ETV Bharat / entertainment

Alia Bhatt Birthday: 'ਗੰਗੂਬਾਈ' ਆਲੀਆ ਭੱਟ ਮਨਾ ਰਹੀ ਹੈ 30ਵਾਂ ਜਨਮਦਿਨ, ਕੇਕ ਨਾਲ ਸਾਹਮਣੇ ਆਈ ਤਸਵੀਰ - ਆਲੀਆ ਭੱਟ

Alia Bhatt Birthday: ਆਲੀਆ ਭੱਟ 15 ਮਾਰਚ ਨੂੰ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ 'ਤੇ ਕੇਕ ਨਾਲ ਅਦਾਕਾਰਾ ਦੀ ਤਸਵੀਰ ਸਾਹਮਣੇ ਆਈ ਹੈ।

Alia Bhatt Birthday
Alia Bhatt Birthday
author img

By

Published : Mar 15, 2023, 4:50 PM IST

ਮੁੰਬਈ: ਬਾਲੀਵੁੱਡ ਦੀ 'ਗੰਗੂਬਾਈ' ਅਤੇ ਦਿਲਕਸ਼ ਅਦਾਕਾਰ ਰਣਬੀਰ ਕਪੂਰ ਦੀ ਪਤਨੀ ਆਲੀਆ ਭੱਟ 15 ਮਾਰਚ ਨੂੰ 30 ਸਾਲ ਦੀ ਹੋ ਗਈ ਹੈ। ਅਦਾਕਾਰਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਆਲੀਆ ਲਈ ਇਹ ਜਨਮਦਿਨ ਬਹੁਤ ਖਾਸ ਹੈ ਕਿਉਂਕਿ ਇਸ ਵਾਰ ਉਹ ਆਪਣੇ ਪਹਿਲੇ ਬੱਚੇ ਰਾਹਾ ਨਾਲ ਕੇਕ ਕੱਟ ਰਹੀ ਹੈ। ਆਲੀਆ ਕਿਉਂਕਿ ਹੁਣ ਮਾਂ ਬਣ ਗਈ ਹੈ, ਇਸ ਲਈ ਹੁਣ ਉਹ ਪਰਿਵਾਰ 'ਤੇ ਜ਼ਿਆਦਾ ਦੇਣ ਲੱਗ ਪਈ ਹੈ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਹੁਣ ਬਾਲੀਵੁੱਡ 'ਚ ਨਜ਼ਰ ਨਹੀਂ ਆਵੇਗੀ।

ਫਿਲਹਾਲ ਆਲੀਆ ਦੇ ਜਨਮਦਿਨ ਸੈਲੀਬ੍ਰੇਸ਼ਨ ਦੀ ਗੱਲ ਕਰੀਏ ਤਾਂ ਆਲੀਆ ਦੀ ਜਨਮਦਿਨ ਦੇ ਕੇਕ ਨਾਲ ਇਕ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ 'ਚ ਆਲੀਆ ਭੱਟ ਸੰਤਰੀ ਰੰਗ ਦੇ ਕੱਪੜਿਆਂ 'ਚ ਹੱਥ ਜੋੜ ਕੇ ਸੋਫੇ 'ਤੇ ਬੈਠੀ ਹੈ। ਆਲੀਆ ਦੇ ਸਾਹਮਣੇ ਰੱਖੇ ਕੇਕ ਨੰਬਰ 30 'ਤੇ ਹੈਪੀ ਬਰਥਡੇ ਆਲੀਆ ਲਿਖਿਆ ਹੋਇਆ ਹੈ। ਆਲੀਆ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਆਲੀਆ ਦੇ ਪ੍ਰਸ਼ੰਸਕ ਉਨ੍ਹਾਂ ਨੂੰ 30ਵੇਂ ਜਨਮਦਿਨ 'ਤੇ ਵਧਾਈ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਆਲੀਆ ਭੱਟ ਨੂੰ ਇੰਸਟਾਗ੍ਰਾਮ 'ਤੇ 75 ਮਿਲੀਅਨ ਤੋਂ ਜ਼ਿਆਦਾ ਫੈਨਜ਼ ਫਾਲੋ ਕਰਦੇ ਹਨ। ਆਲੀਆ ਵੀ ਆਪਣੇ ਆਉਣ ਵਾਲੇ ਫਿਲਮ ਪ੍ਰੋਜੈਕਟਸ ਅਤੇ ਆਪਣੀਆਂ ਖੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

ਹੈਪੀ ਬਰਥਡੇ ਬਹੂਰਾਣੀ: ਨੀਤੂ ਸਿੰਘ ਇਸ ਤੋਂ ਪਹਿਲਾਂ ਦਿੱਗਜ ਅਦਾਕਾਰਾ ਨੀਤੂ ਸਿੰਘ ਨੇ ਆਪਣੀ ਇਕਲੌਤੀ ਨੂੰਹ ਆਲੀਆ ਨੂੰ ਉਸ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਸਨ। ਨੀਤੂ ਸਿੰਘ ਨੇ ਨੂੰਹ ਦੇ ਨਾਂ ਵਧਾਈ ਪੋਸਟ 'ਚ ਲਿਖਿਆ 'ਜਨਮਦਿਨ ਮੁਬਾਰਕ ਬਹੂਰਾਣੀ, ਤੁਹਾਨੂੰ ਬਹੁਤ ਸਾਰਾ ਪਿਆਰ'। ਇਸ ਦੇ ਨਾਲ ਹੀ ਆਲੀਆ ਭੱਟ ਦੀ ਨਾਨਣ ਰਿਧੀਮਾ ਕਪੂਰ ਸਾਹਨੀ ਨੇ ਵੀ ਆਲੀਆ ਨੂੰ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਹੈਪੀ ਬਰਥਡੇ ਭਾਬੀ ਲਿਖਿਆ।

ਤੁਹਾਨੂੰ ਦੱਸ ਦੇਈਏ ਕਿ ਇਸ ਖਾਸ ਮੌਕੇ 'ਤੇ ਆਲੀਆ ਭੱਟ ਅਤੇ ਰਣਬੀਰ ਕਪੂਰ ਆਪਣੀ ਬੇਟੀ ਰਾਹਾ ਦਾ ਚਿਹਰਾ ਜ਼ਰੂਰ ਦਿਖਾ ਸਕਦੇ ਹਨ। ਅਜਿਹੇ 'ਚ ਪ੍ਰਸ਼ੰਸਕ ਵੀ ਹੈਰਾਨ ਹਨ ਕਿ ਇਹ ਜੋੜੀ ਅੱਜ ਉਨ੍ਹਾਂ ਨੂੰ ਕਿਹੜਾ ਖਾਸ ਤੋਹਫਾ ਦੇਣ ਜਾ ਰਹੀ ਹੈ। ਹੁਣ ਇਥੇ ਜੇਕਰ ਆਲੀਆ ਭੱਟ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਆਉਣ ਵਾਲੇ ਸਮੇਂ ਵਿੱਚ ਰਣਵੀਰ ਸਿੰਘ ਨਾਲ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਵਿੱਚ ਦਿਖਾਈ ਦੇਵੇਗੀ, ਇਹ ਫਿਲਮ ਇਸ ਸਾਲ 28 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ ਦੇ ਨਾਲ ਆਲੀਆ, ਪ੍ਰਿਅੰਕਾ ਚੋਪੜਾ ਅਤੇ ਕੈਟਰੀਨਾ ਕੈਫ਼ ਨਾਲ ਫਿਲਮ 'ਜੀ ਲੇ ਜ਼ਰਾ' ਵਿੱਚ ਵੀ ਨਜ਼ਰ ਆਉਣ ਵਾਲੀ ਹੈ।

ਇਹ ਵੀ ਪੜ੍ਹੋ: Movie Moh: ਖੁਸ਼ਖਬਰੀ...ਸਿਨੇਮਾਘਰਾਂ 'ਚ ਦੁਬਾਰਾ ਰਿਲੀਜ਼ ਹੋਵੇਗੀ ਫਿਲਮ ਮੋਹ, ਨਿਰਦੇਸ਼ਕ ਨੇ ਕੀਤਾ ਖੁਲਾਸਾ

ETV Bharat Logo

Copyright © 2024 Ushodaya Enterprises Pvt. Ltd., All Rights Reserved.