Look) ਅੱਜਕੱਲ੍ਹ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਵਿੱਚ ਬਹੁਤ ਵਧੀਆ ਪੜਾਅ 'ਤੇ ਹੈ। ਬਹੁਤ ਹੀ ਪਿਆਰੇ ਜੋੜੇ ਨੂੰ ਸ਼ੁੱਕਰਵਾਰ ਨੂੰ ਮੁੰਬਈ ਹਵਾਈ ਅੱਡੇ 'ਤੇ ਇਕੱਠੇ ਦੇਖਿਆ ਗਿਆ ਜਦੋਂ ਉਹ ਆਪਣੇ ਰੁਮਾਂਟਿਕ ਨਿਊਯਾਰਕ ਛੁੱਟੀਆਂ ਤੋਂ ਵਾਪਸ ਪਰਤ ਰਹੇ ਸਨ। ਮੁੰਬਈ ਪਹੁੰਚਣ 'ਤੇ ਆਲੀਆ ਭੱਟ ਨੇ ਆਪਣੀ ਸ਼ਾਨਦਾਰ ਦਿੱਖ ਨਾਲ ਸਭ ਨੂੰ ਆਪਣੇ ਵੱਲ ਖਿੱਚਿਆ।
ਆਰਆਰਆਰ ਅਦਾਕਾਰਾ (Alia Bhatt) ਸਟਾਈਲਿਸ਼ ਲੁੱਕ ਵਿੱਚ ਦਿਖਾਈ ਦੇ ਰਹੀ ਸੀ। 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਅਦਾਕਾਰਾ (alia bhatt whatshisname tshirt) ਨੇ ਚਿੱਟੇ ਵੱਡੇ ਆਕਾਰ ਦੀ ਟੀ-ਸ਼ਰਟ ਦੀ ਚੋਣ ਕੀਤੀ, ਜਿਸ 'ਤੇ WHATSHISNAME ਲਿਖਿਆ ਹੋਇਆ ਸੀ। ਉਸਨੇ ਕਾਲੇ ਰੰਗ ਦੀ ਕਾਰਗੋ ਪੈਂਟ ਨੂੰ ਨਾਲ ਜੋੜਿਆ। ਆਪਣੇ ਲੁੱਕ ਨੂੰ ਪੂਰਾ ਕਰਨ ਲਈ ਆਲੀਆ ਬਿਨਾਂ ਮੇਕਅੱਪ ਲੁੱਕ, ਪਤਲੇ ਜੂੜੇ, ਚਿੱਟੇ ਬੂਟ ਦੀ ਚੋਣ ਕੀਤੀ। ਹਾਲਾਂਕਿ, ਅਦਾਕਾਰਾ ਕਾਫੀ ਕੰਮਫਰਟ ਦਿਖਾਈ ਦੇ ਰਹੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਉਸਦੀ ਸਾਦੀ ਜਿਹੀ ਦਿਖਣ ਵਾਲੀ ਇਹ ਟੀ-ਸ਼ਰਟ ਕਿਸੇ ਵੀ ਆਮ ਵਿਅਕਤੀ ਦੀ ਜੇਬ ਨੂੰ ਖਾਲੀ ਕਰ ਸਕਦੀ ਹੈ ਕਿਉਂਕਿ ਟੀ-ਸ਼ਰਟ ਦੀ ਕੀਮਤ 17,440 ਰੁਪਏ ਹੈ।
ਰਣਬੀਰ ਕਪੂਰ ਬਾਰੇ ਗੱਲ ਕਰੀਏ ਤਾਂ ਐਨੀਮਲ ਅਦਾਕਾਰ ਨੇ ਸਟਾਈਲ ਤੋਂ ਜ਼ਿਆਦਾ ਆਰਾਮਦੇਹ ਬਣਾਉਂਦੇ ਹੋਏ ਇੱਕ ਮੇਲ ਖਾਂਦੇ ਕੋਆਰਡ ਸੈੱਟ ਦੀ ਚੋਣ ਕੀਤੀ। ਉਸ ਨੇ ਮੇਲ ਖਾਂਦੀ ਪੈਂਟ ਦੇ ਨਾਲ ਫਿਰੋਜ਼ੀ ਰੰਗ ਦੀ ਫੁੱਲ ਸਲੀਵ ਸਵੈਟ-ਸ਼ਰਟ ਪਹਿਨੀ ਹੋਈ ਸੀ।
- Amit Sadh Adventure Tour of HP: ਹਿਮਾਚਲ ਪ੍ਰਦੇਸ਼ ਦੇ ਬਾਈਕ ਅਤੇ ਐਡਵੈਂਚਰ ਦੌਰੇ 'ਤੇ ਪੁੱਜੇ ਬਾਲੀਵੁੱਡ ਐਕਟਰ ਅਮਿਤ ਸਾਧ, ਸਾਂਝੀ ਕੀਤੀ ਪੋਸਟ
- Ranna Ch Dhanna: ਦਿਲਜੀਤ ਦੁਸਾਂਝ ਦੀ ਨਵੀਂ ਪੰਜਾਬੀ ਫਿਲਮ ‘ਰੰਨਾਂ ’ਚ ਧੰਨਾ’ ਦਾ ਪਹਿਲਾਂ ਲੁੱਕ ਹੋਇਆ ਰਿਲੀਜ਼
- Parahuna 2: ਲੰਦਨ 'ਚ ਸ਼ੂਟਿੰਗ ਤੋਂ ਬਾਅਦ ਸੰਪੂਰਨਤਾ ਵੱਲ ਵਧੀ ‘ਪ੍ਰਾਹੁਣਾ 2’, ਸ਼ਿਤਿਜ਼ ਚੌਧਰੀ ਕਰ ਰਹੇ ਹਨ ਨਿਰਦੇਸ਼ਨ
ਵਰਕਫਰੰਟ ਦੀ ਗੱਲ ਕਰੀਏ ਤਾਂ ਰਣਬੀਰ ਦੀ ਸਭ ਤੋਂ ਤਾਜ਼ਾ ਫਿਲਮ 'ਤੂੰ ਝੂਠੀ ਮੈਂ ਮੱਕਾਰ' ਸੀ, ਜੋ ਲਵ ਰੰਜਨ ਦੁਆਰਾ ਨਿਰਦੇਸ਼ਤ ਸੀ, ਫਿਲਮ ਨੇ ਬਾਕਸ-ਆਫਿਸ 'ਤੇ ਇੱਕ ਮਹੱਤਵਪੂਰਨ ਸਫਲਤਾ ਹਾਸਿਲ ਕੀਤੀ ਸੀ। ਦੂਜੇ ਪਾਸੇ ਅਦਾਕਾਰ ਨੇ ਹੁਣੇ ਹੀ ਸੰਦੀਪ ਰੈਡੀ ਵਾਂਗਾ ਦੀ ਐਕਸ਼ਨ ਫਿਲਮ 'ਐਨੀਮਲ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਉਤਸੁਕਤਾ ਨਾਲ ਉਡੀਕੀ ਜਾ ਰਹੀ ਫਿਲਮ ਦਸੰਬਰ 2023 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਆਲੀਆ ਭੱਟ ਦੀ ਗੱਲ ਕਰੀਏ ਤਾਂ ਆਲੀਆ ਭੱਟ ਇਸ ਸਮੇਂ ਆਪਣੀ ਸਭ ਤੋਂ ਤਾਜ਼ਾ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੀ ਸ਼ਾਨਦਾਰ ਸਫਲਤਾ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ ਕੋਲ ਦਿਲਚਸਪ ਪ੍ਰੋਜੈਕਟਾਂ ਦੀ ਇੱਕ ਲੰਮੀ ਸੂਚੀ ਹੈ, ਜਿਸ ਵਿੱਚ ਫਰਹਾਨ ਅਖਤਰ ਦੁਆਰਾ ਨਿਰਦੇਸ਼ਤ ਮਲਟੀ-ਸਟਾਰਰ ਫਿਲਮ 'ਜੀ ਲੇ ਜ਼ਰਾ', ਸੰਜੇ ਲੀਲਾ ਭੰਸਾਲੀ ਦੁਆਰਾ ਬੈਜੂ ਬਾਵਰਾ ਅਤੇ ਵਸੰਤ ਬਾਲਾ ਦੁਆਰਾ ਇੱਕ ਅਨਟਾਈਟਲ ਐਕਸ਼ਨ ਥ੍ਰਿਲਰ ਸ਼ਾਮਲ ਹਨ।